ਹਰ ਮਹੀਨੇ ਇੰਦੋਰ ਤੋਂ ਅੰਮ੍ਰਿਤਸਰ ਆਉਂਦੇ ਨੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਲਈ

Friday March 04, 2016,

3 min Read

ਗ਼ਰੀਬ ਬੱਚਿਆ ਲਈ ਚਲਾ ਰਹੇ ਨੇ ਸਕੂਲ

ਮੁਫ਼ਤ ਮਿਲਦੀ ਹੈ ਵਰਦੀ, ਕਿਤਾਬਾਂ ਅਤੇ ਖਾਣਾ

ਜਦੋਂ ਪੰਜਾਬ 'ਚ ਅੱਤਵਾਦ ਦੀ ਲਹਿਰ ਚਲ ਰਹੀ ਸੀ ਤਾਂ ਇਕ ਦਿਨ ਖਾੜਕੁਆਂ ਨੇ ਅੰਮ੍ਰਿਤਸਰ ਦੇ ਇਕ ਸਕੂਲ ਦੀ ਬਸ ਕਿਡਨੈਪ ਕਰ ਲਈ ਸੀ. ਬਸ ਵਿੱਚ ਸਕੂਲ ਦੇ ਬੱਚੇ ਸਨ. ਇਸ ਬਸ ਨੂੰ ਭਾਵੇਂ ਬਾਅਦ 'ਚ ਕਿਸੇ ਬੱਚੇ ਨੂੰ ਨੁਕਸਾਨ ਕਿੱਤੇ ਬਿਨ੍ਹਾਂ ਹੀ ਛੱਡ ਦਿੱਤਾ ਗਿਆ ਸੀ ਪਰ ਇਨ੍ਹਾਂ ਬੱਚਿਆਂ ਦੇ ਮਾਪੇ ਡਰ ਗਏ ਸੀ. ਇਨ੍ਹਾਂ ਬੱਚਿਆਂ ਵਿੱਚੋਂ ਉੱਥੇ ਦੇ ਵਕੀਲ ਕੇ ਆਰ ਮਹੇਸ਼ਵਰੀ ਦਾ ਬੇਟਾ ਵੀ ਸੀ. ਇਹ 1990 ਦੀ ਘਟਨਾ ਹੈ.

ਇਸ ਘਟਨਾ ਦੇ ਬਾਅਦ ਮਹੇਸ਼ਵਰੀ ਨੇ ਅੰਮ੍ਰਿਤਸਰ ਛੱਡ ਕੇ ਕਿਤੇ ਹੋਰ ਜਾ ਵਸਣ ਦਾ ਫ਼ੈਸਲਾ ਕਰ ਲਿਆ ਅਤੇ ਉਹ ਇੰਦੋਰ ਚਲੇ ਗਏ. ਉਨ੍ਹਾਂ ਨੇ ਵਕਾਲਤ ਵੀ ਛੱਡ ਦਿੱਤੀ ਅਤੇ ਕਾਰੋਬਾਰ ਸ਼ੁਰੂ ਕਰ ਲਿਆ. ਪਰ ਅੰਮ੍ਰਿਤਸਰ ਦੀਆਂ ਯਾਦਾਂ ਉਨ੍ਹਾਂ ਦੇ ਮਨ 'ਚੋਂ ਨਹੀਂ ਗਈਆਂ। ਜਦੋਂ ਪੰਜਾਬ 'ਚੋਂ ਅੱਤਵਾਦ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਫੇਰ ਅੰਮ੍ਰਿਤਸਰ ਵੱਲ ਮੁੰਹ ਕੀਤਾ ਪਰ ਕਾਰੋਬਾਰ ਲਈ ਨਹੀਂ, ਇਸ ਸ਼ਹਿਰ ਲਈ ਕਰਣ ਲਈ. ਉਨ੍ਹਾਂ ਨੇ ਸ਼ਹਿਰ ਵਿੱਚ ਇਕ ਸਕੂਲ ਬਣਾਇਆ ਜਿਸ ਵਿੱਚ ਗ਼ਰੀਬ ਅਤੇ ਮਿਹਨਤ ਕਰਕੇ ਡੰਗ ਟਪਾਉਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ.

ਅੰਮ੍ਰਿਤਸਰ ਵਿੱਖੇ ਮਾਨਵ ਕਲਿਆਨ ਵਿੱਦਿਆ ਮੰਦਿਰ ਕਿਸੇ ਤੀਰਥ ਅਸਥਾਨ ਤੋਂ ਘੱਟ ਨਹੀਂ ਹੈ. ਇੱਥੇ ਪੜ੍ਹਨ ਵਾਲੇ ਬੱਚਿਆਂ ਦੀ ਪੜ੍ਹਾਈ ਪੂਰੀ ਤਰ੍ਹਾਂ ਮੁਫ਼ਤ ਹੈ. ਇਸਦੇ ਨਾਲ ਹੀ ਉਨ੍ਹਾਂ ਨੂੰ ਕਿਤਾਬਾਂ, ਵਰਦੀ ਅਤੇ ਹੋਰ ਲੋੜੀਂਦੀ ਵਸਤਾਂ ਵੀ ਮੁਫ਼ਤ ਮਿਲਦੀਆਂ ਹਨ. ਸਕੂਲ ਬੱਚਿਆਂ ਨੂੰ ਖਾਣਾ ਵੀ ਮਿਲਦਾ ਹੈ. ਸਕੂਲ ਵਿੱਚ 400 ਬੱਚੇ ਮੁਫ਼ਤ ਸਿੱਖਿਆ ਲੈ ਰਹੇ ਹਨ.

ਇਸ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦੇ ਮਾਂ-ਪਿਓ ਜਾਂ ਤਾਂ ਮਜ਼ਦੂਰੀ ਕਰਦੇ ਹਨ, ਕੋਈ ਸਬਜ਼ੀ ਦੀ ਰੇਹੜੀ ਲਾਉਂਦਾ ਹੈ ਜਾਂ ਰਿਕਸ਼ਾ ਚਲਾਉਂਦਾ ਹੈ. ਕਿਸੇ ਦੀ ਮਾਂ ਲੋਕਾਂ ਦੇ ਘਰਾਂ 'ਚ ਸਫ਼ਾਈ ਦਾ ਕੰਮ ਕਰਦੀ ਹੈ. ਅਜਿਹੀ ਔਕੜਾਂ ਦੇ ਬਾਵਜੂਦ ਇਨ੍ਹਾਂ ਬੱਚਿਆਂ ਦੇ ਹੌਸਲੇ ਬੁਲੰਦ ਨੇ. ਇਹ ਵੱਡੇ ਹੋ ਕੇ ਡਾਕਟਰ, ਇੰਜੀਨੀਅਰ ਜਾਂ ਇੰਟਰਨੇਸ਼ਨਲ ਪੱਧਰ ਦਾ ਖਿਲਾੜੀ ਬਣਨਾ ਚਾਹੁੰਦਾ ਹੈ. ਇਹ ਸਪਨਾ ਪੂਰਾ ਕਰਨ ਲਈ ਬੱਚੇ ਮਿਹਨਤ ਵੀ ਬਹੁਤ ਕਰਦੇ ਹਨ.

ਸਕੂਲ ਵੱਧੀਆ ਚੱਲਦਾ ਰਹੇ ਬੱਚਿਆਂ ਨੂੰ ਕੋਈ ਕਮੀ ਨਾ ਹੋਵੇ, ਇਸ ਦਾ ਧਿਆਨ ਮਹੇਸ਼ਵਰੀ ਆਪ ਰੱਖਦੇ ਹਨ. ਉਹ ਹਰ ਮਹੀਨੇ ਇੰਦੋਰ ਤੋਂ ਅੰਮ੍ਰਿਤਸਰ ਆਉਂਦੇ ਹਨ. ਸਵੇਰ ਤੋਂ ਸ਼ਾਮ ਤਕ ਸਕੂਲ ਵਿੱਚ ਹੀ ਰਹਿੰਦੇ ਹਨ ਅਤੇ ਕੁਝ ਨਾ ਕੁਝ ਨਵਾਂ ਕਰਕੇ ਜਾਂਦੇ ਹਨ. ਬੱਚੇ ਉਨ੍ਹਾਂ ਨਾਲ ਬਹੁਤ ਘੁਲ੍ਹ ਮਿਲ ਗਏ ਹਨ ਅਤੇ ਜਦੋਂ ਵੀ ਮਹੇਸ਼ਵਰੀ ਇੱਥੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਮਿਲਦੇ ਹਨ.

ਇਸ ਬਾਰੇ ਮਹੇਸ਼ਵਰੀ ਕਹਿੰਦੇ ਹਨ-

"ਇਹ ਬੱਚਿਆਂ ਦਾ ਪਿਆਰ ਹੈ ਤਾਂ ਮੈਨੂੰ ਇਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ. ਮੈਂ ਤਾਂ ਬਸ ਬੱਚਿਆਂ ਨੂੰ ਪੜ੍ਹਾਈ ਦਾ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਸੀ, ਰੱਬ ਦਾ ਸ਼ੁਕਰ ਹੈ ਕੀ ਉਹ ਕਾਮਯਾਬ ਹੋ ਗਈ."

ਬੱਚੇ ਮਹੇਸ਼ਵਰੀ 'ਤੇ ਬਹੁਤ ਵਿਸ਼ਵਾਸ ਕਰਦੇ ਹਨ ਅਤੇ ਉਨ੍ਹਾਂ ਨੂੰ ਚਿੱਠੀਆਂ ਭੇਜਦੇ ਰਹਿੰਦੇ ਹਨ ਜਿਸ ਵਿੱਚ ਉਹ ਆਪਣੇ ਮਨ ਦੀ ਗੱਲ ਲਿਖਦੇ ਹਨ. ਇਨ੍ਹਾਂ ਚਿੱਠੀਆਂ ਵਿੱਚ ਉਹ ਧੰਨਵਾਦ ਕਰਦੇ ਹਨ ਅਜਿਹਾ ਮਾਹੌਲ ਅਤੇ ਪਿਆਰ ਦੇਣ ਲਈ.

ਲੇਖਕ: ਰਵੀ ਸ਼ਰਮਾ 

    Share on
    close