ਸਰਕਾਰੀ ਨੌਕਰੀ ਤੋਂ ਅਸਤੀਫ਼ੇ ਮਗਰੋਂ ਐਲੋਵੇਰਾ ਦੀ ਖੇਤੀ ਕਰਕੇ ਬਣੇ ਕਰੋੜਪਤੀ  

0

ਹਰੀਸ਼ ਧਨਦੇਵ ਲਈ ਨਗਰ ਨਿਗਮ ਦੀ ਜੇਈ (ਜੂਨੀਅਰ ਇੰਜੀਨੀਅਰ) ਦੀ ਨੌਕਰੀ ਛੱਡਣਾ ਕੋਈ ਸੌਖਾ ਕੰਮ ਨਹੀਂ ਸੀ. ਨੌਕਰੀ ਛੱਡ ਕੇ ਕਿਸਾਨੀ ਕਰਨੀ ਅਤੇ ਆਪਣੇ ਆਪ ਨੂੰ ਸਾਬਿਤ ਕਰਨਾ ਔਖਾ ਸੀ. ਜਿਹੜੇ ਕਿਸਾਨ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਮੂਰਖਤਾ ਭਰਿਆ ਦੱਸ ਰਹੇ ਸਨ, ਉਹੀ ਅੱਜ ਹਰੀਸ਼ ਧਨਦੇਵ ਦੀ ਸਲਾਹ ਲੈ ਕੇ ਐਲੋਵੇਰਾ ਦੀ ਖੇਤੀ ‘ਚੋਂ ਪੈਸਾ ਕਮਾ ਰਹੇ ਹਨ.

ਇਹ ਕਹਾਣੀ ਦੇਸ਼ ਦੇ ਇੱਕ ਅਜਿਹੇ ਕਿਸਾਨ ਦੀ ਹੈ ਜੋ ਪੜ੍ਹਿਆ-ਲਿੱਖਿਆ ਇੰਜੀਨੀਅਰ ਹੈ, ਅੰਗ੍ਰੇਜ਼ੀ ਬੋਲਦਾ ਹੈ ਪਰ ਕਿਸਾਨੀ ਬਾਰੇ ਇੱਕ ਨਵੀਂ ਸੋਚ ਰਖਦਾ ਹੈ. ਰਾਜਸਥਾਨ ਦੇ ਜੈਸਲੇਮੇਰ ਦੇ ਰਹਿਣ ਵਾਲੇ ਹਰੀਸ਼ ਧਨਦੇਵ ਨੇ ਜੈਪੁਰ ਤੋਂ ਬੀਟੇਕ ਕਰਨ ਤੋਂ ਬਾਅਦ ਐਮਬੀਏ ਦੀ ਪੜ੍ਹਾਈ ਲਈ ਦਿੱਲੀ ਦੇ ਇੱਕ ਕਾਲੇਜ ‘ਚ ਦਾਖਿਲਾ ਲੈ ਲਿਆ. ਪਰ ਇਸੇ ਦੌਰਾਨ 2013 ‘ਚ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਅਤੇ ਉਹ ਆਪਣੀ ਐਮਬੀਏ ਛੱਡ ਕੇ ਜੈਸਲਮੇਰ ਦੇ ਨਗਰ ਨਿਗਮ ਵਿੱਚ ਜੇਈ ਦੀ ਪੋਸਟ ‘ਤੇ ਨੌਕਰੀ ਕਰਨ ਲੱਗ ਪਏ.

ਕੁਛ ਸਮੇਂ ਨੌਕਰੀ ਕਰਨ ਤੋਂ ਬਾਅਦ ਹੀ ਉਨ੍ਹਾਂ ਦਾ ਮੰਨ ਉਚਾਟ ਹੋ ਗਿਆ ਅਤੇ ਉਨ੍ਹਾਂ ਨੇ ਕੁਛ ਹੋਰ ਕਰਨ ਦਾ ਵਿਚਾਰ ਬਣਾ ਲਿਆ. ਇਹ ਵਿਚਾਰ ਉਨ੍ਹਾਂ ਉਪਰ ਇੰਨਾ ਭਾਰੀ ਹੋ ਗਿਆ ਕੇ ਉਹ ਨੌਕਰੀ ਛੱਡ ਦੇਣ ਦੀ ਤਿਆਰੀ ਕਰ ਬੈਠੇ.

ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਬੀਕਾਨੇਰ ਐਗਰੀਕਲਚਰ ਯੂਨੀਵਰਸਿਟੀ ‘ਚ ਇੱਕ ਵਿਅਕਤੀ ਨਾਲ ਹੋਈ ਜਿਨ੍ਹਾਂ ਨੇ ਹਰੀਸ਼ ਨੂੰ ਐਲੋਵੇਰਾ ਦੀ ਖੇਤੀ ਕਰਨ ਦੀ ਸਲਾਹ ਦਿੱਤੀ. ਹਰੀਸ਼ ਨੇ ਦਿੱਲੀ ‘ਚ ਹੋਈ ਖੇਤੀ ਐਕਸਪੋ ‘ਚ ਐਲੋਵੇਰਾ ਦੀ ਖੇਤੀ ਬਾਰੇ ਕੁਛ ਹੋਰ ਜਾਣਕਾਰੀ ਪ੍ਰਾਪਤ ਕੀਤੀ.

ਦਿੱਲੀ ਤੋਂ ਉਹ ਬੀਕਾਨੇਰ ਗਏ ਅਤੇ ਐਲੋਵੇਰਾ ਦੇ 25 ਹਜ਼ਾਰ ਬੂਟੇ ਲੈ ਕੇ ਜੈਸਲਮੇਰ ਪਹੁੰਚੇ. ਉਸ ਵੇਲੇ ਲੋਕਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਦੱਸਿਆ ਕੇ ਪਹਿਲਾਂ ਵੀ ਕੁਛ ਲੋਕ ਅਜਿਹੀ ਕੋਸ਼ਿਸ਼ ਕਰ ਚੁੱਕੇ ਹਨ ਪਰ ਕਾਮਯਾਬ ਨਹੀਂ ਹੋਏ. ਹਰੀਸ਼ ਨੂੰ ਸਮਝ ਆ ਗਿਆ ਕੇ ਖੇਤੀ ਤਾਂ ਹੋ ਸਕਦੀ ਹੈ ਪਰ ਖ਼ਰੀਦਾਰ ਚਾਹਿਦਾ ਹੈ.

ਹਰੀਸ਼ ਨੇ 10 ਬੀਘੇ ਰਕਬੇ ਵਿੱਚ ਐਲੋਵੇਰਾ ਬੀਜਿਆ ਅਤੇ ਚੰਗੀ ਪੈਦਾਵਾਰ ਲੈ ਲਈ. ਅੱਜ ਉਹ 700 ਬੀਘੇ ‘ਚ ਐਲੋਵੇਰਾ ਦੀ ਫ਼ਸਲ ਬੀਜਦੇ ਹਨ.

ਉਹ ਦੱਸਦੇ ਹਨ ਕੇ ਉਨ੍ਹਾਂ ਨੇ ਆਪਣੀ ਫ਼ਸਲ ਦੀ ਮਾਰਕੇਟਿੰਗ ਵੀ ਆਪ ਹੀ ਕੀਤੀ. ਕੰਪਨੀਆਂ ਕੋਲ ਗਏ ਅਤੇ ਉਨ੍ਹਾਂ ਨਾਲ ਐਗਰੀਮੇੰਟ ਕੀਤਾ.

ਉਸੇ ਦੌਰਾਨ ਉਨ੍ਹਾਂ ਨੇ ਐਲੋਵੇਰਾ ਦਾ ਪਲਪ ਤਿਆਰ ਕਰਕੇ ਵੇਚਣਾ ਸ਼ੁਰੂ ਕੀਤਾ. ਇੱਕ ਦਿਨ ਉਨ੍ਹਾਂ ਦਾ ਸੰਪਰਕ ਪਤੰਜਲੀ ਦੇ ਅਧਿਕਾਰੀਆਂ ਨਾਲ ਹੋਇਆ. ਅੱਜ ਪਤੰਜਲੀ ਉਨ੍ਹਾਂ ਦੀ ਫ਼ਸਲ ਦਾ ਸਬ ਤੋਂ ਵੱਡਾ ਖ਼ਰੀਦਾਰ ਹੈ.