ਸਕੂਲ ਫ਼ੀਸ ਦੇ ਪੈਸੇ ਤੋਂ ਸਾਈਕਲ ਖ਼ਰੀਦ ਕੇ ਬਣੇ ਐਮਟੀਬੀ ਸਾਈਕਲਿੰਗ ਨੇਸ਼ਨਲ ਚੈਮਪੀਅਨ    

0

ਆਪਣੀ ਜ਼ਿਦ ਨੂੰ ਜਨੂਨ ਬਣਾ ਲੈਣ ਵਾਲੇ ਇਨਸਾਨ ਲਈ ਕੁਝ ਅਸੰਭਵ ਨਹੀਂ ਰਹਿ ਜਾਂਦਾ. ਉਸ ਲਈ ਕੋਈ ਨਾ ਕੋਈ ਕੋਈ ਰਾਹ ਬਣ ਹੀ ਜਾਂਦਾ ਹੈ. ਹਿਮਾਚਲ ਪ੍ਰਦੇਸ਼ ਦੇ ਅੰਦਰੂਨੀ ਅਤੇ ਦੁਰਗਮ ਇਲਾਕੇ ਲਾਹੌਲ-ਸਪੀਤੀ ਦੇ ਵਸਨੀਕ ਦੇਵਿੰਦਰ ਠਾਕੁਰ ਨਾਲ ਵੀ ਇੰਜ ਹੀ ਹੋਇਆ। ਸਾਈਕਲਿੰਗ ਕਰਨ ਦਾ ਸ਼ੌਕ ਤਾਂ ਸੀ ਪਰ ਸਾਈਕਲ ਖ਼ਰੀਦਣ ਜਿੰਨੇ ਪੈਸੇ ਵੀ ਪੱਲੇ ਨਹੀਂ ਸੀ. ਪਰ ਹੌਸਲੇ ਅਤੇ ਮਿਹਨਤ ਸਦਕੇ ਉਹ ਅੱਜ ਸਾਈਕਲਿੰਗ ਦਾ ਨੇਸ਼ਨਲ ਚੈਮਪੀਅਨ ਹੈ ਅਤੇ ਰਾਸ਼ਟਰੀ ਪੱਧਰ 'ਤੇ ਮੈਡਲ ਜਿੱਤ ਚੁੱਕਾ ਹੈ.

ਪਰ ਦੇਵਿੰਦਰ ਠਾਕੁਰ ਅੱਜ ਵੀ ਉਹ ਦਿਨ ਨਹੀਂ ਭੁਲਦਾ ਜਦੋਂ ਉਸਨੇ ਸਾਈਕਲਿੰਗ ਦੀ ਪ੍ਰਤਿਯੋਗਿਤਾ 'ਚ ਹਿੱਸਾ ਲੈਣ ਦਾ ਮਨ ਬਣਾਇਆ ਪਰ ਉਸ ਕੋਲ ਸਾਈਕਲ ਖ਼ਰੀਦਣ ਲਾਇਕ ਪੈਸੇ ਵੀ ਨਹੀਂ ਸਨ. ਉਸਦੇ ਦੋਸਤਾਂ ਨੇ ਆਪਣੀ ਸਾਈਕਲ 'ਤੇ ਉਸ ਨੂੰ ਸਾਈਕਲ ਚਲਾਉਣ ਦੀ ਟ੍ਰੇਨਿੰਗ ਦਿੱਤੀ। ਉਸ ਕੋਲ ਤਾਂ ਆਪਣੀ ਸਾਈਕਲ ਵੀ ਨਹੀਂ ਸੀ. ਗ਼ਰੀਬ ਪਰਿਵਾਰ ਨਾਲ ਸੰਭੰਧਿਤ ਹੋਣ ਕਰਕੇ ਘਰੋਂ ਵੀ ਪੈਸੇ ਮਿਲਣ ਦੀ ਕੋਈ ਉਮੀਦ ਨਹੀਂ ਸੀ.

ਪਹਿਲੀ ਵਾਰੀ ਸ਼ਿਮਲਾ ਐਮਟੀਬੀ ਸਾਈਕਲ ਕੰਪੀਟੀਸ਼ਨ 'ਚ ਹਿੱਸਾ ਲੈਣ ਲਈ ਸਾਈਕਲ ਦੀ ਲੋੜ ਸੀ. ਇਸ ਲਈ ਉਸਨੇ ਸਕੂਲ ਦੀ ਫ਼ੀਸ ਜਮਾਂ ਕਰਾਉਣ ਦੀ ਥਾਂ ਸਾਈਕਲ ਖ਼ਰੀਦ ਲੈਣ ਦਾ ਫ਼ੈਸਲਾ ਕਰ ਲਿਆ.

ਠਾਕੁਰ ਨੇ ਦੱਸਿਆ-

"ਸਾਈਕਲ ਦੀ ਕੀਮਤ 12 ਹਜ਼ਾਰ ਰੁਪਏ ਸੀ. ਫ਼ੀਸ ਦੇ ਪੈਸੇ ਅਤੇ ਮੇਰੇ ਕਿਓਲ ਜਿੰਨੇ ਕੁ ਆਪਣੇ ਸੀ ਉਹ ਰਲ੍ਹਾ ਕੇ ਵੀ ਘੱਟ ਪੈ ਰਹੇ ਸੀ. ਫੇਰ ਮੈਂ ਆਪਣਾ ਮੋਬਾਈਲ ਫ਼ੋਨ ਅਤੇ ਇੱਕ ਸੋਨੇ ਦੀ ਮੁੰਦਰੀ ਵੇਚ ਦਿੱਤੀ। ਅਤੇ ਐਮਟੀਬੀ ਸਾਈਕਲ ਖ਼ਰੀਦ ਲਿਆ."

ਉਸ ਤੋਂ ਬਾਅਦ ਠਾਕੁਰ ਨੇ ਪਿਛਾਂਹ ਮੁੜ ਕੇ ਨਹੀਂ ਵੇਖਿਆ। ਅੱਜ ਉਹ ਹੀਰੋ ਗਰੁਪ ਦੀ ਹੀਰੋ ਐਕਸ਼ਨ ਟੀਮ ਦੇ ਪੰਜ ਮੈਂਬਰਾਂ 'ਚੋਂ ਇੱਕ ਹਨ. ਉਹ ਦੋ ਵਾਰ ਸ਼ਿਮਲਾ ਐਮਟੀਬੀ ਚੈਮਪੀਅਨ ਰਹਿ ਚੁੱਕੇ ਹਨ. ਉਨ੍ਹਾਂ ਸਾਲ 2014 ਅਤੇ ਸਾਲ 2015 'ਚ ਲਗਾਤਾਰ ਦੋ ਵਾਰ ਇਹ ਜਿੱਤ ਆਪਣੇ ਨਾਂਅ ਕੀਤੀ. ਇਸ ਤੋਂ ਪਹਿਲਾਂ 2013 ਅਤੇ 2014 'ਚ ਟਰੇਲ ਅਤੇ ਡਸਟ, ਐਮਟੀਬੀ ਉਤਰਾਖੰਡ, ਗੁਜਰਾਤ ਇਮਪਾੱਸੀਬਲ ਰੇਸ 2015 'ਚ ਦੂਜੇ ਨੰਬਰ 'ਤੇ ਅਤੇ ਐਮਟੀਬੀ ਹਿਮਾਲਿਆ ਮੁਕਾਬਲੇ 'ਚ ਟਾੱਪ ਫਾਈਵ 'ਚ ਰਹਿ ਚੁਕੇ ਹਨ.

ਠਾਕੁਰ ਦਾ ਕਹਿਣਾ ਹੈ ਕੀ-

"ਮਾੜੇ ਸਮੇਂ ਦੇ ਦੌਰਾਨ ਉਨ੍ਹਾਂ ਦੇ ਦੋਸਤਾਂ ਨਵੀਨ ਅਤੇ ਸੁਨੀਲ ਨੇ ਬਹੁਤ ਸਹਿਯੋਗ ਦਿੱਤਾ। ਉਨ੍ਹਾਂ ਕੋਲ ਜਦੋਂ ਸਾਈਕਲ ਖਰੀਦਣ ਜੋਗੇ ਪੈਸੇ ਵੀ ਨਹੀਂ ਸੀ ਹੁੰਦੇ ਤਾਂ ਇਹ ਦੋਸਤ ਮਦਦ ਕਰਦੇ ਰਹੇ."

ਦਵਿੰਦਰ ਠਾਕੁਰ ਦੀ ਕਾਬਲੀਅਤ ਅਤੇ ਜਜ਼ਬੇ ਨੂੰ ਵੇਖਦਿਆਂ ਹੋਇਆਂ ਹੀਰੋ ਗਰੁਪ ਉਸਨੂੰ ਹੀਰੋ ਐਕਸ਼ਨ ਟੀਮ ਵੱਲੋਂ ਜਰਮਨੀ 'ਚ ਹੋਣ ਵਾਲੀ ਦੁਨਿਆ ਦੀ ਸਭ ਤੋਂ ਪੁਰਾਣੀ ਚੱਲੇ ਆ ਰਹੇ ਸਾਈਕਲ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਲਈ ਤਿਆਰ ਕਰ ਰਹੀ ਹੈ. ਇਸ ਤੋਂ ਅਲਾਵਾ ਠਾਕੁਰ ਏਸ਼ੀਅਨ ਖੇਡਾਂ ਅਤੇ ਉਸ ਤੋਂ ਬਾਅਦ ਉਲੰਪਿਕ ਖੇਡਾਂ ਲਈ ਵੀ ਤਿਆਰੀ ਕਰ ਰਹੇ ਹਨ. ਇਸ ਦੇ ਲਈ ਉਹ ਹਰ ਰੋਜ਼ ਚਾਰ ਘੰਟੇ ਪ੍ਰੈਕਟਿਸ ਕਰਦੇ ਹਨ.

ਠਾਕੁਰ ਦੀ ਲਗਨ, ਜਜ਼ਬਾ ਅਤੇ ਮਿਹਨਤ ਹਰ ਨੌਜਵਾਨ ਲਈ ਪ੍ਰੇਰਨਾ ਦੀ ਕਹਾਣੀ ਹੈ.

ਲੇਖਕ: ਰਵੀ ਸ਼ਰਮਾ