ਏਸ਼ੀਆ ਦੀ ਪਹਿਲੀ ਮਹਿਲਾ ਬਸ ਡ੍ਰਾਈਵਰ ਵਸੰਤ ਕੁਮਾਰੀ 

0

ਵਸੰਤ ਕੁਮਾਰੀ ਏਸ਼ੀਆ ਦੀ ਪਹਿਲੀ ਮਹਿਲਾ ਬਸ ਡ੍ਰਾਈਵਰ ਹਨ. ਉਨ੍ਹਾਂ ਨੇ ਉਨ੍ਹਾਂ ਵੇਲਿਆਂ ‘ਚ ਬਸ ਦਾ ਸਟੇਰਿੰਗ ਸਾਂਭ ਲਿਆ ਸੀ ਜਦੋਂ ਔਰਤਾਂ ਕੱਲਿਆਂ ਬਸਾਂ ‘ਚ ਸਫ਼ਰ ਕਰਨ ਤੋਂ ਵੀ ਡਰਦਿਆਂ ਸਨ. ਵਸੰਤ ਕੁਮਾਰੀ ਸਾਹਮਣੇ ਵੀ ਸਮਾਜ ਦੇ ਕਾਇਦੇ ਕਾਨੂਨ ਸਾਹਮਣੇ ਆਏ ਪਰ ਉਨ੍ਹਾਂ ਨੇ ਆਪਣਾ ਜ਼ਜਬਾ ਨਹੀਂ ਛੱਡਿਆ. ਉਸ ਹੌਸਲੇ ਦੇ ਸਦਕੇ ਉਹ ਏਸ਼ੀਆ ਦੀ ਪਹਿਲੀ ਬਸ ਡ੍ਰਾਈਵਰ ਬਣੀ.

ਉਨ੍ਹਾਂ ਨੇ ਸਾਲ 1993 ‘ਚ 14 ਵਰ੍ਹੇ ਦੀ ਉਮਰ ਵਿੱਚ ਡ੍ਰਾਇਵਿੰਗ ਸਿੱਖ ਲਈ ਸੀ. ਸ਼ੁਰੁਆਤੀ ਦਿਨਾਂ ‘ਚ ਵਸੰਤ ਕੋਲ ਕੋਈ ਡਿਗਰੀ ਨਹੀਂ ਸੀ ਕੇ ਉਹ ਕੋਈ ਨੌਕਰੀ ਕਰ ਸਕੇ. ਉਨ੍ਹਾਂ ਦੇ ਪਤੀ ਭਵਨ ਉਸਾਰੀ ਦੀ ਇੱਕ ਸਾਇਟ ‘ਤੇ ਕੰਮ ਕਰ ਰਹੇ ਸਨ. ਪਰਿਵਾਰ ਦਾ ਖਰਚਾ ਬਹੁਤ ਔਖਾ ਚਲਦਾ ਸੀ. ਉਸੇ ਵੇਲੇ ਵਸੰਤ ਨੂੰ ਸਰਕਾਰੀ ਨੌਕਰੀਆਂ ਵਿੱਚ ਔਰਤਾਂ 30 ਫ਼ੀਸਦ ਰਾਖਵੇਂਕਰਣ ਬਾਰੇ ਪਤਾ ਲੱਗਾ.

ਵਸੰਤ ਦੀ ਮਾਂ ਦਾ ਨਿੱਕੇ ਹੁੰਦੀਆਂ ਹੀ ਸਵਰਗਵਾਸ ਹੋ ਗਿਆ ਸੀ. ਉਨ੍ਹਾਂ ਨੇ ਪਿਤਾ ਨੇ ਦੁੱਜਾ ਵਿਆਹ ਕਰ ਲਿਆ. ਵਸੰਤ ਦਾ ਵਿਆਹ ਵੀ 19 ਵਰ੍ਹੇ ਦੀ ਉਮਰ ਵਿੱਚ ਹੀ ਹੋ ਗਿਆ. ਜਿਸ ਨਾਲ ਉਨ੍ਹਾਂ ਦਾ ਵਿਆਹ ਹੋਇਆ ਉਸ ਦੀ ਪਹਿਲੀ ਔਰਤ ਤੋਂ ਚਾਰ ਕੁੜੀਆਂ ਸਨ. ਬਾਅਦ ਵਿੱਚ ਇਨ੍ਹਾਂ ਦੇ ਵੀ ਦੋ ਬੱਚੇ ਹੋਏ. ਵਸੰਤ ਦਾ ਜੀਵਨ ਬਹੁਤ ਔਖਾ ਹੋ ਗਿਆ.

ਉਨ੍ਹਾਂ ਨੇ ਬਸ ਡ੍ਰਾਈਵਰ ਦੀ ਅਸਾਮੀ ਲਈ ਅਰਜ਼ੀ ਦਿੱਤੀ. ਅਫ਼ਸਰਾਂ ਨੇ ਕਿਹਾ ਕੇ ਦੁਨਿਆ ਦੇ ਹੋਰ ਮੁਲਕਾਂ ਵਿੱਚ ਹੀ ਮਹਿਲਾ ਡ੍ਰਾਈਵਰ ਹੀ ਘੱਟ ਗਿਣਤੀ ਵਿੱਚ ਹਨ. ਇੱਥੇ ਭਾਰਤ ਵਿੱਚ ਮਰਦਾਂ ਨਾਲ ਕੰਮ ਕਰਨਾ ਕੋਈ ਸੌਖਾ ਨਹੀਂ ਹੋਏਗਾ.

ਵਸੰਤ ਨੇ ਘੱਟ ਉਮਰ ਵਿੱਚ ਹੀ ਭਾਰੀ ਵਾਹਨ ਚਲਾਉਣ ਦਾ ਲਾਇਸੇੰਸ ਪ੍ਰਾਪਤ ਕਰ ਲਿਆ ਸੀ. ਉਨ੍ਹਾਂ ਨੇ ਆਪਣੇ ਸਾਰੇ ਟੇਸਟ ਵੀ ਪਾਸ ਕਰ ਲਏ ਸਨ.

ਸਾਲ 1993 ਵਿੱਚ ਤਮਿਲਨਾਡੁ ਸਟੇਟ ਟ੍ਰਾੰਸਪੋਰਟ ਨੇ ਉਨ੍ਹਾਂ ਨੂੰ ਡ੍ਰਾਈਵਰ ਵੱਜੋਂ ਨੌਕਰੀ ‘ਤੇ ਰੱਖ ਲਿਆ.

ਉਨ੍ਹਾਂ ਦਾ ਕਹਿਣਾ ਹੈ ਕੇ ਸੜਕਾਂ ‘ਤੇ ਬਸ ਚਲਾਉਂਦਿਆਂ ਪੁਲਿਸ ਵਾਲਿਆਂ ਨਾਲ, ਟ੍ਰਾੰਸਪੋਰਟ ਦੇ ਅਧਿਕਾਰੀਆਂ ਨਾਲ ਅਤੇ ਸਾਥੀ ਡਰਾਈਵਰਾਂ ਕਰਕੇ ਉਨ੍ਹਾਂ ਨੂੰ ਕਦੇ ਸਮੱਸਿਆ ਤਾਂ ਨਹੀਂ ਆਈ ਪਰ ਉਨ੍ਹਾਂ ਨੂੰ ਰਿਆਇਤਾਂ ਨਹੀਂ ਮਿਲੀਆਂ.

ਉਹ ਉਨ੍ਹਾਂ ਸਾਰੇ ਰੂਟਾਂ ਦੇ ਜਾਣਾ ਪੈਂਦਾ ਸੀ ਜਿਨ੍ਹਾਂ ‘ਤੇ ਉਨ੍ਹਾਂ ਦੇ ਸਾਥੀ ਮਰਦ ਡ੍ਰਾਈਵਰ ਜਾਂਦੇ ਸਨ. ਭਾਵੇਂ ਹੁਣ ਵਿਭਾਗ ਵਿੱਚ ਬਹੁਤ ਔਰਤਾਂ ਕੰਮ ਕਰ ਰਹੀਆਂ ਹਨ ਪਰ ਉਹ ਸਾਰੀਆਂ ਦਫ਼ਤਰੀ ਕੰਮ ਕਰਦਿਆਂ ਹਨ.

ਵਸੰਤ ਕੁਮਾਰੀ ਨੂੰ ਉਨ੍ਹਾਂ ਦੀ ਹਿਮਤ, ਲਗਨ ਅਤੇ ਸੇਵਾਵਾਂ ਲਈ ਸਾਲ 2016 ਵਿੱਚ ਰੇਨਡ੍ਰਾਪ ਕਾਮਯਾਬ ਮਹਿਲਾ ਦਾ ਇਨਾਮ ਮਿਲਿਆ ਹੈ.

ਉਨ੍ਹਾਂ ਦੀ ਇੱਛਾ ਹੈ ਕੇ ਉਹ ਮਹਿਲਾਵਾਂ ਲਈ ਇੱਕ ਡ੍ਰਾਇਵਿੰਗ ਸਕੂਲ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਜਿੰਦਗੀ ਦੀ ਔਕੜਾਂ ਦਾ ਸਾਹਮਣਾ ਕਰਨਾ ਸਿਖਾਉਣ. ਉਹ ਚਾਹੁੰਦੀ ਹਨ ਕੇ ਕਾਮਕਾਜ ਕੇ ਕਿਸੇ ਵੀ ਖੇਤਰ ਨੂੰ ਮਾਤਰ ਮਰਦਾਂ ਲਈ ਨਾ ਮੰਨਿਆ ਜਾਵੇ. ਔਰਤਾਂ ਵੀ ਉਸ ਖੇਤਰ ਵਿੱਚ ਕੰਮ ਕਰ ਸਕਦੀਆਂ ਹਨ.