ਬਣੋ ਇੱਕ ਕਾਮਯਾਬ ਕਾਰੋਬਾਰੀ, ਪਰ ਛੱਡਣੀ ਪੈਣੀਆਂ ਹਨ ਕੁਛ ਆਦਤਾਂ   

ਕਦੇ ਕਦੇ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਬਿਜ਼ਨੇਸ ਵਿੱਚ ਕਾਮਯਾਬ ਹੋਣ ਲਈ ਸਾਨੂੰ ਆਪਣੀਆਂ ਕੁਛ ਅਜਿਹੀ ਆਦਤਾਂ ਛੱਡਣੀ ਪੈਂਦੀਆਂ ਹਨ ਜਿਨ੍ਹਾਂ ਨੂੰ ਛੱਡਣਾ ਨਾਮੁਮਕਿਨ ਜਿਹਾ ਜਾਪਦਾ ਹੈ. ਪਰ ਅਜਿਹੀ ਆਦਤਾਂ ਨੂੰ ਛੱਡੇ ਬਿਨ੍ਹਾਂ ਅੱਗੇ ਵਧਣਾ ਵੀ ਨਾਮੁਮਕਿਨ ਹੀ ਹੁੰਦਾ ਹੈ. ਇਸ ਲਈ ਇੱਕ ਕਾਰੋਬਾਰੀ ਦੇ ਤੌਰ ‘ਤੇ ਇਹ ਪਤਾ ਹੋਣਾ ਚਾਹਿਦਾ ਹੈ ਕੇ ਆਪਣੇ ਕਾਰੋਬਾਰ ਦੀ ਬਿਹਤਰੀ ਲਈ ਤੁਹਾਨੂੰ ਕੀ ਕਰਨਾ ਚਾਹਿਦਾ ਹੈ.

0

ਕਾਮਯਾਬੀ ਇਨਸਾਨ ਦੀ ਇੱਛਾ ‘ਤੇ ਨਹੀਂ ਸਗੋਂ ਉਸਦੀ ਮਿਹਨਤ ‘ਤੇ ਨਿਰਭਰ ਕਰਦੀ ਹੈ. ਇਨਸਾਨ ਦੀ ਮਿਹਨਤ ਹੀ ਉਸਦੀ ਕਾਮਯਾਬੀ ਦੀ ਕਹਾਣੀ ਲਿਖਦੀ ਹੈ. ਮਿਹਨਤ ਦੀ ਕਮੀ ਕਰਕੇ ਵੱਡੇ ਤੋਂ ਵੱਡਾ ਮਿਸ਼ਨ ਵੀ ਫ਼ੇਲ ਹੋ ਜਾਂਦਾ ਹੈ. ਇਹੀ ਗੱਲ ਕਾਰੋਬਾਰ ‘ਤੇ ਵੀ ਲਾਗੂ ਹੁੰਦੀ ਹੈ. ਇਸ ਲਈ ਇਹ ਵੀ ਜ਼ਰੂਰੀ ਹੈ ਕੇ ਅਜਿਹੀ ਆਦਤਾਂ ਤੋਂ ਬਚ ਕੇ ਰਿਹਾ ਜਾਵੇ ਜਿਹੜੀ ਤੁਹਾਡੀ ਕਾਮਯਾਬੀ ਦੇ ਰਾਹ ਵਿੱਚ ਰੋੜਾ ਬਣ ਸਕਦੀਆਂ ਹਨ.

ਇੱਕ ਕਾਰੋਬਾਰੀ ਦੇ ਤੌਰ ‘ਤੇ ਤੁਸੀਂ ਆਪ ਹੀ ਆਪਣੇ ਸਬ ਤੋਂ ਵਧੀਆ ਦੋਸਤ ਹੋ ਅਤੇ ਦੁਸ਼ਮਨ ਵੀ. ਸਮਝਦਾਰੀ ਨਾਲ ਪੁੱਟਿਆ ਗਿਆ ਕਦਮ ਤੁਹਾਨੂੰ ਕਾਮਯਾਬੀ ਦੇ ਸ਼ਿਖਰ ‘ਤੇ ਲੈ ਕੇ ਜਾ ਸਕਦਾ ਹੈ ਅਤੇ ਕੋਈ ਗ਼ਲਤ ਕਦਮ ਤੁਹਾਡੀ ਸਾਰੀ ਮਿਹਨਤ ‘ਤੇ ਪਾਣੀ ਫੇਰ ਸਕਦਾ ਹੈ. ਇਸ ਲਈ ਜ਼ਰੂਰੀ ਹੈ ਕੇ ਤੁਸੀਂ ਆਪਣੀ ਕਾਬਲੀਅਤ ਨੂੰ ਪਛਾਣੋ ਅਤੇ ਦੁਨਿਆ ‘ਤੇ ਜਿੱਤ ਹਾਸਿਲ ਕਰੋ. ਤੁਹਾਡੇ ਕਾਰੋਬਾਰ ਨੂੰ ਜਿੰਨਾ ਵਧੀਆ ਤੁਸੀਂ ਸਮਝ ਸਕਦੇ ਹੋ, ਉੰਨੀ ਵਧੀਆ ਤਰ੍ਹਾਂ ਹੋਰ ਕੋਈ ਨਹੀਂ ਸਮਝ ਸਕਦਾ ਅਤੇ ਤੁਹਾਡੀ ਆਦਤਾਂ ਨੂੰ ਵੀ. ਆਓ ਜਾਣੀਏ ਉਨ੍ਹਾਂ ਆਦਤਾਂ ਬਾਰੇ.

ਸਬ ਉਪਰ ਆਪਣਾ ਅਧਿਕਾਰ ਜਮਾਉਣ ਤੋਂ ਬਚੋ

ਇਹ ਗੱਲ ਬਿਲਕੁਲ ਸਹੀ ਹੈ. ਜੋ ਤੁਸੀਂ ਕਰ ਰਹੇ ਹੋ ਉਹ ਆਪਣੀ ਕਾਬਲੀਅਤ ਕਰਕੇ ਹੀ ਕਰ ਰਹੇ ਹੋ. ਤੁਹਾਡੇ ਇੱਕ ਆਈਡਿਆ ਨੇ ਤੁਹਾਡੀ ਦੁਨਿਆ ਬਦਲ ਦਿੱਤੀ ਅਤੇ ਤੁਸੀਂ ਆਪਣੇ ਆਪ ਨੂੰ ਸਟਾਰਟਅਪ ਦੀ ਦੁਨਿਆ ਵਿੱਚ ਇੱਕ ਕਾਰੋਬਾਰੀ ਦੇ ਤੌਰ ‘ਤੇ ਖੜਾ ਕਰ ਲਿਆ. ਪਰ ਇਸ ਦਾ ਇਹ ਮਤਲਬ ਨਹੀਂ ਹੈ ਕੇ ਕੰਮ ਨਾਲ ਜੁੜੀ ਹਰ ਸ਼ੈ ‘ਤੇ ਤੁਹਾਡਾ ਅਧਿਕਾਰ ਹੋ ਗਿਆ ਹੈ. ਜੇਕਰ ਤੁਸੀਂ ਕਾਮਯਾਬੀ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਆਪ ਨੂੰ ਕਾਮਯਾਬ ਬਣਾਓ. ਆਪਣੇ ਅੰਦਰੋਂ ‘ਮੈਂ’ ਤੇ ‘ਮੇਰਾ’ ਦੀ ਭਾਵਨਾ ਨੂੰ ਖ਼ਤਮ ਕਰਨਾ ਜ਼ਰੂਰੀ ਹੈ.

ਕਿਸੇ ਕੋਲੋਂ ਮਦਦ ਮੰਗਣ ਵਿੱਚ ਸੰਗਣ ਦੀ ਲੋੜ ਨਹੀਂ

ਜੇਕਰ ਤੁਸੀਂ ਕਾਮਯਾਬ ਕਾਰੋਬਾਰੀ ਬੰਨਣਾ ਹੈ ਤਾਂ ਕਿਸੇ ਵੀ ਕੰਮ ਨੂੰ ਕੱਲਿਆਂ ਕਰਨ ਤੋਂ ਬਚੋ. ਵਧ ਤੋਂ ਵਧ ਲੋਕਾਂ ਨਾਲ ਜੁੜੋ ਅਤੇ ਮਦਦ ਮੰਗੋ. ਕਦੇ ਕਦੇ ਅਜਿਹਾ ਵੀ ਹੁੰਦਾ ਹੈ ਕੇ ਜਿਸ ਨੂੰ ਅਸੀਂ ਇਸ ਲਾਇਕ ਵੀ ਨਹੀਂ ਸਮਝਦੇ ਉਹ ਵੀ ਸਾਡੇ ਕੰਮ ਆ ਜਾਂਦਾ ਹੈ. ਕਾਮਯਾਬ ਹੋਣਾ ਹੈ ਤਾਂ ਕੱਲੇ ਕੰਮ ਕਰਨ ਦੀ ਆਦਤ ਨੂੰ ਛੱਡਣਾ ਪੈਣਾ ਹੈ. ਇਹ ਗੱਲ ਹਮੇਸ਼ਾ ਚੇਤੇ ਰਖੋ ਕੇ ਕਿਸੇ ਤੋਂ ਮਦਦ ਮੰਗਣ ਵਿੱਚ ਕੋਈ ਬੁਰਾਈ ਨਹੀਂ ਹੈ. ਜਦੋਂ ਤੁਸੀਂ ਮਦਦ ਲੈਣ ਜਾਓਗੇ ਤਾਂ ਕਈ ਦੋਸਤ ਅਤੇ ਸਾਥੀ ਮਿਲ ਜਾਣਗੇ.

‘ਅੱਜ ਨਹੀਂ ਕੱਲ’ ਵਾਲੀ ਆਦਤ ਤੋਂ ਬਚ ਕੇ ਰਹੋ

ਕੰਮਾਂ ਨੂੰ ਟਾਲਦੇ ਰਹਿਣਾ ਇਨਸਾਨ ਦੀ ਆਦਤ ਹੈ. ਪਰ ਕਾਮਯਾਬ ਲੋਕ ਇਸ ਆਦਤ ਤੋਂ ਦੂਰ ਰਹਿੰਦੇ ਹਨ. ਉਹ ਹਰ ਕੰਮ ਨੂੰ ਅੱਜ ਹੀ ਕਰਨ ਵਿੱਚ ਯਕੀਨ ਰਖਦੇ ਹਨ. ਕਾਰੋਬਾਰ ਕਰਨਾ ਕੋਈ ਮਖੌਲ ਨਹੀਂ ਹੁੰਦਾ. ਹੋ ਸਕਦਾ ਹੈ ਤੁਹਾਨੂੰ ਵੈਬਸਾਇਟ ਨੂੰ ਅਪਡੇਟ ਕਰਨਾ ਪਸੰਦ ਨਾ ਹੋਵੇ ਪਰ ਬਿਜ਼ਨੇਸ ਲਈ ਇਹ ਸਬ ਕਰਨਾ ਹੁੰਦਾ ਹੈ. ਜਦੋਂ ਤਕ ਤੁਹਾਨੂੰ ਕਿਸੇ ਕੰਮ ਵਿੱਚ ਦਿਲਚਸਪੀ ਨਹੀਂ ਹੋਵੇਗੀ, ਤੁਸੀਂ ਕੰਮ ਨੂੰ ਟਾਲਦੇ ਰਹੋਗੇ.

ਆਪਣੇ ਆਪ ਨੂੰ ਪਰਫੇਕਟ ਵਿਖਾਉਣਾ ਕਾਮਯਾਬੀ ਦਾ ਦੁਸ਼ਮਨ

ਕੋਈ ਵੀ ਵਿਅਕਤੀ ਪਰਫੇਕਟ ਨਹੀਂ ਹੁੰਦੀ. ਗ਼ਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ. ਹਰ ਵਿਅਕਤੀ ਕਦੇ ਨਾ ਕਦੇ ਫ਼ੇਲ ਹੋਇਆ ਹੁੰਦਾ ਹੈ. ਪਰ ਇੱਕ ਕਾਮਯਾਬ ਇਨਸਾਨ ਉਹੀ ਹੁੰਦਾ ਹੈ ਜੋ ਆਪਣੀ ਨਾਕਾਮਿਆਂ ਤੋਂ ਸਿੱਖਦਾ ਹੋਇਆ ਅੱਗੇ ਵਧਦਾ ਰਹਿੰਦਾ ਹੈ. ਜਿੰਦਗੀ ਭਾਵੇਂ ਕਿੰਨੀ ਵਾਰ ਹੀ ਡੇਗ ਦੇਵੇ ਪਰ ਡਿੱਗ ਕੇ ਮੁੜ ਉਠ ਖੱਡਣ ਵਾਲਾ ਵਿਅਕਤੀ ਹੀ ਕਾਮਯਾਬ ਹੁੰਦਾ ਹੈ. ਇਸਦੇ ਲਈ ਜ਼ਰੂਰੀ ਹੈ ਕੇ ਕਦੇ ਵੀ ਆਪਣੇ ਆਪ ਨੂੰ ਪਰਫੇਕਟ ਨਾ ਸਮਝੋ. ਹਮੇਸ਼ਾ ਦੁੱਜੇ ਲੋਕਾਂ ਕੋਲੋਂ ਵੀ ਸਿੱਖਣਾ ਚਾਹਿਦਾ ਹੈ ਅਤੇ ਆਪਣੀਆਂ ਗ਼ਲਤੀਆਂ ਤੋਂ ਵੀ.

ਆਪਣਾ ਮੁਕਾਬਲਾ ਹੋਰਾਂ ਨਾਲ ਨਾ ਕਰੋ

ਕਾਮਯਾਬ ਲੋਕ ਹੋਰ ਲੋਕਾਂ ਨੂੰ ਪ੍ਰੇਰਨਾ ਦਿੰਦੇ ਹਨ. ਉਨ੍ਹਾਂ ਦੀ ਕਾਮਯਾਬੀ ਤੋਂ ਤੁਸੀਂ ਕਾਰੋਬਾਰ ਦੇ ਰਾਹ ‘ਚ ਆਉਣ ਵਾਲੀ ਔਕੜਾਂ ਦਾ ਸਾਹਮਣਾ ਕਰਨ ਸਿੱਖ ਸਕਦੇ ਹੋ. ਤੁਸੀਂ ਉਨ੍ਹਾਂ ਕੋਲੋਂ ਕਾਮਯਾਬ ਹੋਣਾ ਤਾਂ ਸਿੱਖ ਸਕਦੇ ਹੋ ਪਰ ਆਪਣੇ ਆਪ ਨੂੰ ਉਨ੍ਹਾਂ ਜਿਹਾ ਬਣਾਉਣਾ ਜ਼ਰੂਰੀ ਨਹੀਂ ਹੁੰਦਾ. ਹਰ ਵਿਅਕਤੀ ਦੀ ਸ਼ਖਸੀਅਤ ਵੱਖਰੀ ਹੁੰਦੀ ਹੈ. ਕਿਸੇ ਹੋਰ ਨਾਲ ਆਪਣਾ ਮੁਕਾਬਲਾ ਕਰਨ ਨਾਲ ਵਿਅਕਤੀ ਆਪਣੀ ਸ਼ਖਸੀਅਤ ਗੁਆਚ ਬੈਠਦਾ ਹੈ.

ਸ਼ਿਕਾਇਤ ਕਰਨਾ ਛੱਡੋ

ਜੇਕਰ ਤੁਹਾਨੂੰ ਕਿਸੇ ਨਾ ਕਿਸੇ ਗੱਲ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸ ਆਦਤ ਨੂੰ ਸੁਧਾਰ ਲਓ. ਹਮੇਸ਼ਾ ਸ਼ਿਕਾਇਤ ਕਰਦੇ ਰਹਿਣ ਨਾਲ ਤੁਸੀਂ ਨਿਰਾਸ਼ਾ ਨਾਲ ਭਰ ਜਾਓਗੇ ਅਤੇ ਨੇਗੇਟਿਵ ਗੱਲਾਂ ਵੱਲ ਹੀ ਧਿਆਨ ਦੇਣ ਲੱਗ ਜਾਓਗੇ. ਤੁਸੀਂ ਕਿਸੇ ਦੀ ਤਾਰੀਫ਼ ਨਹੀਂ ਕਰ ਸਕੋਗੇ. ਇਸ ਕਰਕੇ ਲੋਕ ਤੁਹਾਡਾ ਸਾਥ ਛੱਡਣਾ ਸ਼ੁਰੂ ਕਰ ਦਿੰਦੇ ਹਨ.

ਫਿਜ਼ੂਲਖ਼ਰਚੇ ਬੰਦ ਕਰੋ

ਬਾਜ਼ਾਰ ਵਿੱਚ ਨਵੀਂ ਤੋਂ ਨਵੀਂ ਚੀਜ਼ਾਂ ਆਉਂਦੀਆਂ ਰਹਿੰਦਿਆ ਹਨ. ਪਰ ਹਰ ਚੀਜ਼ ਦੇ ਮਗਰ ਭੱਜਣਾ ਸਮਝਦਾਰੀ ਨਹੀਂ ਹੈ. ਇਹ ਗੱਲ ਘਰ ਚਲਾਉਣ ਲਈ ਵੀ ਲਾਗੂ ਹੁੰਦੀ ਹੈ ਪਰ ਕਾਰੋਬਾਰ ਚਲਾਉਣ ਲਈ ਹੋਰ ਵੀ ਜ਼ਰੂਰੀ ਹੈ. ਇਸ ਲਈ ਉਨ੍ਹਾਂ ਆਦਤਾਂ ਤੋਂ ਦੂਰ ਰਹੋ ਜੋ ਤੁਹਾਡੀ ਜੇਬ ਖਾਲੀ ਕਰ ਦਿੰਦਿਆਂ ਹਨ.