ਪੁਲਿਸ ਦੀ ਵਰਦੀ ਹੋਏਗੀ ਹੁਣ ਨਵੇ ਰੰਗ-ਰੂਪ ਵਿੱਚ 

0

ਦੇਸ਼ਭਰ ਵਿੱਚ ਪੁਲਿਸ ਦੀ ਵਰਦੀ ਵਿੱਚ ਬਦਲਾਵ ਹੋਣ ਜਾ ਰਿਹਾ ਹੈ, ਵਰਦੀ ਵੀ ਹੋ ਰਹੀ ਹੈ ਸਮਾਰਟ

ਦੇਸ਼ਭਰ ਵਿੱਚ ਹੁਣ ਪੁਲਿਸ ਦੀ ਵਰਦੀ ਇੱਕੋ ਜਿਹੀ ਹੋਣ ਜਾ ਰਹੀ ਹੈ. ਪੁਲਿਸ ਦੀ ਵਰਦੀ ਹੁਣ ਨਵੇਂ ਰੰਗ ਵਿੱਚ ਹੋਏਗੀ. ਹੁਣ ਤਕ ਪੁਲਿਸ ਦੀ ਵਰਦੀ ਅੰਗ੍ਰੇਜ਼ਾਂ ਦੇ ਟਾਈਮ ਦੀ ਹੀ ਚੱਲੀ ਆ ਰਹੀ ਹੈ.

ਪੁਲਿਸ ਅਤੇ ਆਮ ਜਨਤਾ ਵੱਲੋਂ ਲਏ ਗਏ ਸੁਝਾਵਾਂ ਤੋਂ ਬਾਅਦ ਪੁਲਿਸ ਦੀ ਵਰਦੀ ਵਿੱਚ ਕਈ ਕਮੀਆਂ ਸਾਹਮਣੇ ਆਈਆਂ ਹਨ. ਨਵੀਂ ਵਰਦੀ ਵਿੱਚ ਇਨ੍ਹਾਂ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ. ਇਸ ਦਾ ਜ਼ਿਮਾਂ ਅਹਿਮਦਾਬਾਦ ਦੇ ਨੇਸ਼ਨਲ ਇੰਸਟੀਟਿਊਟ ਆਫ਼ ਡਿਜਾਇਨ ਨੂੰ ਦਿੱਤਾ ਗਿਆ ਹੈ.

ਪਹਿਲਾ ਬਦਲਾਵ ਵਰਦੀ ਦੇ ਕਪੜੇ ਨੂੰ ਲੈ ਕੇ ਹੀ ਹੈ. ਵਰਦੀ ਦਾ ਕਪੜਾ ਇੰਨਾ ਮੋਟਾ ਅਤੇ ਭਾਰੀ ਹੈ ਕੇ ਗਰਮੀਆਂ ਦੇ ਮੌਸਮ ਵਿੱਚ ਕਰਮਚਾਰੀਆਂ ਲਈ ਇਸਨੂੰ ਪਹਿਨਣਾ ਹੀ ਇੱਕ ਸਜ਼ਾ ਹੈ.

ਜਾਣਕਾਰੀ ਦੇ ਮੁਤਾਬਿਕ ਪੁਲਿਸ ਦੇ ਨਾਲ ਨਾਲ ਪੈਰਾ ਮਿਲਿਟਰੀ ਦੀ ਵਰਦੀ ਵੇ ਮੁੜ ਡਿਜਾਇਨ ਕੀਤੀ ਜਾ ਰਹੀ ਹੈ. ਬਿਉਰੋ ਆਫ਼ ਰਿਸਰਚ ਐਂਡ ਡਿਵੈਲਪਮੇੰਟ ਦੇ ਸਹਿਯੋਗ ਨਾਲ ਵਰਦੀਆਂ ਦੇ 9 ਨਮੂਨੇ ਤਿਆਰ ਕੀਤੇ ਗਏ ਹਨ. ਇਨ੍ਹਾਂ ਨੂੰ ਸਾਰੇ ਰਾਜਾਂ ਦੀ ਪੁਲਿਸ ਨੂੰ ਭੇਜਿਆ ਗਿਆ ਹੈ ਤਾਂ ਜੋ ਉਨ੍ਹਾਂ ਵੱਲੋਂ ਸੁਝਾਵ ਪ੍ਰਾਪਤ ਕੀਤੇ ਜਾ ਸੱਕਣ.

ਵਰਦੀ ਵਿੱਚ ਜੁੱਤੇ ਵੀ ਡਿਜਾਇਨ ਕੀਤੇ ਜਾ ਰਹੇ ਹਨ. ਇਸ ਵੇਲੇ ਵਰਦੀ ਵਿੱਚ ਸ਼ਮਿਲ ਜੁੱਤੇ ਭਾਰੀ ਚਮੜੇ ਦੇ ਬਣੇ ਹੋਏ ਹੁੰਦੇ ਹਨ. ਲੰਮੀ ਡਿਉਟੀ ਵੇਲੇ ਇਹਨਾਂ ਕਰਕੇ ਸਿਹਤ ਸੰਬੰਧੀ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਹਨ.