ਰਾਮਭਤੇਰੀ ਤੋਂ ਭਾਰਤੀ ਬਣ ਕੇ ਪਾਇਆ ਨਵਾਂ ਆਤਮ ਵਿਸ਼ਵਾਸ, ਹੁਣ ਹੋਰ ਔਰਤਾਂ ਲਈ ਛੇੜੀ ਹੋਈ ਹੈ ਮੁਹਿਮ 

0

 ਇਕ ਅਖਾਉਣ ਹੈ ਕਿ ਨਾਂ ਵਿੱਚ ਕੀ ਰਖਿਆ ਹੈ? ਇਸ ਅਖਾਉਣ ਨੂੰ ਸਹੀ ਕਰ ਦੇਣ ਵਾਲੀ ਔਰਤ ਦਾ ਨਾਂ ਹੈ ਭਾਰਤੀ ਜੋ ਕਈ ਵਰ੍ਹੇ ਤਕ ਆਪਣੇ ਨਾਂ ਕਰਕੇ ਸ਼ਰਮਿੰਦਗੀ ਝੇਲਦੀ ਰਹੀ ਹੈ ਅਤੇ ਹੁਣ ਅਜਿਹੀ ਔਰਤਾਂ ਦੇ ਭਲੇ ਲਈ ਹੀ ਕੰਮ ਕਰ ਰਹੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਨਾਂ ਕੇ ਕਰਕੇ ਹੀ ਸਮਾਜ ਵਿੱਚ ਹੀਣ ਭਾਵਨਾ ਨਾਲ ਵੇਖਿਆ ਜਾਂਦਾ ਸੀ. ਉਹ ਅੱਜ ਇਕ ਅਜਿਹੀ ਸੰਸਥਾ ਨਾਲ ਕੰਮ ਕਰ ਰਹੀ ਹੈ ਜੋ ਔਰਤਾਂ ਨੂੰ ਇਸ ਸੋਚ ਤੋਂ ਬਾਹਰ ਲਿਆਉਣ ਦਾ ਕੰਮ ਕਰ ਰਹੀ ਹੈ.

ਹਰਿਆਣਾ ਦੇ ਇਕ ਪਿਛੜੇ ਪਿੰਡ 'ਚ ਇਕ ਗਰੀਬ ਪਰਿਵਾਰ 'ਚ ਜਨਮ ਲੈਣ ਵਾਲੀ ਭਾਰਤੀ ਦਾ ਅਸਲੀ ਨਾਂ ਰਾਮਭਤੇਰੀ ਸੀ. ਇਸ ਨਾਮ ਨਾਲ ਉਸ੍ ਬਹੁਤ ਨਫ਼ਰਤ ਸੀ ਕਿਓਂਕਿ ਉਸਨੂੰ ਲਗਦਾ ਸੀ ਕਿ ਇਹ ਨਾਂ ਉਸਦੇ ਮਾਪਿਆਂ ਨੇ ਉਸਨੂੰ ਅਨਚਾਹੀ ਸੰਤਾਂ ਹੋਣ ਕਰਕੇ ਦਿੱਤਾ ਸੀ. ਗੱਲ ਸਚ ਵੀ ਹੈ. ਕਈ ਸਾਲ ਪਹਿਲਾਂ ਹਰਿਆਣਾ ਵਿੱਚ ਇਹ ਰਿਵਾਜ਼ ਹੀ ਸੀ. ਭਾਰਤੀ ਆਪਣੇ ਇਸ ਨਾਂ ਬਾਰੇ ਦੱਸਦਿਆਂ ਕਹਿੰਦੀ ਹੈ-

"ਮੇਰੇ ਤੋਂ ਪਹਿਲਾ ਮੇਰੇ ਮਾਪਿਆਂ ਦੇ ਘਰ 'ਚ ਦੋ ਹੋਰ ਕੁੜੀਆਂ ਦਾ ਜਨਮ ਹੋਇਆ। ਮੇਰੇ ਮਾਪਿਆਂ ਨੇ ਮੈਨੂੰ ਅਨਚਾਹੀ ਸੰਤਾਨ ਵੱਜੋਂ ਮਨਿਆ ਅਤੇ ਰੱਬ (ਰਾਮ) ਨੂੰ ਪ੍ਰਾਰਥਨਾ ਕੀਤੀ ਕਿ ਕੁੜੀਆਂ ਬਥੇਰੀਆਂ ਹੋ ਗਈਆਂ, ਹੁਣ ਬਸ ਕਰ. ਇਸੇ ਗੱਲ ਨੂੰ ਫੜ ਕੇ ਉਨ੍ਹਾਂ ਨੇ ਮੇਰਾ ਨਾਂ ਰਾਮਭਤੇਰੀ ਰੱਖ ਦਿੱਤਾ।"

ਉਹ ਦੱਸਦੀ ਹੈ ਕਿ ਇਸ ਨਾਂ ਨਾਲ ਉਸਨੂੰ ਹਮੇਸ਼ਾ ਤੋਂ ਹੀ ਨਫ਼ਰਤ ਰਹੀ. ਉਸਨੂੰ ਲਗਦਾ ਰਿਹਾ ਕਿ ਇਹ ਨਾਂ ਉਸਦੀ ਹੋਂਦ 'ਤੇ ਹੀ ਕਲੰਕ ਹੈ. ਕਿੰਨੇ ਹੀ ਸਾਲ ਉਹ ਇਸ ਨਾਂ ਨਾਲ ਜੂਝਦੀ ਰਹੀ ਪਰ ਸਮਾਜਿਕ ਪਾਬੰਦੀਆਂ ਹੋਣ ਕਰਕੇ ਉਹ ਕਦੇ ਆਪਣਾ ਨਾਂ ਬਦਲ ਲੈਣ ਦਾ ਹੌਸਲਾ ਨਹੀਂ ਸੀ ਕਰ ਸਕੀ.

ਫੇਰ ਇਕ ਦਿਨ ਉਸਦੀ ਮੁਲਾਕਾਤ ਸਵਿਤਾ ਬੇਰਵਾਲ ਨਾਲ ਹੋਈ. ਇਕ ਪ੍ਰੋਗ੍ਰਾਮ ਦੇ ਦੌਰਾਨ ਜਦੋਂ ਰਾਮਭਤੇਰੀ ਨੇ ਸੰਗ ਵੱਜੋਂ ਆਪਣਾ ਨਾਂ ਦੱਸਣ ਤੋਂ ਨਾਂਹ ਕਰ ਦਿੱਤੀ ਤਾਂ ਸਵਿਤਾ ਬੇਰਵਾਲ ਨੇ ਉਸਨੂੰ ਆਪਣਾ ਨਾਂ ਬਦਲ ਲੈਣ ਦੀ ਸਲਾਹ ਦਿੱਤੀ। ਰਾਮਭਤੇਰੀ ਨੇ ਇਸ ਬਾਰੇ ਪਹਿਲੀ ਵਾਰੀ ਘਰੇ ਗੱਲ ਕੀਤੀ ਅਤੇ ਕਿਸੇ ਨੇ ਕੋਈ ਐਤਰਾਜ਼ ਨਾ ਕੀਤਾ।

ਅਤੇ ਰਾਮਭਤੇਰੀ ਦਾ ਨਵਾਂ ਨਾਮ ਭਾਰਤੀ ਹੋ ਗਿਆ. ਇਸ ਤੋਂ ਬਾਅਦ ਭਾਰਤੀ ਨੇ ਸੋਚਿਆ ਕਿ ਅਜਿਹੀ ਹੋਰ ਵੀ ਔਰਤਾਂ ਹੋਣੀਆਂ ਜਿਨ੍ਹਾਂ ਦੇ ਨਾਂ ਉਨ੍ਹਾਂ ਨੂੰ ਸ਼ਰਮਿੰਦਗੀ ਝੇਲਣ ਤੇ ਮਜ਼ਬੂਰ ਕਰ ਰਹੇ ਹੋਣੇ। ਭਾਰਤੀ ਨੇ ਸਵਿਤਾ ਬੇਰਵਾਲ ਨਾਲ ਰਲ੍ਹ ਕੇ ਇਹੋ ਮੁਹਿਮ ਚਲਾ ਦਿੱਤੀ ਅਤੇ ਅਜਿਹੀਆਂ ਔਰਤਾਂ ਨੂੰ ਲੱਭਣ ਦਾ ਅਭਿਆਨ ਸ਼ੁਰੂ ਕੀਤਾ। ਭਾਰਤੀ ਨੇ ਦੱਸਿਆ ਕਿ ਉਹ ਜਨਵਾਦੀ ਮਹਿਲਾ ਸਮਿਤੀ ਦੀ ਮੈਂਬਰ ਬਣੀ ਅਤੇ ਹਰਿਆਣਾ ਦੇ ਪਿੰਡਾਂ 'ਚ ਜਾ ਕੇ ਅਜਿਹੀ ਔਰਤਾਂ ਦੀ ਭਾਲ ਸ਼ੁਰੂ ਕੀਤੀ।

ਉਹ ਹੁਣ ਤਕ 130 ਔਰਤਾਂ ਦਾ ਨਾਂ ਬਦਲਾਉਣ 'ਚ ਮਦਦ ਕਰ ਚੁੱਕੀ ਹੈ. ਭਾਰਤੀ ਦਾ ਕਹਿਣਾ ਹੈ ਕਿ ਇਹ ਸਿਰਫ ਨਾਂ ਬਦਲ ਲੈਣ ਦੀ ਗੱਲ ਨਹੀਂ ਹੈ. ਇਹ ਉਸ ਔਰਤ ਦੀ ਮਾਨਸਿਕ ਸਥਿਤੀ ਨੂੰ ਤਬਦੀਲ ਕਰ ਦੇਣਾ ਹੁੰਦਾ ਹੈ. ਜਿਨ੍ਹਾਂ ਔਰਤਾਂ ਨੇ ਆਪਣਾ ਨਾਂ ਬਦਲਿਆ ਹੈ ਉਨ੍ਹਾਂ ਵਿੱਚ ਇਕ ਨਵਾਂ ਆਤਮ ਵਿਸ਼ਵਾਸ ਝਲਕਦਾ ਹੈ.

ਲੇਖਕ: ਰਵੀ ਸ਼ਰਮਾ