ਚਾਰ ਅਨਪੜ੍ਹ ਔਰਤਾਂ ਨੇ ਜੰਗਲ 'ਚੋਂ ਲਿਆ ਕੇ ਵੇਚੇ ਸੀਤਾਫਲ, ਬਣਾਈ ਕੰਪਨੀ, ਹੁਣ ਟਰਨਉਵਰ ਕਰੋੜਾਂ 'ਚ

0

ਆਮਤੌਰ ਤੇ ਵੇਖਿਆ ਜਾਂਦਾ ਹੈ ਕੀ ਕੋਈ ਕੰਪਨੀ ਬਣਾਉਣ ਤੋਂ ਪਹਿਲਾਂ ਵੱਡੀਆਂ ਯੋਜਨਾਵਾਂ ਬਣਾਈ ਜਾਂਦੀਆਂ ਹਨ, ਬਜਟ ਬਣਾਏ ਜਾਂਦੇ ਹਨ, ਮਾਲ ਵੇਚਣ ਦੀਆਂ ਸਕੀਮਾਂ ਲਾਈਆਂ ਜਾਂਦੀਆਂ ਹਨ. ਫੇਰ ਕਿਤੇ ਜਾਕੇ ਕੰਪਨੀ ਦੀ ਤਰੱਕੀ ਦਾ ਹਿਸਾਬ ਕੀਤਾ ਜਾਂਦਾ ਹੈ. ਪਰ ਉਨ੍ਹਾਂ ਬਾਰੇ ਕੀ ਕਹਾਂਗੇ ਜਿਨ੍ਹਾਂ ਨੇ ਕਦੇ ਸਕੂਲ ਦਾ ਵੀ ਮੁੰਹ ਨਹੀਂ ਵੇਖਿਆ, ਜਿਨ੍ਹਾਂ ਲਈ ਬਿਜਨੇਸ ਸ਼ਬਦ ਕਾ ਕੋਈ ਮਤਲਬ ਨਹੀਂ ਹੈ? ਪਰ ਚਾਰ ਆਦਿਵਾਸੀ ਅਤੇ ਅਨਪੜ੍ਹ ਔਰਤਾਂ ਨੇ ਇਕ ਵੱਡੀ ਕੰਪਨੀ ਚਲਾ ਕੇ ਇਹ ਸਾਰੇ ਫਾਰਮੂਲੇ ਗਲਤ ਸਾਬਿਤ ਕਰ ਦਿੱਤੇ।

ਰਾਜਸਥਾਨ ਦੇ ਜੰਗਲੀ ਇਲਾਕਿਆਂ 'ਚ ਸੀਤਾਫਲ ਦਾ ਬਹੁਤ ਹੁੰਦਾ ਹੈ. ਪਰ ਪੇਂਡੂ ਲੋਕ ਇਨ੍ਹਾਂ ਦਰਖਤਾਂ ਦੀ ਲੱਕੜ ਨਾਲ ਬਾਲਣ ਦਾ ਕੰਮ ਹੀ ਲੈਂਦੇ ਸੀ. ਪਾਲੀ ਜਿਲ੍ਹੇ ਦੀਆਂ ਚਾਰ ਅਨਪੜ੍ਹ ਔਰਤਾਂ ਨੇ ਇਹਨਾਂ ਦਰਖਤਾਂ ਤੋਂ ਹੀ ਵੱਡੀ ਕੰਪਨੀ ਸ਼ੁਰੂ ਕਰ ਲਈ. ਇਨ੍ਹਾਂ ਔਰਤਾਂ ਨੇ ਦਰਖਤਾਂ 'ਤੇ ਲੱਗਣ ਵਾਲਾ ਸੀਤਾਫਲ ਤੋੜ ਕੇ ਟੋਕਰੀਆਂ ਵਿੱਚ ਭਰ ਕੇ ਸੜਕਾਂ 'ਤੇ ਵੇਚਣਾ ਸ਼ੁਰੂ ਦਿੱਤਾ। ਇਹ ਕੰਮ ਇਨ੍ਹਾਂ ਚਾਰ ਅਨਪੜ੍ਹ ਔਰਤਾਂ ਨੂੰ ਇੰਨਾ ਸਮਝ ਆਇਆ ਕੀ ਇਨ੍ਹਾਂ ਨੇ ਇਕ ਕੰਪਨੀ ਬਣਾ ਲਈ ਜਿਸਦਾ ਸਾਲਾਨਾ ਟਰਨਉਵਰ ਹੁਣ ਇਕ ਕਰੋੜ ਰੁਪਏ ਤੋਂ ਵੀ ਵੱਧ ਹੈ.

ਪੇਂਡੂ ਲੋਕਾਂ ਨੇ ਇਹ ਕੰਮ ਅਪਨਾ ਲਿਆ ਹੈ ਅਤੇ ਹੁਣ ਉਹ ਸੀਤਾਫਲ ਨੂੰ ਟੋਕਰੀਆਂ 'ਚ ਭਰ ਕੇ ਨਹੀਂ ਸਗੋਂ ਫ਼ਲ ਦਾ ਪਲਪ ਕੱਢ ਕੇ. ਆਈਸਕਰੀਮ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਆਈਸਕਰੀਮ ਬਣਾਉਣ ਦੇ ਕੰਮ ਆਉਣ ਵਾਲਾ ਸੀਤਾਫਲ ਦਾ ਪਲਪ ਇੱਥੋਂ ਹੀ ਲੈਕੇ ਜਾਂਦੀਆਂ ਹਨ. ਵਿਆਹ ਅਤੇ ਪਾਰਟੀਆਂ ਵਿੱਚ ਇਸਤੇਮਾਲ ਹੋਣ ਵਾਲੀ ਫਰੂਟਕਰੀਮ ਵੀ ਇੱਥੋਂ ਹੀ ਬਣ ਕੇ ਜਾਂਦੀ ਹੈ. ਇਸ ਵੇਲੇ ਪਾਲੀ ਜਿਲ੍ਹੇ 'ਚੋਂ ਹੀ ਲਗਭਗ ਤਿੰਨ ਟਨ ਪਲਪ ਆਈਸਕਰੀਮ ਬਣਾਉਣ ਵਾਲੀਆਂ ਕੰਪਨੀਆਂ ਨੂੰ ਜਾ ਰਿਹਾ ਹੈ. ਇਹ ਪਲਪ ਸਰਕਾਰ ਦੇ ਸਹਿਯੋਗ ਨਾਲ ਬਣੀ ਇਕ ਕੰਪਨੀ ਔਰਤਾਂ ਕੋਲੋਂ ਖ਼ਰੀਦ ਲੈਂਦੀ ਹੈ ਅਤੇ ਅੱਗੇ ਵੱਡੀ ਕੰਪਨੀਆਂ ਨੂੰ ਵੇਚਦੀ ਹੈ.

ਇਸ ਪ੍ਰੋਜੇਕਟ ਦੀ ਸ਼ੁਰੁਆਤ ਭੀਮਾਣਾ-ਨਾਣਾ ਵਿੱਖੇ ਚਾਰ ਔਰਤਾਂ ਜੀਜਾ ਬਾਈ, ਸਾਂਜੀ ਬਾਈ, ਹੰਸਾ ਬਾਈ ਅਤੇ ਬਬਲੀ ਨੇ ਘੂਮਰ ਗਰੁਪ ਬਣਾ ਕੇ ਕੀਤੀ। ਇਸ ਦੀ ਸੰਸਥਾਪਕ ਜੀਜਾ ਬਾਈ ਨੇ ਯੂਰਸਟੋਰੀ ਨੂੰ ਦੱਸਿਆ-

"ਮੈਂ ਬਚਪਨ ਤੋਂ ਹੀ ਸੀਤਾਫਲ ਨੂੰ ਬਰਬਾਦ ਹੁੰਦਿਆਂ ਵੇਖਦੀ ਸੀ. ਸੋਚਦੀ ਸੀ ਕੀ ਇਸ ਦਾ ਕੀ ਕੀਤਾ ਜਾਵੇ? ਬਾਅਦ 'ਚ ਗਣਪਤ ਲਾਲ ਨਾਲ ਰਲ੍ਹ ਕੇ ਸਵੈ ਸਹਾਇਤਾ ਗਰੁਪ ਬਣਾਇਆ। ਜਦੋਂ ਸਰਕਾਰ ਵੱਲੋਂ ਸਹਿਯੋਗ ਮਿਲਿਆ ਤਾਂ ਅੱਗੇ ਵਧਦੇ ਗਏ. ਸਾਨੂੰ ਵੇਖ ਕੇ ਹੋਰ ਔਰਤਾਂ ਵੀ ਨਾਲ ਜੁੜ ਗਈਆਂ।"

ਸੀਤਾਫਲ ਕੱਢਣ ਦਾ ਕੰਮ ਪਾਲੀ ਜਿਲ੍ਹੇ ਦੇ ਅੱਠ ਸੇੰਟਰਾਂ 'ਤੇ ਹੋ ਰਿਹਾ ਹੈ. ਇਸ ਕੰਮ ਲਈ 1408 ਔਰਤਾਂ ਜੰਗਲ 'ਚੋਂ ਸੀਤਾਫਲ ਚੁੱਗ ਕੇ ਜਾਂ ਤੋੜ ਕੇ ਲਿਆਉਂਦੀਆਂ ਹਨ. ਇਹ ਔਰਤਾਂ ਵੀ ਆਪਣਾ ਸਵੈ ਸਹਾਇਤਾ ਗਰੁਪ ਬਣਾ ਰਹੀਆਂ ਹਨ. ਇਨ੍ਹਾਂ ਦਾ ਟੀਚਾ ਪੰਜ ਹਜ਼ਾਰ ਔਰਤਾਂ ਨੂੰ ਨਾਲ ਜੋੜਨਾ ਹੈ.

ਪਲਪ ਕੱਢਣ ਵਾਲਾ ਪਲਾਂਟ ਬਹੁਤ ਹੀ ਸਾਫ਼ ਹੈ. ਇਸ ਵਿੱਚ ਕੰਮ ਕਰਣ ਜਾਣ ਤੋਂ ਪਹਿਲਾਂ ਹੱਥ ਪੈਰਾਂ ਨੂੰ ਕੈਮੀਕਲ ਨਾਲ ਧੋਇਆ ਜਾਂਦਾ ਹੈ. ਸਪੇਸ਼ਲ ਕਪੜੇ ਪਾਉਣੇ ਪੈਂਦੇ ਹਨ ਅਤੇ ਮੁੰਹ 'ਤੇ ਵੀ ਮਾਸਕ ਲਾ ਕੇ ਜਾਣਾ ਹੁੰਦਾ ਹੈ. ਇਨ੍ਹਾਂ ਨੂੰ ਟ੍ਰੇਨਿੰਗ ਕਰਾਉਣ ਵਾਲੇ ਗਣਪਤ ਲਾਲ ਦਾ ਕਹਿਣਾ ਹੈ ਕੀ ਇਹ ਔਰਤਾਂ ਪੜ੍ਹੀਆਂ ਨਹੀਂ ਹਨ ਪਰ ਇਨ੍ਹਾਂ ਵਿੱਚ ਨਵਾਂ ਸਿੱਖਣ ਦੀ ਲਾਲਸਾ ਹੈ.

ਸੀਤਾਫਲ ਤੋਂ ਪਲਪ ਕੱਢਣ ਵਾਲੀ ਇਹ ਦੇਸ਼ ਦੇ ਅਨੋਖੀ ਯੋਜਨਾ ਹੈ. ਇਹ ਪਲਾਂਟ 21 ਲੱਖ ਰੁਪਏ ਦੀ ਕੀਮਤ ਨਾਲ ਲਾਇਆ ਗਿਆ ਹੈ. ਇਹ ਪਲਾਂਟ ਔਰਤਾਂ ਹੀ ਸਾੰਭ ਰਹੀਆਂ ਹਨ. ਇਨ੍ਹਾਂ ਦੇ ਕਾਮਯਾਬੀ ਵੇਖਦਿਆਂ ਸਰਕਾਰ ਨੇ ਵੀ ਹੋਰ ਫੰਡ ਦੇਣ ਦਾ ਫ਼ੈਸਲਾ ਕੀਤਾ ਹੈ. ਪਲਪ ਸੇੰਟਰ ਵਿੱਚ 60 ਔਰਤਾਂ ਕੰਮ ਕਰਦਿਆਂ ਹਨ. ਇਨ੍ਹਾਂ ਨੂੰ 150 ਰੁਪਏ ਦਿਹਾੜੀ ਮਿਲਦੀ ਹੈ ਜਿਸ ਨਾਲ ਇਨ੍ਹਾਂ ਦੀ ਗ਼ਰੀਬੀ ਹਟ ਗਈ ਹੈ ਅਤੇ ਇਹ ਆਤਮ ਨਿਰਭਰ ਹੋ ਗਈਆਂ ਹਨ.

ਕਲੇਕਸ਼ਨ ਇੰਚਾਰਜ ਸਾਂਜੀ ਬਾਈ ਕਾ ਕਹਿਣਾ ਹੈ ਕੇ_

"ਜਦੋਂ ਅਸੀਂ ਸੀਤਾਫਲ ਟੋਕਰੀਆਂ ਵਿੱਚ ਭਰ ਕੇ ਵੇਚਦੇ ਸਾਂ ਤਾਂ ਅੱਠ ਤੋਂ ਦਸ ਰੁਪਏ ਕਿਲੋ ਦਾ ਰੇਟ ਮਿਲਦਾ ਸੀ. ਹੁਣ ਪ੍ਰੋਸੇਸਿੰਗ ਯੂਨਿਟ ਲਾਉਣ ਮਗਰੋਂ 160 ਰੁਪਏ ਕਿਲੋ ਦਾ ਰੇਟ ਮਿਲਦਾ ਹੈ."

ਪਿਛਲੇ ਦੋ ਸਾਲ ਦੇ ਦੌਰਾਨ ਸਾਲ ਕੰਪਨੀ ਨੇ ਦਸ ਟਨ ਪਲਪ ਵੇਚੀ। ਇਸ ਸਾਲ 15 ਟਨ ਪਲਪ ਵੇਚਣ ਦਾ ਟੀਚਾ ਹੈ. ਮਾਰਕੇਟ ਦੇ ਰੇਟ ਦੇ ਹਿਸਾਬ ਨਾਲ ਕੰਪਨੀ ਦੀ ਟਰਨਉਵਰ ਤਿੰਨ ਕਰੋੜ ਤੋਂ ਵੱਧ ਹੋਏਗੀ।

ਲੇਖਕ: ਰਿੰਪੀ ਕੁਮਾਰੀ

ਅਨੁਵਾਦ: ਅਨੁਰਾਧਾ ਸ਼ਰਮਾ