ਫਲ-ਸਬਜ਼ੀਆਂ ਦੀ ਖੇਤੀ ਕਰਕੇ ਹੋ ਸਕਦੀ ਹੈ ਲੱਖਾਂ ਦੀ ਕਮਾਈ 

0

ਹਰਿਆਣਾ ਦੇ ਯਮੁਨਾਨਗਰ ਦੇ ਜਿਲ੍ਹਾ ਬਾਗਵਾਨੀ ਅਧਿਕਾਰੀ ਹੀਰਾ ਲਾਲ ਦੱਸਦੇ ਹਨ ਕੇ ਫਲ-ਫੁੱਲਾਂ ਅਤੇ ਸਬਜੀਆਂ ਦੀ ਖੇਤੀ ਨੌਜਵਾਨਾਂ ਲਈ ਕਮਾਈ ਦਾ ਵਧੀਆ ਜ਼ਰਿਆ ਹੈ. ਉਨ੍ਹਾਂ ਦੇ ਜਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਤਰ੍ਹਾਂ ਦੀ ਖੇਤੀ ਕਰ ਰਹੇ ਹੈਂ.

ਉੱਤਰ ਪਰਦੇਸ਼ ਦੇ ਕੌਸ਼ਾਂਬੀ ਜਿਲ੍ਹੇ ਵਿੱਚ ਕੇਲੇ, ਅਮਰੂਦ, ਤਰਬੂਜ਼ ਅਤੇ ਆਲੂ ਦੇ ਬਾਅਦ ਹੁਣ ਕਿਸਾਨ ਕਰੇਲੇ ਦੀ ਖੇਤੀ ਕਰਨ ਲੱਗੇ ਹਨ. ਤਿੰਨ-ਚਾਰ ਮਹੀਨਿਆਂ ਦੀ ਖੇਤੀ ‘ਚ ਕਿਸਾਨ ਇੱਕ ਬੀਘੇ ਤੋਂ 70-80 ਹਜ਼ਾਰ ਰੁਪੇ ਦੀ ਆਮਦਨੀ ਕਰ ਰਹੇ ਹਨ.

ਹੁਣ ਸਮਾਂ ਖੇਤੀ ਦੇ ਬਦਲੇ ਹੋਏ ਜ਼ਮਾਨੇ ਦਾ ਹੈ. ਨੌਜਵਾਨ ਆਈਟੀ ਖੇਤਰ ਅਤੇ ਕਾਰਪੋਰੇਟ ਦੀ ਨੌਕਰੀਆਂ ਛੱਡ ਖੇਤੀ ਵੱਲ ਪਰਤ ਰਹੇ ਹਨ. ਕੋਈ ਅਮਰੂਦ ਅਤੇ ਕੇਲੇ ਦੀ ਪੈਦਾਵਾਰ ਲੈ ਰਿਹਾ ਹੈ ਤਾਂ ਕੋਈ ਮੱਛੀ ਪਾਲਨ ਕਰ ਰਿਹਾ ਹੈ. ਲੋਕ ਫੁੱਲਾਂ ਦੀ ਖੇਤੀ ਕਰਕੇ ਲੱਖਾਂ ਦੀ ਆਮਦਨ ਕਰ ਰਹੇ ਹਨ.

ਉੱਤਰ ਪ੍ਰਦੇਸ਼ ਦੇ ਇੱਕ ਜਿਲ੍ਹੇ ਦੇ ਕਿਸਾਨ ਤਾਂ ਸ਼ੁਗਰ ਦੀ ਬੀਮਾਰੀ ਵਿੱਚ ਫਾਇਦੇਮੰਦ ਮੰਨੇ ਜਾਂਦੇ ਕਰੇਲੇ ਦੀ ਖੇਤੀ ਵੀ ਕਰ ਰਹੇ ਹਨ.

ਕਾਸ਼ਤਕਾਰੀ ਹੁਣ ਪੁਰਾਣੇ ਸਮੇਂ ਦੀ ਹੱਡ-ਭੰਨ ਮਿਹਨਤ ਅਤੇ ਨਿੱਕੀ-ਮੋਟੀ ਕਮਾਈ ਵਾਲਾ ਕੰਮ ਨਹੀਂ ਹੈ. ਲੋਕ ਨਵੀਂ ਤਕਨੀਕ ਅਤੇ ਸਮਝ ਨਾਲ ਖੇਤੀ ਕਰ ਰਹੇ ਹਨ. ਖੇਤੀ ਨੇ ਹੁਣ ਲੋਕਾਂ ਨੂੰ ਨਵੀਂ ਰਾਹ ਵਿਖਾਈ ਹੈ.

ਹਰਿਆਣਾ ਦਾ ਜਿਲ੍ਹਾ ਯਮੁਨਾਨਗਰ ਤਾਂ ਮਸ਼ਰੂਮ ਦੀ ਖੇਤੀ ਵਿੱਚ ਇੱਕ ਵੱਡਾ ਨਾਂਅ ਬਣ ਚੁੱਕਾ ਹੈ. ਸੋਨੀਪਤ ਵੀ ਮਸ਼ਰੂਮ ਦੀ ਪੈਦਾਵਾਰ ਦਾ ਵੱਡਾ ਕੇਂਦਰ ਹੈ. ਯਮੁਨਾਨਗਰ ਵਿੱਚ ਹੋਣ ਵਾਲੀ ਮਸ਼ਰੂਮ ਦੀ ਡਿਮਾੰਡ ਦਿੱਲੀ ਵਿੱਚ ਹੈ.

ਇਸ ਤੋੰ ਅਲਾਵਾ ਕਿਸਾਨ ਪੋਲੀ ਹਾਉਸ ਬਣਾ ਕੇ ਟਮਾਟਰ ਅਤੇ ਖੀਰੇ ਦੀ ਖੇਤੀ ਕਰ ਰਹੇ ਹਨ.

ਰਾਜਸਥਾਨ ਦੇ ਉਦੇਪੁਰ ਦੇ ਪਿੰਡ ਮੇਨਾਰ ਦੇ ਮਾਂਗੀਲਾਲ ਸਿੰਘਾਵਤ ਆਪਣੀ 25 ਏਕੜ ਜ਼ਮੀਨ ਵਿੱਚ ਖੇਤੀ ਕਰਕੇ ਮਹੀਨੇ ਦਾ ਦੋ ਲੱਖ ਰੁਪੇ ਤੋਂ ਵਧ ਕਮਾ ਰਹੇ ਹਨ. ਓਹ ਵੀ ਪਹਿਲਾਂ ਜਿਨਸਾਂ ਦੀ ਖੇਤੀ ਹੀ ਕਰਦੇ ਸਨ ਪਰ ਕੌਮੀ ਬਾਗਵਾਨੀ ਮਿਸ਼ਨ ਦੀ ਰਾਹ ਫੜ ਕੇ ਹੁਣ ਅਨਾਰ, ਨਿੰਬੂ, ਅਮਰੂਦ ਆਦਿ ਦੀ ਖੇਤੀ ਕਰਦੇ ਹਨ. ਉਨ੍ਹਾਂ ਦਾ ਦਾਅਵਾ ਹੈ ਕੇ ਉਹ ਇਸ ਪੈਦਾਵਾਰ ਤੋਂ ਸਾਲਾਨਾ 14 ਲੱਖ ਦੀ ਖੇਤੀ ਕਰਦੇ ਹਨ.

ਉੱਤਰ ਪ੍ਰਦੇਸ਼ ਦੇ ਰਾਮਪੁਰ ਜਿਲ੍ਹੇ ਦੇ ਕਾਸ਼ੀਪੁਰ, ਮੁਹਮਦਪੁਰ ਜਿਹੇ ਕਈ ਪਿੰਡਾਂ ਦੇ ਕਿਸਾਨ ਵੱਡੇ ਪਧਰ ‘ਤੇ ਕੇਲੇ ਦੀ ਖੇਤੀ ਕਰ ਰਹੇ ਹਨ. ਇਹ ਕਿਸਾਨ ਇੱਕ ਏਕੜ ਦੀ ਕੇਲੇ ਦੀ ਪੈਦਾਵਾਰ ਤੋਂ ਡੇੜ੍ਹ ਲੱਖ ਤਕ ਦੀ ਆਮਦਨ ਲੈ ਲੈਂਦੇ ਹਨ.