ਹਿੰਦੀ ਹੈਂ ਹਮ

"ਹਿੰਦੀ ਭਾਵੇਂ ਅੰਗ੍ਰੇਜ਼ੀ ਦੀ ਤਰ੍ਹਾਂ ਲੱਛੇਦਾਰ ਨਹੀਂ ਮੰਨੀ ਜਾਂਦੀ ਪਰ ਇਸ ਭਾਸ਼ਾ ਵਿੱਚ ਮਜਬੂਤੀ ਨਾਲ ਟਿਕੇ ਰਹਿਣ ਦੀ ਤਾਕਤ ਹੈ”

ਹਿੰਦੀ ਹੈਂ ਹਮ

Sunday March 26, 2017,

4 min Read

ਜਿਵੇਂ-ਜਿਵੇਂ ਇਨਸਾਨ ਦੀ ਭਾਸ਼ਾ ਬਦਲਦੀ ਹੈ, ਉਸਦੀ ਇੱਛਾਵਾਂ, ਲੋੜਾਂ ਅਤੇ ਜਿੰਦਗੀ ਨੂੰ ਵੇਖਣ ਅਤੇ ਸਮਝਣ ਦਾ ਨਜ਼ਰਿਆ ਵੀ ਬਦਲ ਜਾਂਦਾ ਹੈ. ਮੈਂ ਵੀ ਕੀਤੇ ਬਦਲ ਹੀ ਨਾ ਜਾਵਾਂ, ਇਹ ਸੋਚ ਕੇ ਮੈਂ ਆਪਣੇ ਆਪ ਨੂੰ ਕਦੇ ਵੀ ਆਪਣੀ ਭਾਸ਼ਾ ਤੋਂ ਦੂਰ ਨਹੀਂ ਹੋਣ ਦਿੱਤਾ. ਕਹਿੰਦੇ ਹਨ ਆਪਣੀ ਮਿੱਟੀ ਅਤੇ ਆਪਣੀ ਬੋਲੀ ਕਦੇ ਵੀ ਦਿਲ ਤੋਂ ਵੱਖ ਨਹੀਂ ਹੁੰਦੇ, ਮੇਰੇ ਨਾਲ ਵੀ ਕੁਛ ਅਜਿਹਾ ਹੀ ਹੈ.

ਇਹ ਕਹਿਣਾ ਝੂਠ ਹੋਏਗਾ ਜੇਕਰ ਮੈਂ ਕਹਾਂ ਕੇ ਮੈਂ ਬਹੁਤ ਵਧੀਆ ਹਿੰਦੀ ਲਿਖ ਸਕਦੀ ਹਾਂ. ਹਿੰਦੀ ਲਿਖਣ ਦੀ ਆਦਤ ਤਾਂ ਸਕੂਲ ਦੇ ਦਿਨਾਂ ਤੋਂ ਹੀ ਬਦਲ ਗਈ ਸੀ. ਅੰਗ੍ਰੇਜ਼ੀ ‘ਚ ਲਿਖਣਾ, ਅੰਗ੍ਰੇਜ਼ੀ ਹੀ ਬੋਲਣਾ, ਸਕੂਲ ਅਗ੍ਰੇਜ਼ੀ ਵਿੱਚ, ਕਾਲੇਜ ਅੰਗ੍ਰੇਜ਼ੀ ਵਿੱਚ, ਨੌਕਰੀ ਅੰਗ੍ਰੇਜ਼ੀ ਵਿੱਚ. ਇਸ ਤੋਂ ਅਲਾਵਾ ਇਹ ਵੀ ਸੋਚ ਕੇ ਵਧੀਆ ਤਰੀਕੇ ਨਾਲ ਅੰਗ੍ਰੇਜ਼ੀ ਬੋਲਣਾ ਅਤੇ ਲਿਖਣਾ ਆਉਣ ਨਾਲ ਹੀ ਸਬ ਕੁਛ ਮਿਲਦਾ ਹੈ ਜਾਂ ਕਹਾਂ ਕੇ ਅਗ੍ਰੇਜ਼ੀ ਹੀ ਜਿੰਦਗੀ ‘ਚ ਅੱਗੇ ਵਧਣ ਦਾ ਜ਼ਰਿਆ ਬਣ ਗਈ. ਪਰ ਹੁਣ ਦੁਖ ਲਗਦਾ ਹੈ ਕੇ ਜਦੋਂ ਹਿੰਦੀ ਲਿਖਣ ਬੈਠਦੀ ਹਾਂ ਤਾਂ ਉਸ ਤਰ੍ਹਾਂ ਨਹੀਂ ਲਿਖ ਪਾਉਂਦੀ ਜਿਸ ਤਰ੍ਹਾਂ ਲਿਖਣਾ ਚਾਹੁੰਦੀ ਹਾਂ. ਹਿੰਦੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਦਾਂ ਮੇਰੇ ਕੋਲ ਹਨ ਜਿਨ੍ਹਾਂ ਨੂੰ ਮੈਂ ਸ਼ਬਦ ਦੇਣਾ ਚਾਹੁੰਦੀ ਹਾਂ. ਮੇਰੀ ਮਾਂ ਮੇਰੀ ਸਬ ਤੋਂ ਵੱਡੀ ਪ੍ਰੇਰਨਾ ਹੈ ਅਤੇ ਉਨ੍ਹਾਂ ਦਾ ਹਿੰਦੀ ਭਾਸ਼ਾ ਨਾਲ ਬਹੁਤ ਪਿਆਰ ਸੀ. ਮੈਂ ਅਂਗ੍ਰੇਜ਼ੀਦਾਂ ਹੋਣ ਦੇ ਬਾਵਜੂਦ ਹਿੰਦੀ ਵਿੱਚ ਸੁਪਨੇ ਵੇਖਦੀ ਹਾਂ, ਸੋਚਦੀ ਹਾਂ ਅਤੇ ਹੱਸਦੀ ਵੀ ਹਿੰਦੀ ਵਿੱਚ ਹੀ ਹਾਂ. ਇਸ ਲਈ ਜਦੋਂ ਮੈਨੂੰ ਕਿਹਾ ਗਿਆ ਕੇ ਹਿੰਦੀ ਵਿੱਚ ਸੰਪਾਦਕੀ ਲੇਖ ਲਿਖਣ ਨੂੰ ਤਾਂ ਦਿਲ ਨੂੰ ਬੜਾ ਸੂਕੂਨ ਮਿਲਿਆ.

image


ਪਰ ਇੰਨੇ ਸਾਲ ਬਾਅਦ ਫੇਰ ਤੋਂ ਇਸ ਤਰ੍ਹਾਂ ਹਿੰਦੀ ਲਿਖਣਾ ਸੌਖਾ ਨਹੀਂ ਹੈ. ਉੱਤੋਂ ਮਾਤ੍ਰਾਵਾਂ ਅਤੇ ਸ਼ਬਦਾਂ ਦਾ ਚੋਣ. ਉਹ ਵੀ ਇੱਕ ਵੱਡੀ ਚੁਨੋਤੀ ਸੀ. ਫੇਰ ਸੋਚਿਆ ਚਲੋ ਛੱਡੋ, ਜੇਕਰ ਲਿੱਖਣਾ ਹੈ ਤਾਂ ਲਿੱਖਣਾ ਹੀ ਹੈ. ਪਰ ਅਜਿਹਾ ਕੀ ਲਿੱਖਾਂ ਕੇ ਆਪਣੇ ਯੂਅਰਸਟੋਰੀ ਹਿੰਦੀ ਦੇ ਪਾਠਕਾਂ ਨਾਲ ਜੁੜ ਸਕਣ. ਮੈਜ ਅਜਿਹਾ ਕੁਛ ਨਹੀਂ ਲਿੱਖਣ ਵਾਲੀ ਕੇ ਹਿੰਦੀ ਦੀ ਦੁਨਿਆ ਵਿੱਚ ਤਹਿਲਕਾ ਹੋ ਜਾਵੇ. ਮੈਂ ਤਾਂ ਕੁਛ ਸਿੱਧਾ ਜਿਹਾ ਹੀ ਲਿੱਖਣਾ ਚਾਹੁੰਦੀ ਹਾਂ ਇਸ ਵਾਦੇ ਨਾਲ ਕੇ ਹਰ ਰੋਜ਼ ਨਾ ਸਹੀ ਪਰ ਸਮੇਂ ਸਮੇਂ ਤੇ ਮੈਂ ਕੁਛ ਨਾ ਕੁਛ ਹਿੰਦੀ ਵਿੱਚ ਜ਼ਰੂਰ ਲਿੱਖਿਆ ਕਰਾਂਗੀ.

ਸਾਡੀ ਹਿੰਦੀ ਆਧੁਨਿਕਤਾ ਦੇ ਸਿਸਟਮ ਵਿੱਚ ਕਿਤੇ ਗੁਆਚ ਗਈ ਹੈ. ਅਤੇ ਹਿੰਦੀ ਲਈ ਥਾਂ ਥੁੜ ਰਹੀ ਹੈ.ਅਜੀਬ ਜਿਹੀ ਗੱਲ ਹੈ ਕੇ ਆਧੁਨਿਕਤਾ ਰੋਲ੍ਹਾ ਪਾ ਕੇ ਦੁਨਿਆ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਅਤੇ ਗਿਆਨ ਦੇਣ ਦਾ ਮਾਤਰ ਇੱਕ ਹੀ ਜ਼ਰਿਆ ਹੋਣ ਦਾ ਘਮੰਡ ਵੀ ਕਰ ਰਹੀ ਹੈ. ਪਰ ਜਿੱਥੇ ਤਕ ਮੈਨੂੰ ਲਗਦਾ ਹੈ ਕੇ ਆਧੁਨਿਕਤਾ ਦਾ ਚਰਿਤਰ ਹਾਲੇ ਤਕ ਵੀ ਸਥਾਈ ਨਹੀਂ ਹੋ ਸਕਿਆ ਹੈ. ਅੱਜ ਦੀ ਆਧੁਨਿਕਤਾ ਆਉਣ ਵਾਲੇ ਕਲ ਬੇਹੀ ਹੋ ਜਾਣੀ ਹੈ ਅਤੇ ਇੱਕ ਨਵੀਂ ਆਧੁਨਿਕਤਾ ਉਸ ਉੱਪਰ ਹਾਵੀ ਹੋ ਜਾਂਦੀ ਹੈ. ਪਰੰਤੂ ਸਾਡੀ ਹਿੰਦੀ ਅਧੁਨਿਕਤਾਵਾਂ ਦੀ ਔਕੜਾਂ ਪਾਰ ਕਰਦਿਆਂ ਹੌਲ੍ਹੀ ਹੌਲ੍ਹੀ ਅੱਗੇ ਵਧ ਰਹੀ ਹੈ.

ਇਨ੍ਹਾਂ ਸਬ ਦੇ ਬਾਵਜੂਦ ਮੈਂ ਵੇਖ ਰਹੀ ਹਾਂ ਕੇ ਹਿੰਦੀ ਮੁੜ ਪਰਤ ਰਹੀ ਹੈ. ਮੇਰੇ ਆਸਪਾਸ ਦੇ ਲੋਕ ਹਿੰਦੀ ਬੋਲਣ ਵਿੱਚ ਫ਼ਖਰ ਮਹਿਸੂਸ ਕਰਦੇ ਹਨ. ਹਿੰਦੀ ਸਿੱਖਣ ਦੀ ਉਨ੍ਹਾਂ ਦੀ ਇੱਛਾ ਮੈਨੂੰ ਵੀ ਉਤਸ਼ਾਹਿਤ ਕਰਦੀ ਹੈ. ਜਦੋਂ ਮੈਨੂੰ ਹਿੰਦੀ ਵਿੱਚ ਬੋਲਣ ਅਤੇ ਲਿੱਖਣ ਦਾ ਮੌਕਾ ਮਿਲਦਾ ਹੈ ਤਾਂ ਮੈਨੂੰ ਫ਼ਖਰ ਮਹਿਸੂਸ ਹੁੰਦਾ ਹੈ. ਹਿੰਦੀ ਕਵਿਤਾਵਾਂ ਪੜ੍ਹਦੀ ਹਾਂ, ਹਿੰਦੀ ਕਹਾਣੀਆਂ ਸੁਣਦੀ ਹਾਂ ਅਤੇ ਹਿੰਦੀ ਫਿਲਮਾਂ ਵੇਖਦੀ ਹਾਂ. ਆਪਣੇ ਚੁਫ਼ੇਰੇ ਹੋਣ ਵਾਲੀ ਗੱਲਾਂ ਤੋਂ ਹਿੰਦੀ ਸਿੱਖਦੀ ਹਾਂ.

ਅਸੀਂ ਹਿੰਦੀ ਬੋਲਣ ਵਾਲਿਆਂ ਨੂੰ ਆਪਣੀ ਭਾਸ਼ਾ ਉੱਪਰ ਫ਼ਖਰ ਹੋਣਾ ਚਾਹਿਦਾ ਹੈ ਅਜਿਹਾ ਕਿਉਂ ਹੈ ਕੇ ਅਸੀਂ ਘਰ ਵਿੱਚ ਸਾਰੇ ਕੰਮ ਹਿੰਦੀ ਵਿੱਚ ਕਰਦੇ ਹਾਂ ਅਤੇ ਬਾਹਰ ਆਉਂਦੇ ਹੀ ਅੰਗ੍ਰੇਰਜ਼ੀ ਵਾਲੇ ਹੀਰੋ-ਹੀਰੋਇਨ ਬਣ ਜਾਂਦੇ ਹਾਂ. ਯੂਅਰਸਟੋਰੀ ਹਿੰਦੀ ਦੇ ਜ਼ਰੀਏ ਸਾਡਾ ਮਕਸਦ ਇਹ ਹਿਆ ਕੇ ਹਿੰਦੀ ਹਰ ਘਰ ਵਿੱਚ ਪਹੁੰਚੇ. ਜੋ ਕੁਛ ਅੰਗ੍ਰੇਰਜ਼ੀ ਵਿੱਚ ਹੋ ਰਿਹਾ ਹੈ ਉਹ ਹਿੰਦੀ ਵਿੱਚ ਹੋਏ. ਹਿੰਦੀ ਦੀ ਕਹਾਣੀਆਂ, ਹਿੰਦੀ ਦੇ ਕਿੱਸੇ, ਬੁਲਾਰੇ, ਕਾਰੋਬਾਰੀ ਸਬ ਹਿੰਦੀ ਦੀ ਵਰਤੋਂ ਕਰਨ. ਇਹ ਪਹਿਲਾਂ ਤੋਂ ਹੀ ਤੈਅ ਹੈ ਕੇ ਅਸੀਂ ਗ਼ਲਤੀਆਂ ਕਰਾਂਗੇ ਕਿਉਂਕਿ ਅਸੀਂ ਹਿੰਦੀ ਦੇ ਮਾਹਿਰ ਨਹੀਂ ਹਾਂ. ਪਾਠਕਾਂ ਤੋਂ ਵੀ ਸਾਨੂੰ ਉਮੀਦ ਹੈ, ਉਹ ਵੀ ਸਾਡੇ ਨਾਲ ਜੁੜ ਕੇ ਆਪਣੀ ਗੱਲ ਕਹਿਣ. ਮਜਬੂਤੀ ਨਾਲ ਖੜੇ ਹੋਣ ਵਿੱਚ ਸਾਡੀ ਮਦਦ ਕਰਨ, ਕਿਉਂਕਿ ਤਾਂ ਹੀ ਅਸੀਂ ਕਹਿ ਸਕਾਂਗੇ ‘ਹਿੰਦੀ ਹੈਂ ਹਮ ਵਤਨ ਹੈ, ਹਿੰਦੁਸਤਾਂ ਹਮਾਰਾ...’

ਹਿੰਦੀ ਅੰਗ੍ਰੇਜ਼ੀ ਦੀ ਤਰ੍ਹਾਂ ਸੇਕਸੀ ਨਹੀਂ ਹੈ ਪਰ ਮਜਬੂਤੀ ਨਾਲ ਟਿਕੇ ਰਹਿਣ ਦੀ ਤਾਕਤ ਰਖਦੀ ਹੈ. ਇਸ ਲਈ ਤੁਸੀਂ ਸਾਡੀ ਹੌਂਸਲਾਅਫਜਾਈ ਕਰੋ, ਸਾਡੀ ਗ਼ਲਤੀਆਂ ਇੱਕ ਪਾਸੇ ਰੱਖ ਕੇ.

-ਸ਼ਰਧਾ ਸ਼ਰਮਾ 

    Share on
    close