ਉਬਰ ਦੇ ਸੀ.ਈ.ਓ. ਟਰੈਵਿਸ ਕੈਲਾਨਿਕ ਤੋਂ ਜਾਣੋ ਸਫ਼ਲ ਉੱਦਮੀ ਬਣਨ ਦੇ 9 ਨੁਸਖੇ

0

ਉਹ ਆਏ, ਉਨ੍ਹਾਂ ਵੇਖਿਆ ਅਤੇ ਉਹ 'ਉਬਰ' ਕੇ ਗਏ। ਦਿੱਲੀ ਵਿੱਚ ਭਾਰਤ ਸਰਕਾਰ ਦੀ 'ਸਟਾਰਟ-ਅੱਪ ਇੰਡੀਆ' ਪਹਿਲ ਸਮਾਰੋਹ 'ਚ ਉਬਰ ਦੇ ਸੀ.ਈ.ਓ. ਟਰੈਵਿਸ ਕੈਲਾਨਿਕ ਦਾ ਤਾੜੀਆਂ ਨਾਲ ਖ਼ੂਬ ਸੁਆਗਤ ਹੋਇਆ। ਉਹ ਇਸ ਸਮਾਰੋਹ 'ਚ 'ਏ ਗੀਕ ਗਾਈਡ ਟੂ ਬੀਕਮਿੰਗ ਐਨ ਐਂਟਰੀਪ੍ਰਿਯੋਨਿਓਰ' ਵਿਸ਼ੇ ਉਤੇ ਬੋਲਣ ਲਈ ਪੁੱਜੇ।

ਕੇਵਲ 20 ਮਿੰਟਾਂ ਦੌਰਾਨ ਹੀ ਉਹ ਕਾਨਫ਼ਰੰਸ ਹਾੱਲ ਵਿੱਚ ਬੈਠੇ ਜ਼ਿਆਦਾਤਰ ਸਥਾਨਕ ਉੱਦਮੀਆਂ ਨੂੰ ਉਬਰ ਦੇ ਸਫ਼ਰ ਉਤੇ ਲੈ ਗਏ। ਉਬਰ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਗੀਕ ਸਾਖ ਦੀ ਸਥਾਨ ਅਤੇ ਦਰਸ਼ਕਾਂ ਨੂੰ ਇਹ ਵਿਖਾਇਆ ਕਿ ਕਿਵੇਂ ਇੱਕ ਚੈਂਪੀਅਨ ਦੀ ਮਾਨਸਿਕਤਾ ਵਿਕਸਤ ਕੀਤੀ ਜਾ ਸਕਦੀ ਹੈ। ਕਹਾਣੀ ਸੁਣਾਉਣ ਦੀ ਜਾਦੂ ਭਰੀ ਕਲਾ ਦੀ ਬਾਖ਼ੂਬੀ ਵਰਤੋਂ ਕਰਦਿਆਂ ਕੈਲਾਨਿਕ ਨੇ ਹਰੇਕ ਦੇ ਦਿਮਾਗ਼ ਵਿੱਚ ਇੱਕ ਵੀ ਸ਼ੱਕ ਨਾ ਛੱਡਿਆ, ਜੋ ਕਿ ਇੱਕ ਉੱਦਮੀ ਲਈ ਸਭ ਤੋਂ ਅਹਿਮ ਚੀਜ਼ ਹੈ 'ਸਭ ਤੋਂ ਪਹਿਲਾਂ ਸਫ਼ਰ ਦਾ ਆਨੰਦ ਲੈਣਾ'। ਕੈਲਾਨਿਕ ਦੇ ਸੈਸ਼ਨ ਦੀਆਂ ਅਹਿਮ ਗੱਲਾਂ:

1. ਇੱਕ ਵਧੀਆ 'ਗੀਕ' ਬਣੋ (ਗੀਕ ਉਹ ਹੁੰਦਾ ਹੈ, ਜੋ ਕੇਵਲ ਵਿਗਿਆਨ ਜਾਂ ਫਿਰ ਕੰਪਿਊਟਰ 'ਚ ਦਿਲਚਸਪੀ ਲੈਂਦਾ ਹੈ)

ਟਰੈਵਿਸ ਨੇ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਅਜਿਹੀ ਤਸਵੀਰ ਨਾਲ ਗੱਲ ਕੀਤੀ, ਜਿਸ ਵਿੱਚ ਇੱਕ ਬੱਚਾ ਕੰਪਿਊਟਰ ਦੇ ਸਾਹਮਣੇ ਬੈਠਾ ਹੈ। ਇਸ ਤਸਵੀਰ ਦਾ ਜ਼ਿਕਰ ਕਰਦਿਆਂ ਅਤੇ ਆਪਣੇ ਬਚਪਨ ਬਾਰੇ ਗੱਲ ਕਰਦਿਆਂ ਟਰੈਵਿਸ ਨੇ ਮਜ਼ਾਕ ਕੀਤਾ,''ਮੈਂ ਬਚਪਨ ਤੋਂ ਹੀ ਕੰਪਿਊਟਰ 'ਚ ਦਿਲਚਸਪੀ ਲੈਂਦਾ ਸਾਂ ਅਤੇ ਘੱਟ ਉਮਰ ਵਿੱਚ ਹੀ ਕੋਡਿੰਗ ਕਰਨ ਲੱਗਾ। ਮੇਰੇ ਪਿਤਾ ਸਿਵਲ ਇੰਜੀਨੀਅਰ ਸਨ, ਮੇਰੇ ਲਈ ਗੀਕ ਵਾਂਗ ਵੱਡਾ ਹੋਣਾ ਸੁਖਾਲਾ ਨਹੀਂ ਸੀ।''

2. ਅਜਿਹੀ ਚੀਜ਼ ਲੱਭੋ, ਜਿਸ ਨੂੰ ਲੈ ਕੇ ਤੁਸੀਂ ਭਾਵੁਕ ਹੁੰਦੇ ਹੋ

ਉਬਰ ਦੀ ਸਥਾਪਨਾ ਬਾਰੇ ਗੱਲ ਕਰਦਿਆਂ ਟਰੈਵਿਸ ਨੇ ਕਿਹਾ,''ਅਸੀਂ ਪੈਰਿਸ 'ਚ ਯਾਤਰਾ ਕਰਨੀ ਚਾਹ ਰਹੇ ਸਾਂ ਪਰ ਸਾਨੂੰ ਟੈਕਸੀ ਨਾ ਮਿਲੀ,'' ਤਦ ਉਨ੍ਹਾਂ ਨੇ ਉਥੇ ਇੱਕ ਵੱਡਾ ਬਾਜ਼ਾਰ ਵੇਖਿਆ ਜੋ ਕਿ ਲੰਮੇ ਸਮੇਂ ਤੋਂ ਬਦਲਿਆ ਨਹੀਂ ਸੀ। ਨਿਊ ਯਾਰਕ 'ਚ ਵੀ ਓਨੀ ਹੀ ਗਿਣਤੀ ਵਿੱਚ ਟੈਕਸੀਆਂ ਨੂੰ ਲਾਇਸੈਂਸ ਮਿਲਿਆ ਹੋਇਆ ਸੀ। ਕੈਬ ਮਾਲਕਾਂ ਨੇ ਲਾੱਬੀ ਕਰਦਿਆਂ ਬਨਾਵਟੀ ਘਾਟ ਪੈਦਾ ਕੀਤੀ। ਚੀਜ਼ਾਂ ਇੰਨੀਆਂ ਖ਼ਰਾਬ ਹੋ ਗਈਆਂ ਕਿ ਕੋਈ ਹੋਰ ਇਸ ਕਾਰੋਬਾਰ ਵਿੱਚ ਨਾ ਸਕਿਆ। ਡਰਾਇਵਰ ਨੂੰ ਇੱਕ ਦਿਨ ਟੈਕਸੀ ਚਲਾਉਣ ਲਈ 150 ਡਾਲਰ ਦੇਣੇ ਪੈਂਦੇ ਸਨ, ਤਦ ਜਾ ਕੇ ਉਸ ਨੂੰ ਟੈਕਸੀ ਚਲਾਉਣ ਲਈ ਲਾਇਸੈਂਸ ਮਿਲਦਾ ਅਤੇ ਉਹ ਟੈਕਸੀ ਚਲਾ ਪਾਉਂਦਾ। ਇਸ ਵਿਵਸਥਾ ਕਰ ਕੇ ਟੈਕਸੀ ਡਰਾਇਵਰ ਅਤੇ ਗਾਹਕਾਂ ਨੂੰ ਸਮੱਸਿਆ ਹੋ ਰਹੀ ਸੀ। ਡਰਾਇਵਰ ਰੋਜ਼ੀ ਕਮਾਉਣੀ ਚਾਹੁੰਦਾ ਸੀ ਅਤੇ ਗਾਹਕ ਘੱਟ ਤੋਂ ਘੱਟ ਸਮੇਂ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਚਾਹੁੰਦਾ ਸੀ ਪਰ ਅਜਿਹਾ ਨਹੀਂ ਹੋ ਸਕ ਰਿਹਾ ਸੀ ਅਤੇ ਇਸ ਤਰ੍ਹਾਂ ਉਬਰ ਆਇਆ ਜੋ ਕਿ ਡਰਾਇਵਰ ਨਾਲ ਗਾਹਕ ਲਈ ਚੀਜ਼ਾਂ ਆਸਾਨ ਬਣਾਉਣਾ ਚਾਹੁੰਦਾ ਸੀ।

3. ਸਮੱਸਿਆ ਕਿੰਨੀ ਵੀ ਖ਼ਰਾਬ/ਗੁੰਝਲਦਾਰ ਹੋਵੇ, ਤੁਸੀਂ ਹੀ ਸੁਲਝਾਓਗੇ?

ਉਬਰ 'ਚ ਆਪਣੀ ਭੂਮਿਕਾ ਬਾਰੇ ਗੱਲ ਕਰਦਿਆਂ ਟਰੈਵਿਸ ਨੇ ਇਹ ਗੱਲ ਸਾਂਝੀ ਕੀਤੀ,'ਮੈਂ ਉਬਰ 'ਚ ਪ੍ਰਾਬਲਮ ਸਾੱਲਵਰ ਇਨ ਚੀਫ਼ ਹਾਂ। ਉਸੇ ਤਰ੍ਹਾਂ ਜਿਵੇਂ ਗਣਿਤ ਦੇ ਪ੍ਰੋਫ਼ੈਸਰ ਔਖੇ ਸੁਆਲ ਹੱਲ ਕਰਨ ਵਿੱਚ ਮਜ਼ਾ ਲੈਂਦੇ ਹਨ, ਅਸੀਂ ਇਸੇ ਤਰ੍ਹਾਂ ਸਮੱਸਿਆ ਨੂੰ ਸੁਲਝਾਉਣ ਦੀ ਚਾਹ ਰੱਖ ਰਹੇ ਸਾਂ।'

ਉਨ੍ਹਾਂ ਅੱਗੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਉਬਰ ਹੀਟ ਮੈਪਸ ਦੀ ਵਰਤੋਂ ਕਰਦਾ ਹੈ, ਜੋ ਕਿ ਕਾਰਾਂ ਨੂੰ ਟਰੈਕ ਅਤੇ ਰਾਈਡਰ ਪੈਟਰਨ ਦੀ ਭਵਿੱਖਬਾਣੀ ਕਰਦਾ ਹੈ, ਤਾਂ ਜੋ ਕੈਬ ਡਰਾਇਵਰ ਨੂੰ ਸਹੀ ਸਮੇਂ ਉਤੇ ਸਹੀ ਜਗ੍ਹਾ ਪਹੁੰਚਾਉਣ ਵਿੱਚ ਮਦਦ ਮਿਲ ਸਕੇ।

ਉਨ੍ਹਾਂ ਦੱਸਿਆ,''ਵਰਤੋਂਕਾਰਾਂ ਨੂੰ ਸਹਿਜ ਅਨੁਭਵ ਦੇਣ ਲਈ ਸਾਨੂੰ ਇਹ ਪਤਾ ਲਾਉਣ ਦੀ ਜ਼ਰੂਰਤ ਹੈ ਕਿ ਮੰਗ ਕਿੰਨੀ ਹੈ ਅਤੇ ਗਾਹਕ ਕਦੋਂ ਟੈਕਸੀ ਦੀ ਭਾਲ ਕਰ ਰਹੇ ਹਨ। ਇਹ ਸਭ 15 ਮਿੰਟ ਪਹਿਲਾਂ ਹੋਣਾ ਚਾਹੀਦਾ ਹੈ। ਇਸ ਕਰ ਕੇ ਅਸੀਂ ਆਮਦ ਸਮੇਂ ਦੀ ਆਸ ਨੂੰ ਘੱਟ ਤੋਂ ਘੱਟ ਦੇ ਪੱਧਰ ਉੱਤੇ ਲਿਜਾ ਸਕਾਂਗੇ।'' ਉਬਰ ਨੇ ਮੰਗ ਅਤੇ ਸਪਲਾਈ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੁੱਲ ਵਿੱਚ ਭਾਰੀ ਉਛਾਲ ਦੀ ਵਰਤੋਂ ਕੀਤੀ, ਜਿਸ ਨਾਲ ਜ਼ਿਆਦਾ ਮੰਗ ਦੇ ਸਮੇਂ ਵਿੱਚ ਵਾਜਬ ਮਾਤਰਾ 'ਚ ਟੈਕਸੀਆਂ ਮੌਜੂਦ ਰਹਿਣ। ਟਰੈਵਿਸ ਨੂੰ ਲਗਦਾ ਹੈ,''ਤੁਸੀਂ ਚੰਗੇ ਉੱਦਮੀ ਨਹੀਂ ਹੋ ਸਕਦੇ ਜਦੋਂ ਤੁਸੀਂ ਇੱਕ ਸਮੱਸਿਆ ਸੁਲਝਾਉਣ ਤੋਂ ਬਾਅਦ ਸੰਤੁਸ਼ਟ ਹੋ ਜਾਵੋ। ਸਦਾ ਵੱਡੀਆਂ ਚੁਣੌਤੀਆਂ ਹੁੰਦੀਆਂ ਹਨ। ਉਦਯੋਗ ਵਿੱਚ ਅਗਲੀ ਚੁਣੌਤੀ ਅਸੀਂ ਅਤੇ ਹੋਰ ਕੰਪਨੀਆਂ ਲੈਣ ਦੇ ਜਤਨ ਕਰ ਰਹੇ ਹਾਂ। ਜਿਵੇਂ ਗੂਗਲ ਅਤੇ ਟੇਸਲਾ ਬਿਨਾਂ ਡਰਾਇਵਰ ਵਾਲੀ ਕਾਰ ਦੀ ਸਮੱਸਿਆ ਨੂੰ ਸੁਲਝਾਉੋਣ ਦੇ ਜਤਨ ਕਰ ਰਹੀਆਂ ਹਨ।''

4. ਵਿਸ਼ਲੇਸ਼ਣਾਤਮਕ ਅਤੇ ਸਿਰਜਣਾਤਮਕ ਬਣੋ

ਸਿਰਜਣਾਤਮਕਤਾ ਤੋਂ ਬਿਨਾ ਕੰਪਿਊਟਿੰਗ ਦੇ ਕੋਈ ਅਰਥ ਨਹੀਂ। 'ਸਿਰਜਣਾਤਮਕਤਾ ਬੁੱਧੀ ਦਾ ਆਨੰਦ ਹੈ'-ਅਲਬਰਟ ਆਈਨਸਟਾਈਨ। ਟਰੈਵਿਸ ਦਾ ਮੰਨਣਾ ਹੈ ਕਿ ਜਾਦੂ ਤਦ ਹੁੰਦਾ ਹੈ, ਜਦੋਂ ਤੁਸੀਂ ਸਿਰਜਣਾਤਮਕਤਾ ਦੇ ਨਾਲ ਵਿਸ਼ਲੇਸ਼ਣਾਤਮਕ ਸਮਰੱਥਾ ਨੂੰ ਮਿਲਾਉਂਦੇ ਹੋ। ਉਹ ਕਹਿੰਦੇ ਹਨ, ਕੰਪਿਊਟਰ ਕੋਈ ਵੀ ਗਣਨਾ ਕਰ ਸਕਦਾ ਹੈ। ਪਰ ਸਿਰਜਣਾਤਮਕਤਾ ਤੋਂ ਬਗ਼ੈਰ ਉਨ੍ਹਾਂ ਵੱਲੋਂ ਕੀਤੀ ਗਈ ਗਣਨਾ ਕੋਈ ਅਰਥ ਨਹੀਂ ਰਖਦੀ। ਜਦੋਂ ਦੋਵੇਂ ਨਾਲ ਆਉਂਦੇ ਹਨ, ਤਦ ਆਨੰਦ ਆਉਂਦਾ ਹੈ ਅਤੇ ਉਹ 'ਗੇਮ ਚੇਂਜਰ' ਸਿੱਧ ਹੋ ਸਕਦਾ ਹੈ। ਉਬਰ 'ਚ ਕੁੱਝ ਸਿਰਜਣਾਤਮਕ ਪਹਿਲ ਬਾਰੇ ਗੱਲ ਕਰਦਿਆਂ ਟਰੈਵਿਸ ਨੇ ਉਬਰ ਆਈਸ ਕ੍ਰੀਮ ਦੀ ਉਦਾਹਰਣ ਦਿੱਤੀ, ਜਿੱਥੇ ਉਨ੍ਹਾਂ ਨੇ ਆਈਸ ਕ੍ਰੀਮ ਦੀ ਡਿਲਿਵਰੀ ਡ੍ਰੋਨ ਦੇ ਮਾਧਿਅਮ ਤੇ ਉਬਰ ਚੌਪਰ ਨਾਲ ਕੀਤੀ। ਪਿਤਾ ਦਿਵਸ ਮੌਕੇ ਕੰਪਨੀ ਨੇ ਹੈਲੀਕਾਪਟਰ ਉਡਾਣ ਮੁਹੱਈਆ ਕਰਵਾਈ।

5. ਧਾਰਨਾ ਅਤੇ ਅਸਲੀਅਤ ਵਿਚਕਾਰ ਦਾ ਫ਼ਰਕ ਜਾਣੋ

ਉਹ ਕਹਿੰਦੇ ਹਨ,''ਧਾਰਨਾ ਅਤੇ ਅਸਲੀਅਤ ਵਿਚਾਲੇ ਸਦਾ ਇੱਕ ਵੱਡਾ ਫ਼ਰਕ ਹੁੰਦਾ ਹੈ ਅਤੇ ਉਹੀ ਫ਼ਰਕ ਨਵੀਆਂ ਖੋਜਾਂ ਕਰਨ ਵਾਲਿਆਂ ਲਈ ਖੇਡ ਦਾ ਮੈਦਾਨ ਹੁੰਦਾ ਹੈ। ਜਿੱਥੇ ਜਾਦੂ ਹੁੰਦਾ ਹੈ।'' ਟਰੈਵਿਸ ਮੰਨਦੇ ਹਨ ਕਿ ਜੋ ਭੀੜ ਦਾ ਪਿੱਛਾ ਕਰਦਾ ਹੈ, ਉਹ ਕਦੇ ਭੀੜ ਤੋਂ ਅੱਗੇ ਨਹੀਂ ਵਧ ਸਕਦਾ ਅਤੇ ਜੋ ਆਪਣਾ ਇਲਾਕਾ ਬਣਾਉਂਦਾ ਹੈ, ਉਹੀ ਕੁੱਝ ਵੱਖ ਕਰਨ ਦਾ ਮੌਕਾ ਰਖਦਾ ਹੈ। ਉਹ ਮਜ਼ਾਕ ਵਿੱਚ ਆਖਦੇ ਹਨ,''ਅਜਿਹੀਆਂ ਚੀਜ਼ਾਂ ਕਰੋ ਜੋ ਬਿਲਕੁਲ ਉਲਟ ਹੋਣ। ਲਚਕਦਾਰ ਬਣੋ, ਭਾਵੇਂ ਲੋਕ ਸਮਝਣ ਕਿ ਤੁਸੀਂ ਪਾਗ਼ਲ ਹੋ। ਜਦੋਂ ਤੁਸੀਂ ਧਾਰਨਾ ਅਤੇ ਅਸਲੀਅਤ ਵਿਚਲੇ ਫ਼ਰਕ ਨੂੰ ਵੇਖੋਗੇ, ਤਦ ਤੁਸੀਂ ਸਹੀ ਹੋਵੋਗੇ, ਨਹੀਂ ਤਾਂ ਚੀਜ਼ਾਂ ਉਲਟੀਆਂ ਪੈ ਜਾਣਗੀਆਂ।'' ਮਹਾਨ ਉੱਦਮੀ ਜੋਖਮ ਨੂੰ ਸਮਝਣ ਅਤੇ ਉਨ੍ਹਾਂ ਨੂੰ ਘੱਟ ਕਰਨ ਵਿੱਚ ਮਹਾਨ ਹੁੰਦੇ ਹਨ। ਤਦ ਜਦੋਂ ਕਦੇ ਦੁਨੀਆ ਨਿਆਗਰਾ ਝਰਨੇ ਉੱਤੇ ਰੱਸੀ ਉਪਰ ਚੱਲਣ ਜਿੰਨਾ ਜੋਖਮ ਵੇਖਦੀ ਹੈ, ਉੱਦਮੀ ਅਸੰਭਵ ਨੂੰ ਹਾਸਲ ਕਰ ਲੈਂਦੇ ਹਨ ਕਿ ਉਨ੍ਹਾਂ ਵਿਸ਼ੇਸ਼ ਹੁਨਰ ਨੂੰ ਨਿਖਾਰਿਆ ਹੈ।

6. ਜਾਦੂ

ਟਰੈਵਿਸ ਨੇ ਕਿਹਾ,''ਸਹੀ ਲੋਕਾਂ ਨੂੰ ਨੌਕਰੀ ਉੱਤੇ ਰੱਖੋ। ਭਵਿੱਖ ਨੂੰ ਵੇਖੋ ਅਤੇ ਆਪਣੀ ਟੀਮ ਨੂੰ ਰੋਮਾਂਚਤ ਕਰੋ। ਸਟੀਵ ਜਾੱਬਸ ਕੋਲ ਆਈਫ਼ੋਨ ਦਾ ਪੇਟੈਂਟ ਸੀ ਅਤੇ ਉਨ੍ਹਾਂ ਸਮਾਰਟਫ਼ੋਨ ਦਾ ਭਵਿੱਖ ਤਦ ਵੇਖਿਆ, ਜਦੋਂ ਕਿਸੇ ਨੇ ਵੀ ਨਹੀਂ ਵੇਖਿਆ ਸੀ।'' ਜਾਦੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਲੋਕਾਂ ਨੂੰ ਆਨੰਦ ਦੇਣਾ ਜਾਂ ਫਿਰ ਉਨ੍ਹਾਂ ਨੂੰ ਪੈਸੇ ਦੇਣਾ, ,ਉਨ੍ਹਾਂ ਦੀ ਮਦਦ ਪੈਸੇ ਬਚਾਉਣ ਵਿੱਚ ਕਰਨੀ ਜਾਂ ਫਿਰ ਉਨ੍ਹਾਂ ਦੇ ਪੈਸੇ ਨੂੰ ਸਹੀ ਕੀਮਤ ਦੇਣਾ।

7. ਆਪਣੀ ਕਹਾਣੀ ਵਧੀਆ ਤਰੀਕੇ ਨਾਲ ਕਹਿਣੀ ਸਿੱਖੋ

ਭਾਵੇਂ ਇੱਕ ਕੰਪਨੀ ਨੂੰ ਤਕਨੀਕ ਅਤੇ ਆਪਣੇ ਉਤਪਾਦ ਉਤੇ ਧਿਆਨ ਦੇਣਾ ਚਾਹੀਦਾ ਹੈ। ਗਾਹਕ ਨਾਲ ਨੇੜਤਾ ਕਾਇਮ ਕਰਨ ਲਈ ਸਭ ਤੋਂ ਵਧੀਆ ਤਰੀਕਾ ਹੈ ਧੱਕਣਾ ਸਿੱਖਣਾ ਅਤੇ ਵਧੀਆ ਕਹਾਣੀ ਦੱਸਣਾ। ਇਸ ਤੋਂ ਬਾਅਦ ਟਰੈਵਿਸ ਨੇ ਇੱਕ ਵਿਡੀਓ ਚਲਾਇਆ। ਜਿਸ ਵਿੱਚ ਇੱਕ ਟੈਕਸੀ ਡਰਾਇਵਰ ਦੀਆਂ ਨਜ਼ਰਾਂ ਵਿੱਚ ਦੁਨੀਆ ਨੂੰ ਵਿਖਾਇਆ ਗਿਆ। ਜਿਸ ਵਿੱਚ ਰੋਜ਼ਮੱਰਾ ਦੇ ਨਜ਼ਾਰੇ ਅਤੇ ਚਮਤਕਾਰ ਸ਼ਾਮਲ ਸਨ।

8. ਰੋਮਾਂਚ

ਟਰੈਵਿਸ ਦਾ ਮੰਨਣਾ ਹੈ ਕਿ ਅਸੰਭਵ ਨੂੰ ਕਰਨਾ ਹੀ ਉੱਦਮਤਾ ਹੈ। ਉਨ੍ਹਾਂ ਆਪਣੇ ਪਹਿਲੇ ਸਟਾਰਟ-ਅੱਪ ਦੀ ਉਦਾਹਰਣ ਪੇਸ਼ ਕੀਤੀ, ਜਿੱਥੇ ਉਹ ਅਤੇ ਉਨ੍ਹਾਂ ਦੇ ਸਹਿਯੋਗੀ ਵਰਕਲਾ, ਤਿਰੂਵਨੰਤਪੁਰਮ (ਕੇਰਲ) ਲਈ ਚੱਲ ਪਏ। ਉਥੇ ਕਮਰਾ ਬੁੱਕ ਕਰ ਕੇ ਕੁੱਝ ਹਫ਼ਤੇ ਸਮੁੰਦਰ ਦੇ ਕੰਢਿਆਂ ਉਤੇ ਬਿਤਾਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਅਜਿਹਾ ਕਿਉਂ ਕੀਤਾ। ਉਹ ਕਹਿੰਦੇ ਹਨ,''ਅਸੀਂ ਅਜਿਹਾ ਕਰ ਸਕਦੇ ਸਾਂ, ਦੁਨੀਆ ਵਿਸ਼ਵ ਪੱਧਰੀ ਹੋ ਰਹੀ ਹੈ, ਸਮੁੰਦਰੀ ਕੰਢੇ ਦਾ ਇਲਾਕਾ, ਬੀਜਿੰਗ ਅਤੇ ਬੰਗਲੌਰ। ਐਕਸ਼ਨ ਇੱਥੇ ਹੀ ਹੈ।'' ਹੌਸਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਉਬਰ ਨੇ ਚੀਨ ਵਿੱਚ ਘੁਸ ਕੇ ਅਸੰਭਵ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਅਜਿਹਾ ਬਾਜ਼ਾਰ ਜਿੱਥੇ ਕੋਈ ਵੀ ਵਿਦੇਸ਼ੀ ਕੰਪਨੀ ਪੈਰ ਨਹੀਂ ਜਮਾ ਸਕੀ। ਉਨ੍ਹਾਂ ਭਾਰਤੀ ਉੱਦਮੀਆਂ ਲਈ ਇਨ੍ਹਾਂ ਸ਼ਬਦਾਂ ਰਾਹੀਂ ਸੁਝਾਅ ਦਿੱਤੇ,''ਇਹ ਕੇਵਲ ਤੁਹਾਡੇ ਸ਼ਹਿਰਜਾਂ ਫਿਰ ਦੇਸ਼ ਦੇ ਨਿਰਮਾਣ ਬਾਰੇ ਨਹੀਂ ਪਰ ਇਹ ਸਮਾਂ ਜਦੋਂ ਨਵੀਨ ਖੋਜਾਂ ਵਿਸ਼ਵ ਪੱਧਰੀ ਹੋਣ ਜਾ ਰਹੀਆਂ ਹਨ।''

9. ਇੱਕ ਚੈਂਪੀਅਨ ਦੀ ਮਾਨਸਿਕਤਾ

ਟਰੈਵਿਸ ਨੇ ਉੱਦਮੀਆਂ ਨੂੰ ਕਿਹਾ ਕਿ ਉਹ ਜੋ ਵੀ ਕੁੱਝ ਕਰਦੇ ਹਨ, ਉਸ ਵਿੱਚ ਸਭ ਕੁੱਝ ਲਾ ਦੇਣ। ਕੁੱਝ ਵੀ ਕਮੀ ਰਹੀ ਤਾਂ ਉਹ ਅਸਫ਼ਲ ਹੋ ਜਾਣਗੇ। ਉਨ੍ਹਾਂ ਕਿਹਾ,''ਤੁਹਾਡੇ ਕੋਲ ਜੋ ਕੁੱਝ ਵੀ ਹੈ, ਉਸ ਨੂੰ ਲਾ ਦੇਵੋ। ਜੇ ਤੁਹਾਡੇ ਊਰਜਾ ਹੋਵੇਗੀ ਅਤੇ ਤੁਸੀਂ ਅਸਫ਼ਲ ਹੋ ਜਾਵੋਗੇ ਅਤੇ ਤੁਸੀਂ ਵਾਰ-ਵਾਰ ਠੋਕਰ ਖਾ ਕੇ ਡਿੱਗ ਜਾਓਗੇ ਅਤੇ ਉੱਠ ਜਾਓ, ਤਾਂ ਇਹ ਸੰਭਵ ਹੈ ਤੁਸੀਂ ਅਸਫ਼ਲ ਹੋਵੋਗੇ।''

ਲੇਖਕ: ਐਸ. ਇਬਰਾਹਿਮ

ਅਨੁਵਾਦ: ਮਹਿਤਾਬ-ਉਦ-ਦੀਨ