ਬੁਜ਼ੁਰਗਾਂ ਦੇ ਕੱਲੇਪਣ ਨੂੰ ਦੂਰ ਕਰਦਾ ਹੈ ਇਸ ਸਟਾਰਟਅਪ ਦਾ ਮੋਬਾਇਲ ਫ਼ੋਨ 'ਇਜ਼ੀ'

1

ਬੁਜ਼ੁਰਗਾਂ ਦੇ ਰੁਝਾਵਿਆਂ ਲਈ ਕੰਮ ਕਰ ਰਿਹਾ ਹੈ ਸੀਨੀਅਰ ਵਰਲਡ ਡਾੱਟ ਕਾਮ

ਕੰਪਨੀ ਨੇ ਬੁਜ਼ੁਰਗਾਂ ਦੀ ਲੋੜ ਨੂੰ ਧਿਆਨ ‘ਚ ਰੱਖਦਿਆਂ ਲੌੰਚ ਕੀਤਾ ਹੈ ਆਪਣਾ ਪਹਿਲਾ ਮੋਬਾਇਲ ਫੋਨ ‘ਇਜ਼ੀ ਫ਼ੋਨ’

ਅੱਜ ਭਾਰਤ ਨੂੰ ਹਰ ਕੋਈ ਵਿਸ਼ਵ ਦੀ ਇੱਕ ਨਵੀਂ ਤਾਕਤ ਵਜੋਂ ਵੇਖ ਰਿਹਾ ਹੈ. ਦੁਨਿਆ ਭਰ ਦੇ ਮੁਲਕ ਭਾਰਤ ਕੋਲੋਂ ਇੱਕ ਉਮੀਦ ਲਾਏ ਬੈਠੇ ਹਨ. ਇਸ ਦੀ ਵਜ੍ਹਾ ਹੈ ਦੇਸ਼ ਵਿੱਚ ਨੌਜਵਾਨਾਂ ਦੀ ਤਾਦਾਦ. ਭਾਰਤ ਵਿੱਚ ਨੌਜਵਾਨਾਂ ਦੀ ਤਾਦਾਦ ਬਾਕੀ ਮੁਲਕਾਂ ‘ਚੋਂ ਸਬ ਤੋਂ ਵੱਧ ਹੈ.

ਇਹੀ ਵਜ੍ਹਾ ਵੀ ਹੈ ਕੇ ਦੇਸ਼ ਦੀ ਹਰ ਇੰਡਸਟ੍ਰੀ ਨੌਜਵਾਨਾਂ ਅਤੇ ਉਨ੍ਹਾਂ ਦੀ ਲੋੜ ਨੂੰ ਧਿਆਨ ਵਿੱਚ ਰਖਦੇ ਹੋਏ ਕੰਮ ਕਰ ਰਹਿ ਹੈ. ਭਾਵੇਂ ਉਹ ਖਾਣ-ਪੀਣ ਦਾ ਖੇਤਰ ਹੋਵੇ ਜਾਂ ਕਪੜੇ-ਲੱਤੇ ਬਣਾਉਣ ਵਾਲੀ ਇੰਡਸਟ੍ਰੀ ਜਾਂ ਕੇ ਮੋਬਾਇਲ ਬਨਾਉਣ ਵਾਲੀ ਕੰਪਨੀਆਂ. ਨਵੇਂ ਸਟਾਰਟਅਪ ਦੇ ਖੇਤਰ ਵਿੱਚ ਵੀ ਨੌਜਵਾਨਾਂ ਨੂੰ ਹੀ ਅਹਮੀਅਤ ਦਿੱਤੀ ਜਾ ਰਹੀ ਹੈ. ਗੱਲ ਇਹ ਹੈ ਕੇ ਇਨ੍ਹਾਂ ਸਾਰੇ ਉਪਰਾਲਿਆਂ ਦੇ ਵਿਚਕਾਰ ਬੁਜ਼ੁਰਗਾਂ ਨੂੰ ਲਗਭਗ ਨਜ਼ਰਅੰਦਾਜ਼ ਹੀ ਕੀਤਾ ਜਾ ਰਿਹਾ ਹੈ. ਇਸ ਉਮਰ ਦੇ ਗਾਹਕਾਂ ਦੀ ਲੋੜਾਂ ਬਾਰੇ ਵੀ ਕੋਈ ਕੰਪਨੀ ਬਹੁਤਾ ਧਿਆਨ ਨਹੀਂ ਦੇ ਰਹੀ.

ਅਜਿਹੇ ਦੌਰ ਵਿੱਚ ਸੀਨੀਅਰ ਵਰਲਡ ਡਾੱਟ ਕਾਮ ਨਾਂਅ ਦਾ ਇੱਕ ਸਟਾਰਟਅਪ ਮੂਹਰੇ ਆਇਆ ਹੈ. ਕੰਪਨੀ ਨੂੰ ਆਪਣੇ ਲੌੰਚ ਦੇ ਇੱਕ ਸਾਲ ਦੇ ਦੌਰਾਨ ਹੀ ਭਰਵਾਂ ਹੁੰਗਾਰਾ ਮਿਲਿਆ ਹੈ. ਇਨ੍ਹਾਂ ਦੇ ਪ੍ਰੋਡਕਟ ਨੂੰ ਬਾਜ਼ਾਰ ਵਿੱਚੋਂ ਡਿਮਾੰਡ ਮਿਲ ਰਹੀ ਹੈ. ਕੰਪਨੀ ਦੀ ਸ਼ੁਰੁਆਤ ਵੈਸੇ ਤਾਂ ਸਾਲ 2014 ‘ਚ ਹੋਈ ਸੀ ਪਰ ਕੰਪਨੀ ਨੇ ਇੱਕ ਸਾਲ ਮਗਰੋਂ ਸਾਲ 2015 ‘ਚ ਆਪਣਾ ਪਹਿਲਾ ਫ਼ੋਨ ਬਾਜ਼ਾਰ ਵਿੱਚ ਲੌੰਚ ਕੀਤਾ. ‘ਇਜ਼ੀ ਫ਼ੋਨ’ ਇੱਕ ਅਜਿਹਾ ਫ਼ੋਨ ਹੈ ਜਿਸ ਨੂੰ ਖਾਸ ਤੌਰ ‘ਤੇ ਬੁਜ਼ੁਰਗਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ. ਬੁਜ਼ੁਰਗਾਂ ਲਈ ਇਸ ਫ਼ੋਨ ਨੂੰ ਇਸਤੇਮਾਲ ਕਰਨਾ ਬਹੁਤ ਸੌਖਾ ਹੈ.

ਸੀਨੀਅਰ ਵਰਲਡ ਦੀ ਨੀਂਹ ਰੱਖਣ ਵਾਲੇ ਰਾਹੁਲ ਗੁਪਤਾ ਅਤੇ ਐਮਪੀ ਦੀਪੁ ਹਨ. ਰਾਹੁਲ ਗੁਪਤਾ ਪੇਸ਼ੇ ਵੱਜੋਂ ਸੀਏ (ਚਾਰਟਰਡ ਅਕਾਉਂਟੇਂਟ) ਹਨ ਜਿਨ੍ਹਾਂ ਨੇ ਜੀਈ, ਏਅਰਟੇਲ ਅਤੇ ਐਸਆਰਐਫ ਫਾਇਨੇੰਸ ਜਿਹੀ ਨਾਮੀ ਕੰਪਨੀਆਂ ਲਈ ਕੰਮ ਕੀਤਾ ਹੈ. ਦੀਪੁ ਨੇ ਟੈਲੀਕਾਮ ਇੰਡਸਟ੍ਰੀ ਨਾਲ ਕੰਮ ਕੀਤਾ. ਇਨ੍ਹਾਂ ਕੰਪਨੀਆਂ ਦੇ ਨਾਲ ਲਗਭਗ 25 ਵਰ੍ਹੇ ਤੋਂ ਵੀ ਵੱਧ ਸਮੇਂ ਕੰਮ ਕਰਨ ਮਗਰੋਂ ਇਨ੍ਹਾਂ ਨੇ ਆਪਣਾ ਕੰਮ ਸ਼ੁਰੂ ਕਰਨ ਦਾ ਸੋਚਿਆ. ਉਸੇ ਦੌਰਾਨ ਰਾਹੁਲ ਦੇ ਪਰਿਵਾਰ ਵਿੱਚ ਕਿਸਸੇ ਬੁਜ਼ੁਰਗ ਦੀ ਮੌਤ ਹੋ ਗਈ. ਉਸ ਵੇਲੇ ਇਨ੍ਹਾਂ ਨੇ ਸੋਚਿਆ ਕੇ ਬੁਜ਼ੁਰਗਾਂ ਲਈ ਕੰਮ ਕੀਤਾ ਜਾਵੇ.

ਇਨ੍ਹਾਂ ਨੇ ਕੁਝ ਅਜਿਹਾ ਕਰਨਾ ਦਾ ਸੋਚਿਆ ਜਿਸ ਨਾਲ ਬੁਜ਼ੁਰਗ ਰੁਝੇ ਰਹਿਣ. ਉਨ੍ਹਾਂ ਨੂੰ ਕੱਲੇਪਣ ਦਾ ਅਹਿਸਾਸ ਨਾ ਹੋਵੇ. ਇਹ ਵਿਚਾਰ ਉਨ੍ਹਾਂ ਨੇ ਆਪਣੇ ਇੱਕ ਦੋਸਤ ਨਾਲ ਸਾਂਝਾ ਕੀਤਾ. ਆਈਡਿਆ ਦੋਵਾਂ ਨੂੰ ਪਸੰਦ ਆਇਆ. ਉਨ੍ਹਾਂ ਨੇ ਇਸ ਪਾਸੇ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ. ਸਾਲ 2014 ਵਿੱਚ ਇਨ੍ਹਾਂ ਨੇ ਆਪਣੇ ਕੰਮ ਦੀ ਸ਼ੁਰੁਆਤ ਕੀਤੀ.

ਰਾਹੁਲ ਦਾ ਕਹਿਣਾ ਹੈ ਕੇ ਅੱਜ ਬੁਜ਼ੁਰਗਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ. ਕੋਈ ਉਨ੍ਹਾਂ ਦੀ ਲੋੜਾਂ ਨੂੰ ਨਹੀਂ ਸਮਝਦਾ. ਨਾਹ ਤਾਂ ਬਾਜ਼ਾਰ ਵਿੱਚ ਹੀ ਉਨ੍ਹਾਂ ਲਈ ਕੁਝ ਹੈ ਅਤੇ ਨਾਹ ਹੀ ਸਰਕਾਰਾਂ ਉਨ੍ਹਾਂ ਦੀ ਭਲਾਈ ਲਈ ਕੋਈ ਉਪਰਾਲੇ ਕਰ ਰਹੀਆਂ ਹਨ. ਜਦੋਂ ਇਨਸਾਨ ਜਵਾਨੀ ਵਿੱਚ ਹੁੰਦਾ ਹੈ ਤਾਂ ਭੱਜਨੱਠ ਕਰਦਾ ਹੈ, ਪਰਿਵਾਰ ਦੀ ਜਰੂਰਤਾਂ ਪੂਰੀ ਕਰਦਾ ਹੈ. ਪਰ ਜਦੋਂ ਬੁਜ਼ੁਰਗ ਹੋ ਜਾਂਦਾ ਹੈ ਤਾਂ ਉਸ ਵੱਲ ਕੋਈ ਧਿਆਨ ਨਹੀਂ ਦਿੰਦਾ.

ਬੁਜ਼ੁਰਗਾਂ ਨੂੰ ਅਜਿਹੇ ਸਮੇਂ ਦੇ ਦੌਰਾਨ ਕਿਸੇ ਕੰਮ ‘ਚ ਰੁਝਿਆ ਰੱਖਣ ਲਈ ਸੀਨੀਅਰ ਵਰਲਡ ਕੰਪਨੀ ਕੰਮ ਕਰ ਰਹੀ ਹੈ. ਕੰਪਨੀ ਦਾ ਕਹਿਣਾ ਹੈ ਕੇ ਮੋਬਾਇਲ ਫ਼ੋਨ ਤੋਂ ਬਾਅਦ ਉਹ ਬੁਜ਼ੁਰਗਾਂ ਲਈ ਹੋਰ ਵੀ ਪ੍ਰੋਡਕਟ ਲੌੰਚ ਕਰਨ ਜਾ ਰਹੀ ਹੈ.

ਸੀਨੀਅਰ ਵਰਲਡ ਦੀ ਵੈਬਸਾਇਟ ‘ਤੇ ਰੁਝੇਵੇਂ ਦਾ ਵਿਭਾਗ ਹੈ. ਇਹ ਉਨ੍ਹਾਂ ਲਈ ਹੈ ਜੋ ਨੌਜਵਾਨੀ ਦੇ ਸਮੇਂ ਆਪਣੇ ਸ਼ੌਕ਼ ਪੂਰੇ ਨਹੀਂ ਕਰ ਸਕੇ ਸੀ. ਇਸ ਵਿਭਾਗ ਰਾਹੀਂ ਉਨ੍ਹਾਂ ਨੂੰ ਸ਼ਹਿਰ ਵਿੱਚ ਹੋ ਰਹੀ ਵਰਕਸ਼ਾਪ ਜਾਂ ਕਲਾਸਾਂ ਬਾਰੇ ਜਾਣਕਾਰੀ ਲੈ ਸਕਦੇ ਹਨ. ਇੱਕ ਸੇਕਸ਼ਨ ਬਲੋਗ ਦਾ ਵੀ ਹੈ ਜਿਸ ਵਿੱਚ ਪ੍ਰੇਰਨਾ ਦੇਣ ਵਾਲੀ ਕਹਾਣੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਬੁਜ਼ੁਰਗ ਪ੍ਰੇਰਨਾ ਲੈ ਸੱਕਣ ਅਤੇ ਕੋਈ ਸ਼ੌਕ਼ ਸ਼ੁਰੂ ਕਰ ਲੈਣ.

ਭਵਿੱਖ ਦੀ ਯੋਜਨਾ ਬਾਰੇ ਰਾਹੁਲ ਗੁਪਤਾ ਦਾ ਕਹਿਣਾ ਹੈ ਕੇ ਉਨ੍ਹਾਂ ਦੀ ਟੀਮ ਦੇ 12 ਜਣੇ ਲਗਾਤਾਰ ਨਵੇਂ ਆਈਡਿਆ ‘ਤੇ ਕੰਮ ਕਰ ਰਹੇ ਹਨ. ਇਹ ਸਾਰੇ ਆਈਡਿਆ ਬੁਜ਼ੁਰਗਾਂ ਲਈ ਹੀ ਹਨ ਤਾਂ ਜੋ ਉਹ ਆਪਣੇ ਆਪ ਨੂੰ ਵੇਲਾ ਨਾ ਸਮਝਣ ਅਤੇ ਆਪਣੇ ਆਪ ਨੂੰ ਰੁਝਿਆ ਰੱਖਣ.

ਲੇਖਕ: ਆਸ਼ੁਤੋਸ਼ ਖੰਟਵਾਲ

ਅਨੁਵਾਦ: ਰਵੀ ਸ਼ਰਮਾ