ਬਾਥਰੂਮ ਫਿਟਿੰਗਾਂ ਦੇ ਠੇਕੇਦਾਰ ਨੇ ਤਿਆਰ ਕੀਤੀ ਅੰਨ੍ਹੇ ਲੋਕਾਂ ਲਈ ਹਾਈ-ਟੈਕ ਇਲੈਕਟ੍ਰੋਨਿਕ ਸੋਟੀ

0

ਵਿਜੇ ਪਾਲ ਗੋਇਲ ਕਿਸੇ ਇੰਜੀਨਿਰਿੰਗ ਕਾੱਲੇਜ ਜਾਂ ਆਈਆਈਟੀ 'ਚੋਂ ਪੜ੍ਹ ਕੇ ਨਹੀਂ ਆਏ. ਮੁਢਲੀ ਸਿੱਖਿਆ ਵੀ ਸਕੂਲ ਪੱਧਰ ਤਕ ਸੀਮਿਤ ਰਹੀ ਪਰ ਉਨ੍ਹਾਂ ਵਿੱਚ ਕਿਸੇ ਵੀ ਸਮੱਸਿਆ ਨੂੰ ਸਮਝ ਲੈਣ ਅਤੇ ਉਸਦਾ ਕੋਈ ਨਾ ਕੋਈ ਜੁਗਾੜ ਤਿਆਰ ਕਰ ਲੈਣ ਦੀ ਮਹਾਰਤ ਜਨਮਜਾਤ ਹੀ ਸੀ. ਇਸੇ ਖ਼ਾਸੀਅਤ ਨੂੰ ਆਪਣੀ ਕਾਬਲੀਅਤ ਬਣਾਉਂਦੀਆਂ ਹੋਈਆਂ ਵਿਜੇ ਪਾਲ ਗੋਇਲ ਨੇ ਇੱਕ ਅਜਿਹੀ ਕਾੜ੍ਹ ਕਢੀ ਹੈ ਜੋ ਆਉਣ ਵਾਲੇ ਸਮੇਂ 'ਚ ਅੰਨ੍ਹਿਆਂ ਲਈ ਇੱਕ ਵਰਦਾਨ ਸਾਬਿਤ ਹੋਏਗੀ। ਗੋਇਲ ਨੇ ਵੇਖਣੋਂ ,ਮਜ਼ਬੂਰ ਲੋਕਾਂ ਲਈ ਇੱਕ ਅਜਿਹੀ ਛੜੀ (ਸੋਟੀ) ਤਿਆਰ ਕੀਤੀ ਹੈ ਜਿਸ ਦੀ ਮਦਦ ਨਾਲ ਉਨ੍ਹਾਂ ਨੂੰ ਦਿਹਾੜੀ ਦੇ ਕੰਮ ਕਰਣੇ ਸੌਖੇ ਹੋ ਜਾਣਗੇ ਅਤੇ ਉਨ੍ਹਾਂ ਨੂੰ ਕਈ ਕੰਮਾ ਲਈ ਕਿਸੇ ਦੀ ਮਦਦ ਲੈਣ ਦੀ ਲੋੜ ਨਹੀਂ ਰਹੇਗੀ।

ਵਿਜੇ ਪਾਲ ਗੋਇਲ ਦੀ ਇਹ ਕਾੜ੍ਹ ਇੱਕ ਸੋਚ ਦਾ ਨਤੀਜਾ ਹੈ. ਉਸ ਸੋਚ ਦਾ ਜਿਸ ਨਾਲ ਗੋਇਲ ਨੇ ਅਨ੍ਹੇਂ ਲੋਕਾਂ ਦੀ ਸਮੱਸਿਆ ਨੂੰ ਸਮਝਿਆ। ਬਾਥਰੂਮ ਫਿਟਿੰਗਾਂ ਦਾ ਠੇਕਾ ਲੈਣ ਵਾਲੇ ਗੋਇਲ ਦੀ ਇਸ ਕਾੜ੍ਹ ਨੂੰ ਕੇਂਦਰੀ ਸਾਇੰਸ ਅਤੇ ਤਕਨੋਲੋਜੀ ਮੰਤਰਾਲਾ ਵੱਲੋਂ ਵੀ ਮਾਨਤਾ ਮਿਲ ਚੁੱਕੀ ਹੈ. ਮੰਤਰਾਲਾ ਦੇ ਵਿਗਿਆਨਿਆਂ ਨੇ ਇਸ ਦੀ ਖੁੱਲੇ ਦਿਲ ਨਾਲ ਸ਼ਲਾਘਾ ਵੀ ਕੀਤੀ ਹੈ.

ਇਹ ਸੋਟੀ ਨਾ ਕੇਵਲ ਕਿਸੇ ਅੰਨ੍ਹੇਂ ਬੰਦੇ ਨੂੰ ਦੁਰਘਟਨਾਵਾਂ ਤੋਂ ਬਚਾ ਸਕਦੀ ਹੈ, ਸਗੋਂ ਕਰੇੰਸੀ ਨੋਟਾਂ ਦੀ ਪਛਾਣ ਅਤੇ ਹਨੇਰੇ 'ਚ ਸਾਹਮਣੇ ਆ ਰਹੇ ਬੰਦੇ ਜਾਂ ਮੋਟਰ ਗੱਡੀਆਂ ਚਲਾਉਣ ਵਾਲਿਆਂ ਨੂੰ ਵੀ ਦੂਰੋਂ ਹੀ ਵੇਖਣੋਂ ਮਜਬੂਰ ਇਨਸਾਨ ਦੀ ਮੌਜੂਦਗੀ ਦੱਸ ਦਿੰਦੀ ਹੈ.

ਯੂਅਰ ਸਟੋਰੀ ਨਾਲ ਗੱਲ ਕਰਦਿਆਂ ਗੋਇਲ ਨੇ ਦੱਸਿਆ-

" ਇੱਕ ਵਾਰ ਮੈਂ ਇੱਕ ਅਜਿਹੇ ਬੰਦੇ ਨੂੰ ਮਿਲਿਆ ਜੋ ਵੇਖ ਨਹੀਂ ਸੀ ਸਕਦਾ ਅਤੇ ਅੰਨ੍ਹਿਆਂ ਦੀ ਪਛਾਣ ਕਹੀ ਜਾਣ ਵਾਲੀ ਚਿੱਟੇ ਰੰਗ ਦੀ ਸੋਟੀ ਦੀ ਮਦਦ ਨਾਲ ਰਾਹ ਲੱਭਦਾ ਜਾ ਰਿਹਾ ਸੀ. ਉਸ ਰਾਹ 'ਤੇ ਬਿਜਲੀ ਦੇ ਕਈ ਖੰਬੇ ਲੱਗੇ ਹੋਏ ਸੀ. ਮੈਨੂੰ ਡਰ ਸੀ ਕੇ ਕਿਤੇ ਇਹ ਬਿਜਲੀ ਦੇ ਖੰਬੇ ਨਾਲ ਸੋਟੀ ਲਾ ਕੇ ਕਰੰਟ ਨਾ ਖਾ ਲਵੇ. ਉਸਦੀ ਸੋਟੀ ਵਿੱਚ ਅਜਿਹੀ ਕੋਈ ਸੁਵਿਧਾ ਨਹੀਂ ਸੀ ਜਿਸ ਨਾਲ ਉਹ ਆਪਣੇ ਨੇੜੇ ਬਿਜਲੀ ਦੇ ਕਰੰਟ ਬਾਰੇ ਜਾਣ ਸਕੇ.'

ਗੋਇਲ ਦੇ ਦਿਲ ਅਤੇ ਵਿੱਚ ਅਜਿਹੀ ਤਕਨੀਕ ਵਾਲੀ ਸੋਟੀ ਬਣਾਉਣ ਦੀ ਜਿੱਦ ਆ ਗਈ. ਉਨ੍ਹਾਂ ਨੂੰ ਇਲੈਕਟ੍ਰੋਨਿਕ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਮੈਕੇਨਿਕਲ ਤਕਨੀਕਾਂ ਦੀ ਡੂੰਘੀ ਸਮਝ ਸੀ. ਕਈ ਦਿਨਾਂ ਤਕ ਇਸ ਬਾਰੇ ਉਨ੍ਹਾਂ ਵਿਚਾਰ ਕੀਤਾ ਅਤੇ ਸੋਟੀ ਦਾ ਮੈਕੇਨਿਕਲ ਹਿੱਸਾ ਤਿਆਰ ਕਰ ਲਿਆ. ਇਲੇਕਟ੍ਰੋਨਿਕ ਹਿੱਸੇ ਲਈ ਉਨ੍ਹਾਂ ਨੇ ਆਪਣੇ ਬੇਟੇ ਵਿਕਰਮ ਗੋਇਲ ਦੀ ਸਹਾਇਤਾ ਲਈ ਜੋ ਪੰਜਾਬ ਦੇ ਮੋਹਾਲੀ ਵਿੱਖੇ ਫੋਰਟਿਸ ਹਸਪਤਾਲ ਵਿੱਚ ਬਾਇਓ ਇੰਜੀਨੀਰਿੰਗ ਵਿਭਾਗ ਵਿੱਚ ਇੰਜੀਨੀਅਰ ਵੱਜੋਂ ਕੰਮ ਕਰਦਾ ਹੈ.

ਗੋਇਲ ਨੇ ਦੱਸੀ-

"ਮੈਨੂੰ ਜਾਣਕਾਰੀ ਹੋਈ ਕੀ ਦੁਨਿਆ ਵਿੱਚ ਬਿਜਲੀ ਦਾ ਕਰੰਟ ਅੰਨ੍ਹੇ ਲੋਕਾਂ ਦੀ ਮੌਤ ਦਾ ਪੰਜਵਾਂ ਸਬ 'ਤੋਂ ਵੱਡਾ ਵਿਸ਼ਾ ਹੈ. ਇਸ ਤੋਂ ਅਲਾਵਾ ਹਨੇਰੇ 'ਚ ਤੁਰਿਆਂ ਜਾਂਦੇ ਵੇਖਣੋਂ ਮਜ਼ਬੂਰ ਬੰਦੇ ਨੂੰ ਕਿਸੇ ਮੋਟਰ ਗੱਡੀ ਵੱਲੋਂ ਟੱਕਰ ਮਾਰ ਦੇਣ ਕਰਕੇ ਹੋਣ ਵਾਲੀ ਮੌਤਾਂ ਵੀ ਬਹੁਤ ਹਨ."

ਉਨ੍ਹਾਂ ਨੇ ਇਸ ਸੋਟੀ ਵਿੱਚ ਕੁਝ ਅਜਿਹੇ ਸੁਧਾਰ ਕਰਨ ਦਾ ਫ਼ੈਸਲਾ ਕੀਤਾ ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਹੀ ਨਾ ਹੋਵੇ। ਗੋਇਲ ਨੇ ਇਸ ਸੋਟੀ ਵਿੱਚ 'ਈਐਫ਼ਡੀ' (ਇਲੈਕਟ੍ਰਿਕ ਫ਼ੀਲਡ ਡਿਟੈਕਟਰ) ਤਾਂ ਲਾਇਆ। ਇਹ ਸਿਸਟਮ ਅੰਨ੍ਹੇਂ ਵਿਅਕਤੀ ਨੂੰ ਦੂਰੋਂ ਹੀ ਦੱਸ ਹੈ ਕੀ ਮੂਹਰੇ ਕੋਈ ਬਿਜਲੀ ਦੇ ਕਰੰਟ ਵਾਲੀ ਸ਼ੈ ਹੈ. ਇਸ ਨਾਲ ਉਹ ਘਰ ਵਿੱਚ ਵੀ ਪਤਾ ਲਗਾ ਸਕਦਾ ਹੈ ਜੇਕਰ ਕਮਰੇ ਵਿੱਚ ਟਿਊਬ ਲਾਇਟ ਵਲ੍ਹ ਰਹੀ ਹੈ ਜਾਂ ਨਹੀਂ।

ਉਸਦੇ ਨਾਲ ਇਸ ਵਿੱਚ ਰੇਡੀਅਮ ਦੀ ਪਰਤ ਚੜ੍ਹਾ ਕੇ ਉਸਨੂੰ ਰਾਤ ਦੇ ਹਨੇਰੇ ਵਿੱਚ ਲਿਸ਼ਕਣ ਵਾਲੀ ਖ਼ਾਸੀਅਤ ਵੀ ਦਿੱਤੀ। ਇਸ ਨਾਲ ਇਹ ਸੋਟੀ ਹਨੇਰੇ ਵਿੱਚ ਵੀ ਲਿਸ਼ਕਦੀ ਹੈ ਅਤੇ ਦੂਰੋਂ ਆ ਰਹੇ ਬੰਦੇ ਜਾਂ ਮੋਟਰ ਸਵਾਰ ਨੂੰ ਪਤਾ ਲੱਗ ਜਾਂਦਾ ਹੈ ਕੀ ਮੂਹਰੇ ਕੋਈ ਅਜਿਹਾ ਇਨਸਾਨ ਹੈ ਜੋ ਵੇਖਣੋਂ ਮਜ਼ਬੂਰ ਹੈ.

ਇੱਕ ਹੋਰ ਸੁਧਾਰ ਜੋ ਇਸ ਸੋਟੀ ਵਿੱਚ ਗੋਇਲ ਨੇ ਕੀਤਾ ਉਹ ਹੈ ਸੋਟੀ ਨੂੰ ਫੜ ਕੇ ਬੰਦ ਕਰਨ ਲੱਗੇ ਇਸ ਦੇ ਸਿਰੇ 'ਤੇ ਲੱਗੇ ਗੰਦ ਤੋਂ ਬਚਾਉ ਦੀ ਤਕਨੀਕ। ਸੋਟੀ ਨੂੰ ਇਸਤੇਮਾਲ ਕਰਨ ਤੋਂ ਬਾਅਦ ਜਦੋਂ ਕੋਈ ਵੀ ਅੰਨ੍ਹਾਂ ਵਿਅਕਤੀ ਉਸਨੂੰ ਮੋੜ ਕੇ ਰਖਦਾ ਹੈ ਤਾਂ ਉਸਦਾ ਹੇਠਲਾ ਸਿਰਾ ਹੱਥਾਂ ਨੂੰ ਛੋਹੰਦਾ ਹੈ. ਇਸ ਸਿਰੇ 'ਤੇ ਲੱਗੇ ਹੋਏ ਗੰਦ ਨਾਲ ਬੀਮਾਰੀ ਵਾਲੇ ਜ਼ਰਮ ਹੱਥਾਂ ਨੂੰ ਲੱਗਦੇ ਹਨ ਅਤੇ ਬੀਮਾਰੀ ਦਾ ਕਾਰਣ ਬਣਦੇ ਹਨ. ਗੋਇਲ ਨੇ ਇਸ ਸੋਟੀ ਵਿੱਚ ਇੱਕ ਅਜਿਹੀ ਤਕਨੀਕ ਲਾਈ ਹੈ ਜਿਸ ਨਾਲ ਸੋਟੀ ਨੂੰ ਮੋੜ ਕੇ ਬੰਦ ਕਰਨ ਲੱਗੀਆਂ ਹੇਠਲਾ ਸਿਰਾ ਛੋਟਾ ਹੋ ਕੇ ਸੋਟੀ ਦੇ ਅੰਦਰ ਹੀ ਚਲਾ ਜਾਂਦਾ ਹੈ ਅਤੇ ਉਸ ਉੱਪਰ ਲੱਗਾ ਹੋਇਆ ਇਕ 'ਡਿਸਪੋਜੇਬਲ ਕੈਪ' ਵੱਖਰਾ ਹੋ ਜਾਂਦਾ ਹੈ. ਇਸ ਨਾਲ ਹੇਠਲੇ ਸਿਰੇ 'ਤੇ ਲੱਗਣ ਵਾਲਾ ਗੰਦ ਕਦੇ ਵੀ ਸੋਟੀ ਨੂੰ ਇਸਤੇਮਾਲ ਕਰਨ ਵਾਲੇ ਦੇ ਹੱਥਾਂ ਨੂੰ ਨਹੀਂ ਲੱਗ ਸਕਦਾ।

ਗੋਇਲ ਨੇ ਇਸ ਵਿੱਚ 'ਬ੍ਰੇਲ ਲੀਪੀ' ਵਿੱਚ ਹੀ ਨੋਟ ਲਿੱਖ ਲੈਣ ਲਈ ਬ੍ਰੇਲ ਟਾਈਪ ਸਿਸਟਮ ਵੀ ਲਾਇਆ ਹੈ.

ਗੋਇਲ ਦੇ ਮੁਤਾਬਿਕ-

"ਜਦੋਂ ਕੋਈ ਅੰਨ੍ਹਾਂ ਵਿਅਕਤੀ ਕਿਸੇ ਨੂੰ ਮਿਲਦਾ ਹੈ ਤਾਂ ਉਸ ਕੋਲ ਉਸਦਾ ਫ਼ੋਨ ਨੰਬਰ ਲੈਣ ਦਾ ਕੋਈ ਤਰੀਕਾ ਨਹੀਂ ਹੁੰਦਾ। ਇਸ ਲਈ ਉਹ ਦੂਜੇ ਬੰਦੇ 'ਤੇ ਹੀ ਨਿਰਭਰ ਹੁੰਦਾ ਹੈ ਕੀ ਉਹ ਕਿਸੇ ਪਨ੍ਹੇੰ ਤੇ ਆਪਣਾ ਨੰਬਰ ਲਿੱਖ ਕੇ ਦੇ ਦੇਵੇ। ਪਰ ਤਾਂ ਵੀ ਉਹ ਲਿੱਖਿਆ ਹੋਇਆ ਨੰਬਰ ਪੜ੍ਹਨਾ ਉਸ ਦੇ ਵਸ ਦੀ ਗੱਲ ਨਹੀਂ ਹੁੰਦੀ। ਗੋਇਲ ਨੇ ਇਸ ਸੋਟੀ ਦੇ ਉੱਪਰ ਹੈੰਡਲ 'ਤੇ ਹੀ ਬ੍ਰੇਲ ਲੀਪੀ 'ਚ ਨੋਟ ਲਿਖ ਲੈਣ ਦੀ ਸੁਵਿਧਾ ਦਿੱਤੀ ਹੈ.

ਗੋਇਲ ਦੀ ਇਸ ਕਾੜ੍ਹ ਨੂੰ ਮੰਤਰਾਲਾ ਵੱਲੋਂ ਸਰਟੀਫ਼ਿਕੇਟ ਮਿਲ ਚੁੱਕਾ ਹੈ. ਇਸ ਸੋਟੀ ਲਈ ਰਿਸਰਚ ਕਰਨ ਲਈ ਉਨ੍ਹਾਂ ਨੂੰ ਵਿਭਾਗ ਵੱਲੋਂ ਗ੍ਰਾੰਟ ਵੀ ਦਿੱਤੀ ਗਈ ਸੀ.

ਭਵਿੱਖ ਬਾਰੇ ਗੋਇਲ ਦਾ ਕਹਿਣਾ ਹੈ ਕੀ ਉਨ੍ਹਾਂ ਕੋਲ ਹੋਰ ਵੀ ਕਈ ਨਵੀਕਲੇ ਆਈਡਿਆ ਹਨ ਜਿਨ੍ਹਾਂ ਦਾ ਇਸਤੇਮਾਲ ਸਮਾਜ ਵਿੱਚ ਲੋਕਾਂ ਦੀ ਭਲਾਈ ਲਈ ਹੋ ਸਕਦਾ ਹੈ. ਉਹ ਛੇਤੀ ਹੀ ਉਨ੍ਹਾਂ ਪ੍ਰੋਜੇਕਟਾਂ 'ਤੇ ਵੀ ਕੰਮ ਸ਼ੁਰੂ ਕਰਨਗੇ।

ਲੇਖਕ: ਰਵੀ ਸ਼ਰਮਾ