ਇੱਕ ਆਦਿਵਾਸੀ ਔਰਤ ਹੋ ਸਕਦੀ ਹੈ ਦੇਸ਼ ਦੀ ਨਵੀਂ ਰਾਸ਼ਟਰਪਤੀ 

ਦ੍ਰੋਪਦੀ ਦੇਸ਼ ਦੀ ਇੱਕ ਅਜਿਹੀ ਸਟੇਟ ਨਾਲ ਸੰਬੰਧ ਰੱਖਦੀ ਹੈ ਜਿੱਥੇ 2014 ਦੇ ਦੌਰਾਨ ਮੋਦੀ ਲਹਿਰ ਵੀ ਕੋਈ ਕਰਿਸ਼ਮਾ ਨਹੀਂ ਵਿਖਾ ਸਕੀ ਸੀ. ਮਾਤਰ ਦ੍ਰੋਪਦੀ ਹੀ ਉੱਥੇ ਆਪਣਾ ਖਾਤਾ ਖੋਲ ਸਕੀ ਸੀ. 

0

ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 25 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ. ਇਸਲਈ ਰਾਸ਼ਟਰਪਤੀ ਦੇ ਲਈ ਚੋਣ ਦੀਆਂ ਤਿਆਰੀਆਂ ਸ਼ੁਰੂ ਹੋ ਗਾਈਆਂ ਹਨ. ਮੀਡਿਆ ਰਿਪੋਰਟਾਂ ਦੇ ਹਵਾਲੇ ਤੋਂ ਆ ਰਹੀ ਜਾਣਕਾਰੀ ਦੇ ਮੁਤਾਬਿਕ ਉੜੀਸ਼ਾ ਰਾਜ ਤੋਂ ਸੰਬਧ ਰੱਖਣ ਵਾਲੀ ਝਾਰਖੰਡ ਦੀ ਗਵਰਨਰ ਦ੍ਰੋਪਦੀ ਮੂਰਮੂ ਭਾਜਪਾ ਵੱਲੋਂ ਦੇਸ਼ ਦੀ ਅਗਲੀ ਰਾਸ਼ਟਰਪਤੀ ਦੇ ਤੌਰ ‘ਤੇ ਉਮੀਦਵਾਰ ਬਣਾਈ ਜਾ ਸਕਦੀ ਹਨ.

ਝਾਰਖੰਡ ਦੀ ਗਵਰਨਰ ਦ੍ਰੋਪਦੀ ਮੂਰਮੂ ਜੇਕਰ ਰਾਸ਼ਟਰਪਤੀ ਬਣਦੀ ਹਨ ਤਾਂ ਉਹ ਇਸ ਓਹਦੇ ‘ਤੇ ਪਹੁੰਚਣ ਵਾਲੀ ਪਹਿਲੀ ਆਦਿਵਾਸੀ ਮਹਿਲਾ ਹੋਣਗੀ. ਝਾਰਖੰਡ ਦੀ ਗਵਰਨਰ ਬਣਨ ਸਮੇਂ ਵੀ ਉਹ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਗਵਰਨਰ ਬਣ ਗਈ ਸਨ.

ਦ੍ਰੋਪਦੀ ਮੂਰਮੂ ਦਾ ਜਨਮ 20 ਜੂਨ 1958 ਨੂੰ ਉੜੀਸ਼ਾ ਦੇ ਮਯੂਰਭੰਜ ਇਲਾਕੇ ‘ਚ ਇੱਕ ਆਦਿਵਾਸੀ ਪਰਿਵਾਰ ‘ਚ ਹੋਇਆ. ਉਨ੍ਹਾਂ ਦੇ ਪਿਤਾ ਦਾ ਨਾਂਅ ਬਿਰੰਚੀ ਨਾਰਾਇਣਤੁਡ੍ਦੁ ਸੀ. ਦ੍ਰੋਪਦੀ ਨੇ ਰਾਮਾ ਦੇਵੀ ਮਹਿਲਾ ਕਾਲੇਜ ਤੋਂ ਬੀਏ ਦੀ ਡਿਗਰੀ ਪ੍ਰਾਪਤ ਕੀਤੀ. ਉਸ ਤੋਂ ਬਾਅਦ ਉਨ੍ਹਾਂ ਨੇ ਉੜੀਸ਼ਾ ਦੇ ਸੱਕਤਰੇਤ ‘ਚ ਨੌਕਰੀ ਕੀਤੀ. ਉਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ‘ਚ ਪੈਰ ਪਾਇਆ ਅਤੇ 1997 ‘ਚ ਨਗਰ ਪੰਚਾਇਤ ਦਾ ਚੋਣ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ.

ਉਹ ਰਾਈਰੰਗਪੁਰ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੀ ਹਨ. ਪਾਰਸ਼ਦ ਤੋਂ ਰਾਜਪਾਲ ਬਣਨ ਅਤੇ ਹੁਣ ਰਾਸ਼ਟਰਪਤੀ ਦੇ ਤੌਰ ‘ਤੇ ਉਮੀਦਵਾਰ ਹੋਣ ਦਾ ਸਫ਼ਰ ਕਾਫੀ ਦਿਲਚਸਪ ਹੈ. ਉਹ ਭਾਜਪਾ ਦੀ ਵਿਧਾਇਕ ਰਹੀ ਹਨ ਅਤੇ ਬੀਜੇਡੀ ਵਿੱਚ ਦੋ ਵਾਰ ਮੰਤਰੀ ਵੀ ਰਹੀ ਹਨ.

ਉਨ੍ਹਾਂ ਝਾਰਖੰਡ ਦੀ ਨੌਵੀੰ ਰਾਜਪਾਲ ਵੱਜੋਂ ਸਹੁੰ ਚੁੱਕੀ ਸੀ.

ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਜਿਨ੍ਹਾਂ ਦਾ ਨਾਂਅ ਹਾਲੇ ਤਕ ਅੱਗੇ ਆ ਰਿਹਾ ਹੈ ਉਨ੍ਹਾਂ ਵਿੱਚ ਲਾਲ ਕ੍ਰਿਸ਼ਨ ਆਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਸ਼ਾਮਿਲ ਹਨ. ਪਰ ਬਾਬਰੀ ਮਸਜਿਦ ਢਾਉਣ ਦੇ ਮਾਮਲੇ ਵਿੱਚ ਨਾਂਅ ਆ ਜਾਣ ਮਗਰੋਂ ਉਨ੍ਹਾਂ ਦੀ ਉਮੀਦਵਾਰੀ ‘ਤੇ ਸਕੰਟ ਆ ਸਕਦਾ ਹੈ. ਇਸ ਤੋਂ ਅਲਾਵਾ ਭਾਜਪਾ ਵੀ ਇੱਕ ਆਦਿਵਾਸੀ ਮਹਿਲਾ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾ ਕੇ ਸਮਾਜਿਕ ਬਦਲਾਵ ਦਾ ਸੰਦੇਸ਼ ਦੇ ਸਕਦੀ ਹੈ. ।