ਡਿਲਿਵਰੀ ਦੇਣ ਵਾਲੇ ਮੁੰਡੇ ਨੇ ਸ਼ੁਰੂ ਕੀਤਾ ਆਪਣਾ ਸਟਾਰਟਅਪ, ਕਰਦਾ ਹੈ ਲੱਖਾਂ ਦੀ ਕਮਾਈ

ਡਿਲਿਵਰੀ ਦੇਣ ਵਾਲੇ ਮੁੰਡੇ ਨੇ ਸ਼ੁਰੂ ਕੀਤਾ ਆਪਣਾ ਸਟਾਰਟਅਪ, ਕਰਦਾ ਹੈ ਲੱਖਾਂ ਦੀ ਕਮਾਈ

Saturday July 22, 2017,

2 min Read

ਅਮੇਜ਼ਨ ਵਿੱਚ ਡਿਲਿਵਰੀ ਦੀ ਨੌਕਰੀ ਕਰਨ ਵਾਲਾ ਮੁੰਡਾ ਅੱਜ ਆਪਣਾ ਕੰਮ ਕਰਕੇ ਲੱਖਾਂ ਰੁਪੇ ਕੰਮਾ ਰਿਹਾ ਹੈ. ਜੈਪੁਰ ਦੇ ਇਸ ਮੁੰਡੇ ਨੇ ਲੋਕਾਂ ਨੂੰ ਮੌਕੇ ‘ਤੇ ਚਾਹ-ਨਾਸ਼ਤੇ ਦੀ ਡਿਲਿਵਰੀ ਦੇਣ ਦਾ ਸਟਾਰਟਅਪ ਸ਼ੁਰੂ ਕੀਤਾ ਹੈ. ਰਘੁਵੀਰ ਚੌਧਰੀ ਨੂੰ ਨਹੀਂ ਸੀ ਪਤਾ ਕੇ ਉਨ੍ਹਾਂ ਦਾ ਆਈਡਿਆ ਕਿੰਨਾ ਕੁ ਕਾਮਯਾਬ ਹੋਏਗਾ ਪਰ ਉਨ੍ਹਾਂ ਦੀ ਚਾਹ ਇੰਨੀ ਸੁਵਾਦੁ ਹੁੰਦੀ ਹੈ ਕੇ ਦੁਕਾਨਡਾਰ ਉਨ੍ਹਾਂ ਕੋਲੋਂ ਹੀ ਚਾਹ ਮੰਗਾਉਂਦੇ ਹਨ.

ਰਘੁਵੀਰ ਚੌਧਰੀ ਇੱਕ ਗਰੀਬ ਪਰਿਵਾਰ ਨਾਲ ਸੰਬਧ ਰੱਖਦੇ ਹਨ. ਉਨ੍ਹਾਂ ਦੇ ਪਰਿਵਾਰ ਦੀ ਮਾਲੀ ਹਾਲਤ ਅਜਿਹੀ ਨਹੀਂ ਸੀ ਕੇ ਸਕੂਲ ਤੋਂ ਬਾਅਦ ਵੀ ਅੱਗੇ ਦੀ ਪੜ੍ਹਾਈ ਕਰ ਪਾਉਂਦੇ. ਇਸ ਲਈ ਪਰਿਵਾਰ ਨੂੰ ਸਹਾਰਾ ਦੇਣ ਲਈ ਉਨ੍ਹਾਂ ਨੇ ਡਿਲਿਵਰੀ ਦੇਣ ਵਾਲੇ ਕਰਿੰਦੇ ਵੱਜੋਂ ਨੌਕਰੀ ਕਰਨੀ ਪਈ. ਉਹ ਅਮੇਜ਼ਨ ਆਨਲਾਈਨ ਕੰਪਨੀ ਵਿੱਚ ਡਿਲਿਵਰੀ ਦੇਣ ਦਾ ਕੰਮ ਕਰਦੇ ਸਨ ਜਿੱਥੇ ਉਨ੍ਹਾਂ ਨੂੰ ਮਹੀਨੇ ਦੀ 9000 ਰੁਪੇ ਸੈਲੇਰੀ ਮਿਲਦੀ ਸੀ.

image


ਸਾਰਾ ਦਿਨ ਡਿਲਿਵਰੀ ਦੇਣ ਲਈ ਸਾਇਕਲ ਚੱਲਾ ਕੇ ਉਹ ਥੱਕ ਜਾਣ ਮਗਰੋਂ ਜਦੋਂ ਕਿਸੇ ਚਾਹ ਦੀ ਦੁਕਾਨ ‘ਤੇ ਬੈਠਦਾ ਸੀ ਤਾਂ ਵਧੀਆ ਚਾਹ ਨਹੀਂ ਸੀ ਮਿਲਦੀ. ਕਈ ਵਾਰ ਘੱਟਿਆ ਸੁਵਾਦ ਵਾਲੀ ਚਾਹ ਵੀ ਪੀਣੀ ਪੈ ਜਾਂਦੀ ਸੀ. ਇਸ ਸਮੱਸਿਆ ਨੇ ਰਘੁਵੀਰ ਚੌਧਰੀ ਨੂੰ ਇੱਕ ਆਈਡਿਆ ਦਿੱਤਾ. ਉਨ੍ਹਾਂ ਸੋਚਿਆ ਕੇ ਜੇਕਰ ਕੰਪਨੀਆਂ ਸਮਾਨ ਡਿਲਿਵਰ ਕਰ ਸਕਦੀਆਂ ਹਨ ਤਾਂ ਉਹ ਚਾਹ ਡਿਲਿਵਰ ਕਿਉਂ ਨਹੀਂ ਕਰ ਸਕਦੇ. ਸੈਲਰੀ ਮਿਲਦੇ ਹੀ ਰਘੁਵੀਰ ਨੇ ਇੱਕ ਕਮਰਾ ਕਿਰਾਏ ‘ਤੇ ਲਿਆ ਅਤੇ ਇੱਕ ਚਾਹ ਬਣਾਉਣ ਵਾਲੇ ਮੁੰਡੇ ਨੂੰ ਨੌਕਰੀ ‘ਤੇ ਰੱਖਿਆ. ਇੱਕ ਐਪ ਵੀ ਤਿਆਰ ਕਰਾ ਲਿਆ.

ਉਨ੍ਹਾਂ ਨੇ ਅਮੇਜ਼ਨ ਦੀ ਨੌਕਰੀ ਛੱਡ ਕੇ ਆਪਣਾ ਸਟਾਰਟਅਪ ਤਿਆਰ ਕਰ ਲਿਆ ਅਤੇ ਚਾਹ ਦੀ ਡਿਲਿਵਰੀ ਦੇਣੀ ਸ਼ੁਰੂ ਕਰ ਦਿੱਤੀ.

ਉਨ੍ਹਾਂ ਦੇ ਐਪ ਅਤੇ ਮੋਬਾਇਲ ‘ਤੇ ਹੀ ਉਨ੍ਹਾਂ ਨੂੰ ਚਾਹ ਦੇ ਆਰਡਰ ਮਿਲਣ ਲੱਗ ਪਏ.

ਸ਼ੁਰੁਆਤ ਵਿੱਚ ਉਨ੍ਹਾਂ ਨੇ ਆਪਣੇ ਆੰਡ-ਗੁਆਂਡ ਦੇ ਦੁਕਾਨਦਾਰਾਂ ਨੂੰ ਚਾਹ ਦੀ ਡਿਲਿਵਰੀ ਦੇਣੀ ਸ਼ੁਰੂ ਕੀਤੀ ਅਤੇ ਫੇਰ ਨੇੜਲੇ ਇੱਕ ਸੌ ਦੁਕਾਨਦਾਰਾਂ ਨਾਲ ਸੰਪਰਕ ਕਰ ਲਿਆ. ਕੁਛ ਦਿਨਾਂ ਮਗਰੋਂ ਉਨ੍ਹਾਂ ਨੇ ਚਾਹ ਦੀ ਡਿਲਿਵਰੀ ਲਈ ਇੱਕ ਮੋਟਰਸਾਈਕਲ ਲੈ ਲਿਆ.

ਅੱਜ ਰਘੁਵੀਰ ਚੌਧਰੀ ਦੇ ਜੈਪੁਰ ਵਿੱਚ ਹੀ ਚਾਰ ਸੇੰਟਰ ਹਨ. ਜਿੱਥੇ ਉਨ੍ਹਾਂ ਨੂੰ ਹਰ ਰੋਜ਼ 500-700 ਕੱਪ ਚਾਹ ਦੇ ਆਰਡਰ ਮਿਲਦੇ ਹਨ. ਇਸ ਤੋਂ ਉਨ੍ਹਾਂ ਨੂੰ ਹਰ ਮਹੀਨੇ ਇੱਕ ਲੱਖ ਰੁਪੇ ਦੀ ਕਮਾਈ ਹੁੰਦੀ ਹੈ. 

    Share on
    close