ਥਿਏਟਰ ਦੇ ਸ਼ੌਕ਼ ਲਈ ਛੱਡੀ ਅਮਰੀਕਾ ਦੀ ਕੰਪਨੀ ਦੀ ਨੌਕਰੀ, ਹੁਣ ਤਿਆਰੀ ਆਪਣਾ ਗਰੁਪ ਬਣਾਉਣ ਦੀ

0

ਸ਼ੌਕ਼ ਦੀ ਕੋਈ ਕੀਮਤ ਨਹੀਂ ਹੁੰਦੀ। ਜੁਨੂਨ ਦੀ ਵੀ ਕੋਈ ਹੱਦ ਨਹੀਂ ਹੁੰਦੀ। ਸ਼ੌਕ਼ ਅਤੇ ਜੁਨੂਨ ਨੂੰ ਪੂਰਾ ਕਰਨ ਲਈ ਇਨਸਾਨ ਕੁਝ ਵੀ ਕਰ ਲੈਂਦਾ ਹੈ ਜਾਂ ਤਿਆਗ ਵੀ ਦਿੰਦਾ ਹੈ. ਇਹ ਜਿੱਦ ਹਰ ਇਨਸਾਨ ਵਿੱਚ ਵੱਖ ਵੱਖ ਕੰਮਾਂ ਲਈ ਹੁੰਦੀ ਹੈ. ਥਿਏਟਰ ਕਰਨ ਦੀ ਜਿੱਦ ਨੂੰ ਪੂਰਾ ਕਰਨ ਲਈ ਦਿੱਲੀ ਦੀ ਪ੍ਰਿਯੰਕਾ ਸ਼ਰਮਾ ਨੇ ਵੀ ਅਮਰੀਕਾ ਦੀ ਟੀਵੀ ਕੰਪਨੀ 'ਚ ਨਿਊਜ਼ ਰੀਡਰ ਅਤੇ ਡਾਕੂਮੇੰਟਰੀ ਬਣਾਉਣ ਦੀ ਨੌਕਰੀ ਛੱਡ ਦਿੱਤੀ ਅਤੇ ਨਾਟਕ ਦੇ ਖੇਤਰ ਨਾਲ ਜੁੜ ਗਈ.

ਵੱਧਿਆ ਨੌਕਰੀ ਛੱਡਣਾ ਭਾਵੇਂ ਸਮਝਦਾਰੀ ਵਾਲਾ ਫ਼ੈਸਲਾ ਨਹੀਂ ਕਿਹਾ ਜਾ ਸਕਦਾ ਪਰ ਪ੍ਰਿਯੰਕਾ ਨੇ ਇਸ ਬਾਰੇ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ। ਜਦੋਂ ਉਸ ਨੇ ਨੌਕਰੀ ਛੱਡ ਦੇਣ ਦਾ ਫ਼ੈਸਲਾ ਕੀਤਾ ਤਾਂ ਯਾਰਾਂ-ਦੋਸਤਾਂ ਅਤੇ ਘਰ ਦਿਆਂ ਨੇ ਵੀ ਸਮਝਾਇਆ ਪਰ ਥਿਏਟਰ ਕਰਨ ਦਾ ਜੁਨੂਨ ਸਰ 'ਤੇ ਚੜਿਆ ਹੋਇਆ ਸੀ.

ਪ੍ਰਿਯੰਕਾ ਸ਼ਰਮਾ ਨੇ ਮੀਡਿਆ ਦੇ ਖੇਤਰ 'ਚ ਇੱਕ ਨਾਮੀ ਗਿਰਾਮੀ ਵਿਦੇਸ਼ੀ ਕੰਪਨੀ 'ਚ ਕੰਮ ਕਰ ਰਹੀ ਸੀ. ਉਹ ਕੰਮ ਬਹੁਤ ਵੱਧਿਆ ਦੀ ਅਤੇ ਉਸ ਵਿੱਚ ਪੈਸਾ ਵੀ ਬਹੁਤ ਸੀ. ਉਸਨੇ ਦਿੱਲੀ ਵਿੱਖੇ ਹੋਏ 'ਕਾੱਮਨ ਵੇਲਥ ਖੇਡਾਂ' ਦੀ ਨਿਊਜ਼ ਪ੍ਰੋਡਕਸ਼ਨ ਲਈ ਵੀ ਕੰਮ ਕੀਤਾ। ਪਰ ਮਨ ਤਾਂ ਥਿਏਟਰ ਵੱਲ ਹੀ ਲੱਗਾ ਹੋਇਆ ਸੀ.

ਇਸ ਬਾਰੇ ਪ੍ਰਿਯੰਕਾ ਦਾ ਕਹਿਣਾ ਹੈ-

"ਨੌਕਰੀ ਦੇ ਹਿਸਾਬ ਨਾਲ ਮੇਰਾ ਕੰਮ ਬਹੁਤ ਵੱਧਿਆ ਸੀ. ਪਰ ਮੇਰਾ ਮਨ ਕਹਿੰਦਾ ਸੀ ਕੀ ਅਸਲੀ ਕੰਮ ਤਾਂ ਥਿਏਟਰ ਹੈ. ਇਸ ਬਾਰੇ ਮੈਂ ਜਦੋਂ ਯਾਰਾਂ-ਦੋਸਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਮਝਾਇਆ ਕੀ ਨੌਕਰੀ ਨਾ ਛੱਡੇ ਅਤੇ ਨਾਲ ਨਾਲ ਆਪਣਾ ਸ਼ੌਕ ਪੂਰਾ ਕਰ ਲਵੇ."

ਪ੍ਰਿਯੰਕਾ ਹੱਸਦੇ ਹੋਏ ਕਹਿੰਦੀ ਹੈ ਕੀ ਉਹ ਸ਼ੌਕ਼ ਹੀ ਕੀ ਹੋਇਆ ਜਿਹੜਾ ਪਾਰਟ ਟਾਈਮ ਕੀਤਾ। ਸ਼ੌਕ਼ ਤਾਂ ਜੁਨੂਨ ਬਣਨਾ ਚਾਹਿਦਾ ਹੈ. ਜੁਨੂਨ ਲਈ ਬਾਕੀ ਸਭ ਕੁਝ ਛੱਡਣਾ ਪੈਂਦਾ ਹੈ ਅਤੇ ਛੱਡ ਦੇਣਾ ਚਾਹੀਦਾ ਵੀ ਹੈ. ਇਹ ਵਿਚਾਰ ਕਰਦਿਆਂ ਹੀ ਪ੍ਰਿਯੰਕਾ ਨੇ ਮੀਡਿਆ ਦੀ ਮੋਟੀ ਤਨਖਾਅ ਵਾਲੀ ਨੌਕਰੀ ਛੱਡ ਦਿੱਤੀ।

ਉਸਨੂੰ ਥਿਏਟਰ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇੱਕ ਤੋਂ ਬਾਅਦ ਇੱਕ ਨਾਟਕ ਮਿਲਦੇ ਗਏ ਅਤੇ ਥਿਏਟਰ ਨਾਲ ਪ੍ਰਿਯੰਕਾ ਦਾ ਪਿਆਰ ਡੂੰਘਾ ਹੁੰਦਾ ਗਿਆ. 'ਪਤੀ ਗਏ ਰੀ ਕਾਠਿਯਾਵਾੜ' ਇੱਕ ਹਾਸੇ ਭਰਿਆ ਨਾਟਕ ਹੈ ਜਿਉਸ ਵਿੱਚ ਪ੍ਰਿਯੰਕਾ ਸ਼ਰਮਾ ਰਾਨੀ ਜਾਨਕੀ ਦੇ ਰੋਲ ਵਿੱਚ ਹੁੰਦੀ ਹੈ. ਇਹ ਇਸ ਨਾਟਕ ਦਾ ਮੁੱਖ ਰੋਲ ਹੈ. ਇਸ ਰੋਲ ਨੇ ਪ੍ਰਿਯੰਕਾ ਸ਼ਰਮਾ ਦੀ ਅਜਿਹੀ ਪਛਾਣ ਬਣਾ ਦਿੱਤੀ ਹੈ ਕੀ ਜਿੱਥੇ ਵੀ ਇਹ ਨਾਟਕ ਦਾ ਜ਼ਿਕਰ ਆਉਂਦਾ ਹੈ ਪ੍ਰਿਯੰਕਾ ਸ਼ਰਮਾ ਦੇ ਰੋਲ 'ਤੇ ਹੀ ਚਰਚਾ ਹੁੰਦੀ ਹੈ.

ਹੈਰਾਨੀ ਦੀ ਗੱਲ ਤਾਂ ਇਹ ਹੈ ਕੀ ਪ੍ਰਿਯੰਕਾ ਨੇ ਥਿਏਟਰ ਬਾਰੇ ਕਿੱਥੋਂ ਵੀ ਟ੍ਰੇਨਿੰਗ ਜਾਂ ਸਿਖਲਾਈ ਪ੍ਰਾਪਤ ਨਹੀਂ ਕੀਤੀ। ਇਸ ਬਾਰੇ ਪ੍ਰਿਯੰਕਾ ਦਾ ਕਹਿਣਾ ਹੈ ਕੀ-

"ਮੈਨੂੰ ਕਈ ਵਾਰ ਲੱਗਾ ਕੀ ਲੋਕ ਤਾਂ ਨੈਸ਼ਨਲ ਸਕੂਲ ਆਫ਼ ਡ੍ਰਾਮਾ ਜਿਹੇ ਮੰਨੇ ਪ੍ਰਮੰਨੇ ਸੰਸਥਾਨ ਤੋਂ ਸਿੱਖ ਕੇ ਥਿਏਟਰ 'ਚ ਆਉਂਦੇ ਹਨ ਪਰ ਮੇਰੇ ਕੋਲ ਤਾਂ ਕੋਈ ਡਿਗਰੀ ਨਹੀਂ। ਪਰ ਦੂਜੇ ਹੀ ਪਾਲ ਮੈਨੂੰ ਲਗਦਾ ਹੈ ਕੀ ਮੇਰੇ ਅੰਦਰੋਂ ਹੀ ਉਹ ਆਵਾਜ਼ ਆਉਂਦੀ ਹੈ ਜੋ ਮੈਨੂੰ ਕੁਝ ਹੋਰ ਨਹੀਂ ਕਰਨ ਦੇ ਸਕਦੀ।"

ਥਿਏਟਰ ਕਰ ਲੈਣ ਮਗਰੋਂ ਹੁਣ ਕੀ ਯੋਜਨਾ ਹੈ- ਇਸ ਬਾਰੇ ਸਵਾਲ ਕਰਣ 'ਤੇ ਪ੍ਰਿਯੰਕਾ ਦਾ ਕਹਿਣਾ ਹੈ ਕੀ ਇੱਕ ਤਾਂ ਇਹ ਜਿੱਦ ਹੈ ਕੀ ਸਿਰਫ ਥਿਏਟਰ ਕਰਕੇ ਹੀ ਜਿੰਦਗੀ ਚਲਾਉਣੀ ਹੈ. ਕਿਓਂਕਿ ਥਿਏਟਰ ਬਾਰੇ ਇਹ ਕਿਹਾ ਜਾਂਦਾ ਹੈ ਕੇ ਸਿਰਫ਼ ਥਿਏਟਰ ਕਰਕੇ ਰੋਟੀ ਨਹੀਂ ਖਾਧੀ ਜਾ ਸਕਦੀ। ਇਸ ਦੇ ਨਾਲ ਨਾਲ ਕੋਈ ਹੋਰ ਕੰਮ ਵੀ ਕਰਨਾ ਜ਼ਰੂਰੀ ਹੈ. ਮੈਂ ਇਸ ਧਾਰਣਾ ਨੂੰ ਗ਼ਲਤ ਸਾਬਿਤ ਕਰਨਾ ਹੈ. ਦੂਜੀ ਯੋਜਨਾ ਆਪਣਾ ਇੱਕ ਗਰੁਪ ਬਣਾ ਕੇ ਆਪਣੀ ਹੀ ਪ੍ਰੋਡਕਸ਼ਨ ਤਿਆਰ ਕਰਨੀ ਹੈ. ਪ੍ਰਿਯੰਕਾ ਹਿਮਾਚਲ ਪ੍ਰਦੇਸ਼ 'ਚ ਜਾ ਕੇ ਇੱਕ ਥਿਏਟਰ ਵਰਕਸ਼ਾਪ ਲਾਉਣ ਦੀ ਤਿਆਰੀ ਕਰ ਰਹੀ ਹੈ ਜਿਸ ਤੋਂ ਬਾਅਦ ਉਹ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਮਨਾਲੀ ਜਾਂ ਹਮੀਰਪੁਰ 'ਚ ਥਿਏਟਰ ਕਰਣਾ ਚਾਹੁੰਦੀ ਹੈ.

ਲੇਖਕ: ਰਵੀ ਸ਼ਰਮਾ