ਕਰਨਾਟਕਾ ਦੇ ਵਿਨਾਯਕ ਨੇ ਸ਼ੁਰੂ ਕੀਤੀ ਪੰਛੀਆਂ ਨੂੰ ਬਚਾਉਣ ਦੀ ਇੱਕ ਨਵੀਂ ਮੁਹਿਮ

ਕਰਨਾਟਕਾ ਦੇ ਬੀਦਰ ਵਿੱਖੇ ਰਹਿਣ ਵਾਲੇ ‘ਵਿਨਾਯਕ ਵੰਗਾਪੱਲੀ’ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ. ਉਹ ਹੋਰਾਂ ਨੂੰ ਵੀ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਪ੍ਰੇਰਿਤ ਕਰਦੇ ਹਨ. 

ਕਰਨਾਟਕਾ ਦੇ ਵਿਨਾਯਕ ਨੇ ਸ਼ੁਰੂ ਕੀਤੀ ਪੰਛੀਆਂ ਨੂੰ ਬਚਾਉਣ ਦੀ ਇੱਕ ਨਵੀਂ ਮੁਹਿਮ

Wednesday June 28, 2017,

3 min Read

‘ਡਾਉਨ ਤੋ ਅਰਥ’ ਪਤ੍ਰਿਕਾ ‘ਚ ਪੰਛੀਆਂ ਦੀ ਸ਼ੁਮਾਰੀ ਦੇ ਮੁਤਾਬਿਕ ਭਾਰਤ ਵਿੱਚ ਪੰਛੀਆਂ ਦੀ ਘਟਦੀ ਜਾ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ. ਸਾਲ 20 15 ਵਿੱਚ ਇੰਟਰਨੇਸ਼ਨਲ ਯੂਨੀਅਨ ਫਾਰ ਕੰਜਰਵੇਸ਼ਨ ਆਫ਼ ਨੇਚਰ ਵੱਲੋਂ ਜਾਰੀ ਕੀਤੀ ਗਈ ‘ਰੇਡ ਲਿਸਟ’ ਤੋਂ ਪਤਾ ਚਲਦਾ ਹੈ ਕੇ ਭਾਰਤ ਵਿੱਚ ਪੰਛੀਆਂ ਦੀ ਕੁਲ 180 ਪ੍ਰਜਾਤੀਆਂ ਗਹਿਰੇ ਖਤਰੇ ਵਿੱਚ ਹਨ. ਇਹ ਪ੍ਰਜਾਤੀਆਂ ਖ਼ਤਮ ਹੋਣ ਦੇ ਨੇੜੇ ਪਹੁੰਚ ਚੁੱਕੀਆਂ ਹਨ. ਜਲਵਾਯੁ ਵਿੱਚ ਆ ਰਹੇ ਬਦਲਾਵ ਅਤੇ ਹੋਰ ਕਾਰਣਾਂ ਕਰਕੇ ਪੰਛੀਆਂ ਨੂੰ ਬਚਾਉਣਾ ਇੱਕ ਵੱਡੀ ਚੁਨੋਤੀ ਬਣ ਚੁੱਕੀ ਹੈ. ਲਗਾਤਾਰ ਵਧ ਰਹੇ ਤਾਪਮਾਨ ਦੀ ਵਜ੍ਹਾ ਕਰਕੇ ਪੰਛੀ ਬੇਬਸ ਹੋ ਰਹੇ ਹਨ. ਉਹ ਉੱਡ ਨਹੀਂ ਪਾਉਂਦੇ ਅਤੇ ਬੀਮਾਰ ਹੋ ਕੇ ਮਾਰ ਜਾਂਦੇ ਹਨ.

ਵਿਨਾਯਕ ਦਾ ਬਚਪਨ ਪੰਛੀਆਂ ਨੇ ਨਾਲ ਹੀ ਬਤੀਤ ਹੋਇਆ. ਉਨ੍ਹਾਂ ਦੀ ਸਵੇਰ ਦੀ ਸ਼ੁਰੁਆਤ ਪੰਛੀਆਂ ਦੀ ਆਵਾਜ਼ਾਂ ਦੇ ਨਾਲ ਹੀ ਹੁੰਦੀ ਸੀ. ਉਹ ਸਵੇਰੇ ਉੱਠਦੇ ਹੀ ਪੰਛੀਆਂ ਲਈ ਦਾਣਾ ਅਤੇ ਪਾਣੀ ਰੱਖਦੇ ਦਿੰਦੇ ਸਨ. ਵਿਨਾਯਕ ਨੇ ਬਚਪਨ ਦੀ ਉਸੇ ਯਾਦ ਨੂੰ ਮੁੜ ਜਿਉਂਦਾ ਕਰ ਲਿਆ ਅਤੇ ਪੰਛੀਆਂ ਦੀ ਦੇਖਭਾਲ ਸ਼ੁਰੂ ਕਰ ਦਿੱਤੀ ਹੈ.

image


ਕਰਨਾਟਕਾ ਵਿੱਚ ਤਾਪਮਾਨ 44 ਡਿਗਰੀ ਤਕ ਪਹੁੰਚ ਜਾਂਦਾ ਹੈ. ਇਸਦਾ ਅਸਰ ਇਹ ਹੁੰਦਾ ਹੈ ਕੇ ਪਾਣੀ ਦੇ ਸੋਤੇ ਸੁੱਕ ਜਾਂਦੇ ਹਨ. ਪੰਛੀਆਂ ਨੂੰ ਪੀਣ ਦਾ ਪਾਣੀ ਵੀ ਨਹੀਂ ਮਿਲਦਾ. ਇਸ ਕਰਕੇ ਬੀਦਰ ਇਲਾਕੇ ਦੇ ਪੰਛੀ ਕਿਸੇ ਹੋਰ ਥਾਂ ‘ਤੇ ਚਲੇ ਗਏ. ਵਿਨਾਯਕ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਮੁਹਿਮ ਸ਼ੁਰੂ ਕੀਤੀ. ਸਾਲ 2015 ਵਿੱਚ ਜਦੋਂ ਸੋਕਾ ਪਿਆ ਤਾਂ ਸੈਕੜੇ ਪੰਛੀਆਂ ਦੀ ਮੌਤ ਹੋ ਗਈ. ਇਸ ਘਟਨਾ ਦਾ ਵਿਨਾਯਕ ‘ਤੇ ਬਹੁਤ ਅਸਲ ਪਿਆ ਅਤੇ ਉਨ੍ਹਾਂ ਨੇ ਪੰਛੀਆਂ ਨੂੰ ਬਚਾਉਣ ਦੀ ਮੁਹਿਮ ਵੱਡੇ ਪਧਰ ‘ਤੇ ਸ਼ੁਰੂ ਕਰ ਦੇਣ ਦਾ ਫ਼ੈਸਲਾ ਕਰ ਲਿਆ.

ਉਨ੍ਹਾ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਇਸ ਗੱਲ ਲਈ ਤਿਆਰ ਕਰ ਲਿਆ ਕੇ ਉਹ ਆਪਣੇ ਘਰਾਂ ਵਿੱਚ ਪੰਛੀਆਂ ਲਈ ਦਾਣਾ ਅਤੇ ਪਾਣੀ ਰੱਖਣਾ ਸ਼ੁਰੂ ਕਰ ਦੇਣਗੇ. ਉਨ੍ਹਾ ਨੇ ਇਸ ਲਈ ਇੱਕ ਸਟੈਂਡ ਤਿਆਰ ਕੀਤਾ ਤਾਂ ਜੋ ਕੁੱਤੇ ਅਤੇ ਬਿੱਲੀਆਂ ਪੰਛੀਆਂ ‘ਤੇ ਨਾ ਪੈਣ. ਉਨ੍ਹਾਂ ਨੇ ਅਜਿਹੇ ਕਈ ਸਟੈਂਡ ਲੋਕਾਂ ਨੂੰ ਵੰਡੇ.

ਵਿਨਾਯਕ ਦੱਸਦੇ ਹਨ ਕੇ ਹੁਣ ਉਨ੍ਹਾਂ ਦੇ ਪਿੰਡ ਵਿੱਚ ਪੰਛੀਆਂ ਦੀ ਗਿਣਤੀ ਪਹਿਲਾਂ ਨਾਲੋਂ ਵਧ ਗਈ ਹੈ.

ਪੰਛੀਆਂ ਨੂੰ ਪਾਣੀ ਕੋਲ ਸੱਦਣ ਲਈ ਵੀ ਉਨ੍ਹਾਂ ਨੇ ਇੱਕ ਜੁਗਤ ਲਾਈ. ਉਨ੍ਹਾਂ ਨੇ ਪੰਛੀਆਂ ਦੀ ਆਵਾਜ਼ ਰਿਕਾਰਡ ਕਰ ਲਈ ਅਤੇ ਪਾਣੀ ਦੇ ਸੋਤੇ ਕੋਲ ਇਹ ਆਵਾਜ਼ ਚਲਾਈ. ਹੋਰਨਾ ਪੰਛੀਆਂ ਦੇ ਹੋਣ ਦੀ ਆਵਾਜ਼ ਸੁਨ ਕੇ ਪੰਛੀ ਉਸ ਥਾਂ ‘ਤੇ ਆਉਣ ਲੱਗ ਪਏ.

ਵਿਨਾਯਕ ਦੇ ਦੋਸਤ ਸਾਈ ਨਾਥ ਵੀ ਇਸ ਗੱਲ ਤੋਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਵੀ ਪੰਛੀਆਂ ਦੀ ਆਵਾਜ਼ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ.

ਵਿਨਾਯਕ ਦੀ ਇਸ ਪਹਿਲ ਨੇ ਬੀਦਰ ਵਿੱਚ ਲੋਕਾਂ ਨੂੰ ਪੰਛੀਆਂ ਦੀ ਦੇਖਭਾਲ ਪ੍ਰਤੀ ਜਾਗਰੂਕ ਕੀਤਾ. ਇੱਕ ਨਿੱਕੀ ਜਿਹੀ ਪਹਿਲ ਵੀ ਇੱਕ ਵੱਡੀ ਮੁਹਿਮ ਬਣ ਜਾਂਦੀ ਹੈ. ਗਰਮੀਆਂ ਦੇ ਮੌਸਮ ਵਿੱਚ ਪੰਛੀਆਂ ਲਈ ਦਾਣਾ ਪਾਣੀ ਦਾ ਪ੍ਰਬੰਧ ਕਰਨਾ ਵੀ ਸਬਬੀ ਹੈ. 

    Share on
    close