ਆਪਣੀ ਫ਼ੀਸ ਲਈ ਬਲ੍ਹਦ ਵੇਚਣੇ ਪਾਏ ਸੀ, ਅੱਜ ਪੜ੍ਹਾ ਰਹੇ ਹਨ 200 ਬੱਚਿਆਂ ਨੂੰ

ਆਪਣੀ ਫ਼ੀਸ ਲਈ ਬਲ੍ਹਦ ਵੇਚਣੇ ਪਾਏ ਸੀ, ਅੱਜ ਪੜ੍ਹਾ ਰਹੇ ਹਨ 200 ਬੱਚਿਆਂ ਨੂੰ

Thursday February 18, 2016,

4 min Read

ਪੜ੍ਹਾਈ ਬਾਬਤ ਨਾਰ੍ਹੇ ਲਾਉਣਾ ਬਹੁਤ ਸੌਖਾ ਹੁੰਦਾ ਹੈ,ਪਰੰਤੂ ਨਾਰ੍ਹੇ ਲਾਉਣ ਵਾਲੇ ਇਹ ਭੁੱਲ ਜਾਂਦੇ ਹਨ ਕੀ ਜਿਨ੍ਹਾਂ ਮੂਹਰੇ ਔਕੜਾਂ ਮੁੰਹ ਅੱਡੇ ਖੜੀਆਂ ਹੁੰਦੀਆਂ ਨੇ ਉਹ ਕੀ ਕਰਨ? ਜੋ ਅਜਿਹੇ ਔਖੇ ਹਾਲਾਤਾਂ 'ਚ ਰਹਿ ਕੇ ਪੜ੍ਹਾਈ ਕਰ ਰਹੇ ਹਨ ਉਨ੍ਹਾਂ ਦੀ ਮਦਦ ਲਈ ਕੀ ਕੀਤਾ ਜਾ ਸਕਦਾ ਹੈ? ਇਹ ਗੱਲ ਦੀ ਫਿਕਰ ਆਮ ਤੌਰ ਤੇ ਮਾਪੇ ਹੀ ਕਰਦੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਪੂਰੀ ਕਰਾਉਣ ਲਈ ਹੱਡ ਤੋੜਵੀਂ ਮਿਹਨਤ ਕਰਦੇ ਹਨ. ਕੁਝ ਬੱਚੇ ਵੀ ਅਜਿਹੇ ਹੁੰਦੇ ਹਨ ਜੋ ਆਪਣੇ ਮਾਂ -ਪਿਓ ਦੀ ਮਿਹਨਤ ਨੂੰ ਸਮਝਦੇ ਹਨ ਅਤੇ ਅਜਿਹਾ ਕੁਝ ਕਰ ਵਿਖਾਉਂਦੇ ਹਨ ਕੀ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਦੁਨਿਆ ਵੇਖਦੀ ਹੈ. ਅਜਿਹੀ ਹੀ ਕਹਾਣੀ ਹੈ ਮਹਾਰਾਸ਼ਟਰ ਦੇ ਜਲਾਨਾ ਦੇ ਸ਼ਿਆਮ ਵਾਡੇਕਰ ਦੀ.

image


ਸ਼ਿਆਮ ਵਾਡੇਕਰ ਇਕ ਕਿਸਾਨ ਪਰਿਵਾਰ ਤੋਂ ਸੰਬੰਧ ਰਖਦੇ ਹਨ. ਜਦੋਂ ਉਹ ਆਪ ਪੜ੍ਹਾਈ ਕਰਦੇ ਸਨ ਉਸ ਵੇਲ੍ਹੇ ਘਰ ਦੇ ਮਾਲੀ ਹਾਲਤ ਚੰਗੇ ਨਹੀਂ ਸਨ ਅਤੇ ਇਕ ਵਾਰ ਤਾਂ ਅਜਿਹਾ ਔਖਾ ਵੇਲ੍ਹਾ ਵੀ ਆਇਆ ਕੀ ਉਨ੍ਹਾਂ ਦੇ ਪਿਤਾ ਨੂੰ ਸ਼ਿਆਮ ਦੀ ਫ਼ੀਸ ਭਰਣ ਲਈ ਆਪਣੇ ਬਲ੍ਹਦਾਂ ਦੀ ਜੋੜੀ ਵੇਚਣੀ ਪਾਈ. ਪਰ ਸ਼ਿਆਮ ਨੇ ਆਪਣੇ ਮਾਪਿਆਂ ਦੇ ਸੁਪਨੇ ਸਚ ਕੀਤੇ ਅਤੇ ਇਕ ਮਲਟੀ ਨੇਸ਼ਨਲ ਕੰਪਨੀ 'ਚ ਚੰਗੀ ਤਨਖਾਹ ਤੇ ਕਰਨ ਲੱਗੇ। ਫੇਰ ਉਨ੍ਹਾਂ ਨੂੰ ਆਪਣੀ ਪੜ੍ਹਾਈ ਵੇਲ੍ਹੇ ਦੀ ਔਕੜਾਂ ਚੇਤੇ ਆਈਆਂ ਅਤੇ ਉਨ੍ਹਾਂ ਨੇ ਅਜਿਹੇ ਬੱਚਿਆਂ ਲਈ ਕੁਝ ਕਰਨ ਦਾ ਫੈਸਲਾ ਕੀਤਾ ਜੋ ਕੀ ਮਾੜੇ ਹਾਲਾਤਾਂ ਕਰਕੇ ਪੜ੍ਹਾਈ ਪੂਰੀ ਨਹੀਂ ਸੀ ਕਰ ਰਹੇ ਸੀ.

image


ਸ਼ਿਆਮ ਨੇ 'ਕਰਤਵਿਆ ਫ਼ਾਉਨ੍ਡੇਸ਼ਨ' ਸੰਸਥਾ ਬਣਾਈ ਅਤੇ ਗ਼ਰੀਬ ਘਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਮਦਦ ਸ਼ੁਰੂ ਕੀਤੀ. ਅੱਜ ਉਹ ਦੋ ਸੌ ਬੱਚਿਆਂ ਦੀ ਪੜ੍ਹਾਈ ਦੀ ਜ਼ਿਮੇੰਦਾਰੀ ਚੁੱਕ ਰਹੇ ਹਨ. ਉਨ੍ਹਾਂ ਦੀ ਸੰਸਥਾ ਮਹਾਰਾਸ਼ਟਰ ਦੇ ਅੱਠ ਜਿਲ੍ਹਿਆਂ 'ਚ ਕੰਮ ਕਰ ਰਹੀ ਹੈ. ਜਿਨ੍ਹਾਂ ਕਿਸਾਨ ਪਰਿਵਾਰਾਂ ਨੇ ਸੋਕੇ ਕਰਕੇ ਕਰਜ਼ਾ ਹੋਣ ਦੀ ਵਜ੍ਹਾ ਕਰਕੇ ਆਤਮ-ਹਤਿਆ ਕਰ ਲਈ, ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜ਼ਿਮਾਂ ਵੀ ਸ਼ਿਆਮ ਵਾਡੇਕਰ ਦੀ ਸੰਸਥਾ ਨੇ ਚੁੱਕਿਆ ਹੋਇਆ ਹੈ.

ਸ਼ਿਆ ਦੇ ਪਿਤਾ ਕਿਸਾਨ ਸਨ ਪਰ ਉਹ ਜਾਣਦੇ ਸਨ ਕੀ ਪੜ੍ਹਾਈ ਤੋਂ ਵੱਧ ਕੇ ਕੁਝ ਨਹੀਂ। ਉਨ੍ਹਾਂ ਨੇ ਸ਼ਿਆਮ ਅਤੇ ਉਨ੍ਹਾਂ ਦੀ ਭੈਣ ਦੀ ਸਿੱਖਿਆ ਲਈ ਬਹੁਤ ਮਿਹਨਤ ਕੀਤੀ। ਸ਼ਿਆਮ ਟੀਸੀਐਸ ਦੀ ਪੁਣੇ ਬ੍ਰਾੰਚ ਵਿੱਖੇ ਸੋਫਟਵੇਅਰ ਇੰਜੀਨੀਅਰ ਦੇ ਤੌਰ ਤੇ ਕੰਮ ਕਰ ਰਹੇ ਹਨ. ਉਨ੍ਹਾਂ ਦੀ ਭੈਣ ਵੀ ਹੁਣ ਡਾਕਟਰ ਬਣ ਚੁੱਕੀ ਹੈ ਅਤੇ ਛੋਟਾ ਭਰਾ ਵੀ ਇੰਜੀਨੀਅਰ ਬਣ ਗਿਆ ਹੈ.

ਸ਼ਿਆਮ ਨੇ ਯੂਰਸਟੋਰੀ ਨੂੰ ਦੱਸਿਆ ਕੀ ਉਹ ਪਿੰਡ ਦੇ ਮਾਹੌਲ ਬਾਰੇ ਚੰਗੀ ਤਰਾਂਹ ਜਾਣੂੰ ਹਨ. ਪਿੰਡਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਬਹੁਤ ਔਕੜਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ. ਉਹ ਆਪ ਜਦੋਂ ਕਾਲੇਜ ਕਾਲੇਜ 'ਚ ਪੜ੍ਹ ਰਿਹਾ ਸੀ ਤਾਂ ਉਨ੍ਹਾਂ ਦੇ ਪਿਤਾ ਕੋਲ ਫ਼ੀਸ ਦੇਣ ਲਈ ਦਸ ਹਜ਼ਾਰ ਰੁਪਏ ਨਹੀਂ ਸੀ. ਉਨ੍ਹਾਂ ਨੇ ਆਪਣੇ ਬਲ੍ਹਦਾਂ ਦੀ ਜੋੜੀ ਵੇਚ ਕੇ ਕਾਲੇਜ ਦੀ ਫ਼ੀਸ ਜਮਾਂ ਕਰਾਈ ਸੀ. ਉਨ੍ਹਾਂ ਨੇ ਮੈਨੂੰ ਇਸ ਗੱਲ ਦਾ ਭੇਤ ਨਹੀਂ ਲੱਗਣ ਦਿੱਤਾ। ਇਸ ਬਾਰੇ ਮੈਨੂੰ ਬਹੁਤ ਬਾਅਦ 'ਚ ਪਤਾ ਲੱਗਾ।

ਇਸ ਘਟਨਾ ਨੇ ਸ਼ਿਆਮ ਨੂੰ ਸੋਚਾਂ ਪਾ ਦਿੱਤਾ। ਉਨ੍ਹਾਂ ਨੇ ਸੋਚਿਆ ਕੀ ਪਿੰਡਾਂ 'ਚ ਹੋਰ ਵੀ ਅਜਿਹੇ ਬੱਚੇ ਹੋਣਗੇ ਜਿਨ੍ਹਾਂ ਦੇ ਮਾਪਿਆਂ ਕੋਲ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪੈਸੇ ਨਹੀਂ ਹੋਣੇ। ਬੱਚੇ ਵੀ ਆਪਣੀਆਂ ਜ਼ਰੂਰਤਾਂ ਨਹੀਂ ਦੱਸਦੇ। ਕਿਸਾਨਾਂ ਕੋਲ੍ਹ ਤਾਂ ਬੀਜਾਂ ਅਤੇ ਖਾਦ ਲਈ ਵੀ ਪੈਸੇ ਨਹੀਂ ਹੁੰਦੇ। ਅਜਿਹੇ ਹਾਲਾਤਾਂ 'ਚ ਉਹ ਆਪਣੇ ਬੱਚਿਆਂ ਦੇ ਪੜ੍ਹਾਈ ਬਾਰੇ ਸੋਚ ਵੇ ਨਹੀਂ ਸਕਦੇ ਅਤੇ ਬੱਚਿਆਂ ਨੂੰ ਵੀ ਪੜ੍ਹਾਈ ਅੱਧ ਵਿਚਾਲ੍ਹੇ ਵਿਚਾਲ੍ਹੇ ਛੱਡ ਦੇਣੀ ਪੈਂਦੀ ਹੈ.

ਸ਼ਿਆਮ ਨੇ ਇਸ ਬਾਰੇ ਆਪਣੇ ਤਿੰਨ ਦੋਸਤਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਫ਼ੈਸਲਾ ਕੀਤਾ ਕੇ ਉਹ ਜਦੋਂ ਨੌਕਰੀ ਸ਼ੁਰੂ ਕਰਣਗੇ ਤਾਂ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਮਦਦ ਦੇਣਗੇ। ਸ਼ਿਆਮ ਨੇ ਆਪਣੇ ਇਨ੍ਹਾਂ ਦੋਸਤਾਂ ਨਾਲ ਰਲ੍ਹ ਕੇ 2007 'ਚ ਇਸ ਸੰਸਥਾ ਦੀ ਨੀਂਹ ਰੱਖੀ ਅਤੇ ਚਾਰ ਪਿੰਡਾਂ ਦੇ 12 ਬੱਚਿਆਂ ਦੀ ਮਦਦ ਸ਼ੁਰੂ ਕੀਤੀ। ਇਨ੍ਹਾਂ ਨੇ ਬੱਚਿਆਂ ਨੂੰ ਕਿਤਾਬਾਂ ਅਤੇ ਹੋਰ ਲੋੜੀਂਦੀ ਵਸਤਾਂ ਦੇਣੀਆਂ ਸ਼ੁਰੂ ਕੀਤੀਆਂ। ਹੌਲੇ ਹੌਲੇ ਬੱਚਿਆਂ ਦੀ ਗਿਣਤੀ 12 ਤੋਂ ਵੱਧ ਕੇ 50 ਹੋਈ ਅਤੇ ਫੇਰ 150. ਅੱਜ ਮਹਾਰਾਸ਼ਟਰਾ ਦੇ 12 ਪਿੰਡਾਂ ਦੇ 200 ਬਚ੍ਚਿਨਾ ਦੀ ਪੜ੍ਹਾਈ ਸ਼ਿਆਮ ਦੀ ਜ਼ਿਮੇਦਾਰੀ ਹੈ.

ਸ਼ਿਆਮ ਨੇ ਹੁਣ ਅਜਿਹੇ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰ ਰਹੇ ਹਨ ਜਿਨ੍ਹਾਂ ਨੇ ਕਰਜ਼ੇ ਦਾ ਬੋਝ ਨਾ ਝਲਦਿਆਂ ਆਤਮ ਹਤਿਆ ਕਰ ਲਈ ਸੀ. ਉਹ ਹੁਣ ਤਕ 60 ਪਰਿਵਾਰਾਂ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਦੀ ਮਦਦ ਬਾਰੇ ਯੋਜਨਾ ਬਣਾ ਰਹੇ ਹਨ.

ਸ਼ਿਆਮ ਦਾ ਕਹਿਣਾ ਹੈ ਕੀ ਲੋਕ ਉਨ੍ਹਾਂ ਵੱਲ ਹੁਣ ਉਮੀਦ ਲਾ ਕੇ ਵਾਖਦੇ ਹਨ. ਲੋਕਾਂ ਨੂੰ ਲਗਦਾ ਹੈ ਕੀ ਉਨ੍ਹਾਂ ਦੀ ਸਾਰੀਆਂ ਸਮਸਿਆਵਾਂ ਦਾ ਹਲ ਉਨ੍ਹਾਂ ਕੋਲ ਹੈ. ਪਰ ਉਹ ਤਾਂ ਸਿਰਫ ਬੱਚਿਆਂ ਦੀ ਪੜ੍ਹਾਈ ਲਈ ਮਦਦ ਕਰ ਸਕਦੇ ਹਨ. ਹੁਣ ਇਨ੍ਹਾਂ ਨੇ ਬੱਚਿਆਂ ਨੂੰ ਕੰਮਪੀਟੀਸ਼ਨ ਪੇਪਰਾਂ ਲਈ ਤਿਆਰੀ ਵਿੱਚ ਮਦਦ ਕਰਨ ਲਈ ਸਟਡੀ ਸੇੰਟਰ ਵੀ ਸ਼ੁਰੂ ਕੀਤਾ ਹੈ.

ਲੇਖਕ: ਹਰੀਸ਼ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ