ਪੰਜ-ਪੰਜ ਰੁਪਏ ਤਰਸਦੀਆਂ ਬੀਬੀਆਂ ਨੇ ਬਣਾਇਆ ਸਵੈ ਸਹਾਇਤਾ ਗਰੁਪ; ਹੁਣ ਹੈ ਤਿੰਨ ਕਰੋੜ ਦੀ ਰੋਟੇਸ਼ਨ ਬਚਤ  

0

ਕਹਿੰਦੇ ਹਨ ਜਿੰਦਗੀ ਰਾਹ ਲੱਭ ਹੀ ਲੈਂਦੀ ਹੈ. ਤਾਂ ਹੀ ਕਹਿੰਦੇ ਹਨ ਉਮੀਦ 'ਤੇ ਦੁਨਿਆ ਕਾਇਮ ਹੈ. ਇੱਕ ਰਾਹ ਬੰਦ ਹੁੰਦੀ ਹੈ ਤਾਂ ਇੱਕ ਨਵੀਂ ਰਾਹ ਖੁੱਲ ਜਾਂਦੀ ਹੈ. ਵਾਰਾਣਸੀ ਦੇ ਪ੍ਰਹਲਾਦਪੁਰ ਪਿੰਡ ਦੀਆਂ ਔਰਤਾਂ ਨੇ ਵੀ ਅਜਿਹਾ ਹੀ ਕੁਝ ਕਰ ਵਿਖਾਇਆ ਜਿਸਨੂੰ ਕਹਿ ਸਕਦੇ ਹਾਂ ਕੀ ਜਿੰਦਗੀ ਚਲਦੇ ਰਹਿਣ ਦਾ ਹੀ ਨਾਂਅ ਹੈ. ਇਸ ਪਿੰਡ ਦੀਆਂ ਔਰਤਾਂ ਨਾ ਕੇਵਲ ਘਰ ਅਤੇ ਖੇਤਾਂ 'ਚ ਕੰਮ ਕਰਦਿਆਂ ਹਨ ਸਗੋਂ ਔਰਤਾਂ ਇਨ੍ਹਾਂ ਨੇ ਔਖੇ ਵੇਲੇ ਮਦਦ ਲਈ ਇੱਕ ਸਵੈ ਸਹਾਇਤਾ ਗਰੁਪ ਵੀ ਬਣਾ ਰਖਿਆ ਹੈ. ਔਖੇ ਵੇਲੇ ਔਰਤਾਂ ਇੱਕ ਦੂਜੇ ਦੀ ਮਦਦ ਕਰਦਿਆਂ ਹਨ. ਮਾਤਰ ਦਸ ਔਰਤਾਂ  ਵੱਲੋਂ ਸ਼ੁਰੂ ਕੀਤੇ ਗਏ ਇਸ ਗਰੁਪ 'ਵਹ ਅੱਜ ਲਗਭਗ ਢਾਈ ਹਜ਼ਾਰ ਔਰਤਾਂ ਸ਼ਾਮਿਲ ਹਨ. ਸਿਰਫ਼ ਦੋ ਸੌ ਰੁਪਏ ਤੋਂ ਸ਼ੁਰੂ ਹੋਈ ਇਸ ਬਚਤ ਅੱਜ ਤਿੰਨ ਕਰੋੜ ਦੇ ਰੋਟੇਸ਼ਨ 'ਤੇ ਜਾ ਪੁੱਜੀ ਹੈ. 

ਇਹ ਔਰਤਾਂ ਫੁੱਲਾਂ ਦੀ ਖੇਤੀ ਕਰਦਿਆਂ ਹਨ ਅਤੇ ਫੂੱਲ ਵੇਚ ਕੇ ਪੈਸਾ ਇੱਕਠਾ ਕਰਦਿਆਂ ਹਨ. ਇਸ ਪੈਸੇ ਨੂੰ ਸਵੈ ਸਹਾਇਤਾ ਗਰੁਪ ਦੇ ਰਾਹੀਂ ਲੋੜਵਾਨ ਔਰਤਾਂ ਨੂੰ ਦਿੱਤਾ ਜਾਂਦਾ ਹੈ. ਇਸ ਪਿੰਡ ਤੋਂ ਸ਼ੁਰੂ ਹੋਈ ਇਹ ਮੁਹਿਮ ਹੁਣ ਆਸੇਪਾਸੇ ਦੇ ੨੨ ਪਿੰਡਾਂ 'ਚ ਪਹੁੰਚ ਚੁੱਕੀ ਹੈ. ਪ੍ਰਹਲਾਦਪੁਰ ਦੀ ਇੱਕ ਔਰਤ ਮੀਰਾ ਦਾ ਕਹਿਣਾ ਹੈ ਕੀ-

"ਮੇਰਾ ਘਰਵਾਲਾ ਪਹਿਲਾਂ ਬੀਨਾਈ ਦਾ ਕੰਮ ਕਰਦਾ ਸੀ. ਉਹ ਬੰਦ ਹੋ ਗਿਆ. ਪਰ ਸਵੈ ਸਹਾਇਤਾ ਗਰੁਪ ਦੀ ਮਦਦ ਨਾਲ ਅਸੀਂ ਕੰਮ ਸ਼ੁਰੂ ਕੀਤਾ. ਹੁਣ ਆੜ੍ਹਤੀਏ ਵੀ ਪੈਸੇ ਲਈ ਜੋਰ ਨੀ ਪਾਉਂਦੇ. ਇਸ ਤੋਂ ਵੱਡਾ ਸਕੂਨ ਕੀ ਹੋ ਸਕਦਾ ਹੈ."

ਗਰੁਪ ਨੂੰ ਚਲਾਉਣ ਵਾਲੀ ਮਾਧੁਰੀ ਨੇ ਦੱਸਿਆ-

"ਵੀਹ ਰੁਪਏ ਹਰ ਮਹੀਨੇ ਦੀ ਬਚਤ ਨਾਲ ਗਰੁਪ ਚਲਦਾ ਹੈ. ਇਸ ਗਰੁਪ ਦਾ ਕੰਮ ਦੋ ਦਰਜਨ ਪਿੰਡਾਂ ਵਿੱਚ ਚਲਦਾ ਹੈ. ਇਸ ਬਚਤ ਨਾਲ ਇੱਕ ਸਾਲ ਲਈ ਖੇਤ ਠੇਕੇ 'ਤੇ ਲੈ ਲੈਂਦੇ ਹਾਂ. ਸਾਰਾ ਸਾਲ ਕੰਮ ਕਰਦੇ ਹਾਂ ਉਸ ਖੇਤ ਵਿੱਚ. ਫ਼ੇਰ ਜੋ ਬਚਦਾ ਹੈ ਉਹ ਗਰੁਪ ਮੈਂਬਰਾਂ ਦੀ ਬਚਤ ਹੁੰਦੀ ਹੈ. ਇਹ ਓਹੀ ਔਰਤਾਂ ਹਨ ਜੋ ਪੰਜ-ਪੰਜ ਰੁਪਏ ਲਈ ਤ੍ਰਿਸ਼ਨਾ ਕਰਦੀ ਹੁੰਦੀਆਂ ਸਨ."

ਪ੍ਰਹਲਾਦਪੁਰ ਦੀਆਂ ਇਨ੍ਹਾਂ ਬੀਬੀਆਂ ਨੇ ਉਹ ਕਰ ਵਿਖਾਇਆ ਜੋ ਸਰਕਾਰਾਂ ਕਰਨ ਦੀ ਯੋਜਨਾਵਾਂ ਬਣਾਉਂਦੀਆਂ ਹੀ ਕਈ ਸਾਲ ਕੱਢ ਦਿੰਦਿਆਂ ਹਨ. ਇਨ੍ਹਾਂ ਅਨਪੜ੍ਹ ਔਰਤਾਂ ਨੇ ਪੂਰੇ ਇਲਾਕੇ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਅਤੇ ਪ੍ਰੇਰਨਾ ਦਾ ਸਬਬ ਬਣ ਗਾਈਆਂ ਹਨ. 

ਅਜਿਹੀ ਹੋਰ ਵੀ ਪ੍ਰੇਰਨਾ ਭਰੀਆਂ ਕਹਾਣੀਆਂ ਪੜ੍ਹਨ ਲਈ ਫ਼ੇਸ੍ਬੂਕ ਪੇਜ ਨੂੰ ਲਾਈਕ ਕਰੋ. 

ਦੋ ਸਾਲ 'ਚ 9 ਮੁਲਕਾਂ ਦੇ 13 ਸ਼ਹਿਰਾਂ ਦੇ ਸੈਰ ਸਪਾਟੇ ਨੇ ਬਣਾ ਦਿੱਤਾ ਔਰਤਾਂ ਦੀ ਆਜ਼ਾਦੀ ਦਾ ਬ੍ਰਾਂਡ

ਕਾੱਲੇਜ-ਦੇਖੋ ਨੇ ਪੂਰਵ-ਲੜੀ 'ਏ' ਦੇ ਗੇੜ 'ਚ ਲੰਡਨ ਸਥਿਤ ਮੈਨ-ਕੈਪੀਟਲ ਤੋਂ ਇਕੱਠੇ ਕੀਤੇ 20 ਲੱਖ ਡਾਲਰ

ਸ਼ਹਿਰ ਦੀ ਸਫ਼ਾਈ ਕਰਣ 'ਤੇ ਲੋਕਾਂ ਨੇ ਕਿਹਾ ਮੂਰਖ਼ ਤਾਂ ਨਾਂਅ ਰੱਖ ਲਿਆ 'ਬੰਚ ਆੱਫ਼ ਫ਼ੂਲਸ'

ਲੇਖਕ:  ਨਵੀਨ ਪਾਂਡੇ 

ਅਨੁਵਾਦ: ਅਨੁਰਾਧਾ ਸ਼ਰਮਾ