ਨੋਟਬੰਦੀ ਇੱਕ ਹਿੰਮਤ ਭਰਿਆ ਕਦਮ ਹੈ: ਰਤਨ ਟਾਟਾ 

0

ਟਾਟਾ ਕੰਪਨੀ ਦੇ ਚੇਅਰਮੈਨ ਰਤਨ ਟਾਟਾ ਨੇ ਮੋਦੀ ਸਰਕਾਰ ਵੱਲੋਂ ਪੰਜ ਸੌ ਅਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਦੇ ਫ਼ੈਸਲੇ ਨੂੰ ਹਿੰਮਤੀ ਕਦਮ ਦੱਸਿਆ ਹੈ. ਉਨ੍ਹਾਂ ਵਿਸ਼ਵਾਸ ਜਤਾਇਆ ਹੈ ਕੇ ਇਸ ਫ਼ੈਸਲੇ ਨਾਲ ਕਾਲੇ ਧਨ ਅਤੇ ਭ੍ਰਿਸਟਾਚਾਰ ਦੀ ਸਮਸਿਆ ਨਾਲ ਨੱਜੀਠਣ ‘ਚ ਮਦਦ ਮਿਲੇਗੀ. ਉਨ੍ਹਾਂ ਕਿਹਾ ਹੈ ਕੇ ਉਹਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ ਅਤੇ ਇਸ ਦਾ ਸਮਰਥਨ ਕਰਦੇ ਹਨ.

ਗੌਰਤਲਬ ਹੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀਤੀ 8 ਨਵੰਬਰ ਨੂੰ ਪੰਜ ਸੌ ਅਤੇ ਇੱਕ ਹਜ਼ਾਰ ਰੁਪਏ ਦੇ ਨੋਟ ਦੇ ਇਸਤੇਮਾਲ ‘ਤੇ ਪਾਬੰਦੀ ਲਾ ਦਿੱਤੀ ਸੀ. ਇਸ ਦਾ ਮਕਸਦ ਕਾਲੇ ਧਨ ਦੀ ਸਮਸਿਆ ਨਾਲ ਨੱਜੀਠਣਾ, ਨਕਲੀ ਨੋਟਾਂ ‘ਤੇ ਪਾਬੰਦੀ ਲਾਉਣਾ ਅਤੇ ਅੱਤਵਾਦੀਆਂ ਨੂੰ ਬਾਹਰਲੇ ਮੁਲਕਾਂ ਤੋਂ ਮਿਲਣ ਵਾਲੀ ਮਦਦ ਰੋਕਣਾ ਦੱਸਿਆ ਗਿਆ ਹੈ.

ਐਚਡੀਐਫਸੀ ਬੈੰਕ ਦੇ ਪ੍ਰਬੰਧ ਨਿਦੇਸ਼ਕ ਆਦਿਤਿਆ ਪੂਰੀ ਨੇ ਨੋਟਬੰਦੀ ਨੂੰ ਮੌਕੇ ਦੀ ਜਰੂਰਤ ਦੱਸਦਿਆਂ ਕਿਹਾ ਕੇ ਇਸ ਨਾਲ ਆਰਥਿਕ ਸਿਸਟਮ ਠੀਕ ਹੋਏਗਾ. ਇਸ ਨਾਲ ਵਿਆਜ਼ ਦੀ ਦਰਾਂ ਵਿੱਚ ਕਮੀ ਆਏਗੀ ਅਤੇ ਨਕਲੀ ਨੋਟਾਂ ਦੀ ਵਰਤੋਂ ਰੁੱਕ ਜਾਏਗੀ. ਉਨ੍ਹਾਂ ਕਿਹਾ ਕੇ ਐਚਡੀਐਫਸੀ ਬੈੰਕ ਦਾ ਮੰਨਣਾ ਹੈ ਕੇ ਇਹ ਇੱਕ ਸ਼ਲਾਘਾਯੋਗ ਕਦਮ ਹੈ.

ਪੂਰੀ ਨੇ ਕਿਹਾ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕੇ ਲੋਕ ਆਪਣਾ ਕਾਰੋਬਾਰ ਇਮਾਨਦਾਰੀ ਨਾਲ ਕਰਨ. ਉਨ੍ਹਾਂ ਕਿਹਾ ਕੇ ਜੇਕਰ ਕਿਸੇ ਦੇਸ਼ ਦੀ ਦਸ ਫ਼ੀਸਦ ਤੋਂ ਘੱਟ ਆਬਾਦੀ ਟੈਕਸ ਦਿੰਦੀ ਹੋਏ ਤਾਂ ਉਹ ਮੁਲਕ ਤਰੱਕੀ ਨਹੀਂ ਕਰ ਸਕਦਾ. ਨਵੇਂ ਫ਼ੈਸਲੇ ਨਾਲ ਟੈਕਸ ਦੇਣ ਵਾਲਿਆਂ ਦਾ ਦਾਇਰਾ ਵਧੇਗਾ ਅਤੇ ਭ੍ਰਿਸਟਾਚਾਰ ਘੱਟ ਜਾਵੇਗਾ.

ਸਰਕਾਰ ਵੱਲੋਂ ਵੱਡੇ ਨੋਟਾਂ ਦੀ ਵਰਤੋਂ ‘ਤੇ ਪਾਬੰਦੀ ਆਏ ਜਾਣ ਬਾਰੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾੰਤ ਨੇ ਕਿਹਾ ਕੇ ਹੁਣ ਮੁਲਕ ਪੂਰੀ ਤਰ੍ਹਾਂ ਡਿਜਿਟਲ ਭੁਗਤਾਨ ਪ੍ਰਣਾਲੀ ਵੱਲ ਵੱਧ ਰਿਹਾ ਹੈ. ਇਸ ਨਾਲ ਆਉਣ ਵਾਲੇ ਸਮੇਂ ਦੌਰਾਨ ਮੁਲਕ ਨੂੰ ਬਹੁਤ ਲਾਭ ਹੋਵੇਗਾ. ਉਨ੍ਹਾਂ ਕਿਹਾ ਕੇ ਵੱਡੇ ਨੋਟ ਬੰਦ ਕਰਨ ਨਾਲ ਭਾਵੇਂ ਸ਼ੁਰੁਆਤੀ ਸਮੇਂ ਵਿੱਚ ਲੋਕਾਂ ਨੂੰ ਕੁਛ ਔਕੜਾਂ ਆ ਸਕਦੀਆਂ ਹਨ ਪਰੰਤੂ ਅੱਗੇ ਜਾ ਕੇ ਇਸ ਨਾਲ ਵੱਡਾ ਫਾਈਦਾ ਹੋਏਗਾ. ਉਨ੍ਹਾਂ ਕਿਹਾ ਕੇ ਪ੍ਰਧਾਨ ਮੰਤਰੀ ਨੇ ਪੰਜਾਹ ਦਿਨਾਂ ਦਾ ਸਮਾਂ ਮੰਗਿਆ ਹੈ. ਲੋਕਾਂ ਨੂੰ ਕੁਛ ਸਬਰ ਕਰਨਾ ਚਾਹਿਦਾ ਹੈ. ਉਨ੍ਹਾਂ ਕਿਹਾ ਕੇ ਏਟੀਐਮ ਦੇ ਮੂਹਰੇ ਲੱਗੇ ਲੋਕਾਂ ਨੂੰ ਹਾਲੇ ਤਕਲੀਫ਼ ਹੋ ਸਕਦੀ ਹੈ ਪਰ ਕੁਛ ਸਮੇਂ ਬਾਅਦ ਉਹੀ ਇਸ ਫੈਸਲੇ ਦੀ ਤਾਰੀਫ਼ ਵੀ ਕਰਣਗੇ.

ਲੇਖਕ: ਪੀਟੀਆਈ ਭਾਸ਼ਾ

ਅਨੁਵਾਦ: ਰਵੀ ਸ਼ਰਮਾ