ਆਨਲਾਈਨ ਗ੍ਰੋਸਰੀ ਕੰਪਨੀਆਂ ਦੀ ਹਾਲਤ ਮਾੜੀ, 50 ਫ਼ੀਸਦ ਨੇ ਦੋ ਸਾਲ 'ਚ ਹੀ ਕੀਤਾ ਕਾਰੋਬਾਰ ਬੰਦ

ਆਨਲਾਈਨ ਗ੍ਰੋਸਰੀ ਕੰਪਨੀਆਂ ਦੀ ਹਾਲਤ ਮਾੜੀ, 50 ਫ਼ੀਸਦ ਨੇ ਦੋ ਸਾਲ 'ਚ ਹੀ ਕੀਤਾ ਕਾਰੋਬਾਰ ਬੰਦ

Tuesday May 24, 2016,

2 min Read

ਇੰਟਰਨੇਟ ਤੋਂ ਸ਼ਾੱਪਿੰਗ ਕਰਾਉਣ ਵਾਲਿਆਂ ਕੰਪਨੀਆਂ ਵਿੱਚ ਕਿਰਾਨੇ ਅਤੇ ਸਬਜੀਆਂ ਆਨਲਾਈਨ ਮਾਰਕੇਟਿੰਗ ਵਾਲੇ ਪੋਰਟਲਾਂ ਦੀ ਤਾਦਾਦ ਬਹੁਤ ਵੱਧੀ ਹੈ. ਪਰ ਉਸ ਨਾਲੋਂ ਵੀ ਤੇਜ਼ੀ ਨਾਲ ਆਪਣੇ ਆਪ ਨੂੰ ਇਸ ਕਾਰੋਬਾਰ ਤੋਂ ਵੱਖ ਕਰ ਲੈਣ ਵਾਲੀ ਕੰਪਨੀਆਂ ਹਨ. ਆਨਲਾਈਨ ਮਾਰਕੇਟਿੰਗ ਦੇ ਮਾਹਿਰਾਂ ਦਾ ਕਹਿਣਾ ਹੈ ਕੇ ਕੰਮ ਵੱਧਾਉਣ ਦੇ ਹਿਸਾਬ ਨਾਲ ਪਹਿਲੇ ਦੋ ਸਾਲ ਦਾ ਸਮਾਂ ਕਿਸੇ ਵੀ ਆਨਲਾਈਨ ਕੰਪਨੀ ਲਈ ਔਖਾ ਹੁੰਦਾ ਹੈ. ਇਸ ਲਈ ਪੰਜਾਹ ਫ਼ੀਸਦ ਆਨਲਾਈਨ ਗ੍ਰੋਸਰੀ ਕੰਪਨੀਆਂ ਦਾ ਕੰਮ ਬੰਦ ਹੋ ਗਿਆ ਹੈ. ਦੋ ਸਾਲ ਪਹਿਲਾਂ ਸ਼ੁਰੂ ਹੋਇਆਂ ਆਨਲਾਈਨ ਗ੍ਰੋਸਰੀ ਕੰਪਨੀਆਂ ਜਾਂ ਤਾਂ ਬੰਦ ਹੋ ਗਈ ਹਨ ਜਾਂ ਵਿੱਕ ਗਈ ਹਨ.

ਬੰਦ ਹੋਣ ਜਾਂ ਵਿੱਕ ਜਾਣ ਵਾਲਿਆਂ ਕੰਪਨੀਆਂ ਦੀ ਲਿਸਟ ਵਿੱਚ ‘ਲੋਕਲ ਬਨਿਆ’, ਫਲਿਪਕਾਰਟ ਦਾ ਗਰੋਸਰੀ ਐਪ ‘ਨੀਯਰਬੇ’, ਪੇਟੀਐਮ ਦਾ ‘ਪੇਟੀਐਮ ਜ਼ਿਪ’, ‘ਓਲਾ ਸਟੋਰ’, ਲੋਕਲ ਬਨਿਆ ਅਤੇ ਪੇਟੀਐਮ ਜੀਪ ਤਾਂ ਕੁਝ ਮਹੀਨੇ ਚਲ ਕੇ ਹੀ ਬੰਦ ਹੋ ਗਏ ਸਨ. ਲੋਕਲ ਬਨਿਆ ਨੇ ਹੁਣ ਕੰਮ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਹੈ.

image


ਇਨ੍ਹਾਂ ਦੇ ਬਾਵਜੂਦ ਖੋਜ਼ੀ ਸੰਸਥਾ ਅਰਨੇਸਟ ਏੰਡ ਯੰਗ ਦਾ ਕਹਿਣਾ ਹੈ ਕੇ ਦੇਸ਼ ਵਿੱਚ ਆਨਲਾਈਨ ਗ੍ਰੋਸਰੀ ਸਟੋਰ ਦਾ ਕਾਰੋਬਾਰ 35 ਫ਼ੀਸਦ ਸਾਲਾਨਾ ਵੱਧ ਰਿਹਾ ਹੈ. ਪਰ ਇਸ ਖੇਤਰ ਵਿੱਚ ਹੁਣ ਜ਼ਿਆਦਾਤਰ ਲੋਕਲ ਕੰਪਨੀਆਂ ਹੀ ਕੰਮ ਕਰ ਰਹੀਆਂ ਹਨ. ਦੇਸ਼ ਵਿੱਚ ਇਸ ਸਮੇਂ 150 ਤੋਂ ਵੱਧ ਆਨਲਾਈਨ ਗ੍ਰੋਸਰੀ ਸਟੋਰ ਕੰਮ ਕਰ ਰਹੇ ਹਨ. ਇਨ੍ਹਾਂ ਵਿੱਚ ਬਿਗਬਾਸਕੇਟ ਡਾੱਟ ਕਾਮ, ਜ਼ਿਪਨਾਉ, ਆਸਕਮੀਗਰੋਸਰੀ, ਆਰਾਮਸ਼ਾੱਪ ਰਿਲਾਇੰਸਫ੍ਰੇਸ਼ ਡਾਇਰੇਕਟ ਅਤੇ ਗੋਦਰੇਜ ਨੇਚਰ ਬਾਸਕੇਟ ਸ਼ਾਮਿਲ ਹਨ. ਆਉਣ ਵਾਲੇ ਤਿੰਨ ਮਹੀਨਿਆਂ ‘ਚ ਟਰੇਡਰ ਅਸੋਸੀਏਸ਼ਨ ਵੀ ਈ-ਲਾਲਾ ਡਾੱਟ ਬਿਜ਼ ਸ਼ੁਰੂ ਕਰ ਦੇਵੇਗੀ. ਇਸ ਵੇਲੇ ਈ-ਲਾਲਾ ਪ੍ਰਯੋਗ ਦੇ ਤੌਰ ‘ਤੇ ਕੁਝ ਸ਼ਹਿਰਾਂ ਵਿੱਚ ਕੰਮ ਕਰ ਰਹੀ ਹੈ.

image


ਦੇਸ਼ ਵਿੱਚ ਇਸ ਵੇਲੇ ਖਾਣਪੀਣ ਅਤੇ ਗ੍ਰੋਸਰੀ ਦੇ ਬਾਜ਼ਾਰ 25 ਲਖ ਕਰੋੜ ਦਾ ਹੈ, ਜਿਸ ਵਿੱਚ ਆਨਲਾਈਨ ਗ੍ਰੋਸਰੀ ਸਟੋਰ ਦੀ ਹਿਸੇਦਾਰੀ ਮਾਤਰ ਇੱਕ ਫ਼ੀਸਦ ਹੈ. ਦੇਸ਼ ਵਿੱਚ ਆਨਲਾਈਨ ਗ੍ਰੋਸਰੀ ਦਾ ਕੰਮ ਸਾਲ 2011 ‘ਚ ਸ਼ੁਰੂ ਹੋਇਆ ਸੀ. ਜ਼ਿਆਦਾਤਰ ਸਟੋਰ ਲੋਕਲ ਦੁਕਾਨਦਾਰਾਂ ਨਾਲ ਹੀ ਸੰਪਰਕ ਰਖਦੇ ਹਨ ਜੋ ਆਨਲਾਈਨ ਸਟੋਰ ਦੇ ਆਰਡਰ ਲੈ ਕੇ ਗਾਹਕਾਂ ਨੂੰ ਸਮਾਨ ਦੀ ਸਪਲਾਈ ਕਰ ਦਿੰਦੇ ਹਨ.

ਪਰ ਪਿਛਲੇ ਦੋ ਸਾਲ ਦੇ ਸਮੇਂ ਦੇ ਦੌਰਾਨ ਹੀ 50 ਫ਼ੀਸਦ ਕੰਪਨੀਆਂ ਨੇ ਕਾਰੋਬਾਰ ਬੰਦ ਕਰ ਦਿੱਤਾ ਹੈ ਜਾਂ ਬੰਦ ਕਰ ਰਹੀਆਂ ਹਨ. ਇਸ ਖੇਤਰ ‘ਚ ਗਾਹਕਾਂ ਨੂੰ ਸਮੇਂ ‘ਤੇ ਸਮਾਨ ਦੀ ਸਪਲਾਈ ਦੇਣਾ ਇੱਕ ਵੱਡੀ ਚੁਨੌਤੀ ਹੁੰਦੀ ਹੈ. ਕੋਲਡ ਚੇਨਬਣਾਉਣ ‘ਤੇ ਭਾਰੀ ਨਿਵੇਸ਼ ਕਰਨਾ ਪੈਂਦਾ ਹੈ. ਇਸ ਲਈ ਕੰਪਨੀਆਂ ਬੰਦ ਹੋ ਜਾਂਦੀਆਂ ਹਨ. 

ਲੇਖਕ: ਰਵੀ ਸ਼ਰਮਾ