ਬੀਟੇਕ ਦੇ ਵਿਦਿਆਰਥੀ ਨੇ ਸ਼ੁਰੂ ਕੀਤਾ 'ਨਾਇਟ ਫੂਡ ਐਕਸਪ੍ਰੇਸ' ਤਾਂ ਜੋ ਨਾਇਟ ਸ਼ਿਫਟ ਵਾਲਿਆਂ ਨੂੰ ਮਿਲ ਸਕੇ ਖਾਣਾ

ਬੀਟੇਕ ਦੇ ਵਿਦਿਆਰਥੀ ਨੇ ਸ਼ੁਰੂ ਕੀਤਾ 'ਨਾਇਟ ਫੂਡ ਐਕਸਪ੍ਰੇਸ' ਤਾਂ ਜੋ ਨਾਇਟ ਸ਼ਿਫਟ ਵਾਲਿਆਂ ਨੂੰ ਮਿਲ ਸਕੇ ਖਾਣਾ

Sunday February 28, 2016,

3 min Read

ਅੱਜ ਦੇ ਦੌਰ ਵਿੱਚ ਲੋਕਾਂ ਨੂੰ ਘਰੋਂ ਦੂਰ ਜਾ ਕੇ ਨਵੀਆਂ ਜਗ੍ਹਾਂ ਤੇ ਜਾ ਕੇ ਨੌਕਰੀਆਂ ਕਰਣੀ ਪੈਂਦੀ ਹੈ. ਨਵੀਂ ਜਗ੍ਹਾਂ ਤੇ ਜਾ ਕੇ ਸਭ ਤੋ ਵੱਡੀ ਸਮਸਿਆ ਹੁੰਦੀ ਹੈ ਖਾਣੇ ਦੀ. ਨੌਕਰੀ ਕਰਕੇ ਰਾਤ ਨੂੰ ਘਰੇ ਪਹੁੰਚ ਕੇ ਇੰਨੀ ਤਾਕਤ ਨਹੀਂ ਰਹਿ ਜਾਂਦੀ ਕੇ ਖਾਣਾ ਬਣਾਇਆ ਜਾਵੇ। ਅਜਿਹੀ ਮਜਬੂਰੀ ਵਿੱਚ ਬੰਦਾ ਜਾਂ ਤਾਂ ਭੁੱਖਾ ਹੀ ਸੌਂ ਜਾਂਦਾ ਹੈ ਜਾਂ ਬੇਹਾ ਖਾਣਾ ਖਾਉਣ ਨੂੰ ਮਜਬੂਰ ਹੁੰਦਾ ਹੈ. ਇਸ ਸਮਸਿਆ ਨੂੰ ਭਾਂਪਦੇ ਹੋਏ ਨੋਇਡਾ 'ਚ ਰਹਿਣ ਵਾਲੇ ਰਮਾ ਸ਼ੰਕਰ ਗੁਪਤਾ ਨੇ ਇਕ ਰਸੋਈ ਦੀ ਸ਼ੁਰੁਆਤ ਕੀਤੀ ਜੋ ਨੌਕਰੀਪੇਸ਼ਾ ਲੋਕਾਂ ਲਈ ਰਾਤ ਵੇਲੇ ਰੋਟੀ ਦਾ ਪ੍ਰਬੰਧ ਕਰਦੀ ਹੈ.

ਮਧਿਆ ਪ੍ਰਦੇਸ਼ ਦੇ ਕਟਨੀ ਜਿਲ੍ਹੇ ਦੇ ਰਹਿਣ ਵਾਲੇ ਰਮਾ ਸ਼ੰਕਰ ਨੇ ਫ਼ਰੀਦਾਬਾਦ ਦੇ ਅਰਾਵਲੀ ਇੰਸਟੀਟਿਉਟ ਤੋਂ ਬੀਟੇਕ ਕੀਤੀ ਤੇ ਨੋਇਡਾ ਵਿੱਖੇ ਹੀ ਐਚਸੀ ਐਲ 'ਚ ਟ੍ਰੇਨਿੰਗ ਤੇ ਲੱਗਾ। ਜਦੋਂ ਰਾਤ ਦੀ ਸ਼ਿਫਟ 'ਚ ਕੰਮ ਕਰਨਾ ਪੈਂਦਾ ਤਾਂ ਰਾਤ ਨੂੰ ਖਾਣੇ ਦੀ ਸਮਸਿਆ ਸਾਹਮਣੇ ਆਉਂਦੀ।

ਰਮਾ ਸ਼ੰਕਰ ਨੇ ਯੂਰ ਸਟੋਰੀ ਨੂੰ ਦੱਸਿਆ-

"ਰਾਤ ਨੂੰ ਭੁੱਖ ਲਗਦੀ ਤਾਂ ਨੋਇਡਾ 'ਚ ਇੱਕੋ ਥਾਂ ਹੈ ਜਿੱਥੇ ਰੋਟੀ ਮਿਲਦੀ ਹੈ. ਅਸੀਂ ਸਾਰੇ ਦੋਸਤ ਓੱਥੇ ਹੀ ਜਾਂਦੇ ਸੀ. ਪਰ ਉਹ ਵੀ ਕੋਈ ਵੱਧੀਆ ਖਾਣਾ ਨਹੀਂ ਸੀ ਬਣਾਉਂਦਾ। ਸਵੇਰੇ ਚਾਰ ਵੱਜੇ ਸ਼ਿਫਟ ਖਤਮ ਕਰਕੇ ਜਦੋਂ ਕਮਰੇ ਤੇ ਪਹੁੰਚਦੇ ਤਾਂ ਇੰਨੀ ਤਾਕਤ ਨਹੀਂ ਸੀ ਬਚਦੀ ਕੇ ਖਾਣਾ ਬਣਾਇਆ ਜਾਵੇ। ਅਸੀਂ ਭੁੱਖੇ ਹੀ ਸੌਂ ਜਾਂਦੇ ਸੀ."

ਇਸ ਸਮਸਿਆ ਨੂੰ ਸਮਝਦੇ ਹੋਏ ਰਮਾ ਸ਼ੰਕਰ ਨੇ ਕੋਈ ਅਜਿਹਾ ਤਰੀਕਾ ਕੱਢਣ ਦੀ ਸੋਚੀ ਤਾਂ ਜੋ ਰਾਤ ਦੀ ਸ਼ਿਫਟ 'ਚ ਕੰਮ ਕਰਦੇ ਹੋਰ ਲੋਕਾਂ ਨੂੰ ਵੀ ਲਾਭ ਹੋਵੇ। ਰਮਾ ਸ਼ੰਕਰ ਨੇ ਇਸ ਕੰਮ ਲਈ ਆਪਣੇ ਪਿਤਾ ਕੋਲੋਂ ਇਕ ਲੱਖ ਪੰਜਾਹ ਹਜ਼ਾਰ ਰੁਪਏ ਫੜੇ ਅਤੇ ਜੁਲਾਈ 2013 'ਚ ਨੋਇਡਾ ਦੇ ਸੇਕਟਰ 45 'ਚ ਨਾਇਟ ਫੂਡ ਐਕਸਪ੍ਰੇਸ ਦੇ ਨਾਂ ਤੋਂ ਕੰਮ ਸ਼ੁਰੂ ਕੀਤਾ.

"ਪਹਿਲਾਂ ਇਸ ਕੰਮ ਲਈ ਇਕ ਰਸੋਈਆ ਅਤੇ ਇਕ ਹੈਲਪਰ ਰਖਿਆ। ਪਹਿਲੇ ਛੇ ਮਹੀਨੇ ਤਾਂ ਕੰਮ ਵੱਧੀਆ ਨਹੀਂ ਚਲਿਆ। ਮੈਂ ਆਪ ਲੋਕਾਂ ਦੇ ਘਰੇ ਜਾ ਕੇ ਖਾਣੇ ਦੀ ਡਿਲਿਵਰੀ ਦੇ ਕੇ ਆਉਂਦਾ ਸੀ. ਹੌਲੇ ਹੌਲੇ ਲੋਕਾਂ ਨੂੰ ਖਾਣਾ ਆਉਣ ਲੱਗਾ ਅਤੇ ਕੰਮ ਚਲ ਪਿਆ."

ਰਮਾ ਸ਼ੰਕਰ ਹੁਣ ਨੋਇਡਾ ਦੇ ਅਲਾਵਾ ਮਿਯੂਰ ਵਿਹਾਰ ਪਟਪੜਗੰਜ, ਇੰਦਿਰਾਪੁਰਮ, ਵੈਸ਼ਾਲੀ ਅਤੇ ਗ੍ਰੇਟਰ ਨੋਇਡਾ 'ਚ ਖਾਣੇ ਦੀ ਡਿਲਿਵਰੀ ਦੇ ਰਹੇ ਹਨ. ਇਨ੍ਹਾਂ ਦੀ ਯੋਜਨਾ ਸਾਰੀ ਦਿੱਲੀ ;ਚ ਡਿਲਿਵਰੀ ਦੇਣ ਦੀ ਹੈ. ਇਹ ਭਾਰਤੀ ਅਤੇ ਚਾਇਨੀਜ ਖਾਣਾ ਡਿਲੀਵਰ ਕਰਦੇ ਹਨ. ਦੋਪਹਿਰ ਨੂੰ 12 ਵੱਜੇ ਤੋਂ ਲੈ ਕੇ ਸਵੇਰੇ 5 ਵੱਜੇ ਤਕ ਆਰਡਰ ਲੈਂਦੇ ਹਨ. ਹੋਰ ਥਾਵਾਂ ਤੋਂ ਨੌਕਰੀ ਕਰਨ ਆਏ ਲੋਕਾਂ ਦੀ ਹਾਲਤ ਨੂੰ ਸਮਝਦੇ ਹੋਏ ਇਨ੍ਹਾਂ ਨੇ ਰੇਟ ਵੀ ਘੱਟ ਹੀ ਰਖੇ ਹਨ.

ਇਹ ਸਾਰਾ ਕੰਮ 2 ਰਸੋਈਏ ਅਤੇ 4 ਹੇਲਪਰ ਸਾੰਭ ਰਹੇ ਹਨ ਅਤੇ ਡਿਲਿਵਰੀ ਲਈ 7 ਜਣੇ ਰਖੇ ਹੋਏ ਨੇ. ਇਸ ਕੰਮ 'ਚ ਇਕ ਪਰੇਸ਼ਾਨੀ ਹੈ. ਕਈ ਵਾਰ ਆਰਡਰ ਕਰਨ ਵਾਲੇ ਇੰਨੇ ਥੱਕੇ ਹੁੰਦੇ ਹਨ ਕੇ ਡਿਲਿਵਰੀ ਜਾਣ ਤਕ ਸੌਂ ਜਾਂਦੇ ਹਨ ਅਤੇ ਖਾਣਾ ਵਾਪਸ ਆ ਜਾਂਦਾ ਹੈ.

ਭਵਿੱਖ ਦੀ ਯੋਜਨਾ ਬਾਰੇ ਰਮਾ ਸ਼ੰਕਰ ਨੇ ਦੱਸਿਆ ਕੇ ਉਹ ਪਹਿਲਾਂ ਤਾਂ ਐਨਸੀਆਰ 'ਚ ਕੰਮ ਵੱਧਆਉਣਾ ਹੈ. ਉਸ ਤੋਂ ਬਾਅਦ ਪੁਣੇ ਅਤੇ ਬੰਗਲੋਰ ਜਾ ਕੇ ਕੰਮ ਖੋਲਣ ਦਾ ਵਿਚਾਰ ਹੈ.

ਲੇਖਕ:ਹਰੀਸ਼

ਅਨੁਵਾਦ: ਅਨੁਰਾਧਾ ਸ਼ਰਮਾ 

image