IIM ਟਾੱਪਰ ਨੇ ਸਬਜ਼ੀ ਵੇਚ ਕੇ ਬਣਾ ਲਈ 5 ਕਰੋੜ ਦੀ ਕੰਪਨੀ 

ਆਈਆਈਐਮ ਅਹਿਮਦਾਬਾਦ ਤੋਂ ਐਮਬੀਏ ਕਰਨ ਮਗਰੋਂ ਹੋਰਨਾ ਨੌਜਵਾਨਾਂ ਦੀ ਤਰ੍ਹਾਂ ਕੋਸ਼ਲੇੰਦਰ ਵੀ ਵਧੀਆ ਨੌਕਰੀ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਪਹਿਲ ਬਿਹਾਰ ਦੇ ਲੋਕਾਂ ਲਈ ਰੁਜਗਾਰ ਦੇ ਮੌਕੇ ਤਿਆਰ ਕਰਨਾ ਸੀ. ਉਨ੍ਹਾਂ ਦੀ ਇਹ ਇੱਛਾ ਉਨ੍ਹਾਂ ਨੂੰ ਐਮਬੀਏ ਪੂਰੀ ਕਰਨ ਤੋਂ ਬਾਅਦ ਕਿਸੇ ਮਲਟੀ ਨੇਸ਼ਨਲ ਕੰਪਨੀ ‘ਚ ਲੈ ਜਾਣ ਦੀ ਥਾਂ ਵਾਪਸ ਬਿਹਾਰ ਲੈ ਆਈ. 

0

ਉਨ੍ਹਾਂ ਨੇ ਕਿਸਾਨਾਂ ਨਾਲ ਰਲ੍ਹ ਕੇ ਸਬਜ਼ੀ ਵੇਚਣ ਦਾ ਇੱਕ ਅਜਿਹਾ ਕਾਰੋਬਾਰ ਸ਼ੁਰੂ ਕੀਤਾ ਜੋ ਹੁਣ 5 ਕਰੋੜ ਦੀ ਕੰਪਨੀ ਬਣ ਚੁੱਕਾ ਹੈ. ਇਨ੍ਹਾਂ ਦੀ ਕੰਪਨੀ ਨਾਲ 20 ਹਜ਼ਾਰ ਕਿਸਾਨ ਜੁੜੇ ਹੋਏ ਹਨ.

ਬਿਹਾਰ ਦੇ ਨਾਲੰਦਾ ਜਿਲ੍ਹੇ ਦੇ ਮੋਹੰਮਦਪੁਰ ‘ਚ ਜੰਮੇ ਕੋਸ਼੍ਲੇੰਦਰ ਪੰਜ ਭੈਣ-ਭਰਾਵਾਂ ‘ਚੋਂ ਸਬ ਤੋਂ ਛੋਟੇ ਹਨ. ਉਨ੍ਹਾਂ ਦੇ ਮਾਪੇ ਪਿੰਡ ਦੇ ਸਕੂਲ ਵਿੱਚ ਹੀ ਅਧਿਆਪਕ ਹਨ. ਉਨ੍ਹਾਂ ਦੀ ਪੜ੍ਹਾਈ ਪਿੰਡ ਤੋਂ 50 ਕਿਲੋਮੀਟਰ ਦੂਰ ਜਵਾਹਰ ਨਵੋਦਿਆ ਵਿਦਿਆਲਿਆ ‘ਚ ਹੋਈ.

ਸਾਲ 2003 ‘ਚ ਗੁਜਰਾਤ ਦੇ ਜੂਨਾਗੜ੍ਹ ਤੋਂ ਇੰਡੀਅਨ ਕਾਉਂਸਿਲ ਆਫ਼ ਐਗਰੀਕਲਚਰ ਤੋਂ ਬੀਟੇਕ ਦੀ ਪੜ੍ਹਾਈ ਪੂਰੀ ਕਰਕੇ ਉਨ੍ਹਾਂ ਨੇ ਛੇ ਹਜ਼ਾਰ ਮਹੀਨੇ ਦੀ ਨੌਕਰੀ ਵੀ ਕੀਤੀ. ਗੁਜਰਾਤ ‘ਚ ਰਹਿੰਦੀਆਂ ਉਹ ਵੇਖਦੇ ਸਨ ਕੇ ਬਿਹਾਰ ਦੇ ਕਿਸਾਨ ਉੱਥੇ ਮਜਦੂਰੀ ਲਈ ਆਉਂਦੇ ਸਨ. ਉਹ ਉਨ੍ਹਾਂ ਦੇ ਹਾਲਤ ਵੇਖ ਕੇ ਦੁਖੀ ਹੁੰਦੇ ਸਨ.

ਬੀਟੇਕ ਕਰਨ ਮਗਰੋਂ ਕੋਸ਼੍ਲੇੰਦਰ ਨੇ ਇਜ਼ਰਾਇਲ ਦੀ ਇੱਕ ਕੰਪਨੀ ‘ਚ ਕੰਮ ਕੀਤਾ. ਇਹ ਕੰਪਨੀ ਡ੍ਰਿਪ ਸਿੰਚਾਈ ਦੇ ਖੇਤਰ ‘ਚ ਕੰਮ ਕਰਦੀ ਹੈ. ਇਸ ਲਈ ਉਨ੍ਹਾਂ ਨੂੰ ਛੇ ਹਜ਼ਾਰ ਰੁਪੇ ਮਿਲਦੇ ਸਨ.

ਉਹ ਇਹ ਨੌਕਰੀ ਛੱਡ ਕੇ ਵਾਪਸ ਆ ਗਏ ਅਤੇ ਆਈਆਈਐਮ ਦੀ ਪ੍ਰੀਖਿਆ ਦੀ ਤਿਆਰੀ ਕਰਨ ਲੱਗ ਪਏ. ਉਨ੍ਹਾਂ ਦਾ ਦਾਖਿਲਾ ਹੋ ਗਿਆ ਅਤੇ ਉਨ੍ਹਾਂ ਨੇ ਆਈਆਈਐਮ ‘ਚ ਗੋਲਡ ਮੇਡਲ ਹਾਸਿਲ ਕੀਤਾ.

ਆਈਆਈਐਮ ਕਰਨ ਮਗਰੋਂ ਬਿਹਾਰ ‘ਚ ਆ ਕੇ ਸਬਜ਼ੀ ਵੇਚਣਾ ਹੈਰਾਨ ਕਰ ਦੇਣ ਵਾਲਾ ਹੋ ਸਕਦਾ ਹੈ ਪਰ ਕੋਸ਼੍ਲੇੰਦਰ ਨੇ ਇਨ੍ਹਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੱਤਾ.

ਐਮਬੀਏ ਕਰਨ ਮਗਰੋਂ ਉਹ ਪਟਨਾ ਆ ਗਏ ਅਤੇ ਆਪਣੇ ਭਰਾ ਧੀਰੇੰਦਰ ਨਾਲ ਰਲ੍ਹ ਕੇ 2008 ‘ਚ ਕੌਸ਼ਲਿਆ ਫ਼ਾਉਂਡੇਸ਼ਨ ਨਾਂਅ ਦੀ ਇੱਕ ਕੰਪਨੀ ਬਣਾਈ. ਉਨ੍ਹਾਂ ਨੇ ਕਿਸਾਨਾਂ ਨੂੰ ਇੱਕਠੇ ਕਰਕੇ ਕੰਮ ਕਰਨ ਦੀ ਯੋਜਨਾ ਬਣਾਈ.

ਉਨ੍ਹਾਂ ਨੇ ‘ਸਮ੍ਰਿਧੀ , ਐਮਬੀਏ ਸਬਜ਼ੀਵਾਲਾ’ ਨਾਂਅ ਦਾ ਬ੍ਰਾਂਡ ਬਣਿਆ. ਕਿਸਾਨਾਂ ਨਾਲ ਰਲ੍ਹ ਕੇ ਸਬਜ਼ੀਆਂ ਦੀ ਪੈਦਾਵਾਰ ਕਰਨ ਅਤੇ ਉਸ ਨੂੰ ਬਾਜ਼ਾਰ ‘ਚ ਵੇਚਣ ਦਾ ਕੰਮ ਸ਼ੁਰੂ ਕੀਤਾ. ਅੱਜ ਉਨ੍ਹਾਂ ਦੇ ਨਾਲ 20 ਹਜ਼ਾਰ ਕਿਸਾਨ ਕੰਮ ਕਰ ਰਹੇ ਹਨ. ਉਨ੍ਹਾਂ ਦੀ ਆਪਣੀ ਕੰਪਨੀ ਵਿੱਚ 700 ਕਰਮਚਾਰੀ ਹਨ.

ਉਨ੍ਹਾਂ ਨੇ ਪਟਨਾ ਵਿੱਚ ਸਕੂਲ ਦੇ ਪਿੱਛੇ ਸਬ੍ਜ਼ੀ ਦੀ ਦੁਕਾਨ ਖੋਲੀ. ਉਨ੍ਹਾਂ ਦੀ ਕੰਪਨੀ ਦੀ ਪਹਿਲੇ ਦਿਨ ਦੀ ਕਮਾਈ 22 ਰੁਪੇ ਸੀ. ਅੱਜ ਸਾਢੇ ਤਿੰਨ ਸਾਲ ‘ਚ ਕੰਪਨੀ ਦੀ ਕਮਾਈ ਪੰਜ ਕਰੋੜ ਰੁਪੇ ਤੋਂ ਵੀ ਵਧ ਗਈ ਹੈ. ਕੋਸ਼੍ਲੇੰਦਰ ਨੇ ਸਬਜੀਆਂ ਵੇਚਣ ਵਿੱਚ ਇੱਕ ਪੇਸ਼ੇਵਰ ਸੋਚ ਪੈਦਾ ਕੀਤੀ. ਮਾਰਕੇਟਿੰਗ ਅਤੇ ਵਿਤਰਣ ਦਾ ਨਵਾਂ ਫ਼ਾਰ੍ਮੂਲਾ ਤਿਆਰ ਕੀਤਾ.