ਕੂੜਾ-ਕਬਾੜ ਚੁੱਗਣ ਵਾਲੇ ਬੱਚਿਆਂ ਦੇ ਭਵਿੱਖ ਨੂੰ 'ਉੜਾਨ' ਦਿੰਦੇ ਅਜੇ ਸਿੰਘਲ

ਕੂੜਾ-ਕਬਾੜ ਚੁੱਗਣ ਵਾਲੇ ਬੱਚਿਆਂ ਦੇ ਭਵਿੱਖ ਨੂੰ 'ਉੜਾਨ' ਦਿੰਦੇ ਅਜੇ ਸਿੰਘਲ

Friday November 25, 2016,

5 min Read

ਕੀ ਤੁਸੀਂ ਕਦੇ ਰੇਲਵੇ ਸਟੇਸ਼ਨ, ਬਸ ਅੱਡੇ ਜਾਂ ਸੜਕ ਦੇ ਕੰਡੇ ਕੂੜਾ ਚੁਗਦੇ ਹੋਏ ਉਨ੍ਹਾਂ ਬੱਚਿਆਂ ਬਾਰੇ ਸੋਚਿਆ ਹੈ ਜਿਹੜੇ ਸਕੂਲ ਨਹੀਂ ਜਾਂਦੇ? ਬਹੁਤ ਸਾਰੇ ਲੋਕਾਂ ਦਾ ਜਵਾਬ ਹੋਏਗਾ ਨਹੀਂ, ਪਰੰਤੂ ਇੱਕ ਸ਼ਖਸ ਅਜਿਹਾ ਵੀ ਹੈ ਜਿਸਨੇ ਨਾਹ ਸਿਰਫ ਉਨ੍ਹਾਂ ਬੱਚਿਆਂ ਬਾਰੇ ਸੋਚਿਆ ਸਗੋਂ ਉਹ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਦੇ ਕੰਮ ਵਿੱਚ ਲੱਗ ਗਿਆ. ਇਸ ਸ਼ਖਸ ਦੀ ਸੋਚ ਸਦਕੇ ਅੱਜ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਰਹਿਣ ਵਾਲੇ ਸੈਂਕੜੇ ਬੱਚੇ ਨਾ ਸਿਰਫ ਪੜ੍ਹਨਾ ਲਿਖਣਾ ਜਾਣਦੇ ਹਨ ਸਗੋਂ ਕਈ ਤਾਂ ਸਕੂਲ ਵੀ ਜਾਣ ਲੱਗ ਪਏ ਹਨ.

ਸਹਾਰਨਪੁਰ ਦੇ ਰਹਿਣ ਵਾਲੇ ਅਜੇ ਸਿੰਘਲ ਵੈਸੇ ਤਾਂ ਜੀਵਨ ਬੀਮਾ ਦਾ ਕੰਮ ਕਰਦੇ ਹਨ ਪਰ ਉਨ੍ਹਾਂ ਨੇ ਝੁੱਗੀ-ਕਾਲੋਨੀ ਵਿੱਚ ਰਹਿਣ ਵਾਲੇ ਬੱਚਿਆਂ ਲਈ ‘ਉੜਾਨ’ ਮੁਹਿੰਮ ਸ਼ੁਰੂ ਕੀਤੀ ਹੈ. ਉਹ ਝੁੱਗੀ ਕਲੋਨੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਕੁੜੀਆਂ ਅਤੇ ਔਰਤਾਂ ਨੂੰ ਸਵੈ ਨਿਰਭਰ ਬਨਾਉਣ ਲਈ ਸਿਲਾਈ ਅਤੇ ਬਿਊਟੀਸ਼ੀਅਨ ਦਾ ਕੰਮ ਵੀ ਸਿਖਾਉਂਦੇ ਹਨ. ਇਸ ਸਾਰਾ ਕੰਮ ਉਹ ਆਪਣੇ ਪੱਲੇ ਤੋਂ ਹੀ ਪੈਸੇ ਲਾ ਕੇ ਕਰਦੇ ਹਨ.

image


ਅਜੇ ਨੇ ਤਕਰੀਬਨ ਛੇ ਸਾਲ ਪਹਿਲਾਂ ਇੱਕ ਬਲੋਗ ਲਿਖਿਆ ਸੀ. ਉਸ ਬਲੋਗ ਵਿੱਚ ਉਨ੍ਹਾਂ ਨੇ ਅਜਿਹੇ ਬੱਚਿਆਂ ਬਾਰੇ ਲਿਖਿਆ ਸੀ ਜੋ ਨਿੱਕਾ ਮੋਟਾ ਕੰਮ ਕਰਦੇ ਹਨ, ਸੜਕ ਦੇ ਕੰਡੇ ਤੋਂ ਕੂੜਾ ਚੁਗਦੇ ਹਨ, ਚਾਹ ਦੀ ਦੁਕਾਨ ‘ਤੇ ਭਾਂਡੇ ਧੋਂਦੇ ਹਨ ਜਾਂ ਹੋਰ ਕਿਸੇ ਤਰ੍ਹਾਂ ਦੀ ਮਜਦੂਰੀ ਕਰਦੇ ਹਨ. ਉਨ੍ਹਾਂ ਆਪਣੇ ਬਲੋਗ ਵਿੱਚ ਲਿਖਿਆ ਸੀ ਕੇ ਅਸੀਂ ਸੋਚਦੇ ਤਾਂ ਹਾਂ ਕੇ ਇਹ ਬੱਚੇ ਸਕੂਲ ਕਿਉਂ ਨਹੀਂ ਜਾਂਦੇ ਪਰ ਕਦੇ ਸੋਚਦੇ ਨਹੀਂ ਕੇ ਕਿਉਂ ਨਹੀਂ ਜਾਂਦੇ? ਇਸ ਤੋਂ ਬਾਅਦ ਅਜੇ ਨੇ ਇੱਕ ਦੋਸਤ ਤੋਂ ਮਦਦ ਮੰਗੀ ਕੇ ਉਹ ਅਜਿਹੇ ਬੱਚਿਆਂ ਦੀ ਮਦਦ ਲਈ ਮੂਹਰੇ ਆਉਣ. ਉਸ ਦੋਸਤ ਨੇ ਕਿਹਾ ਕੇ ਉਹ ਪੰਜ ਬੱਚਿਆਂ ਦੀ ਫੀਸ ਦੇਣ ਲਈ ਤਿਆਰ ਹੈ ਪਰ ਜੇ ਬੱਚੇ ਸਕੂਲ ਜਾਣ ਨੂੰ ਤਿਆਰ ਹੋਣ. ਅਜੇ ਅਜਿਹੇ ਬੱਚਿਆਂ ਦੀ ਤਲਾਸ਼ ਵਿੱਚ ਇੰਦਿਰਾ ਕੈੰਪ ਨਾਂਅ ਦੀ ਕਾਲੋਨੀ ਵਿੱਚ ਗਿਆ.

image


ਇਹ ਅਜਿਹੀ ਬਸਤੀ ਸੀ ਜਿਸ ਵਿੱਚ ਰਹਿਣ ਵਾਲੇ ਬੱਚੇ ਕੂੜਾ ਕਬਾੜ ਚੁਗਦੇ ਸਨ. ਇਹ ਬੱਚੇ ਸਵੇਰੇ ਪੰਜ ਵਜੇ ਘਰਾਂ ‘ਚੋਂ ਨਿਕਲ ਜਾਂਦੇ ਸਨ. ਉੱਥੋਂ ਤਿੰਨ ਵਜੇ ਪਰਤਦੇ ਸਨ. ਇਹੀ ਸਮਾਂ ਸਕੂਲ ਜਾਣ ਦਾ ਹੁੰਦਾ ਸੀ. ਇਸ ਲਈ ਉਹ ਸਕੂਲ ਨਹੀਂ ਸੀ ਜਾ ਪਾਉਂਦੇ ਅਤੇ ਕੰਮ ਤੋਂ ਮੁੜ ਕੇ ਵੇਲੇ ਤੁਰੇ ਫਿਰਦੇ ਸਨ.

ਇੰਦਿਰਾ ਕਾਲੋਨੀ ਵਿੱਚ ਲਗਭਗ ਢਾਈ ਹਜ਼ਾਰ ਲੋਕ ਰਹਿੰਦੇ ਹਨ. ਇਸ ਬਸਤੀ ਵਿੱਚ ਬੱਚਿਆਂ ਦੀ ਤਾਦਾਦ ਚਾਰ ਸੌ ਤੋਂ ਵੀ ਵੱਧ ਹੈ. ਇਨ੍ਹਾਂ ਨੂੰ ਵੇਖਦੇ ਹੋਏ ਅਜੇ ਨੇ ਤੈਅ ਕੀਤਾ ਕੇ ਕਿਉਂ ਕੀ ਇਨ੍ਹਾਂ ਬੱਚਿਆਂ ਨੂੰ ਸਿਖਿਆ ਦਿੱਤੀ ਜਾਵੇ.

ਇਸ ਕੰਮ ਲਈ ਸਬ ਤੋ ਪਹਿਲੀ ਲੋੜ ਸੀ ਜਗ੍ਹਾਂ ਦੀ. ਇੱਕ ਮੰਦਿਰ ਦੀ ਛੱਤ ‘ਤੇ ਜਗ੍ਹਾਂ ਮਿਲ ਗਈ. ਇਸ ਤੋਂ ਬਾਅਦ ਇਨ੍ਹਾਂ ਨੇ ਕੁਛ ਹੋਰੇ ਲੋਕਾਂ ਨਾਲ ਰਲ੍ਹ ਕੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ. ਇਸ ਮੁਹਿੰਮ ਦਾ ਨਾਂਅ ਰਖਿਆ ‘ਉੜਾਨ’.

ਅਜੇ ਨੇ ਇਸ ਕੰਮ ਦੀ ਸ਼ੁਰੁਆਤ 32 ਬੱਚਿਆਂ ਦੇ ਨਾਲ ਹੋਈ ਪਰ ਹੁਣ 252 ਬੱਚੇ ਪੜ੍ਹਨ ਆਉਂਦੇ ਹਨ. ਇਨ੍ਹਾਂ ‘ਚੋਂ 70 ਕੁੜੀਆਂ ਹਨ. ਹੁਣ ਇਹ ਸਕੂਲ ਸ਼ਾਮ ਨੂੰ ਚਾਰ ਵਜੇ ਤੋਂ ਛੇ ਵਜੇ ਤਕ ਲਗਦਾ ਹੈ. ਅਜੇ ਨੇ ਜਦੋਂ ਵੇਖਿਆ ਕੇ ਇੱਥੇ ਆਉਣ ਵਾਲੇ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਸਨ ਤਾਂ ਉਨ੍ਹਾਂ ਨੇ ਆਰਟੀਆਈ (ਸੂਚਨਾ ਦੇ ਅਧਿਕਾਰ) ਰਾਹੀਂ ਉਨ੍ਹਾਂ ਬੱਚਿਆਂ ਦਾ ਦਾਖਿਲਾ ਸਕੂਲਾਂ ਵਿੱਚ ਕਰਾਉਣਾ ਸ਼ੁਰੂ ਕਰ ਦਿੱਤਾ. ਅਜੇ ਹੁਣ ਤਕ ਆਰਟੀਆਈ ਦੇ ਇਸਤੇਮਾਲ ਕਰਕੇ 44 ਬੱਚਿਆਂ ਦਾ ਦਾਖਿਲਾ ਕਰਵਾ ਚੁੱਕੇ ਹਨ. ਇਹ ਬੱਚੇ ਛੇਵੀਂ ਤੋਂ ਲੈ ਕੇ ਅੱਠਵੀੰ ਜਮਾਤ ਤਕ ਪੜ੍ਹ ਰਹੇ ਹਨ. ਪਰ ਇਨ੍ਹਾਂ ਬੱਚਿਆਂ ਨੂੰ ਵੀ ਸਕੂਲ ਦੇ ਬਾਅਦ ਅਜੇ ਵੱਲੋਂ ਚਲਾਏ ਜਾ ਰਹੇ ਉੜਾਨ ਸਕੂਲ ਵਿੱਚ ਪੜ੍ਹਨ ਆਉਣਾ ਪੈਂਦਾ ਹੈ. ਇਹੀ ਕਾਰਣ ਹੈ ਕੇ 44 ਵਿੱਚੋਂ 9 ਬੱਚਿਆਂ ਨੇ ਆਪਣੇ ਸਕੂਲਾਂ ਵਿੱਚ ਪਹਿਲੇ ਤੋਂ ਤੀਜੇ ਸਥਾਨ ‘ਤੇ ਕਬਜਾ ਕੀਤਾ ਹੈ.

image


ਇਸ ਬਾਰੇ ਅਜੇ ਦਾ ਕਹਿਣਾ ਹੈ ਕੇ “ਜਦੋਂ ਅਸੀਂ ਇੱਥੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਅਸੀਂ ਚਾਹੁੰਦੇ ਸਨ ਕੇ ਇਹ ਬੱਚੇ ਮਾੜਾ ਮੋਟਾ ਪੜ੍ਹਨਾ ਸਿੱਖ ਜਾਣ. ਪਰ ਹੁਣ ਅਸੀਂ ਇਨ੍ਹਾਂ ਨੂੰ ਪੰਜਵੀੰ ਜਮਾਤ ਦਾ ਸਿਲੇਬਸ ਪੜ੍ਹਾ ਰਹੇ ਹਨ. ਇਹੀ ਵਜ੍ਹਾ ਹੈ ਕੇ ਹੁਣ ਇਹ ਮੁਹਿਮ ਕਲਾਸ ਰੂਮ ਦਾ ਰੂਪ ਲੈ ਚੁੱਕੀ ਹੈ. ਅਸੀਂ ਇਨ੍ਹਾਂ ਇਨ੍ਹਾਂ ਬੱਚਿਆਂ ਨੂੰ ਹਿੰਦੀ, ਅੰਗ੍ਰੇਜ਼ੀ, ਸਾਇੰਸ ਅਤੇ ਗਣਿਤ ਵਿਸ਼ੇ ਪੜ੍ਹਾਉਂਦੇ ਹਨ. ਸਾਡੇ ਸਾਹਮਣੇ ਚੁਨੌਤੀ ਹੁੰਦੀ ਹੈ ਜਦੋਂ ਨਰਸਰੀ ਕਲਾਸ ਵਿੱਚ ਇੱਕ ਪੰਜ ਸਾਲ ਦਾ ਬੱਚਾ ਵੀ ਹੈ ਅਤੇ 13 ਸਾਲ ਦਾ ਵੀ.

ਅਜੇ ਦੀ ਇਸ ਮੁਹਿੰਮ ਵਿੱਚ ਅੱਜ 18 ਹੋਰ ਲੋਕ ਵੀ ਜੁੜ ਚੁੱਕੇ ਹਨ. ਇਹ ਲੋਕ ਹਰ ਮਹੀਨੇ ਮਾਲੀ ਮਦਦ ਵੀ ਕਰਦੇ ਹਨ. ਇਸ ਤੋਂ ਅਲਾਵਾ ਇਨ੍ਹਾਂ ਨਾਲ ਵਾਲੰਟੀਰ ਦੀ ਟੀਮ ਵੀ ਹੈ. ਇੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਅਤੇ ਪੇੰਸਿਲਾਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ.

ਅਜੇ ਦੀ ਮੁਹਿੰਮ ਨੂੰ ਹੁਣ ਭਾਰਤ ਵਿਕਾਸ ਪਰਿਸ਼ਦ ਅਤੇ ਲਾਇੰਸ ਕਲਬ ਵੱਲੋਂ ਵੀ ਮਦਦ ਮਿਲਦੀ ਹੈ. ਸਹਾਰਨਪੁਰ ਦੇ ਕਈ ਸਕੂਲ ਵੀ ਇਨ੍ਹਾਂ ਦੀ ਮਦਦ ਕਰ ਰਹੇ ਹਨ. ਆਸ਼ਰਿਆ ਫ਼ਾਉਂਡੇਸ਼ਨ ਨੇ ਇਨ੍ਹਾਂ ਨੂੰ ਜ਼ਮੀਨ ਖਰੀਦ ਕੇ ਦਿੱਤੀ ਅਤੇ ਕਮਰਾ ਵੀ ਬਣਾ ਕੇ ਦਿੱਤਾ. ਫੇਰ ਲੋਕਲ ਲੋਕਾਂ ਦੀ ਮਦਦ ਨਾਲ ਪਹਿਲੀ ਮੰਜਿਲ ਦੀ ਉਸਾਰੀ ਵੀ ਕਰਾਈ. ਇਸ ਨਾਲ ਉੜਾਨ ਕੋਲ ਹੁਣ ਆਪਣੀ ਬਿਲਡਿੰਗ ਹੋ ਗਈ ਹੈ.

ਬੱਚਿਆਂ ਨੂੰ ਪੜ੍ਹਾਉਂਦੇ ਹੋਏ ਅਜੇ ਨੇ ਮਹਿਸੂਸ ਕੀਤਾ ਕੇ ਆਂਡ ਗੁਆਂਡ ‘ਚ ਰਹਿਣ ਵਾਲੀ ਕਈ ਔਰਤਾਂ ਅਤੇ ਕੁੜੀਆਂ ਹਨ ਜੋ ਪੜ੍ਹਨਾ ਅਤੇ ਕੋਈ ਕੰਮ ਸਿਖਣਾ ਚਾਹੁੰਦੀ ਹਨ. ਇਸ ਤੋਂ ਬਾਅਦ ਅਜੇ ਨੇ ਕਾਲੋਨੀ ਦੀ ਕੁੜੀਆਂ ਨੂੰ ਪੜ੍ਹਾਉਣਾ ਅਤੇ ਕੰਮ ਸਿਖਾਉਣਾ ਸ਼ੁਰੂ ਕੀਤਾ. ਬਾਅਦ ਵਿੱਚ ਇੱਥੇ ਸਿਲਾਈ ਸੇੰਟਰ ਸ਼ੁਰੂ ਕੀਤਾ ਗਿਆ. ਇੱਥੇ ਤੀਹ ਔਰਤਾਂ ਦਾ ਬੈਚ ਚਲਦਾ ਹੈ ਜਿਨ੍ਹਾਂ ਨੂੰ ਛੇ ਮਹੀਨੇ ਦਾ ਕੋਰਸ ਕਰਾਇਆ ਜਾਂਦਾ ਹੈ. ਹੁਨਰਮੰਦ ਔਰਤਾਂ ਨੂੰ ਮੁਫ਼ਤ ਸਿਲਾਈ ਮਸ਼ੀਨ ਦਿੱਤੀ ਜਾਂਦੀ ਹੈ. ਔਰਤਾਂ ਅਤੇ ਕੁੜੀਆਂ ਦੇ ਰੁਝਾਨ ਨੂੰ ਵੇਖਦਿਆਂ ਹੁਣ ਇੱਥੇ ਬਿਉਟੀਸ਼ੀਅਨ ਦਾ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ. ਇੱਥੇ ਵੀ ਤੀਹ ਔਰਤਾਂ ਕੋਰਸ ਕਰ ਰਹੀਆਂ ਹਨ.

ਪੜ੍ਹਾਈ ਅਤੇ ਰੁਜਗਾਰ ਦੇ ਸਾਧਨ ਉਪਲਬਧ ਕਰਾਉਣ ਤੋਂ ਇਲਾਵਾ ਹੁਣ ਉੜਾਨ ਨੇ ਇੱਥੇ ਦੇ ਲੋਕਾਂ ਦੀ ਸਿਹਤ ਦੀ ਦੇਖਭਾਲ ਇੱਕ ਡਿਸ੍ਪੇੰਸਰੀ ਵੀ ਸ਼ੁਰੂ ਕੀਤੀ ਗਈ ਹੈ.

ਲੇਖਕ: ਗੀਤਾ ਬਿਸ਼ਟ 

ਅਨੁਵਾਦ: ਰਵੀ ਸ਼ਰਮਾ 

ਸਾਡੇ ਰੋਜ਼ਾਨਾ ਸਮਾਚਾਰ ਪੱਤਰ ਲਈ ਸਾਈਨ ਅੱਪ ਕਰੋ