ਵਿਆਹ-ਸ਼ਾਦੀਆਂ ਵਿੱਚ ਬਚੇ ਹੋਏ ਖਾਣੇ ਨੂੰ ਲੋੜਮੰਦਾਂ ਤਕ ਪਹੁੰਚਾਉਣ ਵਾਲੇ ਅੰਕਿਤ ਕਵਾਤਰਾ 

0

ਅੱਜ ਵੀ ਮੁਲਕ ‘ਚ ਤਕਰੀਬਨ 20 ਕਰੋੜ ਲੋਕ ਹਰ ਸਾਲ ਭੁੱਖੇ ਸੌਂਦੇ ਹਨ. ਦੁੱਜੇ ਪਾਸੇ ਹਰ ਸਾਲ 58 ਹਜ਼ਾਰ ਕਰੋੜ ਰੁਪੇ ਦਾ ਖਾਣਾ ਵਿਆਹ-ਸ਼ਾਦੀਆਂ ਵਿੱਚ ਬਰਬਾਦ ਹੋ ਜਾਂਦਾ ਹੈ.

ਦਿੱਲੀ ਦੇ ਅੰਕਿਤ ਕਵਾਤਰਾ ਦੱਸਦੇ ਹਨ ਕੇ ਇੱਕ ਵਾਰ ਉਹ ਇੱਕ ਵਿਆਹ ‘ਚ ਗਏ. ਉੱਥੇ 10 ਹਜ਼ਾਰ ਮਹਿਮਾਨ ਆਏ ਹੋਏ ਸਨ. 35 ਕਿਸਮ ਦੇ ਖਾਣੇ ਬਣੇ ਹੋਏ ਸਨ. ਪਰ ਮੈਨੂੰ ਇਹ ਵੇਖ ਕੇ ਬਹੁਤ ਬੁਰਾ ਲੱਗਾ ਕੇ ਮਹਿਮਾਨਾਂ ਦੇ ਖਾਣਾ ਖਾ ਲੈਣ ਦੇ ਬਾਅਦ ਰਹਿੰਦੇ ਖਾਣੇ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਗਿਆ. ਉਸ ਖਾਣੇ ਨਾਲ ਕਈ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਸੀ.

ਇਸ ਸੋਚ ਨੇ ਸ਼ੁਰੁਆਤ ਕੀਤੀ ‘ਫੀਡਿੰਗ ਇੰਡੀਆ’ ਦੀ. ਸਾਲ 2014 ਵਿੱਚ ਉਨ੍ਹਾਂ ਨੇ ਪੰਜ ਹੋਰ ਦੋਸਤਾਂ ਨਾਲ ਰਲ੍ਹ ਕੇ ਇਹ ਮੁਹਿਮ ਸ਼ੁਰੂ ਕੀਤੀ. ਸੰਸਥਾ ਦੇ ਮੈਂਬਰ ਰੇਸਤਰਾਂ ਅਤੇ ਕੇਟਰਿੰਗ ਕਰਨ ਵਾਲੇ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ. ਪਾਰਟੀ ਖ਼ਤਮ ਹੁੰਦਿਆਂ ਹੀ ਉਨ੍ਹਾਂ ਕੋਲ ਫੋਨ ਆ ਜਾਂਦਾ ਹੈ ਅਤੇ ਇਹ ਮੈਂਬਰ ਬਚਿਆ ਹੋਇਆ ਖਾਣਾ ਲੈਣ ਲਈ ਚਲੇ ਜਾਂਦੇ ਹਨ.

ਆਪਣੇ ਮੁਲਕ ਵਿੱਚ ਵਿਆਹ ਦੇ ਮੌਕੇ ‘ਤੇ ਬਹੁਤ ਫਿਜ਼ੂਲਖਰਚੀ ਹੁੰਦੀ ਹੈ. ਕਪੜਿਆਂ ਅਤੇ ਗਹਿਣਿਆਂ ਦੇ ਅਲਾਵਾ ਖਾਣੇ ‘ਤੇ ਵੀ ਬਹੁਤ ਪੈਸਾ ਖ਼ਰਚ ਕੀਤਾ ਜਾਂਦਾ ਹੈ. ਵੱਡੇ ਕੇਟਰਿੰਗ ਵਾਲੇ ਸੱਦੇ ਅੰਡੇ ਹਨ. ਕਈ ਤਰ੍ਹਾਂ ਦੇ ਖਾਣੇ ਤਿਆਰ ਹੁੰਦੇ ਹਨ. ਖਾਣਾ ਇੰਨਾ ਜਿਆਦਾ ਹੁੰਦਾ ਹੈ ਕੇ ਉਸ ਦੀ ਖਪਤ ਹੀ ਨਹੀਂ ਹੁੰਦੀ. ਪਾਰਟੀ ਦੇ ਬਾਅਦ ਬਚਿਆ ਖਾਣਾ ਕੂੜੇਦਾਨ ‘ਚ ਹੀ ਸੁੱਟ ਦਿੱਤਾ ਜਾਂਦਾ ਹੈ.

ਇਸ ਸੰਸਥਾ ਨੇ ਕੁਛ ਹੀ ਸਮੇਂ ‘ਚ ਜੈਪੁਰ, ਕਾਨਪੁਰ, ਮੁੰਬਈ, ਚੇਨਈ, ਕੋਲਕਾਤਾ ਅਤੇ ਭੁਬਨੇਸ਼ਵਰ ਸ਼ਹਿਰਾਂ ਵਿੱਚ ਬ੍ਰਾਂਚਾਂ ਖੋਲ ਲਈਆਂ. ਹੁਣ ਦੇਸ਼ ਦੇ 43 ਮੁਲਕਾਂ ਵਿੱਚ ਇਸ ਸੰਸਥਾ ਨਾਲ 4500 ਲੋਕ ਜੁੜੇ ਹੋਏ ਹਨ. ਇਹ ਲੋਕ ਵਿਆਹ-ਸ਼ਾਦੀਆਂ ਦੀ ਪਾਰਟੀਆਂ ‘ਚ ਬਚਿਆ ਹੋਇਆ ਖਾਣਾ ਇੱਕਠਾ ਕਰਦੇ ਹਨ ਅਤੇ ਗਰੀਬ ਅਤੇ ਲੋੜਮੰਦ ਲੋਕਾਂ ਨੂੰ ਵਰਤਾਉਂਦੇ ਹਨ.

ਇਸ ਕੰਮ ਲਈ ਸੰਸਥਾ ਨੇ ਇੱਕ 24 ਘੰਟੇ ਚੱਲਣ ਵਾਲੀ ਹੇਲਪਲਾਈਨ ਵੀ ਸ਼ੁਰੂ ਕੀਤੀ ਹੈ. ਮਾਤਰ 22 ਸਾਲ ਦੀ ਉਮਰ ਵਿੱਚ ਹੀ ਨੌਕਰੀ ਛੱਡ ਕੇ ਸਮਾਜਸੇਵਾ ਦੇ ਇਸ ਕੰਮ ‘ਚ ਆਉਣ ਵਾਲੇ ਅੰਕਿਤ ਨੇ ਦੇਸ਼ ਵਿੱਚ ਭੁੱਖੇ ਢਿੱਡ ਸੌਂਦੇ ਲੋਕਾਂ ਬਾਰੇ ਸੋਚਿਆ.

ਸੰਸਥਾ ਵੱਲੋਂ ਕੇਟਰਿੰਗ ਸਰਵਿਸ ਵਾਲਿਆਂ ਨੂੰ ਡੱਬੇ ਦਿੱਤੇ ਹੋਏ ਹਨ ਜਿਨ੍ਹਾਂ ਵਿਚ ਬਚਿਆ ਹੋਇਆ ਖਾਨਾ ਪਾ ਕੇ ਇਹ ਲੈ ਆਉਂਦੇ ਹਨ. ਇਸ ਖਾਣੇ ਨੂੰ ਸਵੇਰੇ ਛੇ ਵਜੇ ਤੋਂ ਲੈ ਕੇ ਅੱਠ ਵਜੇ ਤਕ ਵੱਖ ਵੱਖ ਥਾਵਾਂ ‘ਤੇ ਵਰਤਾਇਆ ਜਾਂਦਾ ਹੈ.

ਅੰਕਿਤ ਦੀ ਇਸ ਮੁਹਿਮ ਨੂੰ ਯੂਨਾਇਟੇਡ ਨੇਸ਼ਨ ਵੱਲੋਂ ਵੀ ਹੁੰਗਾਰਾ ਮਿਲਿਆ ਹੈ. ਯੂਨਾਇਟੇਡ ਨੇਸ਼ਨ ਨੇ ਉਨ੍ਹਾਂ ਨੂੰ ਨੌਜਵਾਨ ਲੀਡਰਸ਼ਿਪ ਦੇ ਗਰੁਪ ਵਿੱਚ ਸ਼ਾਮਿਲ ਕੀਤਾ ਹੈ. ਇਸ ਗਰੁਪ ਵਿੱਚ ਦੁਨਿਆ ਭਰ ਤੋਂ ਮਾਤਰ 17 ਨੌਜਵਾਨ ਸ਼ਾਮਿਲ ਹਨ. ਉਨ੍ਹਾਂ ਨੂੰ ਬ੍ਰਿਟੇਨ ਦੀ ਮਹਾਰਾਨੀ ਵੱਲੋਂ ਬਕਿੰਘਮ ਪੈਲੇਸ ਵਿੱਚ ਸਨਮਾਨ ਮਿਲਿਆ ਹੈ.