ਟੀਚਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੋਟਰਸਾਈਕਲ ‘ਤੇ ਦੁਧ ਵੇਚਣ ਸ਼ਹਿਰ ਜਾਂਦੀ ਹੈ ਇਹ ਕੁੜੀ

ਟੀਚਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੋਟਰਸਾਈਕਲ ‘ਤੇ ਦੁਧ ਵੇਚਣ ਸ਼ਹਿਰ ਜਾਂਦੀ ਹੈ ਇਹ ਕੁੜੀ

Tuesday August 22, 2017,

3 min Read

ਪੜ੍ਹਾਈ ਦੇ ਨਾਲ ਨਾਲ ਘਰ ਦਾ ਖ਼ਰਚਾ ਚਲਾਉਣ ਲਈ 19 ਸਾਲ ਦੀ ਨੀਤੂ ਸ਼ਰਮਾ ਆਪਣੇ ਪਿੰਡ ਭਾਂਦੋਰ ਖੁਰਦ ਤੋਂ ਸਵੇਰੇ ਛੇ ਵਜੇ ਦੁਧ ਲੈ ਕੇ ਸ਼ਹਿਰ ਜਾਂਦੀ ਹੈ. ਉਹ ਆਪਣੇ ਮੋਟਰਸਾਈਕਲ ‘ਤੇ ਦੁਧ ਦੇ ਡ੍ਰਮ ਭਰਕੇ ਲੈ ਕੇ ਜਾਂਦੀ ਹੈ. ਉਸਦਾ ਪਿੰਡ ਰਾਜਸਥਾਨ ਵਿੱਚ ਭਰਤਪੁਰ ਤੋਂ ਅੱਗੇ ਜਾ ਕੇ ਪੈਂਦਾ ਹੈ.

image


ਵੱਡੀ ਭੈਣ ਸੁਸ਼ਮਾ ਉਸਦੀ ਇਸ ਕਾਮ ‘ਚ ਮਦਦ ਕਰਦੀ ਹੈ. ਨੀਤੂ ਆਪਣੀ ਭੈਣ ਦੇ ਨਾਲ 90 ਲੀਟਰ ਦੁਧ ਦੇ ਡ੍ਰਮ ਮੋਟਰਸਾਈਕਲ ‘ਤੇ ਲੈ ਕੇ ਸ਼ਹਿਰ ਜਾਂਦੀ ਹੈ. ਇਹ ਸਬ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਰ ਰਹੀ ਹੈ.

ਉਸ ਦਾ ਸੁਪਨਾ ਟੀਚਰ ਬਣਨ ਦਾ ਹੈ.

ਉਹ ਸਵੇਰੇ ਚਾਰ ਵਜੇ ਉੱਠਦੀ ਹੈ ਅਤੇ ਉਸ ਤੋਂ ਬਾਅਦ ਪਿੰਡ ‘ਚ ਲੋਕਾਂ ਦੇ ਘਰੋਂ ਦੁਧ ਇੱਕਠਾ ਕਰਦੀ ਹੈ. ਦੁਧ ਡ੍ਰਮਾਂ ‘ਚ ਪਾ ਕੇ ਉਹ ਸ਼ਹਿਰ ਜਾਣ ਲਈ ਨਿਕਲਦੀ ਹੈ.

ਜੇਕਰ ਮੰਨ ‘ਚ ਵਿਸ਼ਵਾਸ ਹੋਏ ਅਤੇ ਅੱਖਾਂ ਵਿੱਚ ਸੁਪਨੇ ਹੋਣ ਤਾਂ ਉਨ੍ਹਾਂ ਨੂੰ ਪੂਰਾ ਕਰਨ ਲਈ ਕੁਛ ਵੀ ਕੀਤਾ ਜਾ ਸਕਦਾ ਹੈ.

ਨੀਤੂ ਦੇ ਘਰ ਦੀ ਮਾਲੀ ਹਾਲਤ ਬਹੁਤ ਖ਼ਰਾਬ ਸੀ. ਇਸ ਕਰਕੇ ਉਸ ਦੀ ਵੱਡੀ ਭੈਣ ਨੂੰ ਸਕੂਲ ਛੱਡਣਾ ਪਿਆ. ਜਦੋਂ ਪੈਸੇ ਦਾ ਇੰਤਜ਼ਾਮ ਨਾ ਹੋਇਆ ਤਾਂ ਉਨ੍ਹਾਂ ਦੇ ਪਿਤਾ ਬਨਵਾਰੀ ਲਾਲ ਸ਼ਰਮਾ ਨੇ ਨੀਤੂ ਨੂੰ ਵੀ ਸਕੂਲ ਛੱਡ ਦੇਣ ਦੀ ਸਲਾਹ ਦਿੱਤੀ.

ਨੀਤੂ ਨੇ ਇਸ ਔਖੇ ਵੇਲੇ ਦਾ ਸਾਹਮਣਾ ਦੁਧ ਵੇਚ ਕੇ ਕਰਨ ਦਾ ਫ਼ੈਸਲਾ ਕੀਤਾ.

ਹੁਣ ਉਹ ਸ਼ਹਿਰ ਜਾ ਕੇ ਦੂਸ਼ ਵੇਚ ਕੇ ਆਉਂਦੀ ਹੈ ਅਤੇ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੀ ਪੜ੍ਹਾਈ ਦਾ ਖ਼ਰਚਾ ਵੀ ਚੁੱਕ ਰਹੀ ਹੈ.

ਨੀਤੂ ਉਨ੍ਹਾਂ ਕੁੜੀਆਂ ਲਈ ਇੱਕ ਪ੍ਰੇਰਨਾ ਹੈ ਜੋ ਮਾਮੂਲੀ ਜਿਹੀ ਸਮੱਸਿਆ ਦੇ ਮੂਹਰੇ ਵੀ ਹੱਥ ਖੜੇ ਕਰ ਲੈਂਦੀਆਂ ਹਨ.

image


ਨੀਤੂ ਦੇ ਉੱਪਰ ਆਪਣੇ ਭੈਣ-ਭਰਾਵਾਂ ਦੀ ਜ਼ਿਮੇੰਦਾਰੀ ਹੈ. ਦੋ ਭੈਣਾਂ ਦਾ ਵਿਆਹ ਹੋ ਚੁੱਕਾ ਹੈ ਪਰ ਬਾਕੀਆਂ ਦੀ ਜ਼ਿਮੇੰਦਾਰੀ ਹਾਲੇ ਨੀਤੂ ਦੇ ਮੋਢਿਆਂ ‘ਤੇ ਹੀ ਹੈ.

ਨੀਤੂ ਇਸ ਵੇਲੇ ਬੀਏ ਦੇ ਦੁੱਜੇ ਸਾਲ ਵਿੱਚ ਪੜ੍ਹ ਰਹੀ ਹੈ. ਦੁਧ ਲੈ ਕੇ ਉਹ ਸਵੇਰੇ ਛੇ ਵਜੇ ਸ਼ਹਿਰ ਪਹੁੰਚਦੀ ਹੈ. ਦਸ ਵਜੇ ਤਕ ਦੁਧ ਵਰਤਾ ਦਿੰਦੀ ਹੈ. ਉਸ ਤੋਂ ਬਾਅਦ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਜਾ ਕੇ ਕਪੜੇ ਬਦਲ ਕੇ ਕੰਪਿਉਟਰ ਕਲਾਸ ਲਈ ਜਾਂਦੀ ਹੈ. ਦੋਪਹਿਰ ਵੇਲੇ ਉਹ ਘਰ ਮੁੜਦੀ ਹੈ. ਸ਼ਾਮ ਤਕ ਆਪਣੀ ਪੜ੍ਹਾਈ ਕਰਕੇ ਫੇਰ ਦੁਧ ਇੱਕਠਾ ਕਰਦੀ ਹੈ ਤੇ ਸ਼ਹਿਰ ਨੂੰ ਜਾਂਦੀ ਹੈ.

ਨੀਤੂ ਦੇ ਪਿਤਾ ਦੀ ਅੱਖਾਂ ਦੀ ਰੋਸ਼ਨੀ ਘੱਟ ਹੈ ਇਸ ਕਰਕੇ ਉਹ ਜਿਆਦਾ ਕੰਮ ਨਹੀਂ ਕਰ ਸਕਦੇ. ਉਹ ਇੱਕ ਮਿੱਲ ‘ਚ ਮਜਦੂਰੀ ਕਰਦੇ ਹਨ. ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਫਿਕਰ ਹੁੰਦੀ ਸੀ ਪਰ ਹੁਣ ਨੀਤੂ ਨੇ ਕੰਮ ਸਾਂਭ ਲਿਆ ਹੈ ਤਾਂ ਉਨ੍ਹਾਂ ਦੀ ਫ਼ਿਕਰ ਘੱਟ ਹੋ ਗਈ ਹੈ.

ਨੀਤੂ ਦੇ ਪਿੰਡ ਵਿੱਚ ਹਾਲੇ ਵੀ ਕੁੜੀਆਂ ਦਾ ਮੋਟਰਸਾਈਕਲ ਚਲਾਉਣਾ ਚੰਗਾ ਨਹੀਂ ਮੰਨਿਆ ਜਾਂਦਾ. ਪਰ ਉਸਨੇ ਕਿਸੇ ਦੀ ਪਰਵਾਹ ਨਹੀਂ ਕੀਤੀ.

ਉਸਦਾ ਕਹਿਣਾ ਹੈ ਕੇ ਜਦੋਂ ਤਕ ਉਸਦੀ ਦੋਵੇਂ ਭੈਣਾਂ ਦਾ ਵਿਆਹ ਨਹੀਂ ਹੋ ਜਾਂਦਾ ਅਤੇ ਉਹ ਆਪ ਟੀਚਰ ਨਹੀਂ ਬਣ ਜਾਂਦੀ, ਉਹ ਦੁਧ ਵੇਚਣ ਦਾ ਕੰਮ ਕਰਦੀ ਰਹੇਗੀ.

ਵੈਸੇ ਨੀਤੂ ਦੇ ਸੰਘਰਸ਼ ਦੀ ਕਹਾਣੀ ਇੱਕ ਲੋਕਲ ਅਖਬਾਰ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ. ਉਸ ਬਾਰੇ ਜਾਣਕਾਰੀ ਲੈ ਕੇ ਲੁਪਿਨ ਸੰਸਥਾ ਦੇ ਸੀਤਾਰਾਮ ਗੁਪਤਾ ਨੇ ਉਨ੍ਹਾਂ ਦੀ ਆਰਥਿਕ ਤੌਰ ‘ਤੇ ਮਦਦ ਕੀਤੀ. ਉਨ੍ਹਾਂ ਕੀ ਕੰਪਿਉਟਰ ਦੀ ਪੜ੍ਹਾਈ ਲਈ ਸਰਕਾਰੀ ਮਦਦ ਦਾ ਵੀ ਭਰੋਸਾ ਦਿੱਤਾ. 

    Share on
    close