ਜੈਪੁਰ ‘ਚ ਪਕੋੜੇ ਵੇਚਣ ਵਾਲਾ ਅੱਜ ਹੈ ਪਟਨਾ ਦਾ ਸਬ ਤੋਂ ਵੱਡਾ ਸੁਨਿਆਰਾ 

0

ਕਿਸੇ ਵੇਲੇ ਸੜਕ ਦੇ ਕੰਡੇ ਪਕੋੜੇ ਵੇਚਣ ਵਾਲੇ ਚਾਂਦ ਬਿਹਾਰੀ ਨੇ ਅੱਜ ਪਟਨਾ ਵਿੱਚ ਸੁਨਿਆਰੀ ਦਾ ਇੰਨਾ ਵੱਡਾ ਸ਼ੋਅਰੂਮ ਖੋਲਿਆ ਹੈ ਜਿੱਥੋਂ ਉਸ ਨੂੰ ਹਰ ਸਾਲ 20 ਕਰੋੜ ਰੁਪੇ ਤੋਂ ਵੱਧ ਦਾ ਟਰਨਉਵਰ ਆਉਂਦਾ ਹੈ. ਪਟਨਾ ਵਿੱਚ ਚਾਂਦ ਬਿਹਾਰੀ ਜਵੇਲਰਸ ਸਬ ਤੋਂ ਵੱਡੇ ਸੁਨਿਆਰੇ ਹਨ. ਸਾਲ 2016 ਦਾ ਉਨ੍ਹਾਂ ਦਾ ਟਰਨਉਵਰ 17 ਕਰੋੜ ਰੁਪੇ ਦਾ ਸੀ. ਇੱਕ ਸਾਲ ਪਹਿਲਾਂ ਹੀ ਸਿੰਗਾਪੁਰ ਵਿੱਖੇ ਆਲ ਇੰਡੀਆ ਬਿਜ਼ਨੇਸ ਏੰਡ ਕਮਿਉਨਿਟੀ ਫ਼ਾਉਂਡੇਸ਼ਨ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ.

61 ਵਰ੍ਹੇ ਦੇ ਚਾਂਦ ਬਿਹਾਰੀ ਅੱਜ ਨਿੱਕੇ ਹੁੰਦਿਆਂ ਜੈਪੁਰ ਵਿੱਚ ਆਪਣੀ ਮਾਂ ਨਾਲ ਸੜਕ ਕੰਡੇ ਖੜ ਕੇ ਪਕੋੜੇ ਵੇਚਦੇ ਸਨ. ਉਸ ਵੇਲੇ ਉਹ ਦਸ ਸਾਲ ਦੇ ਸਨ. ਉਨ੍ਹਾਂ ਦੇ ਦੋ ਭਰਾ ਸਕੂਲ ਜਾਂਦੇ ਸਨ ਅਤੇ ਭੈਣ ਘਰ ਦਾ ਕੰਮ ਵੇਖਦੀ ਸੀ.

ਚਾਂਦ ਬਿਹਾਰੀ ਅਗਰਵਾਲ ਜੈਪੁਰ ਦੇ ਇੱਕ ਗਰੀਬ ਪਰਿਵਾਰ ‘ਚ ਹੋਏ. ਪੰਜ ਭੈਣ-ਭਰਾਵਾਂ ਨਾਲ ਵੱਡੇ ਹੋਏ. ਪਿਤਾ ਨੂੰ ਸੱਟਾ ਲਾਉਣ ਦੀ ਆਦਤ ਸੀ. ਉਸ ਵੇਲੇ ਸੱਟਾ ਲਾਉਣਾ ਕਾਨੂਨੀ ਜ਼ੁਰਮ ਨਹੀਂ ਸੀ. ਉਨ੍ਹਾਂ ਦੇ ਪਿਤਾ ਨੇ ਸੱਟੇਬਾਜ਼ੀ ‘ਚੋਂ ਪਹਿਲਾਂ ਤਾਂ ਪੈਸੇ ਕਮਾਏ ਪਰ ਫੇਰ ਨੁਕਸਾਨ ਹੋਣਾ ਸ਼ੁਰੂ ਹੋਇਆ ਤਾਂ ਘਰ ਦਾ ਸਾਰਾ ਸਮਾਨ ਵੀ ਵੇਚਣਾ ਪਿਆ. ਚਾਂਦ ਬਿਹਾਰੀ ਦਾ ਸਕੂਲ ਜਾਣਾ ਬੰਦ ਹੋ ਗਿਆ. ਉਨ੍ਹਾਂ ਦੀ ਮਾਂ ਨੇ ਘਰ ਦਾ ਬੋਝ ਆਪਣੇ ਮੋਢਿਆਂ ‘ਤੇ ਲੈ ਲਿਆ.

ਉਨ੍ਹਾਂ ਦੀ ਮਾਂ ਨੇ ਜੈਪੁਰ ਵਿੱਚ ਪਕੋੜੇ ਵੇਚਣ ਦਾ ਕੰਮ ਸ਼ੁਰੂ ਕੀਤਾ. ਚਾਂਦ ਬਿਹਾਰੀ ਅਤੇ ਉਨ੍ਹਾਂ ਦਾ ਇੱਕ ਭਰਾ ਰਤਨ ਉੱਥੇ ਉਨ੍ਹਾਂ ਦੇ ਨਾਲ ਪਕੋੜੇ ਵੇਚਦੇ ਸਨ. ਚਾਂਦ ਦੱਸਦੇ ਹਨ ਕੇ ਉਹ ਹਰ ਰੋਜ਼ 12 ਤੋਂ 14 ਘੰਟੇ ਕੰਮ ਕਰਦੇ ਸਨ. ਸਕੂਲ ਜਾਣਾ ਇੱਕ ਸੁਪਨਾ ਹੀ ਬਣ ਕੇ ਰਹਿ ਗਿਆ.

12 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸਾੜੀਆਂ ਵੇਚਣ ਵਾਲੀ ਇੱਕ ਦੁਕਾਨ ‘ਤੇ ਸੇਲਸਮੈਨ ਵੱਜੋਂ ਕੰਮ ਸ਼ੁਰੂ ਕੀਤਾ. ਇਸ ਕੰਮ ਤੋਂ ਉਨ੍ਹਾਂ ਨੂੰ ਤਿੰਨ ਸੌ ਰੁਪੇ ਮਿਲਦੇ ਸਨ. 1972 ਵਿੱਚ ਉਨ੍ਹਾਂ ਨੇ ਭਰਾ ਰਤਨ ਦਾ ਵਿਆਹ ਹੋ ਗਿਆ. ਦਾਜ ਵਿੱਚ ਮਿਲੇ ਪੰਜ ਹਜ਼ਾਰ ਰੁਪੇ ਨਾਲ ਰਤਨ ਨੇ ਜੈਪੁਰ ਤੋਂ 18 ਚੰਦੋਰੀ ਸਾੜੀਆਂ ਖਰੀਦੀਆਂ. ਇਹ ਸਾੜੀਆਂ ਉਨ੍ਹਾਂ ਨੇ ਪਟਨਾ ਜਾ ਕੇ ਵੇਚੀਆਂ ਅਤੇ ਮੁਨਾਫ਼ਾ ਖੱਟਿਆ. ਇਨ੍ਹਾਂ ਨੇ ਇਹੀ ਕੰਮ ਸ਼ੁਰੂ ਕਰ ਦਿੱਤਾ. ਇਹ ਕੰਮ ਵਧਦਾ ਗਿਆ. ਇਸ ਤੋਂ ਬਾਅਦ ਰਤਨ ਨੇ ਮਦਦ ਲਈ ਚਾਂਦ ਬਿਹਾਰੀ ਨੂੰ ਵੀ ਆਪਣੇ ਕੋਲ ਪਟਨਾ ਸੱਦ ਲਿਆ.

ਦੁਕਾਨ ਲੈਣ ਜੋਗੇ ਪੈਸੇ ਤਾਂ ਹੈ ਨਹੀਂ ਸਨ. ਇਸ ਲਈ ਉਨ੍ਹਾਂ ਨੇ ਪਟਨਾ ਰੇਲਵੇ ਸਟੇਸ਼ਨ ਦੇ ਮੂਹਰੇ ਹੀ ਫੂਟਪਾਥ ‘ਤੇ ਹੀ ਆਪਣੀ ਦੁਕਾਨ ਲਾ ਲਈ.

ਸਾਲ 1977 ਵਿੱਚ ਉਨ੍ਹਾਂ ਦਾ ਵਿਆਹ ਹੋਇਆ. ਪਰ ਵਿਆਹ ਦੇ ਕੁਛ ਸਮੇਂ ਬਾਅਦ ਹੀ ਉਨ੍ਹਾਂ ਦੀ ਦੁਕਾਨ ‘ਚ ਚੋਰੀ ਦੀ ਘਟਨਾ ਹੋ ਗਈ ਜਿਸ ਕਰਕੇ ਉਨ੍ਹਾਂ ਨੂੰ ਚਾਰ ਲੱਖ ਦਾ ਨੁਕਸਾਨ ਹੋਇਆ. ਇਸ ਤੋਂ ਬਾਅਦ ਉਨ੍ਹਾਂ ਨੇ ਸਾੜੀ ਦਾ ਕਾਰੋਬਾਰ ਛੱਡ ਕੇ ਸੁਨਿਆਰੀ ਦਾ ਕੰਮ ਸ਼ੁਰੂ ਕਰ ਦਿੱਤਾ.

ਉਨ੍ਹਾਂ ਨੇ ਪੰਜ ਹਜ਼ਾਰ ਰੁਪੇ ਲਾ ਕੇ ਮੁੜ ਸੁਨਿਆਰੀ ਦਾ ਕੰਮ ਸ਼ੁਰੂ ਕੀਤਾ. ਇੱਕ ਕੰਮ ਵੀ ਚਲ ਪਿਆ. ਸਾਲ 1988 ‘ਚ ਉਨ੍ਹਾਂ ਨੇ ਦਸ ਲੱਖ ਰੁਪੇ ਲਾ ਕੇ ਸੋਨੇ ਦਾ ਕੰਮ ਵਧਾਇਆ. ਉਸ ਤੋਂ ਬਾਅਦ ਉਹ ਕਾਮਯਾਬੀ ਦੀ ਪੌੜੀਆਂ ਚੜ੍ਹਦੇ ਗਏ.