7ਵੀੰ ਫੇਲ ਨੇ ਖੜੀ ਕਰ ਲਈ 100 ਕਰੋੜ ਦੀ ਕੰਪਨੀ 

ਵਿਮਲ ਆਪਣੇ ਸਕੂਲੀ ਦਿਨਾਂ ‘ਚ ਪੜ੍ਹਾਈ ‘ਚ ਕਮਜ਼ੋਰ ਸਨ. ਸੱਤਵੀਂ ;ਚ ਫੇਲ ਹੋਏ ਤਾਂ ਘਰ ਦਿਆਂ ਨੇ ਕਿਹਾ ਕੇ ਘਰੋਂ ਜਾਵੇ ਅਤੇ ਆਪ ਕਮਾ ਕੇ ਖਾਵੇ. ਵਿਮਲ ਨੇ ਇਸ ਗੱਲ ਨੂੰ ਡੂੰਘੇ ਲੈ ਲਿਆ ਅਤੇ ਮੁੰਬਈ ਜਾਣ ਦਾ ਫੈਸਲਾ ਕਰ ਲਿਆ. ਸ਼ੁਰੁਆਤੀ ਦਿਨ ਤਾਂ ਔਖੇ ਸਨ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਕਾਮਯਾਬ ਕਰ ਕੇ ਹੀ ਛੱਡਿਆ. ਚਾਰ ਹਜ਼ਾਰ ਰੁਪੇ ਦੀ ਨੌਕਰੀ ਤੋਂ ਸ਼ੁਰੁਆਤ ਕਰਕੇ ਵਿਮਲ ਨੇ 100 ਕਰੋੜ ਦੀ ਕੰਪਨੀ ਬਣਾ ਲਈ. 

0

ਵਿਮਲ ਪਟੇਲ ਦੇ ਮਹਾਰਾਸ਼ਟਰ ਵਿੱਚ 52 ਆਉਟਲੇਟ ਹਨ ਅਤੇ ਉਨ੍ਹਾਂ ਦੀ ਕੰਪਨੀ ਵਿੱਚ 550 ਲੋਕ ਕੰਮ ਕਰਦੇ ਹਨ.

ਇਹ ਗੱਲ ਸਾਲ 1996 ਦੀ ਹੈ. ਸੱਤਵੀਂ ‘ਚ ਫੇਲ ਹੋਣ ਮਗਰੋਂ ਉਹ ਮੁੰਬਈ ਗਏ ਅਤੇ ਮਜਦੂਰੀ ਕਰਨ ਲੱਗ ਪਏ. ਉਨ੍ਹਾਂ ਨੂੰ ਮਾਤਰ ਚਾਰ ਹਜ਼ਾਰ ਰੁਪੇ ਮਿਲਦੇ ਸਨ.

ਮਜਦੂਰੀ ਛੱਡ ਕੇ ਉਨ੍ਹਾਂ ਨੇ ਮੁੰਬਈ ਦੀ ਚੀਤਾ ਮਾਰਕੇਟ ਵਿੱਚ ਹੀਰਾ ਬਨਾਉਣ ਵਾਲੀ ਫੈਕਟਰੀ ਵਿੱਚ ਹੀਰਾ ਪਾਲਿਸ਼ ਕਰਨ ਦਾ ਕੰਮ ਸ਼ੁਰੂ ਕਰ ਲਿਆ. ਉਹ ਦੱਸਦੇ ਹਨ ਕੇ ਸਕੂਲ ਤੋਂ ਆਉਣ ਮਗਰੋਂ ਉਹ ਆਪਣੇ ਦੋਸਤਾਂ ਨਾਲ ਘੁਮਦੇ ਸਨ. ਪਰ ਉਸਨੇ ਆਪਣੇ ਪਿਤਾ ਕੋਲੋਂ ਹੀਰੇ ਦੀ ਪਾਲਿਸ਼ ਕਰਨ ਦਾ ਕੰਮ ਸਿੱਖ ਲਿਆ ਸੀ. ਇਹ ਟ੍ਰੇਨਿੰਗ ਬਾਅਦ ‘ਚ ਉਨ੍ਹਾਂ ਦੇ ਕੰਮ ਆਈ.

ਵਿਮਲ ਦੇ ਕੁਛ ਦੋਸਤ ਕੱਚੇ ਹੀਰੇ ਦੀ ਮਾਰਕੇਟਿੰਗ ਕਰਦੇ ਸਨ. ਉਨ੍ਹਾਂ ਨੇ ਵੀ ਇਹ ਹੁਨਰ ਸਿੱਖ ਲਿਆ. ਇਸ ਕੰਮ ‘ਚ ਵਧੀਆ ਕਮੀਸ਼ਨ ਮਿਲ ਜਾਂਦਾ ਸੀ. 1997 ‘ਚ ਉਨ੍ਹਾਂ ਨੇ ਇਹੀ ਕੰਮ ਸ਼ੁਰੂ ਕਰ ਦਿੱਤਾ. ਇਸ ‘ਚੋ ਉਨ੍ਹਾਂ ਉਨ ਰੋਜ਼ ਦੀ ਦੋ ਹਜ਼ਾਰ ਦੀ ਆਮਦਨ ਹੋਣ ਲੱਗ ਪਈ.

ਕੁਛ ਦਿਨਾਂ ਬਾਅਦ ਉਨ੍ਹਾਂ ਨੇ ਆਪਣੀ ਕੰਪਨੀ ਸ਼ੁਰੂ ਕੀਤੀ ਅਤੇ ਉਸਦਾ ਨਾਂਅ ਰੱਖਿਆ ‘ਵਿਮਲ ਜੇਮਸ’. ਉਨ੍ਹਾਂ ਦੀ ਕੰਪਨੀ ਵਿੱਚ ਅੱਠ ਕਰਮਚਾਰੀ ਸਨ. ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਵੀ ਮਦਦ ਲਈ. ਸਾਲ 2000 ‘ਚ ਉਨ੍ਹਾਂ ਦਾ ਟਰਨਉਵਰ 15 ਲੱਖ ਹੋ ਗਿਆ. ਭਾਵੇਂ ਉਨ੍ਹਾਂ ਨੂੰ ਉਸੇ ਸਾਲ ਇੱਕ ਵੱਡਾ ਨੁਕਸਾਨ ਹੋਇਆ. ਉਨ੍ਹਾਂ ਦਾ ਇੱਕ ਕਰਿੰਦਾ 29 ਲੱਖ ਦਾ ਹੀਰਾ ਲੈ ਕੇ ਭੱਜ ਗਿਆ. ਉਨ੍ਹਾਂ ਨੂੰ ਇਸ ਘਾਟੇ ਨੂੰ ਪੂਰਾ ਕਰਨ ਲਈ ਸਾਰੀ ਕਮਾਈ ਲਾਉਣੀ ਪਈ.

ਉਨ੍ਹਾਂ ਨੇ ਮੁੜ ਹੌਸਲਾ ਕੀਤਾ ਤੇ 2009 ‘ਚ ਆਪਣਾ ਪਹਿਲਾ ਆਉਟਲੇਟ ਖੋਲਿਆ. ਉਨ੍ਹਾਂ ਦਾ ਆਈਡਿਆ ਸੀ ਕੇ ਉਹ ਇੱਕ ਜ੍ਯੋਤਿਸ਼ੀ ਨਾਲ ਰਲ੍ਹ ਹੀਰੇ ਅਤੇ ਹੋਰ ਕੀਮਤੀ ਰਤਨ ਵੇਚ ਲੈਣਗੇ. ਇਹ ਆਈਡਿਆ ਚੱਲ ਪਿਆ. ਸਟੋਰ ਦੇ ਪਹਿਲੇ ਦਿਨ ਹੀ ਲੱਖਾਂ ਦਾ ਕਾਰੋਬਾਰ ਹੋਇਆ.

ਅੱਜ ਵਿਮਲ ਦੇ ਮਹਾਰਾਸ਼ਟਰ ਵਿੱਚ 52 ਆਉਟਲੇਟ ਹਨ. ਕੰਪਨੀ ਵਿੱਚ 550 ਕਰਮਚਾਰੀ ਕੰਮ ਕਰਦੇ ਹਨ. ਕੰਪਨੀ ਦੀ ਦੌਲਤ 100 ਕਰੋੜ ਰੁਪੇ ਮੰਨੀ ਜਾਂਦੀ ਹੈ.