ਗਰਮੀ ਕਰਕੇ ਸਵਾਰੀ ਬੇਹੋਸ਼ ਹੋਈ ਤਾਂ ਆਟੋ ਵਾਲੇ ਨੇ ਬਣਾ ਲਿਆ ‘ਕੂਲਰ ਵਾਲਾ ਆਟੋ’ 

ਦਿੱਲੀ ਦੇ ਦਿਨੇਸ਼ ਭੰਡਾਰੀ ਨੇ ਆਪਣੇ ਆਟੋ ਵਿੱਚ ਕੂਲਰ ਫ਼ਿਟ ਕਰ ਲਿਆ. ਸਵਾਰੀਆਂ ਦੀ ਸੁਵਿਧਾ ਲਈ ਇਹ ਅਨੋਖਾ ਪ੍ਰਯੋਗ. 

0

ਦਿਨੇਸ਼ ਭੰਡਾਰੀ ਪਹਿਲਾਂ ਇੱਕ ਦੁਕਾਨ ਵਿੱਚ ਕੰਮ ਕਰਦੇ ਸਨ. ਫੇਰ ਉਨ੍ਹਾਂ ਨੇ ਆਟੋ ਚਲਾਉਣਾ ਸ਼ੁਰੂ ਕੀਤਾ. ਇਸ ਨੇ ਤਾਂ ਉਨ੍ਹਾਂ ਦੀ ਜਿੰਦਗੀ ਬਦਲ ਦਿੱਤੀ. ਇਸ ਆਟੋ ਕਰਕੇ ਉਨ੍ਹਾਂ ਦੀ ਪਹਿਚਾਨ ਬਣ ਗਈ ਹੈ. ਅੱਜਕਲ ਉਨ੍ਹਾਂ ਦੇ ਹੀ ਆਟੋ ਦੀ ਚਰਚਾ ਹੈ.

ਆਪਣੇ ਆਟੋ ਵਿੱਚ ਕੂਲਰ ਫ਼ਿਟ ਕਰਨ ਦੀ ਜੁਗਤ ਵੀ ਦਿਨੇਸ਼ ਨੇ ਆਪ ਹੀ ਲਾਈ ਹੈ. ਕੂਲਰ ਬਣਾਉਣ ਦੇ ਪੁਰਜ਼ੇ ਇਕੱਠੇ ਕਰਕੇ ਉਸਨੇ ਇਹ ਕਾੜ੍ਹ ਆਪ ਹੀ ਕਢੀ ਹੈ.

ਦਿੱਲੀ ਦੀ ਗਰਮੀ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਹੈ. ਸਿਖਰ ਦੁਪਹਿਰ ਦੀ ਗਰਮੀ ਵਿੱਚ ਲੋਕਾਂ ਦੇ ਬੇਹੋਸ਼ ਹੋ ਜਾਣ ਦੀ ਘਟਨਾਵਾਂ ਵੀ ਆਮ ਹੀ ਹਨ. ਇਸੇ ਤਰ੍ਹਾਂ ਦੀ ਘਟਨਾ ਦਿਨੇਸ਼ ਭੰਡਾਰੀ ਨਾਲ ਵੀ ਵਾਪਰੀ. ਉਹ ਸਵਾਰੀ ਨੂੰ ਲੈ ਕੇ ਜਾ ਰਿਹਾ ਸੀ. ਗਰਮੀ ਕਰਕੇ ਸਵਾਰੀ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਆ ਗਈ. ਇਸ ਘਟਨਾ ਤੋਂ ਸਬਕ ਲੈਂਦੇ ਹੋਏ ਉਸਨੇ ਆਪਣੇ ਆਟੋ ਨੂੰ ਠੰਡਕ ਦੇਣ ਵਾਲਾ ਬਣਾਉਣ ਦਾ ਫ਼ੈਸਲਾ ਕਰ ਲਿਆ. ਇਸ ਲਈ ਉਸਨੇ ਆਟੋ ਵਿੱਚ ਕੂਲਰ ਫ਼ਿਟ ਕਰਨ ਦਾ ਸੋਚਿਆ.

ਦਿਨੇਸ਼ ਨੇ ਕਈ ਦਿਨਾਂ ਤਕ ਇਸ ਬਾਰੇ ਵਿਚਾਰ ਕੀਤਾ ਅਤੇ ਆਟੋ ਵਿੱਚ ਕੂਲਰ ਫ਼ਿਟ ਕਰਨ ਦੀ ਜੁਗਤ ਸੋਚੀ. ਫੇਰ ਉਸਨੇ ਆਪ ਹੀ ਪੁਰਜ਼ੇ ਇਕੱਠੇ ਕੀਤੇ ਅਤੇ ਜੁਗਾੜ ਕਰਕੇ ਆਟੋ ਵਿੱਚ ਕੂਲੇਰ ਫ਼ਿਟ ਕਰ ਲਿਆ. ਇਹ ਆਟੋ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ.

ਇਸ ਜੁਗਾੜ ਬਾਰੇ ਦਿਨੇਸ਼ ਨੇ ਦੱਸਿਆ ਕੇ ਉਸਨੇ ਪਹਿਲਾਂ ਆਟੋ ਵਿੱਚ ਕੂਲਰ ਫ਼ਿਟ ਹੋਣ ਦੀ ਜੁਗਤ ਸੋਚੀ. ਫੇਰ ਉਸ ਵਿੱਚ ਕੰਮ ਆਉਣ ਵਾਲੇ ਸਮਾਨ ਬਾਰੇ ਸੋਚਿਆ. ਕਈ ਥਾਵਾਂ ਤੋਂ ਸਮਾਨ ਇਕੱਠਾ ਕੀਤਾ. ਟੀਨ ਦੀ ਚਾਦਰ, ਪੱਖਾ, ਮੋਟਰ ਜਿਹਾ ਸਮਾਨ ਕਬਾੜੀਆਂ ਤੋਂ ਲੈ ਕੇ ਆਇਆ.

ਕੂਲਰ ਦੀ ਬਾਡੀ ਬਣਾ ਕੇ ਉਸ ਵਿੱਚ ਮੋਟਰ ਅਤੇ ਪੱਖਾ ਫ਼ਿਟ ਕੀਤਾ ਅਤੇ ਪਾਣੀ ਦੀ ਟੰਕੀ ਦਾ ਇੰਤਜ਼ਾਮ ਕੀਤਾ.

ਇਸ ਵਿੱਚ ਪਾਣੀ ਬਾਰ ਬਾਰ ਬਦਲਣਾ ਪੈਂਦਾ ਸੀ. ਇਸ ਕਰਕੇ ਆਟੋ ਨੂੰ ਮੁੜ ਮੋਡਿਫਾਈ ਕੀਤਾ. ਹੁਣ ਆਟੋ ਵਿੱਚ ਲੱਗਾ ਕੂਲਰ ਬਾਹਰੋਂ ਦਿੱਸਦਾ ਵੀ ਨਹੀਂ ਹੈ ਅਤੇ ਅੰਦਰ ਸਵਾਰੀ ਅਤੇ ਡਰਾਈਵਰ ਨੂੰ ਵੀ ਠੰਡੀ ਹਵਾ ਦਿੰਦਾ ਹੈ.