'ਪਾਰਕਸੇਫ਼' ਐਪ ਦੱਸੇਗਾ ਕਿੱਥੇ ਹੈ ਸ਼ਹਿਰ 'ਚ ਗੱਡੀ ਪਾਰਕ ਕਰਨ ਦੀ ਥਾਂ..

'ਪਾਰਕਸੇਫ਼' ਐਪ ਦੱਸੇਗਾ ਕਿੱਥੇ ਹੈ ਸ਼ਹਿਰ 'ਚ ਗੱਡੀ ਪਾਰਕ ਕਰਨ ਦੀ ਥਾਂ..

Sunday March 05, 2017,

2 min Read

ਤਕਨੋਲੋਜੀ ਦਾ ਇਸਤੇਮਾਲ ਲੋਕਾਂ ਦੀ ਸਹੂਲੀਅਤ ਲਈ ਕਰਦਿਆਂ ਮੋਹਾਲੀ ਪੁਲਿਸ ਨੇ ਇੱਕ ਮੋਬਾਇਲ ਐਪ ‘ਪਾਰਕਸੇਫ਼’ ਲੌੰਚ ਕੀਤਾ ਹੈ ਜਿਸ ਦੀ ਮਦਦ ਨਾਲ ਗੱਡੀ ਚਾਲਕਾਂ ਨੂੰ ਪਾਰਕਿੰਗ ਦੀ ਸਮੱਸਿਆ ਤੋਂ ਬਚਾਇਆ ਜਾ ਸਕੇਗਾ. ਇਹ ਐਪ ਨਾਂਹ ਕੇਵਲ ਪਾਰਕਿੰਗ ਦੀ ਸਹੀ ਜਗ੍ਹਾਂ ਦੱਸੇਗਾ ਸਗੋਂ ਗਲਤ ਥਾਂ ‘ਤੇ ਪਾਰਕ ਕੀਤੀ ਗੱਡੀਆਂ ਦੇ ਚਾਲਕਾਂ ਨੂੰ ਮੈਸੇਜ ਭੇਜ ਕੇ ਇਸ ਬਾਰੇ ਜਾਣਕਾਰੀ ਵੀ ਦੇ ਦੇਵੇਗਾ.

ਮੋਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਅੱਜ ਇਸ ਐਪ ਨੂੰ ਲੌੰਚ ਕੀਤਾ. ਇਹ ਐਪ ਇਨਵਿਜ਼ਨ ਇਕਾਮਰਸ ਕੰਪਨੀ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਲੌੰਚ ਕੀਤਾ ਗਿਆ ਹੈ. ਇਸ ਬਾਰੇ ਦੱਸਦਿਆਂ ਐਸਐਸਪੀ ਚਹਿਲ ਨੇ ਦੱਸਿਆ ਕੇ ਇਸ ਐਪ ਦੀ ਮਦਦ ਨਾਲ ਸ਼ਹਿਰ ਵਿੱਚ ਗੱਡੀਆਂ ਦੀ ਪਾਰਕਿੰਗ ਦੀ ਸਮੱਸਿਆ ਨਾਲ ਨੱਜਿਠਿਆ ਜਾ ਸਕੇਗਾ. ਇਹ ਐਪ ਗੱਡੀ ਚਾਲਕਾਂ ਨੂੰ ਵੱਖ ਵੱਖ ਮਾਰਕੀਟਾਂ ‘ਚ ਪਾਰਕਿੰਗ ਦੀ ਥਾਂ ਬਾਰੇ ਜਾਣਕਾਰੀ ਦੇਵੇਗਾ ਅਤੇ ਗਲੇ ਢੰਗ ਨਾਲ ਪਾਰਕ ਕੀਤੀਆਂ ਗੱਡੀਆਂ ਦੇ ਚਾਲਕਾਂ ਦੇ ਫ਼ੋਨ ‘ਤੇ ਮੈਸੇਜ ਭੇਜ ਕੇ ਇਸ ਬਾਰੇ ਜਾਣਕਾਰੀ ਦੇ ਦੇਵੇਗਾ.

image


ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਐਪ ਤਿਆਰ ਕਰਨ ਵਾਲੇ ਸੁਨੀਲ ਠਕਰਾਲ ਨੇ ਦੱਸਿਆ ਕੇ ਇਸ ਐਪ ਰਾਹੀਂ ਮੋਹਾਲੀ ਪੁਲਿਸ ਦੀ ਮਦਦ ਨਾਲ ਗੱਡੀ ਚਾਲਕਾਂ ਨੂੰ ਪਾਰਕਿੰਗ ਦੀ ਥਾਂ ਲੱਭਣ ਦੀ ਸਹੂਲੀਅਤ ਦਿੱਤੀ ਜਾਵੇਗੀ. ਇਹ ਐਪ ਮੁਫ਼ਤ ਵਿੱਚ ਫ਼ੋਨ ‘ਚ ਡਾਉਨਲੋਡ ਕੀਤਾ ਜਾ ਸਕਦਾ ਹੈ. ਇਹ ਐਪ ਆਈਸੋਲੇਟਿਡ ਕੋਨਟੇਕਟ ਬ੍ਰਿਜ ਤਕਨੀਕ ਇਸਤੇਮਾਲ ਕਰਦਾ ਹੈ. ਇਸ ਨੂੰ ਆਈਫ਼ੋਨ ਅਤੇ ਐੰਡ ਰਾਈਡ ਫ਼ੋਨ ‘ਚ ਡਾਉਨਲੋਡ ਕੀਤਾ ਜਾ ਸਕਦਾ ਹੈ.

ਉਨ੍ਹਾਂ ਦੱਸਿਆ ਕੇ ਇਹ ਐਪ ਲੋਕਾਂ ਨੂੰ ਉਨ੍ਹਾਂ ਦੀਆਂ ਗੱਡੀਆਂ ਸੁਰਖਿਤ ਪਾਰਕ ਕਰਨ ‘ਚ ਮਦਦ ਕਰਦਾ ਹੈ. ਇਸ ਐਪ ਦਾ ਇੱਕ ਕਿਉਆਰ ਕੋਡ ਦਾ ਸਟੀਕਰ ਗੱਡੀ ਉਪਰ ਲਾਇਆ ਜਾਂਦਾ ਹੈ. ਗੱਡੀ ਗਲਤ ਥਾਂ ‘ਤੇ ਪਾਰਕ ਹੋਣ ਦੇ ਮੌਕੇ ‘ਤੇ ਉਸ ਕਿਉਆਰ ਕੋਡ ਨੂੰ ਆਪਣੇ ਫ਼ੋਨ ਨਾਲ ਸਕੈਨ ਕਰਕੇ ਭੇਜਣ ਨਾਲ ਗਲਤ ਪਾਰਕ ਕੀਤੀ ਗੱਡੀ ਦੇ ਚਾਲਕ ਦੇ ਮੋਬਾਇਲ ਫ਼ੋਨ ‘ਤੇ ਮੈਸੇਜ ਚਲਾ ਜਾਵੇਗਾ ਅਤੇ ਉਸਨੂੰ ਆਪਣੀ ਗੱਡੀ ਨੂੰ ਠੀਕ ਥਾਂ ‘ਤੇ ਪਾਰਕ ਕਰਨ ਲਈ ਆ ਸੱਦਿਆ ਜਾ ਸਕਦਾ ਹੈ.

ਲੇਖਕ: ਰਵੀ ਸ਼ਰਮਾ