ਵਿਗੜੈਲ ਮੁੰਡਿਆਂ ਨੂੰ ਸਬਕ ਦਿੰਦੀ ਹੈ 'ਰੈਡ ਬ੍ਰਿਗੇਡ', ਬੱਚਿਆਂ ਨੂੰ ਦੱਸਦੀ ਹੈ 'ਚੰਗੇ ਤੇ ਮੰਦੇ ਅਹਿਸਾਸ' ਦਾ ਫ਼ਰਕ

ਵਿਗੜੈਲ ਮੁੰਡਿਆਂ ਨੂੰ ਸਬਕ ਦਿੰਦੀ ਹੈ 'ਰੈਡ ਬ੍ਰਿਗੇਡ', ਬੱਚਿਆਂ ਨੂੰ ਦੱਸਦੀ ਹੈ 'ਚੰਗੇ ਤੇ ਮੰਦੇ ਅਹਿਸਾਸ' ਦਾ ਫ਼ਰਕ

Friday December 11, 2015,

5 min Read

'ਰੈਡ ਬ੍ਰਿਗੇਡ' ਦੀ ਟੀਮ 'ਚ ਹਨ 30 ਮੈਂਬਰ

ਲਖਨਊ ਅਤੇ ਵਾਰਾਨਸੀ ਵਿੱਚ 'ਰੈਡ ਬ੍ਰਿਗੇਡ'

34 ਹਜ਼ਾਰ ਕੁੜੀਆਂ ਨੂੰ ਸਵੈ- ਰੱਖਿਆ ਦੀ ਸਿਖਲਾਈ ਦਿੱਤੀ ਗਈ ਹੈ ...

ਬੱਚਿਆਂ ਨੇ ਸਿੱਖਿਆ 'ਚੰਗਾ ਅਹਿਸਾਸ ' ਅਤੇ ' ਮੰਦਾ ਅਹਿਸਾਸ ' ਦਾ ਫ਼ਰਕ

ਉਹ ਕੁੜੀ ਜਿਸਨੂੰ ਆਪਣਾ ਸਭ ਤੋਂ ਚੰਗਾ ਦੋਸਤ ਮੰਨਦੀ ਸੀ, ਉਹੀ ਉਸ ਨਾਲ ਅਸ਼ਲੀਲ ਹਰਕਤ ਕਰ ਗਿਆ. ਇਸ ਘਟਨਾ ਨੇ ਉਸ ਕੁੜੀ ਨੂੰ ਕਈ ਸਾਲ ਸਦਮੇ ਤੋਂ ਹੀ ਬਾਹਰ ਨਹੀਂ ਦਿੱਤਾ। ਅਚਾਨਕ ਇਕ ਦਿਨ ਉਸ ਕੁੜੀ ਨੂੰ ਅਹਸਾਸ ਹੋਇਆ ਕਿ ਕੁਝ ਅਜਿਹਾ ਕਿੱਤਾ ਜਾਵੇ ਤਾਂ ਜੋ ਹੋਰ ਕੁੜੀਆਂ ਨੂੰ ਇਸ ਤਰਾਂਹ ਦੇ ਹਾਦਸਿਆਂ ਤੋਂ ਬਚਾਓ ਦੀ ਜਾਣਕਾਰੀ ਦੀਤੀ ਜਾ ਸਕੇ. ਫੇਰ ਸਾਹਮਣੇ ਆਇਆ ਉਸ਼ਾ ਵਿਸ਼ਵਕਰਮਾ ਦਾ ਨਵਾਂ ਰੂਪ. ਇਕ ਅਜਿਹੀ ਕੁੜੀ ਜੋ ਹੋਰਨਾਂ ਕੁੜੀਆਂ ਨੂੰ ਚੰਗਾ-ਮਾੜਾ ਤੇ ਸ਼ੋਹਦੀਆਂ ਦਾ ਮੁਕਾਬਲਾ ਕਰ ਸਕਦੀ ਸੀ. ਉਸ਼ਾ ਅੱਜ ਹੋਰਨਾ ਕੁੜੀਆਂ ਨੂੰ ਹੌਂਸਲਾ ਦੇ ਰਹੀ ਹੈ, ਉਹਨਾਂ ਦੀ ਸੋਚ ਨੂੰ ਨਵਾਂ ਰੂਪ ਦੇ ਰਹੀ ਹੈ. ਉਹਨਾਂ ਨੂੰ ਇਹ ਸਮਝਾ ਰਹੀ ਹੈ ਕਿ ਉਹ ਕਮਜੋਰ ਨਹੀਂ ਹਨ ਤੇ ਲੋੜ ਪੈਣ ਤੇ ਸ਼ੋਹਦੀਆਂ ਨਾਲ ਮੁਕਾਬਲਾ ਵੀ ਕਰ ਸਕਦੀਆਂ ਹਨ, ਉਹਨਾਂ ਨੂੰ ਸਬਕ ਦੇ ਸਕਦੀਆਂ ਹਨ.

image


ਉਸ਼ਾ ਦੇ ਹੌਂਸਲੇ ਦੇ ਸਦਕੇ ਅੱਜ ਲਖਨਊ ਤੇ ਵਾਰਾਨਸੀ ਵਿੱਚ ਮੁੰਡਿਆਂ 'ਚ ਅਜੇਹੀ ਦਹਿਸ਼ਤ ਹੋ ਗਈ ਹੈ ਕਿ ਕੁੜੀਆਂ ਨਾਲ ਬੱਦਤਮੀਜ਼ੀ ਕਰਣ ਤੋਂ ਪਹਿਲਾਂ ਉਹ ਸੌ ਵਾਰ ਸੋਚਦੇ ਹਨ. ਰੈਡ ਬ੍ਰਿਗੇਡ ਦੀ ਮਾਰਫ਼ਤ ਉਸ਼ਾ ਬੀਤੇ 18 ਮਹੀਨਿਆਂ ਦੇ ਦੌਰਾਨ ਲੱਗਭਗ 34 ਹਜ਼ਾਰ ਕੁੜੀਆਂ ਨੂੰ ਸਵੈ ਸੁਰਖਿਆ ਦੀ ਟ੍ਰੇਨਿੰਗ ਦੇ ਚੁੱਕੀ ਹੈ. ਉਸ਼ਾ ਦਾ ਜਨਮ ਉੱਤਰ ਪ੍ਰਦੇਸ਼ ਦੇ ਬਸਤੀ ਜਿਲ੍ਹਾ 'ਚ ਹੋਇਆ ਸੀ ਪਰ ਪੜ੍ਹਾਈ ਲਿਖਾਈ ਲਖਨਊ ਵਿਚ ਹੋਈ। ਗਰੀਬੀ ਕਰਕੇ ਪੜ੍ਹਾਈ ਕਰਨ 'ਚ ਔਕੜਾਂ ਆਈਆਂ ਪਰ ਉਸ਼ਾ ਨੇ ਹੌਂਸਲਾ ਨਹੀਂ ਛੱਡਿਆ। ਉਹਨਾਂ ਕੋਲ ਕਿਤਾਬਾਂ ਲੈਣ ਲਈ ਵੀ ਪੈਸੇ ਨਹੀਂ ਸੀ ਹੁੰਦੇ। ਇੰਟਰ ਤਕ ਪੜ੍ਹਾਈ ਕਰਨ ਦੇ ਬਾਅਦ ਉਹਨਾਂ ਨੇ ਝੁੱਗੀ-ਬਸਤੀ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਾਉਣ ਦਾ ਟੀਚਾ ਮਿਥਿਆ। ਇਹਨਾਂ ਬੱਚਿਆਂ ਵਿੱਚੋਂ ਇਕ 11 ਵਰ੍ਹੇ ਦੀ ਕੁੜੀ ਨੇ ਦੱਸਿਆ ਕਿ ਉਸਦੇ ਚਾਚੇ ਨੇ ਹੀ ਉਸ ਦੇ ਨਾਲ ਬਲਾਤਕਾਰ ਕੀਤਾ ਸੀ. ਇਸ ਘਟਨਾ ਨੂੰ ਘਰੇਲੂ ਮਾਮਲਾ ਕਹਿਕੇ ਪੁਲਿਸ ਨੂੰ ਰਿਪੋਰਟ ਨਹੀਂ ਕਿੱਤੀ ਗਈ. ਇਸ ਹਾਦਸੇ ਨੇ ਉਸ਼ਾ ਨੂੰ ਪਰੇਸ਼ਾਨ ਕਰ ਦਿੱਤਾ। ਉਸਨੂੰ ਇਸ ਗੱਲ ਤੋਂ ਬਹੁਤ ਵੱਡਾ ਸਦਮਾ ਲੱਗਾ।

image


ਇਸ ਘਟਨਾ ਨੂੰ ਹਾਲੇ ਬਹੁਤਾ ਸਮਾਂ ਨਹੀਂ ਸੀ ਹੋਇਆ ਕਿ ਉਸ਼ਾ ਦੀ ਇਕ ਹੋਰ ਸਹੇਲੀ ਨਾਲ ਵੀ ਅਜਿਹਾ ਹਾਦਸਾ ਵਾਪਰ ਗਿਆ. ਸਮਾਜ ਵਿੱਚ ਬਦਨਾਮੀ ਤੋਂ ਡਰਦਿਆਂ ਉਸ ਨੇ ਵੀ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਿੱਤੀ। ਉਸਦਾ ਮਾਨਸਿਕ ਸੰਤੁਲਨ ਵਿਗੜ ਗਿਆ ਤੇ ਉਸਨੂੰ ਮਾਨਸਿਕ ਰੋਗ ਹਸਪਤਾਲ ਵਿੱਚ ਦਾਖਿਲ ਕਰਨ ਦੀ ਹਾਲਤ ਹੋ ਗਈ. ਪੜ੍ਹਾਈ ਛੱਡਣੀ ਪੈ ਗਈ. ਪਰ ਦੋਸਤ ਪਿਛਾਂਹ ਨਹੀਂ ਮੁੜੇ, ਨਾਲ ਖੜੇ ਰਹੇ ਤੇ ਕੋੰਸਲਿੰਗ ਕਰਦੇ ਰਹੇ.

image


ਕੁਝ ਸਮੇਂ ਬਾਅਦ ਜਦੋਂ ਉਸ਼ਾ ਦੀ ਮਾਨਸਿਕ ਹਾਲਤ ਠੀਕ ਹੋਈ ਤਾਂ ਉਸਨੇ ਪੜ੍ਹਾਈ ਦੇ ਨਾਲ ਨਾਲ ਇਸ ਸਮਾਜਿਕ ਮੁੱਦੇ ਤੇ ਵੀ ਕੰਮ ਕਰਨ ਬਾਰੇ ਵਿਚਾਰ ਕੀਤਾ। ਉਹਨਾਂ ਦਾ ਵਿਚਾਰ ਸੀ ਕਿ ਜੇ ਉਹ ਸਮਾਜ ਵਿੱਚ ਆਪ ਹੀ ਸੁਰੱਖਿਤ ਨਹੀਂ ਹੋਈ ਤਾਂ ਪੜ੍ਹਾਈ ਦਾ ਵੀ ਕੋਈ ਲਾਭ ਨਹੀਂ ਹੋਣਾ। ਇਸੇ ਦੌਰਾਨ ਉਹਨਾਂ ਨੂੰ ਔਰਤਾਂ ਦੇ ਅਧਿਕਾਰਾਂ ਬਾਰੇ ਹੋਈ ਇਕ ਵਰਕਸ਼ਾਪ 'ਚ ਸ਼ਰੀਕ ਹੋਣ ਦਾ ਮੌਕਾ ਲਗਿਆ ਜਿਸ ਵਿੱਚ ਉੱਤਰ ਪ੍ਰਦੇਸ਼ ਦੇ 4-5 ਜਿਲ੍ਹਾ ਦੀਆਂ 55 ਔਰਤਾਂ ਤੇ ਕੁੜੀਆਂ ਸ਼ਾਮਿਲ ਹੋਈਆਂ।ਇਨ੍ਹਾਂ ਵਿੱਚੋਂ 53 ਨੇ ਦੱਸਿਆ ਕਿ ਉਹਨਾਂ ਨਾਲ ਕਿਸੇ ਰਿਸ਼ਤੇਦਾਰ, ਦੋਸਤ ਜਾਂ ਜਾਂ-ਪਛਾਣ ਵਾਲੇ ਨੇ ਹੀ ਸ਼ਰੀਰਿਕ ਤੌਰ ਤੇ ਜਬਰਦਸਤੀ ਕੀੱਤੀ ਸੀ. ਇਹ ਸੁਣ ਕੇ ਉਸ਼ਾ ਦੇ ਪੈਰਾਂ ਹੇਠਾਂ ਦੀ ਜ਼ਮੀਨ ਹਿਲ ਗਈ. ਇਸ ਤੋਂ ਬਾਅਦ ਉਸ਼ਾ ਨੇ ਇਸ ਵਿਸ਼ਾ ਤੇ ਹੀ ਕੰਮ ਕਰਨ ਦਾ ਫੈਸਲਾ ਕਰ ਲਿਆ.

image


ਲਖਨਊ ਦੇ ਇਕ ਇਲਾਕੇ ਮਾਦਿਆਂਵ ਦੀਆਂ ਕੁੜੀਆਂ ਛੇੜਖਾਨੀ ਕਰਕੇ ਬਹੁਤ ਪਰੇਸ਼ਾਨ ਰਹਿੰਦੀਆਂ ਸਨ ਪਰ ਕਿਸੇ ਨੂੰ ਦੱਸ ਨਹੀਂ ਸੀ ਪਾ ਰਹੀਆਂ। ਉਸ਼ਾ ਨੇ ਉਹਨਾਂ ਦਾ ਹੌਂਸਲਾ ਵਧਾਇਆ ਤੇ 15 ਕੁੜੀਆਂ ਨਾਲ ਰੱਲ ਕੇ ਇਕ ਗਰੂਪ ਬਣਾਇਆ ਜੋ ਛੇੜਖਾਨੀ ਕਰਨ ਵਾਲੇ ਮੁੰਡਿਆਂ ਦਾ ਮੁਕਾਬਲਾ ਕਰਦਾ ਸੀ. ਥਾਣੇ ਜਾ ਕੇ ਸ਼ਿਕਾਇਤ ਦਰਜ਼ ਕਰਾਉਂਦਾ ਸੀ. ਸੱਤ ਮਹੀਨੇ ਇਹ ਗਰੂਪ ਕੰਮ ਕਰਦਾ ਰਿਹਾ। ਫੇਰ ਇਕ ਦਿਨ ਇਸ ਗਰੂਪ ਦੀਆਂ ਕੁੜੀਆਂ ਨੇ ਛੇੜਖਾਨੀ ਕਰਨ ਵਾਲੇ ਇਕ ਮੁੰਡੇ ਦੀ ਛਿੱਤਰ-ਪਰੇਡ ਕਰ ਦੀਤੀ ਤੇ ਫੇਰ ਉਹਨਾਂ ਦਾ ਹੌਂਸਲਾ ਖੁਲ ਗਿਆ.

ਇਸ ਤੋਂ ਬਾਅਦ ਉਸ਼ਾ ਨੇ ਅਜਿਹੇ ਹੋਰ ਮੁੰਡਿਆਂ ਨੂੰ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾ ਮੰਨੇ ਤਾਂ ਉਹਨਾਂ ਨੂੰ ਵੀ ਕੁੱਟ ਮਾਰ ਕਰ ਕੇ ਭਜਾਇਆ। ਉਸ਼ਾ ਨੇ ਇਸ ਗਰੂਪ ਲੈ ਡ੍ਰੇਸ ਕੋਡ ਲਾਗੂ ਕੀਤਾ ਜਿਸ ਵਿੱਚ ਕਾਲੇ ਤੇ ਲਾਲ ਰੰਗ ਦਾ. ਜਿਸਦਾ ਮਤਲਬ ਸੀ ਸੰਘਰਸ਼ ਕਰਨਾ ਤੇ ਵਿਰੋਧ ਕਰਨਾ। ਜਦੋਂ ਲਾਲ ਤੇ ਕਾਲੇ ਰੰਗ ਦੀ ਡ੍ਰੇਸ ਵਾਲੀਆਂ ਕੁੜੀਆਂ ਜਦੋਂ ਕਿਤੋਂ ਦੀ ਲੰਘਦੀਆਂ ਤਾਂ ਲੋਕ ਇਹਨਾਂ ਨੂੰ 'ਰੈਡ ਬ੍ਰਿਗੇਡ' ਕਹਿੰਦੇ। ਫੇਰ ਇਹੋ ਨਾਂ ਮਸ਼ਹੂਰ ਹੋ ਗਿਆ.

image


'ਰੈਡ ਬ੍ਰਿਗੇਡ' ਅੱਜ ਲਖਨਊ ਅਤੇ ਵਾਰਾਨਸੀ ਵਿੱਚ ਕੰਮ ਕਰ ਰਿਹਾ ਹੈ. ਦੋਹਾਂ ਥਾਵਾਂ ਤੇ ਤੀਹ-ਤੀਹ ਕੁੜੀਆਂ ਦੀ ਟੀਮ ਕੰਮ ਕਰਦਿਆਂ ਹਨ. ਇਹ ਉਹ ਕੁੜੀਆਂ ਨੇ ਜੋ ਬਹੁਤ ਗਰੀਬ ਨੇ 'ਤੇ ਕਈ ਰੇਪ ਸਰਵਾਈਵਾਰ ਵੀ ਨੇ. ਇਹਨਾਂ ਤੋਂ ਅਲਾਵਾ ਦੁਨੀਆਂ ਭਰ ਵਿੱਚ 8 ਹਜ਼ਾਰ ਕੁੜੀਆਂ ਇਸ ਗਰੂਪ ਨਾਲ ਜੁੜੀਆਂ ਹੋਈਆਂ ਨੇ ਜੋ ਇਸ ਗਰੂਪ ਨੂੰ ਸਲਾਹ ਦਿੰਦਿਆਂ ਹਨ. ਇਸ ਗਰੂਪ ਦੀਆਂ ਕੁੜੀਆਂ ਨੇ ਮਾਰਸ਼ਲ ਆਰਟ ਸਿਖਿਆ ਹੈ. ਆਸਟਰੇਲੀਆ, ਇੰਗਲੈਂਡ ਅਤੇ ਅਮਰੀਕਾ ਤੋਂ ਆਏ ਲੋਕਾਂ ਨੇ ਇਹਨਾਂ ਨੂੰ ਮਾਰਸ਼ਲ ਆਰਟ ਦੀ ਟ੍ਰੇਨਿੰਗ ਦੀਤੀ ਹੈ ਅਤੇ ਸਵੈ ਸੁਰਖਿਆ ਦੇ ਤਰੀਕੇ ਦੱਸੇ।

image


ਹੁਣ ਇਹ ਗਰੂਪ ਇਕ ਖਾਸ ਮਿਸ਼ਨ ਤੇ ਕੰਮ ਕਰ ਰਿਹਾ ਹੈ ਜਿਸ ਦਾ ਨਾਂ ਹੈ 'ਵਨ ਮਿਲੀਅਨ'. ਇਸ ਮਿਸ਼ਨ ਤੇ ਹੇਠ ਦੇਸ਼ ਭਰ ਵਿੱਚ ਦਸ ਲੱਖ ਕੁੜੀਆਂ ਨੂੰ ਸਵੈ ਸੁਰਖਿਆ ਦੀ ਟ੍ਰੇਨਿੰਗ ਦੇਣ ਦਾ ਟੀਚਾ ਮਿੱਥਿਆ ਹੋਇਆ ਹੈ. ਇਹ ਗਰੁਪ ਬੱਚਿਆਂ ਨੂੰ 'ਚੰਗਾ ਅਹਿਸਾਸ ' ਅਤੇ ' ਮੰਦਾ ਅਹਿਸਾਸ ' ਦਾ ਫ਼ਰਕ ਦੱਸ ਰਿਹਾ ਹੈ. ਉਸ਼ਾ ਦਾ ਕਹਿਣਾ ਹੈ ਕਿ ਅੱਜ 5 ਸਾਲ ਤੋਂ 11 ਸਾਲ ਦੇ ਬੱਚਿਆਂ ਵਿੱਚ ਸਭ ਤੋਂ ਜਿਆਦਾ ਸ਼ਰੀਰਿਕ ਛੇੜਖਾਨੀ ਹੋ ਰਹੀ ਹੈ ਕਿਓਂਕਿ ਬੱਚੇ ਚੰਗੇ ਤੇ ਮੰਦੇ ਅਹਿਸਾਸ ਵਿੱਚ ਫ਼ਰਕ ਨਹੀਂ ਕਰ ਪਾਉਂਦਾ। ਇਸ ਸਕੀਮ ਹੇਠਾਂ ਇਸ ਸਾਲ ਦੌਰਾਨ 10 ਹਜ਼ਾਰ ਬੱਚਿਆਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਣੀ ਹੈ. ਇਸ ਤੋਂ ਅਲਾਵਾ ਉੱਤਰ ਪ੍ਰਦੇਸ਼ ਵਿਚ ਘਰਾਂ ਵਿੱਚ ਸ਼ੋਚਾਲਾ ਨਾ ਹੋਣ ਕਰਕੇ ਬਲਾਤਕਾਰ ਦੇ ਮਾਮਲੇ ਵੀ ਬਹੁਤ ਹਨ. ਇਸ ਬਾਰੇ ਵੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ.

ਲੇਖਕ : ਹਰੀਸ਼ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ