ਇੱਟ-ਭੱਠੇ ਦੀ ਮਜ਼ਦੂਰੀ ਕਰਕੇ ਅਤੇ ਚਾਹ ਦਾ ਖੋਖਾ ਚਲਾ ਕੇ ਵਿਜੇ ਕੁਮਾਰ ਬਣਿਆ 'ਮਿਸਟਰ ਦਿੱਲੀ', ਜਿੱਤਿਆ ਗੋਲਡ ਮੈਡਲ

ਇੱਟ-ਭੱਠੇ ਦੀ ਮਜ਼ਦੂਰੀ ਕਰਕੇ ਅਤੇ ਚਾਹ ਦਾ ਖੋਖਾ ਚਲਾ ਕੇ ਵਿਜੇ ਕੁਮਾਰ ਬਣਿਆ 'ਮਿਸਟਰ ਦਿੱਲੀ', ਜਿੱਤਿਆ ਗੋਲਡ ਮੈਡਲ

Thursday April 14, 2016,

4 min Read

 ਕਾਮਯਾਬੀ ਦਾ ਕੋਈ ਸ਼ਾਰਟ ਕਟ ਨਹੀਂ ਹੁੰਦਾ। ਹਰ ਕਾਮਯਾਬ ਕਹਾਣੀ ਦੇ ਪਿੱਛੇ ਸੰਘਰਸ਼ ਦੀ ਇਕ ਲੰਮੀ ਦਾਸਤਾਨ ਹੁੰਦੀ ਹੈ. ਜੋ ਇਨਸਾਨ ਔਖੇ ਸਮੇਂ ਵੇਲੇ ਸਮੇਂ ਵੇਲੇ ਆਪਣੇ ਟੀਚੇ ਪ੍ਰਤੀ ਇਮਾਨਦਾਰ ਬਣਿਆ ਰਹਿੰਦਾ ਹੈ ਅਤੇ ਮਿਹਨਤ ਕਰਣਾ ਨਹੀਂ ਛੱਡਦਾ, ਉਸ ਨੂੰ ਉਸ ਨੂੰ ਕਾਮਯਾਬੀ ਜ਼ਰੁਰ ਹੀ ਮਿਲ ਜਾਂਦੀ ਹੈ. ਅਜਿਹੀ ਹੀ ਕਾਮਯਾਬ ਕਹਾਣੀ ਦੇ ਪਾਤਰ ਹਨ ਦਿੱਲੀ ਦੇ ਬਾੱਡੀ ਬਿਲਡਰ ਵਿਜੇ ਕੁਮਾਰ। ਵਿਜੇ ਕੁਮਾਰ ਨੇ ਬਾੱਡੀ ਬਿਲਡਿੰਗ ਦਾ ਮੁਕ਼ਬਾਲਾ ਜਿੱਤ ਕੇ 'ਮਿਸਟਰ ਦਿੱਲੀ' ਦਾ ਖ਼ਿਤਾਬ ਹਾਸਿਲ ਕੀਤਾ ਹੈ ਅਤੇ ਉਨ੍ਹਾਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ. ਅਖ਼ਬਾਰਾਂ 'ਖ਼ਬਰ ਆਉਂਦੀਆਂ ਹੀ ਵਿਜੇ ਕੁਮਾਰ ਬਾੱਡੀ ਬਿਲਡਿੰਗ ਦੇ ਸ਼ੌਕੀਨਾਂ ਦੇ ਮਾਡਲ ਬਣ ਗਏ. ਕਈ ਜਣੇ ਉਨ੍ਹਾਂ ਵਾਂਗੁ ਖ਼ਿਤਾਬ ਅਤੇ ਮੈਡਲ ਪ੍ਰਾਪਤ ਕਰਨ ਦੇ ਚਾਹਵਾਨ ਹੋ ਗਏ ਪਰ ਕਿਸੇ ਨੇ ਵੀ ਉਨ੍ਹਾਂ ਦਾ ਸੰਘਰਸ਼ ਨਹੀਂ ਵੇਖਿਆ। ਇਸ ਮੁਕਾਮ ਨੂੰ ਹਾਸਿਲ ਕਰਨ ਤੋਂ ਪਹਿਲਾਂ ਵਿਜੇ ਕੁਮਾਰ ਨੇ ਇੱਟ-ਭੱਠੇ 'ਤੇ ਮਜ਼ਦੂਰੀ ਕੀਤੀ, ਦੁੱਧਵੇਚਿਆ ਅਤੇ ਦਿੱਲੀ ਦੀ ਡਿਫ਼ੇੰਸ ਕਲੋਨੀ 'ਚ ਚਾਹ ਦਾ ਖੋਖਾ ਚਲਿਆ। ਇਨ੍ਹਾਂ ਕੰਮਾਂ ਦੇ ਨਾਲ ਨਾਲ ਉਹ ਆਪਣੇ ਟੀਚੇ ਤੇ ਨਿਗਾਹ ਲਾਈ ਬੈਠਿਆ ਰਿਹਾ.

ਕਾਮਯਾਬੀ ਦੇ ਇਸ ਸਫ਼ਰ ਦੀ ਕਹਾਣੀ ਉਨ੍ਹਾਂ ਨੇ ਯੂਅਰਸਟੋਰੀ ਨਾਲ ਸਾਂਝੀ ਕੀਤੀ।

image


ਨਿੱਕੇ ਹੁੰਦਿਆਂ ਹੀ ਵਿਜੇ ਕੁਮਾਰ ਦੇ ਸਿਰ 'ਤੋਂ ਪਿਤਾ ਦਾ ਸਹਾਰਾ ਉੱਠ ਗਿਆ. ਉਹ ਦਿਹਾੜੀ 'ਤੇ ਮਜ਼ਦੂਰੀ ਕਰਦੇ ਸੀ. ਜਿਸ ਵੇਲੇ ਉਨ੍ਹਾਂ ਦਾ ਦਿਹਾਂਤ ਹੋਇਆ ਉਸ ਵੇਲੇ ਵਿਜੇ ਕੁਮਾਰ ਦੀ ਉਮਰ ਮਾਤਰ 10 ਸਾਲ ਸੀ. ਪੰਜ ਭੈਣ-ਭਰਾਵਾਂ ਦਾ ਬੋਝ ਉਸ ਦੇ ਸਿਰ 'ਤੇ .ਆ ਗਿਆ. ਉਸ ਤੋਂ ਬਾਅਦ ਵਿਜੇ ਕੁਮਾਰ ਨੇ ਨਾਂਹ ਤਾਂ ਬਚਪਨ ਵੱਲ ਮੁੜ ਕੇ ਵੇਖਿਆ ਅਤੇ ਨਾਂਹ ਹੀ ਜਵਾਨੀ ਵੱਲ. ਉਹ ਕਹਿੰਦੇ ਹਨ-

"ਘਰ ਖ਼ਰਚ ਚਲਾਉਣ ਲਈ ਮੇਰੀ ਮਾਂ ਨੇ ਮੈਨੂੰ ਇੱਟਾਂ ਦੇ ਭੱਠੇ 'ਤੇ ਕੰਮ ਲਾ ਦਿੱਤਾ। ਸਾਰਾ ਦਿਨ ਕੰਮ ਕਰਕੇ ਮੈਨੂ 10 ਜਾਂ 15 ਰੁਪਏ ਦੀ ਦਿਹਾੜੀ ਮਿਲਦੀ ਸੀ. ਇਹ ਸਾਰਾ ਪੈਸਾ ਮੈਂ ਆਪਣੀ ਮਾਂ ਨੂੰ ਦੇ ਦਿੰਦਾ ਸੀ. ਕਈ ਸਾਲ ਮੈਂ ਭੱਠੇ 'ਤੇ ਮਜ਼ਦੂਰੀ ਕੀਤੀ। ਕਈ ਸਾਲ ਕੰਮ ਕਰਨ ਮਗਰੋਂ ਕੁਝ ਪੈਸੇ ਇੱਕਠੇ ਕੀਤੇ ਅਤੇ ਇਕ ਮੱਝ ਲੈ ਲਈ ਅਤੇ ਦੁੱਧ ਵੇਚਣ ਦਾ ਕੰਮ ਸ਼ੁਰੂ ਕਰ ਲਿਆ."

ਇਨ੍ਹਾਂ ਰੋਜ਼ ਰੋਜ਼ ਦੀਆਂ ਪਰੇਸ਼ਾਨੀਆਂ ਤੋਂ ਬਾਅਦ ਵੀ ਬਾਅਦ ਵੀ ਵਿਜੇ ਕੁਮਾਰ ਦੇ ਮਨ ਵਿੱਚ ਇਕ ਸੁਪਨਾ ਪਲ ਰਿਹਾ ਸੀ. ਪਿੰਡ 'ਚ ਪਹਿਲਵਾਨੀ ਕਰਦੇ ਮੁੰਡਿਆਂ ਨੂੰ ਵੇਖ ਕੇ ਉਸਦੇ ਮਨ ਵਿੱਚ ਬਾੱਡੀ ਬਣਾਉਣ ਦਾ ਸ਼ੌਕ ਪੈਦਾ ਸੀ. ਪਰ ਹਾਲਤਾਂ ਮਜ਼ਬੂਰੀ ਨੇ ਪਾਸੇ ਜਾਣ ਹੀ ਨਹੀਂ ਦਿੱਤਾ. ਇਸ ਸੁਪਨਾ ਉਨ੍ਹਾਂ ਨੇ ਕਈ ਸਾਲ ਮਨ ਦੇ ਅੰਦਰ ਹੀ ਦੱਬੇ ਰਖਿਆ।

image


ਕਈ ਸਾਲ ਉੱਤਰ ਪ੍ਰਦੇਸ਼ ਦੇ ਮੇਰਠ ਦੇ ਇਕ ਪਿੰਡ ਕੇਹਾਵੀ 'ਚ ਰਹਿੰਦੀਆਂ ਅਤੇ ਸੰਘਰਸ਼ ਕਰਨ ਉਪਰਾਂਤ 15 ਸਾਲ ਪਹਿਲਾਂ ਉਹ ਦਿੱਲੀ ਆ ਗਏ ਆ ਗਏ. ਉਨ੍ਹਾਂ ਨੇ ਡਿਫ਼ੇੰਸ ਕਲੋਨੀ ਇਲਾਕੇ ਵਿੱਚ ਚਾਹ ਦਾ ਖੋਖਾ ਸ਼ੁਰੂ ਕਰ ਲਿਆ। ਇਹ ਕੰਮ ਸ਼ੁਰੂ ਕਰਨ ਦੇ ਬਾਅਦ ਉਸ ਨੇ ਆਪਣੇ ਸੁਪਨੇ ਨੂੰ ਪੂਰਾ ਕਰਣ ਵੱਲ ਧਿਆਨ ਦਿੱਤਾ। ਲਾਜਪਤ ਨਗਰ 'ਚ ਅਸ਼ੋਕ ਭਾਈ ਦਾ ਜਿਮ ਉਸਦਾ ਠਿਕਾਣਾ ਬਣ ਗਿਆ.

"ਜਿਮ ਦੇ ਮਾਲਿਕ ਸੁਭਾਸ਼ ਭੜਾਨਾ ਨੇ ਮੇਰੀ ਲਗਨ ਨੂੰ ਪਛਾਣਿਆਂ ਅਤੇ ਮੈਨੂੰ ਸਹਿਯੋਗ ਦਿੱਤਾ। ਉਹ ਮੇਰੇ ਗੁਰੂ ਹਨ. ਸੁਭਾਸ਼ ਭੜਾਨਾ ਆਪ ਵੀ ਬਾੱਡੀ ਬਿਲਡਿੰਗ ਮੁਕ਼ਾਬਲਿਆਂ ਦੇ ਜੇਤੂ ਰਹਿ ਚੁੱਕੇ ਹਨ."

ਵਿਜੇ ਨੇ ਜਿਮ ਜਾ ਕੇ ਹੱਡ ਭੰਨ ਮਿਹਨਤ ਕੀਤੀ। ਦਿਨ ਵੇਲੇ ਉਹ ਕੰਮ ਕਰਦੇ ਅਤੇ ਰਾਤ ਨੂੰ ਜਿਮ ਆਉਂਦੇ। ਭਾਵੇਂ ਇਕ ਬਾੱਡੀ ਬਿਲਡਰ ਜਿੰਨੀ ਖ਼ੁਰਾਕ ਉਨ੍ਹਾਂ ਨੂੰ ਨਹੀਂ ਸੀ ਮਿਲ ਰਹੀ ਪਰ ਉਹ ਲੱਗਾ ਰਿਹਾ। ਇਸ ਮੌਕੇ 'ਤੇ ਸੁਭਾਸ਼ ਭੜਾਨਾ ਨੇ ਉਸਦੀ ਮਦਦ ਕੀਤੀ।

ਵਿਜੇ ਕੁਮਾਰ ਦੀ ਮਿਹਨਤ ਉਸ ਵੇਲੇ ਰੰਗ ਲਿਆਈ ਜਦੋਂ 10 ਅਪ੍ਰੈਲ ਨੂੰ ਦਿੱਲੀ ਵਿੱਖੇ ਵਰਡ ਬਾੱਡੀ ਬਿਲਡਿੰਗ ਫ਼ੇਡਰੇਸ਼ਨ ਅਤੇ ਦਿੱਲੀ ਬਾੱਡੀ ਬਿਲਡਿੰਗ ਫ਼ੇਡਰੇਸ਼ਨ ਵੱਲੋਂ ਕਰਾਏ ਮੁਕ਼ਾਬਲੇ ਵਿੱਚ ਕਈ ਰਾਜਾਂ ਦੇ ਬਾੱਡੀ ਬਿਲਡਰਾਂ ਨੂੰ ਪਛਾੜਦੇ ਹੋਏ ਗੋਲਡ ਮੈਡਲ ਜਿੱਤ ਲਿਆ. ਇਸ ਜਿੱਤ ਦੇ ਨਾਲ ਹੀ ਉਨ੍ਹਾਂ ਨੂੰ 'ਮਿਸਟਰ ਦਿੱਲੀ' ਦਾ ਖ਼ਿਤਾਬ ਮਿਲ ਗਿਆ. ਇਸ ਤੋਂ ਪਹਿਲਾਂ ਵੀ ਉਹ ਕਈ ਮੁਕ਼ਾਬਲੇ ਜਿੱਤ ਚੁੱਕੇ ਹਨ. ਉਨ੍ਹਾਂ ਨੇ ਮਿਸਟਰ ਏਸ਼ੀਆ ਦੇ ਮੁਕ਼ਾਬਲੇ 'ਚ ਹਿੱਸਾ ਲਿਆ ਸੀ ਪਰ ਪੈਸੇ ਦੀ ਕੰਮੀ ਕਰਕੇ ਉਹ ਤਿਆਰੀ ਨਹੀਂ ਕਰ ਸਕੇ.

image


ਹੁਣ ਵਿਜੇ ਕੁਮਾਰ ਦਾ ਟੀਚਾ ਮਿਸਟਰ ਇੰਡੀਆ, ਮਿਸਟਰ ਏਸ਼ੀਆ ਅਤੇ ਮਿਸਟਰ ਯੂਨੀਵਰਸ ਦੇ ਮੁਕ਼ਾਬਲੇ ਜਿੱਤਣਾ ਹੈ.

ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਸੇਕਟਰ 93 'ਚ ਹੁਣ ਵਿਜੇ ਕੁਮਾਰ ਦਾ ਆਪਣਾ ਜਿਮ ਵੀ ਹੈ. ਉਹ ਫਿਟਨੇਸ ਅਤੇ ਪ੍ਰੋਫ਼ੇਸ਼ਨਲ ਬਾੱਡੀ ਬਿਲਡਰਾਂ ਨੂੰ ਟ੍ਰੇਨਿੰਗ ਦਿੰਦੇ ਹਨ. ਪੈਸੇ ਵੱਲੋਂ ਔਖੇ ਨੌਜਵਾਨਾਂ ਨੂੰ ਉਹ ਮੁਫ਼ਤ ਟ੍ਰੇਨਿੰਗ ਦਿੰਦੇ ਹਨ. ਉਨ੍ਹਾਂ ਦਾ ਮਨ ਆਪਣੇ ਪਿੰਡ 'ਚ ਇੱਕ ਜਿਮ ਖੋਲਣਾ ਹੈ ਤਾਂ ਜੋ ਉਹ ਆਪਣੇ ਪਿੰਡ ਦੇ ਪ੍ਰਤਿਭਾਵਾਨ ਮੁੰਡਿਆਂ ਨੂੰ ਟ੍ਰੇਨਿੰਗ ਦੇ ਕੇ ਅੱਗੇ ਲੈ ਆਉਣ. ਵਿਜੇ ਕੁਮਾਰ ਨੂੰ ਅੱਜ ਇੱਕੋ ਮਲਾਲ ਹੈ ਕੀ ਗ਼ਰੀਬੀ ਕਰਕੇ ਉਸਦੀ ਪੜ੍ਹਾਈ ਰਹਿ ਗਈ.

ਲੇਖਕ: ਹੁਸੈਨ ਤਾਬਿਸ਼

ਅਨੁਵਾਦ: ਅਨੁਰਾਧਾ ਸ਼ਰਮਾ 

    Share on
    close