ਭੁੱਖ ਨਾਲ ਹੈ "ਗ਼ਰੀਬ ਦੀ ਰੋਟੀ" ਦੀ ਜੰਗ

ਭੁੱਖ ਨਾਲ ਹੈ "ਗ਼ਰੀਬ ਦੀ ਰੋਟੀ" ਦੀ ਜੰਗ

Saturday January 21, 2017,

2 min Read

“ਗਰੀਬ ਦੀ ਰੋਟੀ” ਸੰਸਥਾ ਉਹ ਗਰੁਪ ਹੈ ਜੋ ਸ਼ੁਰੂ ਤਾਂ ਭੁੱਖੇ ਸੋਣ ਵਾਲੇ ਗ਼ਰੀਬ ਬੱਚਿਆਂ ਲਈ ਰੋਟੀ ਦਾ ਪ੍ਰਬੰਧ ਕਰਨ ਲਈ ਬਣਿਆ ਸੀ ਪਰ ਹੁਣ ਇਹ ਗਰੁਪ ਕੇਵਲ ਭੁੱਖੇ ਬੱਚਿਆਂ ਲਈ ਹੀ ਨਹੀਂ ਸਗੋਂ ਹਰ ਉਸ ਬੰਦੇ ਲਈ ਰੋਟੀ ਦਾ ਪ੍ਰਬੰਧ ਕਰਨ ਦੇ ਕੰਮ ‘ਚ ਲੱਗਾ ਹੈ ਜੋ ਭੁੱਖੇ ਢਿੱਡ ਰਹਿਣ ਨੂੰ ਮਜ਼ਬੂਰ ਹੈ.

ਇਹ ਸੋਚ ਹੈ ਉੱਤਰ ਪ੍ਰਦੇਸ਼ ਦੇ ਹਰਦੋਈ ਜਿਲ੍ਹੇ ਦੇ ਕੁਝ ਨੌਜਵਾਨਾਂ ਦੀ. ਇਹ ਸੋਚ ਹੈ ਸਮਾਜ ਦੇ ਉਸ ਹਿੱਸੇ ਦੀ ਭਲਾਈ ਲਈ ਜੋ ਸਿਰਫ਼ ਰੋਟੀ ਮਿਲ ਜਾਣ ਦੀ ਲੜਾਈ ਲੜ ਰਿਹਾ ਹੈ. ਹਰਦੋਈ ਲਖਨਊ ਤੋਂ ਬਹੁਤਾ ਦੂਰ ਨਹੀਂ ਹੈ. ਵੈਸੇ ਤਾਂ ਹਰਦੋਈ ਦਾ ਆਪਣਾ ਨਾਂਅ ਵੀ ਮਸ਼ਹੂਰ ਹੈ ਪਰ ਅੱਜਕਲ ਉੱਥੇ ਇੱਕ ਨੌਜਵਾਨ ਗਰੁਪ ਇਸ ਜਿਲ੍ਹੇ ਦੀ ਪਹਿਚਾਨ ਬਣਿਆ ਹੋਇਆ ਹੈ. ਇਹ ਸੰਗਠਨ ਦਾ ਨਾਂਅ ਹੈ “ਗ਼ਰੀਬ ਦੀ ਰੋਟੀ”. ਇਹ ਸੰਗਠਨ ਨਾ ਸਿਰਫ਼ ਭੁੱਖੇ ਲੋਕਾਂ ਲਈ ਰੋਟੀ ਦਾ ਇੰਤਜ਼ਾਮ ਕਰਦਾ ਹੈ ਸਗੋਂ ਉਨ੍ਹਾਂ ਨੂੰ ਸ਼ਰੀਰ ਢੱਕਣ ਨੂੰ ਕਪੜੇ-ਲੱਤੇ ਵੀ ਦਿੰਦਾ ਹੈ.

image


“ਗ਼ਰੀਬ ਦੀ ਰੋਟੀ” ਸੰਗਠਨ ਕੁਛ ਨੌਜਵਾਨਾਂ ਨੇ ਸ਼ਹਿਰ ਵਿੱਚ ਸਮਾਜਿਕ ਤੌਰ ‘ਤੇ ਗ਼ਰੀਬਾਂ ਦੀ ਮਦਦ ਕਰਨ ਲਈ ਬਣਾਇਆ ਗਿਆ ਹੈ. ਇਸ ਗਰੁਪ ਦੇ ਕਾਰਜਕਰਤਾ ਜਿਲ੍ਹੇ ਦੇ ਘਰਾਂ ‘ਚੋਂ ਰੋਟੀਆਂ ਇੱਕਠੀਆਂ ਕਰਦੇ ਹਨ. ਹਰ ਹਰ ਉਸਦੀ ਸ਼ਰਧਾ ਦੇ ਮੁਤਾਬਿਕ ਰੋਟੀ ਦਾ ਦਾਨ ਕਰਦਾ ਹੈ. ਦਿਨ ਭਰ ਦੇ ਦੌਰਾਨ ਇੱਕਠੀ ਕੀਤੀਆਂ ਗਈ ਰੋਟੀਆਂ ਸ਼ਾਮ ਨੂੰ ਗ਼ਰੀਬ ਅਤੇ ਭੁੱਕੇ-ਭਾਣੇ ਲੋਕਾਂ ਵਿੱਚ ਵੰਡ ਦਿੱਤੀਆਂ ਜਾਂਦੀਆਂ ਹਨ.

ਆਮਤੌਰ ‘ਤੇ ਅਜਿਹੇ ਕੰਮ ਸ਼ੋਹਰਤ ਹਾਸਿਲ ਕਰਨ ਲਈ ਕੀਤੇ ਜਾਂਦੇ ਹਨ ਪਰ ਇਸ ਗਰੁਪ ਦੇ ਮੈਂਬਰ ਆਪਣਾ ਨਾਂਅ ਵੀ ਨਹੀਂ ਦੱਸਦੇ. ਇਨ੍ਹਾਂ ਦਾ ਕਹਿਣਾ ਹੈ ਕੇ ਉਹ ਨਾਂਅ ਲਈ ਨਹੀਂ ਸਿਰਫ਼ ਗ਼ਰੀਬ ਲੋਕਾਂ ਦੀ ਮਦਦ ਲਈ ਇਹ ਗਰੁਪ ਚਲਾ ਰਹੇ ਹਨ.

“ਗ਼ਰੀਬ ਦੀ ਰੋਟੀ” ਸੰਗਠਨ ਦੇ ਨੌਜਵਾਨ ਮੈਂਬਰ ਹਫ਼ਤੇ ਵਿੱਚ ਦੋ ਦਿਨ, ਵੀਰਵਾਰ ਅਤੇ ਐਤਵਾਰ ਨੂੰ ਘਰਾਂ ‘ਚੋਂ ਰੋਟੀਆਂ ਇੱਕਠੀਆਂ ਕਰਦੇ ਹਨ. ਸ਼ਾਮ ਵੇਲ੍ਹੇ ਗ਼ਰੀਬਾਂ ਨੂੰ ਵੰਡ ਦਿੱਤੀਆਂ ਜਾਂਦੀਆਂ ਹਨ. ਸੰਗਠਨ ਦੇ ਮੈਂਬਰ ਰੇਲਵੇ ਸਟੇਸ਼ਨ, ਬਸ ਅੱਡੇ ਅਤੇ ਹਸਪਤਾਲ ਜਾਂਦੇ ਹਨ ਅਤੇ ਉੱਥੇ ਬੈਠੇ ਗਰੀਬਾਂ ਅਤੇ ਮੰਗਤਿਆਂ ਨੂੰ ਰੋਟੀਆਂ ਵੰਡ ਦਿੰਦੇ ਹਨ.

image


ਪਿਛਲੇ ਕੁਛ ਸਮੇਂ ਤੋਂ ਗਰੁਪ ਦੇ ਮੈਂਬਰਾਂ ਨੇ ਰਾਤ ਵੇਲ੍ਹੇ ਠੰਡ ਵਿੱਚ ਸੁੱਤੇ ਲੋਕਾਂ ਨੂੰ ਕੰਬਲ ਵੰਡਣ ਦਾ ਕੰਮ ਵੀ ਸ਼ੁਰੂ ਕੀਤਾ ਹੈ. ਗਰੁਪ ਦਾ ਕਹਿਣਾ ਹੈ ਕੇ ਆਉਣ ਵਾਲੇ ਸਮੇਂ ‘ਚ ਉਹ ਹਫ਼ਤੇ ‘ਚ ਹਰ ਰੋਜ਼ ਗਰੀਬਾਂ ਲਈ ਰੋਟੀ ਦਾ ਪ੍ਰਬੰਧ ਕਰਨ ਦੀ ਤਿਆਰੀ ਕਰ ਰਹੇ ਹਨ. 

ਲੇਖਕ: ਆਕਾਸ਼ ਸ਼ੁਕਲਾ

ਅਨੁਵਾਦ: ਰਵੀ ਸ਼ਰਮਾ 

    Share on
    close