15 ਸਾਲ ਦੇ ਮੁੰਡੇ ਨੇ ਪਾਸ ਕੀਤੀ IIT ਦੀ ਪ੍ਰੀਖਿਆ, ਪ੍ਰੋਫੇਸਰ ਹੋਏ ਹੈਰਾਨ 

ਕਹਾਣੀ 15 ਸਾਲ ਦੇ ਅਭੇ ਦੀ ਹੈ ਜਿਸਨੇ ਬਹੁਤ ਹੀ ਘੱਟ ਉਮਰ ‘ਚ IIT ਵਿੱਚ ਦਾਖਿਲਾ ਲੈ ਲਿਆ. 

0

ਫਿਰੋਜ਼ਾਬਾਦ ਦੇ ਰਹਿਣ ਵਾਲੇ ਅਭੇ ਅਗਰਵਾਲ ਆਈਆਈਟੀ ਵਿੱਚ ਦਾਖਿਲਾ ਲੈਣ ਵਾਲਾ ਸਬ ਤੋਂ ਘੱਟ ਉਮਰ ਦਾ ਸਟੂਡੇੰਟ ਬਣ ਗਿਆ ਹੈ. ਅਭੇ ਨੇ ਇਸੇ ਸਾਲ JEE ਏਡਵਾੰਸ ਦੀ ਪ੍ਰੀਖਿਆ ਪਾਸ ਕੀਤੀ ਹੈ. ਉਸਨੇ ਆਲ ਇੰਡੀਆ ਰੈੰਕ ਦਾ 2467ਵਾਂ ਰੈੰਕ ਹਾਸਿਲ ਕੀਤਾ ਹੈ.

ਅਭੇ ਦਾ ਵੱਡਾ ਭਰਾ ਦੇਵਾੰਸ਼ੁ ਅਗਰਵਾਲ ਵੀ ਇੱਕ ਪ੍ਰਾਈਵੇਟ ਕਾਲੇਜ ‘ਚੋਂ ਬੀਟੇਕ ਕਰ ਰਿਹਾ ਹੈ. ਉਸਨੇ ਆਪਣੇ ਭਰਾ ਨੂੰ ਵਧੀਆ ਤਰ੍ਹਾਂ ਗਾਈਡ ਕੀਤਾ ਜਿਸ ਕਰਕੇ ਅਭੇ ਆਈਆਈਟੀ ਪ੍ਰੀਖਿਆ ਪਾਸ ਕਰ ਸਕਿਆ.

IIT-BHU ਦੇ ਪ੍ਰੋਫੇਸਰ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਇੱਕ ਨਿੱਕਾ ਜਿਹਾ ਮੁੰਡਾ ਆਪਣੇ ਦਸਤਾਵੇਜਾਂ ਦੀ ਜਾਂਚ ਕਰਾਉਣ ਪਹੁੰਚ ਗਿਆ. ਵੇਖਣ ਨੂੰ ਇਹ ਮੁੰਡਾ 9ਵੀੰ ਦਸਵੀਂ ਜਮਾਤ ‘ਚ ਪੜ੍ਹਨ ਵਾਲਾ ਜਾਪਦਾ ਸੀ. ਇਸ ਉਮਰ ਦੇ ਬੱਚੇ ਦਸਵੀਂ ‘ਚ ਪੜ੍ਹ ਰਹੇ ਹੁੰਦੇ ਹਨ ਅਤੇ ਉਨ੍ਹਾ ਨੇ ਹਾਲੇ ਪ੍ਰੀਖਿਆਵਾਂ ਦੀ ਤਿਆਰੀ ਵੀ ਸ਼ੁਰੂ ਨਹੀਂ ਕੀਤੀ ਹੁੰਦੀ.

ਉਸਦੇ ਪਿਤਾ ਦੱਸਦੇ ਹਨ ਕੇ ਅਭੇ ਬਚਪਨ ਤੋਂ ਹੀ ਪੜ੍ਹਾਈ ਵਿੱਚ ਤੇਜ਼ ਸੀ ਜਿਸ ਕਰਕੇ ਉਸਨੇ ਕੁਛ ਕਲਾਸਾਂ ਛੱਡ ਕੇ ਸਿੱਧੇ ਵੱਡੀਆਂ ਕਲਾਸਾਂ ਪਾਸ ਕਰ ਲਈਆਂ. ਇਸ ਕਰਕੇ ਉਹ ਆਪਣੀ ਉਮਰ ਦੇ ਬੱਚਿਆਂ ਦੇ ਮੁਕਾਬਲੇ ਪਹਿਲਾਂ ਹੀ 12ਵੀੰ ਕਲਾਸ ਪਾਸ ਕਰ ਗਿਆ. ਅਤੇ ਆਈਆਈਟੀ ਦੀ ਪ੍ਰੀਖਿਆ ਵੀ ਪਹਿਲਾਂ ਹੀ ਪਾਸ ਕਰ ਗਿਆ.

ਅਭੇ ਨੂੰ ਵੇਖ ਕੇ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਕੇ ਇਹ ਆਈਆਈਟੀ ਦੀ ਪੜ੍ਹਾਈ ਕਰਨ ਜਾ ਰਿਹਾ ਹੈ. ਆਈਆਈਟੀ ਕੈਂਪਸ ਵਿੱਚ ਉਸਨੂੰ ਵੇਖ ਕੇ ਉਸਦੇ ਸਾਥੀ ਵੀ ਹੈਰਾਨ ਹੋ ਜਾਣਗੇ.

ਅਭੇ ਨੇ ਦਸਵੀਂ ਕਲਾਸ ਤਕ ਦੀ ਪੜ੍ਹਾਈ ਯੂਪੀ ਬੋਰਡ ਤੋਂ ਕੀਤੀ ਪਰ ਉਸ ਦੀ ਲਗਨ ਅਤੇ ਨਤੀਜਿਆਂ ਨੂੰ ਵੇਖਦੇ ਹੋਏ ਉਸ ਦਾ ਦਾਖਿਲਾ ਸੀਬੀਐਸਸੀ ਦੇ ਸਕੂਲ ‘ਚ ਕਰਵਾ ਦਿੱਤਾ ਗਿਆ. ਦਸਵੀਂ ਵਿੱਚ ਉਸਦੇ 85 ਫੀਸਦ ਨੰਬਰ ਸਨ ਜਦੋਂ ਕੇ 12ਵੀੰ ਵਿੱਚ 87 ਫੀਸਦ ਨੰਬਰ ਸਨ.

ਅਭੇ ਇੱਕ ਮਿਡਲ ਕਲਾਸ ਪਰਿਵਾਰ ਤੋਂ ਸੰਬਧ ਰਖਦਾ ਹੈ. ਉਸਦੇ ਪਿਤਾ ਫਿਰੋਜ਼ਾਬਾਦ ਦੇ ਨਗਰ ਨਿਗਮ ਵਿੱਚ ਪੰਪ ਅਟੇੰਡੇੰਟ ਹਨ.

ਅਭੇ ਆਈਆਈਟੀ ਦੇ ਰੁੜਕੀ ਕੈਂਪਸ ਵਿੱਚ ਦਾਖਿਲਾ ਲੈਣਾ ਚਾਹੁੰਦਾ ਹੈ. ਉਸਨੂੰ ਉਮੀਦ ਹੈ ਕੇ ਸੇਕੇੰਡ ਕਾਉਂਸਿਲੰਗ ਵਿੱਚ ਉਸਦਾ ਨੰਬਰ ਰੁੜਕੀ ਵਿੱਚ ਆ ਜਾਵੇਗਾ. ਉਸਦੀ ਦਿਲਚਸਪੀ ਰੋਬੋਟਿਕਸ ਵਿੱਚ ਹੈ. ਇਸ ਕਰਕੇ ਉਹ ਮੇਕੇਨਿਕਲ ਇੰਜੀਨਿਅਰਿੰਗ ਕਰਨਾ ਚਾਹੁੰਦਾ ਹੈ.

ਉਸ ਦੇ ਪਿਤਾ ਦੱਸਦੇ ਹਨ ਕੇ ਉਹ ਸੱਤ ਤੋਂ ਅੱਠ ਘੰਟੇ ਪੜ੍ਹਾਈ ਕਰਦਾ ਸੀ. ਬਾਰਵੀਂ ਕਲਾਸ ਦੇ ਨਾਲ ਨਾਲ ਹੀ ਉਸਨੇ ਆਈਆਈਟੀ ਲਈ ਕੋਚਿੰਗ ਲੈ ਲਈ ਸੀ.