ਸਰਕਾਰੀ ਪੈਟ੍ਰੋਲ ਪੰਪਾਂ ‘ਤੇ ਖੋਲੇ ਜਾਣਗੇ ‘ਜੇਨੇਰਿਕ ਦਵਾਈ ਸਟੋਰ’ 

0

ਸਰਕਾਰ ਨੇ ਪੈਟ੍ਰੋਲ ਪੰਪਾਂ ਦੀ ਆਮਦਨ ਵਧਾਉਣ ਲਈ ਸਰਕਾਰੀ ਪੰਪਾਂ ‘ਤੇ ਜੇਨੇਰਿਕ ਮੇਡਿਕਲ ਸਟੋਰ ਖੋਲਣ ਦਾ ਫ਼ੈਸਲਾ ਕੀਤਾ ਹੈ. ਇਨ੍ਹਾਂ ਮੇਡਿਕਲ ਸਟੋਰਾਂ ਨੂੰ ‘ਜਾਨ ਓਸ਼ਧੀ ਸਟੋਰ’ ਕਿਹਾ ਜਾਏਗਾ. ਇਸ ਦਾ ਮਕਸਦ ਲੋਕਾਂ ਨੂੰ ਘੱਟ ਕੀਮਤ ‘ਤੇ ਦਵਾਈਆਂ ਉਪਲਬਧ ਕਰਾਉਣਾ ਹੈ.

ਸਰਕਾਰ ਲਈ ਇਕ ਸਬ ਕਰਨਾ ਸੌਖਾ ਨਹੀਂ ਹੋਏਗਾ ਕਿਉਂਕਿ ਇਨ੍ਹਾਂ ਸਟੋਰਾਂ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਵੀ ਲੋੜ ਹੋਏਗੀ ਜਿਸ ਨੂੰ ਪੂਰਾ ਕਰਨਾ ਵੀ ਵੱਡਾ ਟੀਚਾ ਹੈ.

ਪੈਟ੍ਰੋਲ ਪੰਪਾਂ ‘ਤੇ ਜਾ ਕੇ ਹੁਣ ਤਕ ਤਾਂ ਗੱਡੀਆਂ ਵਿੱਚ ਤੇਲ ਹੀ ਭਰਵਾ ਕੇ ਲਿਆਂਦੇ ਰਹੇ ਹਨ. ਪਰ ਹੁਣ ਕੁਛ ਇਲਾਕਿਆਂ ਵਿੱਚ ਪੰਪਾਂ ‘ਤੇ ਰਾਸ਼ਨ ਅਤੇ ਹੋਰ ਤਰ੍ਹਾਂ ਦੇ ਸਟੋਰ ਵੀ ਖੁੱਲ ਗਏ ਹਨ. ਪਰ ਆਉਣ ਵਾਲੇ ਸਮੇਂ ਵਿੱਚ ਪੰਪਾਂ ‘ਤੇ ਦਵਾਈਆਂ ਦੀ ਦੁਕਾਨਾਂ ਵੀ ਹੋਣਗੀਆਂ. ਸਰਕਾਰ ਨੇ ਇਸ ਪ੍ਰਸਤਾਵ ਦੀ ਮੰਜੂਰੀ ਦੇ ਦਿੱਤੀ ਹੈ.

ਕੇਂਦਰੀ ਪੈਟ੍ਰੋਲੀਅਮ ਮੰਤਰੀ ਧਰਮੇੰਦਰ ਪ੍ਰਧਾਨ ਦਾ ਕਹਿਣਾ ਹੈ ਕੇ ਤੇਲ ਕੰਪਨੀਆਂ ਨਵਾਂ ਕਾਰੋਬਾਰੀ ਸਿਸਟਮ ਸ਼ੁਰੂ ਕਰਨ ਜਾ ਰਹੀਆਂ ਹਨ. ਇਸ ਦੇ ਤਹਿਤ ਪੈਟ੍ਰੋਲ ਪੰਪਾਂ ‘ਤੇ ਜੇਨੇਰਿਕ ਦਵਾਈ ਸਟੋਰ ਖੋਲੇ ਜਾਣਗੇ. ਇਨ੍ਹਾਂ ਬਾਰੇ ਮੰਤਰੀ ਦਾ ਕਹਿਣਾ ਹੈ ਕੇ ਪ੍ਰਾਈਵੇਟ ਦਵਾਈ ਸਟੋਰ ਜੇਨੇਰਿਕ ਜਾਂ ਘੱਟ ਕੀਮਤ ਵਾਲੀ ਦਵਾਈਆਂ ਰੱਖਦੇ ਹਨ ਪਰ ਵੇਚਦੇ ਨਹੀਂ ਕਿਉਂਕਿ ਜੇਨੇਰਿਕ ਦਵਾਈਆਂ ਵਿੱਚ ਮੁਨਾਫ਼ਾ ਘੱਟ ਹੁੰਦਾ ਹੈ.

ਇਸ ਤੋੰ ਅਲਾਵਾ ਪੰਪਾਂ ‘ਤੇ ਘੱਟ ਬਿਜਲੀ ਦੀ ਖਪਤ ਵਾਲੇ ਐਲਈਡੀ ਬਲਬ ਵੇਚੇ ਜਾਣ ਬਾਬਤ ਵੀ ਸਮਝੌਤਾ ਹੋ ਚੁੱਕਾ ਹੈ. ਪੰਪਾਂ ‘ਤੇ ਖੁੱਲਣ ਵਾਲੇ ਜੇਨੇਰਿਕ ਸਟੋਰਾਂ ‘ਤੇ ਘੱਟ ਕੀਮਤ ਵਾਲੀ ਦਵਾਈਆਂ ਹੀ ਰੱਖੀਆਂ ਜਾਣਗੀਆਂ.

ਇਸ ਯੋਜਨਾ ਦੀ ਸ਼ੁਰੁਆਤ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਕੀਤੀ ਜਾਏਗੀ. ਇੰਡੀਆਂ ਆਇਲ, ਭਾਰਤ ਪੈਟ੍ਰੋਲੀਅਮ ਅਤੇ ਹਿੰਦੁਸਤਾਨ ਪੈਟ੍ਰੋਲੀਅਮ ਨੇ ਇਸ ਵਿੱਚ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ ਹੈ.