ਮਣੀਪੁਰ ਦਾ 'ਇਮਾ ਬਾਜ਼ਾਰ' (ਇਮਾ ਕੇਇਥਲ)

ਮਣੀਪੁਰ ਦਾ 'ਇਮਾ ਬਾਜ਼ਾਰ' (ਇਮਾ ਕੇਇਥਲ)

Tuesday December 13, 2016,

2 min Read

ਇੱਕ ਸਾਲ ਪਹਿਲਾਂ ਆਏ ਭੂਚਾਲ ਨੇ ਭਾਵੇਂ ਇਮਾ ਕੇਇਥਲ (ਮਾਂ ਬਾਜ਼ਾਰ ਜਾਂ ਇਮਾ ਬਾਜ਼ਾਰ) ਦੀ ਇਮਾਰਤ ਨੂੰ ਨੁਕਸਾਨ ਕੀਤਾ ਹੋਏ ਪਰ ਇਸ ਨਾਲ ਉੱਥੇ ਕੰਮ ਕਰਦਿਆਂ ਔਰਤਾਂ ਦੀ ਹਿੰਮਤ ਨੂੰ ਨਹੀਂ ਹਿਲਾ ਸਕਿਆ. ਔਰਤਾਂ ਇਸ ਬਾਜ਼ਾਰ ਨੂੰ ਆਪਣੀ ਆਮਦਨ ਦਾ ਸਰੋਤ ਅਰੇ ਆਜ਼ਾਦੀ ਦਾ ਨਿਸ਼ਾਨ ਮੰਨਦਿਆਂ ਹਨ.

ਇਹ ਮੰਨਿਆ ਜਾਂਦਾ ਹੈ ਕੇ ਮਹਿਲਾ ਜਾਂ ‘ਮਾਂ’ ਬਾਜ਼ਾਰ ਦੇ ਨਾਂਅ ਨਾਲ ਜਾਣਿਆ ਜਾਂਦਾ ਇਹ ਮਸ਼ਹੂਰ ‘ਇਮਾ ਕੇਇਥਲ’ ਬਾਜ਼ਾਰ ਸਾਲ 1500 ਵਿੱਚ ਸ਼ੁਰੂ ਹੋਇਆ ਸੀ. ਰਾਜ ਦੇ ਵੱਖ ਵੱਖ ਧਰਮ ਜਾਂ ਵਰਗ ਨਾਲ ਸੰਬਧ ਰੱਖਣ ਵਾਲੀ ਔਰਤਾਂ ਇਸ ਨੂੰ ਰਲ੍ਹ ਕੇ ਚਲਾਉਂਦਿਆਂ ਹਨ. ‘ਨਿੱਕਾ ਮਣੀਪੁਰ’ ਕਹੇ ਜਾਣ ਵਾਲੇ ਇਸ ਬਾਜ਼ਾਰ ਵਿੱਚ ਤਕਰੀਬਨ ਚਾਰ ਹਜ਼ਾਰ ਔਰਤਾਂ ਕੰਮ ਕਰਦਿਆਂ ਹਨ. ਰਾਜ ਲਈ ਵੀ ਇਹ ਬਾਜ਼ਾਰ ਮਹੱਤਪੂਰਨ ਮੰਨਿਆ ਜਾਂਦਾ ਹੈ.

image


ਬਾਜ਼ਾਰ ਦੇ ਇਲਾਕੇ ਵਿੱਚ ਔਰਤਾਂ ਆਪ ਹੀ ਦੁਕਾਨਾਂ ਦੀ ਮਾਲਕ ਹਨ. ਕਈ ਔਰਤਾਂ ਦੁਕਾਨ ਲਈ ਥਾਂ ਕਿਰਾਏ ‘ਤੇ ਵੀ ਲੈ ਲੈਂਦੀਆਂ ਹਨ. ਪਿਛਲੇ ਸਾਲ ਆਏ ਇੱਕ ਜ਼ਬਰਦਸਤ ਭੂਚਾਲ ਦੇ ਬਾਅਦ ਔਰਤਾਂ ਨੇ ਸੜਕ ‘ਤੇ ਵੀ ਦੁਕਾਨਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿਉਂਕਿ ਬਾਜ਼ਾਰ ਦੀ ਬਿਲਡਿੰਗ ਵਿੱਚ ਤਰੇੜਾਂ ਆ ਗਈਆਂ ਹਨ. ਇੱਥੇ ਕੰਮ ਕਰਨ ਵਾਲੀ ਔਰਤਾਂ ਉਹ ਹਨ ਜਿਨ੍ਹਾਂ ਉਪਰ ਆਪਣੇ ਪੂਰੇ ਪਰਿਵਾਰ ਦੀ ਜ਼ਿਮੇਦਾਰੀ ਹੈ. ਇਸ ਕਰਕੇ ਇਨ੍ਹਾਂ ਔਰਤਾਂ ਨੇ ਭੂਚਾਲ ਨਾਲ ਹੋਏ ਨੁਕਸਾਨ ਦੇ ਠੀਕ ਹੋਣ ਤਕ ਇੰਤਜ਼ਾਰ ਨਾਂਹ ਕਰਦੇ ਹੋਏ ਆਪਣਾ ਕੰਮ ਸ਼ੁਰੂ ਕਰ ਦਿੱਤਾ.

ਇਸ ਬਾਜ਼ਾਰ ਵਿੱਚ ਮੱਛੀ ਵੇਚਣ ਵਾਲੀ ਇੱਕ ਦੁਕਾਨਦਾਰ ਔਰਤ ਦਾ ਕਹਿਣਾ ਹੈ ਕੇ ਉਹ ਬਿਲਡਿੰਗ ਦੀ ਮੁਰੰਮਤ ਹੋਣ ਤਕ ਇੰਤਜ਼ਾਰ ਨਹੀਂ ਸੀ ਕਰ ਸਕਦੀਆਂ. ਇੰਤਜ਼ਾਰ ਕਰਨ ਨਾਲ ਤਾਂ ਘਰ ਦਾ ਖਰਚਾ ਵੀ ਰੁੱਕ ਜਾਣਾ ਸੀ. ਇਹ ਬਾਜ਼ਾਰ ਇਨ੍ਹਾਂ ਔਰਤਾਂ ਲਈ ਸਿਰਫ ਆਮਦਨ ਦਾ ਜ਼ਰਿਆ ਨਹੀਂ ਸਗੋਂ ਆਜ਼ਾਦੀ ਦਾ ਸਾਧਨ ਵੀ ਹੈ. ਆਪਣੀ ਕਮਾਈ ਨਾਲ ਇਨ੍ਹਾਂ ਔਰਤਾਂ ਨੂੰ ਆਜ਼ਾਦੀ ਦਾ ਅਹਿਸਾਸ ਹੁੰਦਾ ਹੈ.

ਲਗਭਗ 60 ਵਰ੍ਹੇ ਦੀ ਪ੍ਰੇਮਾ ਕਹਿੰਦੀ ਹੈ ਕੇ ਭਾਵੇਂ ਉਸ ਦਾ ਪਰਿਵਾਰ ਉਸ ਉੱਪਰ ਨਿਰਭਰ ਨਹੀਂ ਕਰਦਾ. ਉਸ ਦੇ ਪਤੀ ਨੌਕਰੀ ਕਰਦੇ ਹਨ. ਪਰ ਉਹ ਕੰਮ ਕਰਦੀ ਹੈ ਕਿਉਂਕਿ ਆਪਣੀ ਕਮਾਈ ਨਾਲ ਉਸਨੂੰ ਆਪਣੇ ਆਤਮ ਨਿਰਭਰ ਹੋਣ ਦਾ ਅਹਿਸਾਸ ਹੁੰਦਾ ਹੈ.

image


ਕਾਂਗਲਾ ਫੋਰਟ ਕੋਲ ਲੱਗਣ ਵਾਲਾ ਇਹ ਬਾਜ਼ਾਰ ਸਵੇਰੇ ਮੁੰਹ ਹਨੇਰੇ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਸ਼ਾਮ ਹੋਣ ਤਕ ਚਲਦਾ ਹੈ. 

ਲੇਖਕ: ਪੀਟੀਆਈ ਭਾਸ਼ਾ 

ਅਨੁਵਾਦ: ਰਵੀ ਸ਼ਰਮਾ 

    Share on
    close