'ਆਰਟੀਆਈ ਟੀ ਸਟਾਲ', ਜਿੱਥੇ ਹੈ ਹਰ ਸਮੱਸਿਆ ਦਾ ਸਮਾਧਾਨ    

0

ਉੱਤਰ ਪ੍ਰਦੇਸ਼ ਦੇ ਜਿਲ੍ਹਾ ਕਾਨਪੁਰ ਦੇ ਪਿੰਡ ਚੌਬੇਪੁਰ ਵਿੱਚ ਜੇ ਤੁਹਾਨੂੰ ਕਿਸੇ ਚਾਹ ਦੇ ਖੋਖੇ 'ਤੇ ਲੋਕਾਂ ਦਾ ਕੱਠ ਦਿੱਸੇ ਤਾਂ ਸਮਝ ਲੈਣਾ ਇਹੋ ਉਹ ਥਾਂ ਹੈ ਜਿੱਥੇ ਲੋਕੀਂ ਸਿਰਫ਼ ਚਾਹ ਪੀਣ ਨਹੀਂ ਆਉਂਦੇ ਸਗੋਂ ਸਰਾਕਰੀ ਦਫ਼ਤਰਾਂ 'ਚੋਂ ਜਾਣਕਾਰੀ ਲੈਣ ਲਈ ਆਰਟੀਆਈ ਦੇ ਫ਼ੋਰਮ ਤਿਆਰ ਕਰਨਾ ਸਿੱਖ ਰਹੇ ਹਨ. ਚਾਹ ਦੀ ਇਸ ਦੁਕਾਨ 'ਤੇ ਚਾਹ ਦੀ ਚੁਸਕੀਆਂ ਮਾਰਦੇ ਹੋਏ ਹੀ ਲੋਕਾਂ ਨੇ ਆਰਟੀਆਈ (ਸੂਚਨਾ ਦੇ ਅਧਿਕਾਰ) ਦੀ ਵਰਤੋਂ ਕਰਦਿਆਂ ਸਰਕਾਰੀ ਮਹਿਕਮੇ ਨੂੰ ਪਤਰ ਲਿਖ ਕੇ ਜਾਣਕਾਰੀ ਪ੍ਰਾਪਤ ਕੀਤੀਆਂ ਅਤੇ ਵਿਕਾਸ ਕਾਰਜ ਕਰਵਾਏ।

ਇਹ ਦੁਕਾਨ ਹੈ 27 ਸਾਲ ਦੇ ਕ੍ਰਿਸ਼ਨ ਮੁਰਾਰੀ ਯਾਦਵ ਦੀ ਜੋ ਪਿਛਲੇ ਪੰਜ ਸਾਲਾਂ ਤੋਂ ਆਪਣੀ ਦੁਕਾਨ ਦੇ ਰਾਹੀਂ ਲੋਕਾਂ ਨੂੰ ਆਰਟੀਆਈ ਬਾਰੇ ਜਾਗਰੂਕ ਕਰ ਰਹੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਵਰਤੋਂ ਲਈ ਪ੍ਰੇਰਿਤ ਕਰ ਰਹੇ ਹਨ. ਇਨ੍ਹਾਂ ਦੀ ਚਾਹ ਦੀ ਦੁਕਾਨ ਤਿੰਨ ਕੰਧਾਂ ਅਤੇ ਫੂਸ ਦੀ ਛੱਤ ਨਾਲ ਹੀ ਉਸਾਰੀ ਹੋਈ ਹੈ ਪਰ ਇਹ ਲੋਕਾਂ ਲਈ ਜਾਣਕਾਰੀ ਦਾ ਵੱਡਾ ਕੇਂਦਰ ਬਣ ਚੁੱਕੀ ਹੈ.

ਆਰਟੀਆਈ ਲਾਗੂ ਹੋਣ ਨੂੰ ਮੁਲਕ ਵਿੱਚ ਇਕ ਵੱਡੇ ਫੇਰਬਦਲ ਵੱਜੋਂ ਵੇਖਿਆ ਜਾ ਰਿਹਾ ਹੈ ਪਰ ਅਸਲ ਗੱਲ ਇਹ ਹੈ ਕੀ ਸਾਲ 2005 ਵਿੱਚ ਲਾਗੂ ਹੋਏ ਇਸ ਕਾਨੂਨ ਬਾਰੇ ਹਾਲੇ ਵੀ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ. ਲੋਕਾਂ ਨੂੰ ਹਾਲੇ ਵੀ ਨਹੀਂ ਪਤਾ ਕੀ ਇਸ ਕਾਨੂਨ ਰਾਹੀਂ ਕਿਸੇ ਸਰਾਕਰੀ ਅਦਾਰੇ ਬਾਰੇ ਜਾਣਕਾਰੀ ਕਿਵੇਂ ਲਈ ਜਾਂਦੀ ਹੈ. ਪੰਜ ਸਾਲ ਜਦੋਂ ਕ੍ਰਿਸ਼ਨ ਮੁਰਾਰੀ ਯਾਦਵ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਾਉਣ ਦਾ ਫ਼ੈਸਲਾ ਕੀਤਾ.

ਕ੍ਰਿਸ਼ਨ ਮੁਰਾਰੀ ਯਾਦਵ ਨੇ ਸਮਾਜ ਸ਼ਾਸਤਰ ਵਿੱਚ ਐਮਏ ਕੀਤੀ ਹੋਈ ਹੈ. ਪਹਿਲਾਂ ਵੀ ਉਹ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਦਾ ਰਿਹਾ ਹੈ. ਫ਼ੇਰ ਕੁਝ ਸਮਾਂ ਉਸਨੇ ਇਕ ਨੌਕਰੀ ਵੀ ਕੀਤੀ ਪਰ ਪਰ ਉਸ ਦਾ ਮਨ ਨਹੀਂ ਲੱਗਾ। ਯਾਦਵ ਕਾ ਕਹਿਣਾ ਹੈ ਕੇ-

"ਇਕ ਦਿਨ ਮੈਂ ਵੇਖਿਆ ਕੀ ਪੰਜ-ਛੇ ਸਰਕਾਰੀ ਕਰਮਚਾਰੀ ਲੋਕਾਂ ਨੂੰ ਆਰਟੀਆਈ ਬਾਰੇ ਜਾਣਕਾਰੀ ਦੇ ਰਹੇ ਸਨ. ਉਹ ਦੱਸਦੇ ਸਨ ਕੀ ਇਸ ਰਾਹੀਂ ਲੋਕ ਆਪਣੇ ਇਲਾਕੇ ਦੇ ਸਰਕਾਰੀ ਮਹਿਕਮੇ ਬਾਰੇ ਜਾਣਕਾਰੀ ਲੈ ਸਕਦੇ ਸਨ ਅਤੇ ਅਧਿਕਾਰੀਆਂ ਤੋਂ ਜ਼ਵਾਬ ਮੰਗ ਸਕਦੇ ਸਨ. ਇਸ ਕੰਮ ਦੀ ਕੋਈ ਫ਼ੀਸ ਵੀ ਨਹੀਂ ਸੀ ਲਗਦੀ। ਮੈਂ ਇਸ ਗੱਲ ਨਾਲ ਬਹੁਤ ਪ੍ਰਭਾਵਿਤ ਹੋਇਆ।"

ਇਸ ਤੋਂ ਬਾਅਦ ਯਾਦਵ ਨੇ ਆਰਟੀਆਈ ਬਾਰੇ ਚੰਗੀ ਤਰ੍ਹਾਂ ਪੜ੍ਹਾਈ ਕੀਤੀ ਅਤੇ ਜਾਣਕਾਰੀ ਪ੍ਰਾਪਤ ਕੀਤੀ। ਫ਼ੇਰ ਸਾਲ 2011 ਤੋਂ ਲੋਕਾਂ ਨੂੰ ਇਸ ਬਾਰੇ ਜਾਣੂੰ ਕਰਾਉਣ ਦੇ ਕੰਮ 'ਚ .ਲੱਗ ਗਏ. ਉਨ੍ਹਾਂ ਦੀ ਇਸ ਮੁਹਿਮ ਦੇ ਚਰਚੇ ਕਾਨਪੁਰ ਸ਼ਹਿਰ 'ਚ ਹੋਣ ਲੱਗੇ। ਅਖ਼ਬਾਰਾਂ ਵਿੱਚ ਉਨ੍ਹਾਂ ਦਾ ਨਾਂਅ ਆਉਣ ਲੱਗਾ ਤਾਂ ਪਰਿਵਾਰ ਨੇ ਐਤਰਾਜ਼ ਕੀਤਾ ਅਤੇ ਇਹ ਕੰਮ ਛੱਡ ਕੇ ਨੌਕਰੀ ਵੱਲ ਧਿਆਨ ਦੇਣ ਨੂੰ ਕਿਹਾ। ਇਨ੍ਹਾਂ ਗੱਲਾਂ ਦਾ ਯਾਦਵ ਉੱਪਰ ਕੋਈ ਅਸਰ ਨਾ ਹੋਇਆ ਅਤੇ ਉਹ ਕਾਨਪੁਰ ਛੱਡ ਕੇ ਇਕ ਪਿੰਡ ਚੌਬੇਪੁਰ ਆ ਕੇ ਰਾਹਿਣ ਲੱਗ ਪਏ.

ਉਨ੍ਹਾਂ ਦਾ ਕਹਿਣਾ ਹੈ ਕੀ-

"ਅੱਧੇ ਨਾਲੋਂ ਵੱਧ ਆਬਾਦੀ ਤਾਂ ਪਿੰਡਾਂ ਵਿੱਚ ਰਹਿੰਦੀ ਹੈ. ਸ਼ਹਿਰਾਂ ਦੇ ਲੋਕਾਂ ਨੂੰ ਹੀ ਜਦੋਂ ਆਰਟੀਆਈ ਬਾਰੇ ਜਾਣਕਾਰੀ ਨਹੀਂ ਹੈ ਤਾਂ ਪਿੰਡਾਂ ਦੇ ਲੋਕਾਂ ਨੂੰ ਤਾਂ ਕਿੱਥੋਂ ਪਤਾ ਹੋਣਾ ਐ. ਇਸ ਲਈ ਪਿੰਡਾਂ ਦੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਵੀ ਬਹੁਤ ਜ਼ਰੂਰੀ ਹੈ."

ਯਾਦਵ ਨੇ ਪਹਿਲਾਂ ਨੇੜਲੇ ਪਿੰਡਾਂ ਦਾ ਦੌਰਾ ਕੀਤਾ ਅਤੇ ਸਮਝਿਆ ਕੀ ਉਨ੍ਹਾਂ ਦੀ ਸਮਸਿਆਵਾਂ ਕੀ ਹਨ. ਫ਼ੇਰ ਉਨ੍ਹਾਂ ਨੇ ਪਿੰਡਾਂ ਵਿੱਚ ਜਾ ਕੇ ਪਰਚੇ ਵੰਡੇ ਅਤੇ ਲੋਕਾਂ ਨੂੰ ਦੱਸਿਆ ਕੀ ਉਨ੍ਹਾਂ ਦੇ ਕੰਮ ਕਰਾਉਣ ਲਈ ਉਹ ਉਨ੍ਹਾਂ ਦੀ ਮਦਦ ਕਰਣਗੇ। ਲੋਕਾਂ ਨੇ ਉਨ੍ਹਾਂ ਕੋਲ ਆਉਣਾ ਸ਼ੁਰੂ ਕਰ ਦਿੱਤਾ। ਕਸੀ ਦਾ ਕਿਸੇ ਦਾ ਰਾਸ਼ਨ ਕਾਰਡ ਨਹੀਂ ਸੀ ਬਣ ਰਿਹਾ, ਕਿਸੇ ਨੂੰ ਫ਼ਸਲਾਂ ਦਾ ਮੁਆਵਜ਼ਾ ਨਹੀਂ ਸੀ ਦਿੱਤਾ ਜਾ ਰਿਹਾ। ਯਾਦਵ ਨੇ ਜਦੋਂ ਇਨ੍ਹਾਂ ਸ਼ਿਕਾਇਤਾਂ ਬਾਰੇ ਆਰਟੀਆਈ ਪਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਜ਼ਵਾਬ ਵੀ ਮਿਲਣ ਲੱਗ [ਪਏ ਅਤੇ ਲੋਕਾਂ ਦੇ ਕੰਮ ਵੀ ਹੋਣ ਲੱਗੇ। ਸਮਸਿਆ ਇਹ ਸੀ ਕੇ ਕੋਈ ਇਕ ਅਜਿਹੀ ਥਾਂ ਹੋਵੇ ਜਿੱਥੇ ਲੋਕਾਂ ਨੂੰ ਇੱਕਠੇ ਕਰਕੇ ਆਰਟੀਆਈ ਬਾਰੇ ਜਾਣਕਾਰੀ ਦਿੱਤੀ ਜਾ ਸਕੇ. ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕੀਤੀ ਤਾਤਿਆਗੰਜ ਦੇ ਮੂਲਚੰਦ ਨੇ. ਮੂਲਚੰਦ ਚਾਹ ਦੀ ਦੁਕਾਨ ਚਲਾਉਂਦੇ ਸਨ. ਉਨ੍ਹਾਂ ਦੱਸਿਆ-

"ਅਸੀਂ ਮੂਲਚੰਦ ਦੀ ਦੁਕਾਨ 'ਤੇ ਚਾਹ ਪੀਂਦੇ ਸਾਂ ਅਤੇ ਲੋਕਾਂ ਨੂੰ ਆਰਟੀਆਈ ਬਾਰੇ ਜਾਣਕਾਰੀ ਦਿੰਦੇ ਸੀ. ਮੂਲਚੰਦ ਨੇ ਕਿਹਾ ਕੀ ਉਹ ਇਸੇ ਦੁਕਾਨ ਵਿੱਚ ਆਪਣਾ ਦਫ਼ਤਰ ਖੋਲ ਲਵੇ."

ਯਾਦਵ ਨੇ 2103 ਵਿੱਚ 'ਆਰਟੀਆਈ ਟੀ ਸਟਾਲ' ਖੋਲ ਲਿਆ. ਲੋਕਾਂ ਨੇ ਦੂਰ ਦੂਰ ਤੋਂ ਵੀ ਉਨ੍ਹਾਂ ਕੋਲ ਆਉਣਾ ਸ਼ੁਰੂ ਕਰ ਦਿੱਤਾ।

"ਮੈਂ ਹੁਣ ਤਕ 500 ਲੋਕਾਂ ਦੀ ਮਦਦ ਕਰ ਚੁੱਕਾ ਹਾਂ. ਮੈਂ ਆਪ ਵੀ 250 ਤੋਂ ਵੱਧ ਆਰਟੀਆਈ ਪਾ ਚੁੱਕਾ ਹਾਂ. ਮੈਂ ਫ਼ੋਨ ਰਾਹੀਂ ਵੀ ਲੋਕਾਂ ਨੂੰ ਆਰਟੀਆਈ ਲਾਉਣ 'ਚ ਮਦਦ ਕਰਦਾ ਹਾਂ."

ਮਾਲੀ ਸਮਸਿਆ ਬਾਰੇ ਕ੍ਰਿਸ਼ਨ ਮੁਰਾਰੀ ਯਾਦਵ ਕਹਿੰਦੇ ਹਨ ਕੀ ਉਹ ਅਖ਼ਬਾਰਾਂ ਅਤੇ ਪਤ੍ਰਿਕਾਵਾਂ 'ਚ ਲੇਖ ਲਿੱਖਦੇ ਹਨ ਜਿੱਥੋਂ ਕੁਝ ਪੈਸਾ ਮਿਲ ਜਾਂਦਾ ਹੈ. ਕਈ ਵਾਰ ਉਨ੍ਹਾਂ ਕੋਲ ਆਰਟੀਆਈ ਪਾਉਣ ਲਈ ਵੀ ਪੈਸੇ ਨਹੀਂ ਹੁੰਦੇ ਤਾਂ ਉਨ੍ਹਾਂ ਦੇ ਦੋਸਤ ਮਦਦ ਕਰ ਦਿੰਦੇ ਹਨ. ਉਨ੍ਹਾਂ ਦੀ ਯੋਜਨਾ ਇਕ ਵੈਨ ਖ਼ਰੀਦਣ ਦੀ ਹੈ ਤਾਂ ਜੋ ਉਹ ਪਿੰਡਾਂ 'ਚ ਜਾ ਕੇ ਲੋਕਾਂ ਦੀ ਮਦਦ ਕਰ ਸਕਣ.

ਲੇਖਕ: ਗੀਤਾ ਬਿਸ਼ਟ

ਅਨੁਵਾਦ: ਅਨੁਰਾਧਾ ਸ਼ਰਮਾ