ਇਨ੍ਹਾਂ ਤਿੰਨ ਕੁੜੀਆਂ ਨੇ ਔਕੜਾਂ ਦੇ ਬਾਵਜੂਦ ਲਹਿਰਾਏ ਕਾਮਯਾਬੀ ਦੇ ਪਰਚਮ 

0

ਔਕੜਾਂ ਦਾ ਸਾਹਮਣਾ ਕਰਨ ਨਾਲ ਹੀ ਜਿੱਤ ਪ੍ਰਾਪਤ ਹੁੰਦੀ ਹੈ. ਔਕੜਾਂ ਨੂੰ ਹੀ ਆਪਣੀ ਹਿਮਤ ਬਣਾ ਲੈਣ ਦੀ ਕਹਾਣੀ ਨੂੰ ਸਚ ਕਰ ਵਿਖਾਇਆ ਹੈ ਪੰਜਾਬ ਦੀ ਇੰਨਾ ਧੀਆਂ ਨੇ ਜਿਨ੍ਹਾਂ ਨੇ ਬਹੁਤ ਹੀ ਮਾੜੇ ਘਰੇਲੂ ਹਾਲਤ ਹੋਣ ਮਗਰੋਂ ਵੀ ਸਫ਼ਲਤਾ ਦੀ ਮਿਸਾਲ ਪੇਸ਼ ਕੀਤੀ ਹੈ. ਇਨ੍ਹਾਂ ਦੇ ਪਰਿਵਾਰ ਨਿੱਕਾ ਮੋਟਾ ਰੁਜਗਾਰ ਕਰਕੇ ਜਾਂ ਦਿਹਾੜੀ ਕਰਕੇ ਘਰ ਦਾ ਖ਼ਰਚਾ ਕਢਦੇ ਹਨ. ਮਾਲੀ ਹਾਲਤ ਖ਼ਰਾਬ ਹੋਣ ਦੇ ਬਾਵਜੂਦ ਇਨ੍ਹਾਂ ਕੁੜੀਆਂ ਨੇ ਕਾਮਯਾਬੀ ਦਾ ਪਰਚਮ ਲਹਿਰਾ ਦਿੱਤਾ ਹੈ. 

ਇੰਨਾ ਤਿੰਨਾ ਕੁੜੀਆਂ ਨੇ ਪੰਜਾਬ ਸਕੂਲ ਸਿਖਿਆ ਸਿਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆਵਾਂ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਆਪਣੇ ਗਰੀਬ ਪਰਿਵਾਰਾਂ ਦਾ ਨਾਂਅ ਰੋਸ਼ਨ ਕਰ ਵਿਖਾਇਆ ਹੈ. ਚਰਨਪ੍ਰੀਤ ਕੌਰ, ਨਵਜੋਤ ਕੌਰ ਅਤੇ ਰਾਜਵਿੰਦਰ ਕੌਰ ਨੇ ਇਸ ਪ੍ਰੀਖਿਆ ਵਿੱਚ 95.78 ਫੀਸਦ ਨੰਬਰ ਲੈ ਕੇ ਪੂਰੇ ਸੂਬੇ ਨੂੰ ਹੀ ਹੈਰਾਨ ਕਰ ਦਿੱਤਾ ਹੈ. ਇਸ ਤੋਂ ਵੀ ਕਿਰਾਨੀ ਵਾਲੀ ਗੱਲ ਇਹ ਹੈ ਕੇ ਇੰਨ੍ਹਾਂ ਕੁੜੀਆਂ ਨੇ ਹੀ ਪਹਿਲੀ ਪੁਜੀਸ਼ਨ 'ਤੇ ਕਬਜ਼ਾ ਕੀਤਾ ਹੈ. ਤਿੰਨਾ ਨੇ ਹੀ 95.78 ਫੀਸਦ ਨੰਬਰ ਪ੍ਰਾਪਤ ਕੀਤੇ ਹਨ.

ਜਿਲ੍ਹਾ ਰੋਪੜ (ਰੂਪਨਗਰ) ਦੇ ਪਿੰਡ ਭਟੋੰ 'ਚ ਲੱਕੜੀ ਦਾ ਸਮਾਨ ਬਣਾਉਣ ਦਾ ਕੰਮ ਕਰਦੇ ਰਾਜੇਸ਼ ਕੁਮਾਰ ਦੀ ਧੀ ਚਰਨਪ੍ਰੀਤ  ਕੌਰ ਨੇ ਆਪਣੀ ਕਾਮਯਾਬੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ. ਉਸਨੇ ਦੱਸਿਆ-

"ਮੈਂਨੂੰ ਪਤਾ ਹੈ ਕੀ ਮੈਂ ਇੱਕ ਗ਼ਰੀਬ ਪਰਿਵਾਰ ਤੋਂ ਹਾਂ. ਸਾਡੇ ਪਰਿਵਾਰ ਕੋਲ ਪੜ੍ਹਾਈ 'ਤੇ ਖ਼ਰਚ ਕਰਨ ਲਈ ਪੈਸੇ ਨਹੀਂ ਹਨ. ਮੈਨੂੰ ਪਤਾ ਹੈ ਕੀ ਮਿਹਨਤ ਨਾਲ ਹੀ ਮੈਂ ਕਾਮਯਾਬ ਹੋ ਸਕਦੀ ਹਾਂ. ਮੇਰਾ ਸਪਨਾ ਆਈਆਈਟੀ ਵਿੱਚ ਦਾਖਿਲਾ ਲੈਣ ਦਾ ਹੈ." 

ਚਰਨਪ੍ਰੀਤ ਨੇ ਜੇਈਈ ਦੀ ਪ੍ਰੀਖਿਆ ਵੀ ਪਾਸ ਕਰ ਲਈ ਹੈ. ਉਸਦੇ ਪਿਤਾ ਨੇ ਕਿਹਾ ਕੇ ਉਸ ਦੀਆਂ ਤਿੰਨ ਕੁੜੀਆਂ ਹਨ. ਉਸਦੀ ਆਪਣੀ ਮਾਲੀ ਹਾਲਤ ਠੀਕ ਨਹੀਂ ਹੈਉਹ ਆਪਣੀ ਕੁੜੀਆਂ ਦੀ ਪੜ੍ਹਾਈ ਲਈ ਕੋਈ ਕਸਰ ਨਹੀਂ ਰਹਿਣ ਦੇਵੇਗਾ. 

ਜਿਲ੍ਹਾ ਮੋਹਾਲੀ ਦੇ ਪਿੰਡ ਸੰਗੌਲੀ ਦੇ ਸਕੂਲ 'ਚ ਪੜ੍ਹਦੀ ਨਵਜੋਤ ਕੌਰ ਦੇ ਪਿਤਾ ਗ਼ਰੀਬ ਕਿਸਾਨ ਹਨ. ਦੋ ਬੀਘੇ ਜ਼ਮੀਨ 'ਤੇ ਕਾਸ਼ਤਕਾਰੀ ਕਰਕੇ ਗੁਜ਼ਾਰਾ ਕਰਦੇ ਹਨ. ਰਾਜਵਿੰਦਰ ਕੌਰ ਨੇ ਦੱਸਿਆ-

"ਮੇਰੇ ਪਿਤਾ ਖੇਤੀਬਾੜੀ ਕੰਮ ਕਰਦੇ ਹਨ. ਮੇਰੀ ਹੋਰ ਵੀ ਭੈਣਾਂ ਹਨ ਜਿਨ੍ਹਾਂ ਦੀ ਪੜ੍ਹਾਈ ਦਾ ਖ਼ਰਚਾ ਵੀ ਮੇਰੇ ਪਿਤਾ ਜੀ ਬਹੁਤ ਔਖੇ ਹੋ ਕੇ ਪੂਰਾ ਕਰਦੇ ਹਨ. ਇੱਕ ਦਿਨ ਮੈਂ ਉਨ੍ਹਾਂ ਨੂੰ ਕਹਿੰਦੇ ਸੁਣਿਆ ਸੀ ਕੇ ਘੱਟਿਆ ਕਿਸਮ ਦੇ ਬੀਜਾਂ ਕਰਕੇ ਫ਼ਸਲ ਖਰਾਬ ਹੋ ਗਈ ਹੈ ਅਤੇ ਉਹ ਕਰਜ਼ੇ ਹੇਠਾਂ ਆ ਗਏ ਹਨ. ਉਸ ਦਿਨ ਹੀ ਮੈਂ ਸੋਚ ਲਿਆ ਸੀ ਕੇ ਮੈਂ ਖੇਤੀਬਾਡੀ ਵਿਗਿਆਨੀ ਬਣਨਾ ਹੈ." 

ਰਾਜਵਿੰਦਰ ਕੌਰ ਦੇ ਪਿਤਾ ਹੁਸ਼ਿਆਰ ਸਿੰਘ ਟਰੱਕ ਚਲਾਉਂਦੇ ਹਨ . ਉਨ੍ਹਾਂ ਨੇ ਕਿਹਾ ਕੇ ਪਰਿਵਾਰ 'ਚ ਪੜ੍ਹਾਈ ਵੱਲ ਕਿਸੇ ਦਾ ਇੰਨਾ ਧਿਆਨ ਹੋਏਗਾ, ਮੈਂ ਸੋਚਿਆ ਵੀ ਨਹੀਂ ਸੀ. ਉਨ੍ਹਾਂ ਨੇ ਕਿਹਾ ਕੇ ਉਹ ਆਪਣੀ ਧੀ ਦਾ ਸਪਨਾ ਪੂਰਾ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹਨ. 

ਲੇਖਕ: ਰਵੀ ਸ਼ਰਮਾ