ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਟਾੱਪ ਟੀਚਰਾਂ ਦੇ ਲੈਕਚਰ ਮੁਹੱਈਆ ਕਰਵਾਉਂਦਾ ਹੈ 'ਜਿਰੋਇੰਫੀ'

ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਟਾੱਪ ਟੀਚਰਾਂ ਦੇ ਲੈਕਚਰ ਮੁਹੱਈਆ ਕਰਵਾਉਂਦਾ ਹੈ 'ਜਿਰੋਇੰਫੀ'

Wednesday March 02, 2016,

6 min Read

ਤਕਨਾਲੋਜੀ ਦੀ ਮਦਦ ਨਾਲ ਸਿੱਖਿਆ ਦੇ ਪੱਧਰ ਨੂੰ ਸੁਧਾਰਿਆ ਜਾ ਸਕਦਾ ਹੈ। ਅੱਜ ਬਾਜ਼ਾਰ ਦੇ ਕਈ ਅਜਿਹੇ ਸਟਾਰਟ-ਅੱਪ ਹਨ ਜੋ ਸਿੱਖਿਆ ਦੇ ਖੇਤਰ ਵਿੱਚ ਤਕਨਾਲੋਜੀ ਦੀ ਵਰਤੋਂ ਇੱਕ ਔਜ਼ਾਰ ਵਜੋਂ ਕਰ ਰਹੇ ਹਨ। ਇਸ ਮੰਚ 'ਤੇ ਨਵੇਂ ਤਰੀਕੇ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ। ਅਭਿਸ਼ੇਕ ਬਜਾਜ ਤੇ ਰੋਹਿਤ ਬਜਾਜ ਨੇ ਸੀ.ਏ. ਦੀ ਪ੍ਰੀਖਿਆ ਦੇਣ ਤੋਂ ਬਾਅਦ ਮਿਲ ਕੇ ਤੈਅ ਕੀਤਾ ਕਿ ਉਹ ਵੀ ਇਸ ਖੇਤਰ ਨਾਲ ਜੁੜਿਆ ਇੱਕ ਉਤਪਾਦ ਬਾਜ਼ਾਰ ਵਿੱਚ ਉਤਾਰਨਗੇ। ਇਸ ਤਰ੍ਹਾਂ ਜਨਵਰੀ 2015 ਵਿੱਚ ਜਿਰੋਇੰਫੀ ਡਾੱਟ ਕਾੱਮ ਦੀ ਕੋਲਕਾਤਾ ਵਿੱਚ ਸ਼ੁਰੂਆਤ ਹੋਈ। ਇਹ ਸਿੱਖਿਆ ਦਾ ਇੱਕ ਇੰਟਰਐਕਟਿਵ ਮੰਚ ਹੈ। ਇੱਥੇ ਵਿਦਿਆਰਥੀ ਅਜਿਹੇ ਵਿਡੀਓ ਖ਼ਰੀਦ ਸਕਦੇ ਹਨ, ਜਿਨ੍ਹਾਂ ਨੂੰ ਵਿਭਿੰਨ ਅਧਿਆਪਕਾਂ ਨੇ ਤਿਆਰ ਕੀਤਾ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪਲੇਟਫ਼ਾਰਮ ਪੀਅਰ ਟੂ ਪੀਅਰ ਪਡ੍ਹਨ ਦਾ ਮੌਕਾ ਵੀ ਦਿੰਦਾ ਹੈ ਤਾਂ ਜੋ ਵਿਦਿਆਰਥੀ ਇਸ ਮੰਚ ਦੀ ਵਰਤੋਂ ਕਰ ਕੇ ਆਪਣੇ ਨੋਟਸ ਇੱਕ-ਦੂਜੇ ਨਾਲ ਵੰਡ ਸਕਣ। ਇਸ ਮੰਚ ਤੇ ਸੀ.ਏ., ਸੀ.ਐਮ., ਸੀ.ਐਫ਼.ਏ., ਯੂ.ਪੀ.ਐਸ.ਸੀ. ਅਤੇ ਆਈ.ਆਈ.ਟੀ.-ਜੀ.ਈ.ਈ. ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਉਠਾ ਸਕਦੇ ਹਨ। ਇਸ ਮੰਚ ਨੂੰ ਮਜ਼ਬੂਤ ਬਣਾਉਣ ਲਈ ਅਭਿਸ਼ੇਕ ਤੇ ਰੋਹਿਤ ਨੇ ਦੇਸ਼ ਭਰ ਦਾ ਦੌਰਾ ਕੀਤਾ ਅਤੇ ਕੋਲਕਾਤਾ, ਦਿੱਲੀ, ਮੁੰਬਈ, ਚੇਨਈ, ਜੋਧਪੁਰ ਅਤੇ ਜੈਪੁਰ ਵਿੱਚ ਵਿਭਿੰਨ ਅਧਿਆਪਕਾਂ ਨੂੰ ਆਪਣੇ ਨਾਲ ਜੋੜਿਆ।

ਆਦਿੱਤਿਆ ਅਨੁਸਾਰ,''ਅਸੀਂ ਕਾਫ਼ੀ ਮਿਹਨਤ ਤੋਂ ਬਾਅਦ ਅਧਿਆਪਕਾਂ ਨੂੰ ਆਪਣੇ ਨਾਲ ਜੋੜਿਆ ਹੈ। ਅਸੀਂ ਅਜਿਹੇ ਅਧਿਆਪਕਾਂ ਨੂੰ ਆਪਣੇ ਨਾਲ ਜੋੜਿਆ, ਜਿਨ੍ਹਾਂ ਕੋਲ ਨਾ ਕੇਵਲ ਪੰਜ ਸਾਲ ਪੜ੍ਹਾਉਣ ਦਾ ਤਜਰਬਾ ਹੈ, ਸਗੋਂ ਉਹ ਇੱਕ ਹਜ਼ਾਰ ਤੋਂ ਵੱਧ ਬੱਚਿਆਂ ਨੂੰ ਪੜ੍ਹਾ ਚੁੱਕੇ ਹਨ। ਜਦੋਂ ਅਸੀਂ ਅਜਿਹੇ ਅਧਿਆਪਕਾਂ ਨੂੰ ਆਪਣੇ ਨਾਲ ਜੋੜਦੇ ਹਾਂ, ਤਾਂ ਉਨ੍ਹਾਂ ਦਾ ਵਿਡੀਓ ਆਪਣੇ ਸਰਵਰ ਉੱਤੇ ਅਪਲੋਡ ਕਰ ਦਿੰਦੇ ਹਾਂ। ਇਸ ਮੰਚ ਭਾਵ ਪਲੇਟਫ਼ਾਰਮ ਨੂੰ ਤਿਆਰ ਕਰਨ ਵਿੱਚ ਸਾਨੂੰ ਲਗਭਗ ਛੇ ਮਹੀਨੇ ਦਾ ਸਮਾਂ ਲੱਗਾ। ਇਸ ਤੋਂ ਬਾਅਦ ਅਸੀਂ ਲਗਭਗ ਦੋ ਮਹੀਨੇ ਬੀਟਾ 'ਤੇ ਇਸ ਸਾਈਟ ਨੂੰ ਚਲਾਇਆ।''

ਵਿਚਾਰ ਨੂੰ ਦਿੱਤਾ ਸਾਕਾਰ ਰੂਪ

ਜਦੋਂ ਆਦਿੱਤਿਆ ਅਤੇ ਰੋਹਿਤ ਨੇ ਆਪਣੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਟਿਊਸ਼ਨ ਕਲਾਸ ਲਈ ਪੈਸੇ ਜਮ੍ਹਾ ਕੀਤੇ ਪਰ ਉਨ੍ਹਾਂ ਨੇ ਕਦੇ ਵੀ ਉਸ ਵਿਚੋਂ ਹਿੱਸਾ ਨਹੀਂ ਲਿਆ। ਦੂਜੇ ਪਾਸੇ ਅਦਿੱਤਿਆ ਦਾ ਕਹਿਣਾ ਹੈ ਕਿ ਉਸ ਸਮੇਂ ਜਿੰਨੇ ਵੀ ਆੱਨਲਾਈਨ ਪੋਰਟਲ ਸਨ, ਉਹ ਉਨ੍ਹਾਂ ਦੇ ਉਦੇਸ਼ ਨੂੰ ਪੂਰਾ ਨਹੀਂ ਕਰਦੇ ਸਨ, ਕਿਉਂਕਿ ਇੱਕ ਵੀ ਵਿਸ਼ੇ ਉੱਤੇ ਢੇਰ ਸਾਰੇ ਅਧਿਆਪਕ ਹੁੰਦੇ ਹਨ। ਆਦਿੱਤਿਆ ਅਤੇ ਰੋਹਿਤ ਕੋਲਕਾਤਾ ਦੇ ਸੇਂਟ ਜ਼ੇਵੀਅਰ ਕਾਲਜ ਦੇ ਸਾਬਕਾ ਵਿਦਿਆਰਥੀ ਰਹਿ ਚੁੱਕੇ ਹਨ। ਦੋਵਾਂ ਨੇ ਸਾਲ 2015 ਵਿੱਚ ਚਾਰਟਰਡ ਅਕਾਊਂਟੈਂਸੀ ਨੂੰ ਪੂਰਾ ਕੀਤਾ ਹੈ। ਸ਼ੁਰੂ ਵਿੱਚ ਜਦੋਂ ਉਨ੍ਹਾਂ ਨੇ ਬਾਜ਼ਾਰ ਦੀ ਬਿਨਾ ਜਾਣਕਾਰੀ ਦੇ ਆਪਣਾ ਉਤਪਾਦ ਉਤਾਰਿਆ ਤਾਂ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕੋਰਸ ਵਿੱਚ ਤਬਦੀਲੀਆਂ ਕੀਤੀਆਂ।

ਜਿਰੋਇੰਫੀ ਡਾੱਟ ਕਾੱਮ ਦੀ ਸ਼ੁਰੂਆਤ 10 ਲੱਖ ਰੁਪਏ ਦੇ ਨਿਵੇਸ਼ ਨਾਲ ਹੋਈ ਹੈ। ਜਿਸ ਨੂੰ ਦੋਵੇਂ ਬਾਨੀਆਂ ਨੇ ਆਪਣੇ ਦੋਸਤਾਂਅਤੇ ਪਰਿਵਾਰਕ ਮੈਂਬਰਾਂ ਤੋਂ ਹਾਸਲ ਕੀਤਾ ਹੈ। ਅੱਜ ਉਨ੍ਹਾਂ ਦੀ ਵੈਬਸਾਈਟ ਥੋੜ੍ਹੇ ਹੀ ਸਮੇਂ ਵਿੱਚ ਸਾਢੇ ਅੱਠ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਧਿਆਨ ਆਪਣੇ ਵੱਲ ਖਿੱਚ ਚੁੱਕੀ ਹੈ। ਕੋਈ ਵੀ ਵਿਦਿਆਰਥੀ ਇਸ ਵੈਬਸਾਈਟ ਉੱਤੇ ਆ ਕੇ ਪਹਿਲੇ ਵਿਡੀਓ ਦਾ ਇੱਕ ਡੈਮੋ ਵੇਖ ਸਕਦਾ ਹੈ, ਉਸ ਤੋਂ ਬਾਅਦ ਉਹ ਚਾਹੇ ਤਾਂ ਵਿਡੀਓ ਨੂੰ ਖ਼ਰੀਦ ਵੀ ਸਕਦਾ ਹੈ। ਕੋਈ ਵੀ ਵਿਦਿਆਰਥੀ ਕਿਸੇ ਵਿਡੀਓ ਨੂੰ ਖ਼ਾਸ ਵਿਸ਼ੇ ਜਾਂ ਪੂਰੇ ਕੋਰਸ ਦੇ ਆਧਾਰ ਉੱਤੇ ਉਸ ਨੂੰ ਖ਼ਰੀਦ ਸਕਦਾ ਹੈ। ਇੱਥੇ ਇਸ ਲਈ ਵਿਦਿਆਰਥੀ ਨੂੰ 500 ਰੁਪਏ ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਅਦਾ ਕਰਨੇ ਹੁੰਦੇ ਹਨ। ਆਦਿੱਤਿਆ ਅਨੁਸਾਰ ਕਿਸੇ ਵੀ ਕੋਰਸ ਦੇ ਇਨ੍ਹਾਂ ਦੇ ਮੁੱਲ ਆੱਨਲਾਈਨ ਕੋਰਸ ਦੇ ਮੁਕਾਬਲੇ 60 ਫ਼ੀ ਸਦੀ ਤੱਕ ਘੱਟ ਹੁੰਦੇ ਹਨ।

ਜਿਰੋਇੰਫ਼ੀ ਡਾੱਟ ਕਾੱਮ ਵਿੱਚ ਫ਼ਿਲਹਾਲ 8 ਕਰਮਚਾਰੀ ਅਤੇ ਵਿਭਿੰਨ ਖੇਤਰਾਂ ਨਾਲ ਜੁੜੇ 25 ਅਧਿਆਪਕ ਹਨ ਜੋ ਕਿਸੇ ਵੀ ਵਿਸ਼ੇ ਲਈ ਉਸਦਾ ਕੰਟੈਂਟ ਤਿਆਰ ਕਰਦੇ ਹਨ ਅਤੇ ਇਸ ਗੱਲ ਦਾ ਖ਼ਿਆਲ ਰਖਦੇ ਹਨ ਕਿ ਮਿਆਰ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਾ ਹੋਵੇ। ਡਿਜੀਟਲ ਮਾਰਕਿਟਿੰਗ ਰਾਹੀਂ ਜਿਰੋਇੰਫੀ ਡਾੱਟ ਕਾੱਮ ਟੀਅਰ-2 ਸ਼ਹਿਰਾਂ ਜਿਵੇਂ ਦੁਰਗਾਪੁਰ, ਆਸਨਸੋਲ, ਭੁਬਨੇਸ਼ਵਰ ਅਤੇ ਵਿਜੇਵਾੜਾ ਠੀਕਠਾਕ ਕੰਮ ਕਰ ਰਿਹਾ ਹੈ। ਪਿਛਲੇ ਸਾਲ ਦਸੰਬਰ ਅਤੇ ਇਸ ਵਰ੍ਹੇ ਜਨਵਰੀ ਵਿੱਚ ਇਨ੍ਹਾਂ ਸ਼ਹਿਰਾਂ ਤੋਂ 3.2 ਲੱਖ ਰੁਪਏ ਦੀ ਆਮਦਨ ਹੋਈ ਹੈ, ਜਦ ਕਿ ਇਸ ਮਹੀਨੇ ਤੋਂ ਇਹ ਆਮਦਨ 2.5 ਲੱਖ ਪੁਜਣ ਦੀ ਉਮੀਦ ਹੈ।

ਭਵਿੱਖ ਦੀਆਂ ਯੌਜਨਾਵਾਂ

ਅਗਲੇ ਕੁੱਝ ਮਹੀਨਿਆਂ ਵਿੱਚ ਜਿਰੋਇੰਫੀ ਡਾੱਟ ਕਾਂਮ ਦਾ ਧਿਆਨ ਮਾਰਕਿਟਿੰਗ 'ਤੇ ਹੋਵੇਗਾ; ਤਾਂ ਜੋ ਪੱਛਮੀ ਬੰਗਾਲ ਵਿੱਚ ਉਹ ਉਚਿਤ ਸਥਾਨ ਹਾਸਲ ਕਰ ਸਕਣ। ਖ਼ਾਸ ਤੌਰ ਉਤੇ ਟੀਅਰ 2 ਅਤੇ ਟੀਅਰ 3 'ਤੇ ਕੰਪਨੀ ਖ਼ਾਸ ਧਿਆਨ ਦੇਵੇਗੀ। ਫ਼ਿਲਹਾਲ ਫ਼ੇਸਬੁੱਕ ਰਾਹੀਂ ਇਹ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਕਾਲਜਾਂ ਵਿੱਚ ਸੈਮੀਨਾਰ ਲਾ ਕੇ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਨ।

ਮਾਰਚ ਦੇ ਪਹਿਲੇ ਹਫ਼ਤੇ ਵਿੱਚ ਇਹ ਸਟਾਰਟ-ਅੱਪ 'ਮੈਂਟੋਰ ਮਾਡਿਊਲ' ਦੀ ਸ਼ੁਰੂਆਤ ਕਰੇਗਾ। ਇਸ ਲਈ ਉਚਾ ਰੈਂਕ ਹਾਸਲ ਕਰਨ ਵਾਲੇ ਸੀ.ਏ. ਅਤੇ ਆਈ.ਆਈ.ਟੀ. ਦੇ ਵਿਦਿਆਰਥੀਆਂ ਨਾਲ ਸਮਝੌਤਾ ਕੀਤਾ ਗਿਆ ਹੈ, ਜੋ ਇਸ ਪਲੇਟਫ਼ਾਰਮ 'ਤੇ ਮੈਂਟੋਰ ਦੀ ਭੂਮਿਕਾ ਨਿਭਾਉਣਗੇ। ਜਿਹੜਾ ਵੀ ਵਿਦਿਆਰਥੀ ਇੱਥੋਂ ਕੋਈ ਕੋਰਸ ਖ਼ਰੀਦੇਗਾ, ਤਾਂ ਉਸ ਨੂੰ ਜਿਰੋਇੰਫੀ ਮੈਂਟੋਰ ਦੀ ਵੀ ਸੁਵਿਧਾ ਦੇਵੇਗਾ। ਜਿਰੋਇੰਫੀ ਦੇ ਵਿਕਾਸ ਲਈ ਫ਼ਿਲਹਾਲ ਕਈ ਨਿਵੇਸ਼ਕਾਂ ਨਾਲ ਗੱਲਬਾਤ ਆਪਣੇ ਆਖ਼ਰੀ ਦੌਰ 'ਤੇ ਹੈ ਅਤੇ ਆਸ ਹੈ ਕਿ ਅਗਲੇ ਵਿੱਤੀ ਵਰ੍ਹੇ ਦੌਰਾਨ ਕੰਪਨੀ ਨੂੰ 6 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਹੋਵੇਗੀ।

ਤਕਨਾਲੋਜੀ-ਸਮਰੱਥ ਸਿੱਖਿਆ ਉਦਯੋਗ

ਸਿੱਖਿਆ ਦੇ ਖੇਤਰ ਵਿੱਚ ਜਿਸ ਤਰੀਕੇ ਸਮਾਰਟ-ਫ਼ੋਨ, ਇੰਟਰਐਕਟਿਵ, ਟੈਕਸਟ-ਬੁੱਕ, ਡਾਟਾ ਵਿਸ਼ਲੇਸ਼ਣ ਅਤੇ ਕਿਸੇ ਕੰਮ ਨੂੰ ਖੇਡ ਵਾਂਗ ਬਣਾਉਣ ਦੀ ਵਿਧੀ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਵਧੀ ਹੈ। ਆਈ.ਬੀ.ਈ.ਐਫ਼. ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ ਸਿੱਖਿਆ ਦਾ ਆੱਨਲਾਈਨ ਬਾਜ਼ਾਰ ਸਾਲ 2017 ਤੱਕ 40 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਦੇਸ਼ ਵਿੱਚ ਅਪਡੇਟ ਕਿਤਾਬਾਂ, ਆੱਨਲਾਈਨ ਪੜ੍ਹਾਈ, ਐਚ.ਡੀ. ਕੁਆਲਿਟੀ ਵਾਲੀ ਵਿਦਿਅਕ ਵਿਡੀਓ, ਆੱਨਲਾਈਨ ਟੈਸਟ ਦੀ ਤਿਆਰੀ, ਸਿੱਖਿਆ ਨਾਲ ਜੁੜੇ ਸਟਾਰਟ-ਅੱਪ ਦੀ ਮੰਗ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਵਧੀ ਹੈ। ਵੇਦਾਂਤੂ, ਸਿੰਪਲੀਕਰਣ, ਬੀ.ਵਾਈ.ਜੇ.ਯੂ., ਟਾੱਪਰ ਆਈਪਰੂਫ਼ ਲਰਨਿੰਗ ਸਾਲਿਯੂਸ਼ਨ, ਸੈਨੀਟੇਸ਼ਨ, ਐਜੂਕਾਰਟ, ਟੇਲੈਂਟੇਜ, ਸੁਪਰ ਪਰੂਫ਼ ਅਤੇ ਇੰਬਾਈਬ ਡਾੱਟ ਕਾੱਮ ਕੁੱਝੀਆਂ ਅਜਿਹੀਆਂ ਵੈਬਸਾਈਟਸ ਹਨ ਜੋ ਸਿੱਖਿਆ ਦੇ ਉਦਯੋਗ ਵਿੱਚ ਛਾਈਆਂ ਹੋਈਆਂ ਹਨ। ਇਹ ਵੈਬਸਾਈਟਾਂ ਨਿਵੇਸ਼ਕਾਂ ਦਾ ਧਿਆਨ ਆਪਣੇ ਵੱਲ ਖ਼ਾਸ ਤੌਰ ਉੱਤੇ ਖਿੱਚ ਰਹੀਆਂ ਹਨ। ਇਹੋ ਕਾਰਣ ਹੈ ਕਿ ਵੇਦਾਂਤੂ ਨੇ ਟਾਈਗਰ ਗਲੋਬਲ ਅਤੇ ਅਸੈਲ ਪਾਰਟਨਰਾਂ ਨਾਲ ਮਿਲ ਕੇ 50 ਲੱਖ ਡਾਲਰ ਦਾ ਨਿਵੇਸ਼ ਹਾਸਲ ਕੀਤਾ ਹੈ। ਇਸਹ ਤਰ੍ਹਾਂ ਟਾੱਪਰ ਨੇ ਸ਼ੈਫ਼, ਹੀਲੀਅਨ ਅਤੇ ਫ਼ਿਡੈਲਟੀ ਗ੍ਰੋਥ ਤੋਂ 10 ਮਿਲੀਅਨ ਡਾਲਰ ਦਾ ਨਿਵੇਸ਼ ਹਾਸਲ ਕੀਤਾ ਹੈ; ਜਦ ਕਿ ਮੈਰਿਟਨੇਸ਼ਨ ਨੇ ਇਨਫ਼ੋਏਜ ਤੋਂ 5 ਮਿਲੀਅਨ ਡਾਲਰ ਦਾ ਨਿਵੇਸ਼ ਹਾਸਲ ਕੀਤਾ ਹੈ। ਸਿੰਪਲੀਕਰਣ ਨੇ ਮੇਫ਼ੀਲਡ ਫ਼ੰਡ ਅਤੇ ਕੈਲਾਰੀ ਕੈਪੀਟਲ ਤੋਂ 15 ਮਿਲੀਅਨ ਡਾਲਰ ਦਾ ਨਿਵੇਸ਼ ਹਾਸਲ ਕੀਤਾ ਹੈ। ਉਥੇ ਐਜੂਕਾਰਟ ਨੇ 10 ਲੱਖ ਡਾਲਰ ਦਾ ਨਿਵੇਸ਼ ਯੂਵੀ ਕੈਨ ਵੇਂਚਰ ਅਤੇ ਯੂਨਾਈਟਿਡ ਫ਼ਿਨਸੇਕ ਤੋਂ ਹਾਸਲ ਕੀਤਾ ਹੈ। ਇੰਝ ਆਈਕਯੂ ਦੇ ਮੁੱਖ ਮਾਲ ਅਧਿਕਾਰੀ ਮਨੀਸ਼ ਸ਼ਰਮਾ ਦਾ ਕਹਿਣਾ ਹੈ ਕਿ 'ਅੱਜ ਅਧਿਆਪਕ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ ਜੋ ਪੜ੍ਹਾਈ ਵਿੱਚ ਬਹੁਤ ਮਦਦਗਾਰ ਸਿੱਧ ਹੁੰਦੇ ਹਨ। ਵਿਸ਼ਲੇਸ਼ਣਾਤਮਕ ਇਸਤੇਮਾਲ ਰਾਹੀਂ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲੰਕਣ ਆਸਾਨੀ ਨਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਇੰਸਟੀਚਿਊਟ ਵੀ ਕਲਾਸ ਵਿੱਚ ਅਧਿਆਪਕ ਦੇ ਪ੍ਰਦਰਸ਼ਨ ਦਾ ਆਸਾਨੀ ਨਾਲ ਮੁਲੰਕਣ ਕਰ ਸਕਦੇ ਹਨ।'

image