ਇਜ਼ਰਾਇਲ ‘ਚ ਹੋਣ ਵਾਲੇ Start TLV ਬੂਸਟ ਕੈੰਪ ਮਹਿਲਾ ਉਦਮੀਆਂ ਭੇਜ ਦੇਣ ਆਪਣੀਆਂ ਅਰਜ਼ੀਆਂ

Start TLV ਇਜ਼ਰਾਇਲ ਦਾ ਸਬ ਤੋਂ ਵੱਡਾ ਕੌਮਾਂਤਰੀ ਉੱਚ ਪਧਰੀ ਇਜ਼ਲਾਸ ਹੈ ਜਿਸ ਵਿੱਚ ਦੁਨਿਆ ਭਰ ਤੋਂ ਸਟਾਰਟਅਪ, ਉਧਮ, ਕਾਰੋਬਾਰਿਆਂ ਅਤੇ ਨਿਵੇਸ਼ਕਾਂ ਨੂੰ ਸੱਦਾ ਦਿੰਦਾ ਹੈ. 

ਇਜ਼ਰਾਇਲ ‘ਚ ਹੋਣ ਵਾਲੇ Start TLV ਬੂਸਟ ਕੈੰਪ ਮਹਿਲਾ ਉਦਮੀਆਂ ਭੇਜ ਦੇਣ ਆਪਣੀਆਂ ਅਰਜ਼ੀਆਂ

Sunday June 11, 2017,

2 min Read

“ਤਕਨੀਕੀ ਵਿਕਾਸ ਰਾਹੀਂ ਦੁਨਿਆ ਨੂੰ ਹੋਰ ਵਧੀਆ ਬਣਾਉਣ ਵਿੱਚ ਔਰਤਾਂ ਦੀ ਭੂਮਿਕਾ ਨੂੰ ਮੰਨਦੇ ਹੋਏ ਸਟਾਰਟ ਟੀਐਲਵੀ ਪ੍ਰਤੀਯੋਗਿਤਾ ਦਾ ਪੰਜਵਾਂ ਭਾਗ ਅਧਿਕਾਰਿਕ ਤੌਰ ‘ਤੇ ਭਾਰਤ ਵਿੱਚ ਲੌੰਚ ਕੀਤਾ ਗਿਆ ਹੈ.

ਬੀਤੇ ਸਾਲ ਦੀ ਜ਼ਬਰਦਸਤ ਕਾਮਯਾਬੀ ਨੂੰ ਵੇਖਦਿਆਂ ਭਾਰਤ ਅਤੇ ਇਜ਼ਰਾਇਲ ਵਿਚਕਾਰ ਦੋਵਾਂ ਦੇਸ਼ਾਂ ਦੀ ਸਾਝੇਦਾਰੀ ਦੇ ਤਹਿਤ 2017 ਇਸ ਪ੍ਰਤੀਯੋਗਿਤਾ ਦਾ ਫ਼ੋਕਸ ਮਹਿਲਾ ਆਗੂਆਂ ਵਾਲੇ ਸਟਾਰਟਅਪ ਹੋਣਗੇ.

image


Start TLV ਇਜ਼ਰਾਇਲ ਦੇ ਵਿਦੇਸ਼ ਮੰਤਰਾਲਾ ਅਤੇ ਤੇਲ ਅਵੀਵ ਨਗਰ ਪਾਲਿਕਾ ਵੱਲੋਂ ਆਯੋਜਿਤ ਹੋਣ ਵਾਲਾ ਸਾਲਾਨਾ ਪ੍ਰੋਗ੍ਰਾਮ ਹੈ. ਦੁਨਿਆ ਭਰ ਦੇ 23 ਦੇਸ਼ਾਂ ਦੇ ਤਕਨੋਲੋਜੀ ਸਟਾਰਟਅਪ ਫ਼ਾਈਨਲ ਸਿਤੰਬਰ ਵਿੱਚ 2017 ‘ਚ ਤੇਲ ਅਵੀਵ ‘ਚ ਇੱਕਠੇ ਹੋਣਗੇ.

ਇਸ ਬਾਰੇ ਇਜ਼ਰਾਇਲ ਦੇ ਰਾਜਦੂਤ ਡੇਨੀਅਲ ਕੈਰਮੋਨ ਦਾ ਕਹਿਣਾ ਹੈ ਕੇ ‘ਇਹ ਇੱਕ ਅਜਿਹਾ ਖ਼ੇਤਰ ਹੈ ਜਿਸ ਵਿੱਚ ਭਾਰਤ ਅਤੇ ਇਜ਼ਰਾਇਲ ਵਿਚਕਾਰ ਨਵੀਂ ਸਾਝੇਦਾਰੀ ਹੋ ਸਕਦੀ ਹੈ. ਇਹ ਸਾਝੇਦਾਰੀ ਸਾਡੀ ਅਰਥ ਵਿਵਸਥਾ ਨੂੰ ਬਦਲ ਦੇਵੇਗੀ ਜਿਸ ਦਾ ਪ੍ਰਭਾਵ ਪੂਰੀ ਦੁਨਿਆ ‘ਤੇ ਪਵੇਗਾ.

image


ਇਸ ਵਿੱਚ ਹਿੱਸਾ ਲੈਣ ਲਈ ਅਰਜੀਆਂ ਸੱਦਿਆਂ ਗਾਈਆਂ ਹਨ. ਇਸ ਦੀ ਆਖਿਰੀ ਤਾਰੀਖ 7 ਜੁਲਾਈ ਹੈ. ਫ਼ਾਈਨਲ ਵਿੱਚ ਰਹਿਣ ਵਾਲੇ ਪੰਜ ਲੋਕਾਂ ਨੂੰ ਦਿੱਲੀ ਵਿੱਖੇ 24 ਜੁਲਾਈ ਨੂੰ ਆਪਣਾ ਪ੍ਰਦਰਸ਼ਨ ਕਰਨਾ ਹੋਵੇਗਾ. ਮਾਹਿਰਾਂ ਦੇ ਪੈਨਲ ਵੱਲੋਂ ਇਨ੍ਹਾਂ ਵਿੱਚੋਂ ਜੇਤੂ ਦਾ ਫ਼ੈਸਲਾ ਕੀਤਾ ਜਾਵੇਗਾ.

ਇਜ਼ਰਾਇਲ ਦੇ ਦੂਤਾਵਾਸ ਵੱਲੋਂ ਸਟਾਰਟਅਪ, TiE-NCR, YES Bank ਅਤੇ YES Global Institute ਨਾਲ ਸਾਝੇਦਾਰੀ ਕੀਤੀ ਹੈ. ,

image


ਇਜ਼ਾਰਾਇਲ ਇੱਕ ਛੋਟਾ ਜਿਹਾ ਮੁਲਕ ਹੋਣ ਦੇ ਬਾਵਜੂਦ ਮਾਤਰ 69 ਸਾਲਾਂ ਵਿੱਚ ਹੀ ਤਕਨੋਲੋਜੀ, ਵਿਕਾਸ ਅਤੇ ਸਭਿਆਚਾਰ ਦਾ ਕੇਂਦਰ ਬਣ ਚੁੱਕਾ ਹੈ. ਇਜ਼ਰਾਇਲ ਨੇ ਜਾਪਾਨ, ਭਾਰਤ, ਕਨਾਡਾ, ਫ੍ਰਾਂਸ, ਜਰਮਨੀ ਅਤੇ ਬ੍ਰਿਟੇਨ ਜਿਹੇ ਮੁਲਕਾਂ ਨਾਲੋਂ ਵਧ ਸਟਾਰਟਅਪ ਕੰਪਨੀਆਂ ਦਾ ਨਿਰਮਾਣ ਕੀਤਾ ਹੈ. ਇਜਰਾਇਲ ਵਿੱਚ ਰਿਸਰਚ ਅਤੇ ਵਿਕਾਸ ‘ਤੇ ਸਕਲ ਘਰੇਲੂ ਉਤਪਾਦ ਦਾ 3.9 ਫੀਸਦ ਖ਼ਰਚ ਕੀਤਾ ਜਾਂਦਾ ਹੈ.

ਇਸ ਵਿੱਚ ਹਿੱਸਾ ਲੈਣ ਦੀ ਆਖ਼ਿਰੀ ਤਾਰੀਖ਼ 7 ਜੁਲਾਈ ਹੈ.