ਪਾਣੀ ਲਈ ਗੁਆਂਡੀ ਪਿੰਡ ਵਾਲਿਆਂ ਨੇ ਨਾਂਹ ਕੀਤੀ ਤਾਂ ਅਨਪੜ੍ਹ ਔਤਰਾਂ ਨੇ ਆਪਨੇ ਪਿੰਡ 'ਚ ਹੀ ਪੁੱਟ ਲਿਆ ਖ਼ੂਹ

ਪਾਣੀ ਲਈ ਗੁਆਂਡੀ ਪਿੰਡ ਵਾਲਿਆਂ ਨੇ ਨਾਂਹ ਕੀਤੀ ਤਾਂ ਅਨਪੜ੍ਹ ਔਤਰਾਂ ਨੇ ਆਪਨੇ ਪਿੰਡ 'ਚ ਹੀ ਪੁੱਟ ਲਿਆ ਖ਼ੂਹ

Saturday April 23, 2016,

3 min Read

ਪਾਣੀ ਦੀ ਘਾਟ ਦਾ ਮਸਲਾ ਪੂਰੇ ਮੁਲਕ ਨੂੰ ਪਰੇਸ਼ਾਨ ਕਰ ਰਿਹਾ ਹੈ। ਕਈ ਰਾਜਾਂ 'ਚ ਤਾਂ ਪੀਣ ਲਾਇਕ ਪਾਣੀ ਵੀ ਨਹੀਂ ਹੈ. ਸੋਕਾ ਪਿਆ ਹੋਇਆ ਹੈ. ਸਰਕਾਰਾਂ ਕੋਲ ਵੀ ਇਸ ਸਮੱਸਿਆ ਦਾ ਕੋਈ ਸੌਖਾ ਹਲ ਨਹੀਂ ਦਿਸਦਾ। ਕਈ ਰਾਜਾਂ ਵਿੱਚ ਤਾਂ ਪੀਣ ਲਈ ਪਾਣੀ ਲਿਆਉਣ ਲਈ ਔਰਤਾਂ ਵੀਹ ਵੀਹ ਕਿਲੋਮੀਟਰ ਤੁਰ ਕੇ ਜਾਣ ਲਈ ਮਜ਼ਬੂਰ ਹਨ. ਪੀਣ ਲਈ ਪਾਣੀ ਦਾ ਇੰਤਜ਼ਾਮ ਕਰਣ ਦੀ ਜ਼ਿਮੇਦਾਰੀ ਵੀ ਔਰਤ 'ਤੇ ਹੀ ਸੁੱਟ ਦਿੱਤੀ ਜਾਂਦੀ ਹੈ, ਸੋ ਕਿਸੇ ਖੱਡ, ਤਲਾਅ, ਖ਼ੂਹ ਦੀ ਭਾਲ ਕਰਨਾ ਅਤੇ ਉੱਥੋਂ ਪਾਣੀ ਲੈ ਆਉਣ ਦਾ ਕੰਮ ਵੀ ਔਰਤਾਂ ਦੇ ਸਿਰ ਹੀ ਮੰਨ ਲਿਆ ਜਾਂਦਾ ਹੈ.

image


ਪਰ ਇਹ ਕਹਾਣੀ ਮਧਿਆ ਪ੍ਰਦੇਸ਼ ਦੇ ਖੰਡਵਾ ਜਿਲ੍ਹੇ ਦੇ ਲੰਗੋਟੀ ਪਿੰਡ ਦੀਆਂ ਔਰਤਾਂ ਦੀ ਹੈ ਜਿਨ੍ਹਾਂ ਨੇ ਪਾਣੀ ਲਈ ਕਿਸੇ ਦੇ ਹਾੜ੍ਹੇ ਕੱਡ੍ਹਣ ਦੀ ਥਾਂ ਪਿੰਡ 'ਚ ਹੀ ਖੂਹ ਪੱਟ ਛੱਡਿਆ। ਇਨ੍ਹਾਂ ਔਰਤਾਂ ਨੇ ਚਾਲੀਹ ਦਿਨ ਲੱਗ ਕੇ ਪਿੰਡ ਨੂੰ ਸੋਕੇ ਦੀ ਮਾਰ 'ਤੋਂ ਬਚਾ ਲਿਆ. ਜਿਨ੍ਹਾਂ ਦਾ ਪਹਿਲਾਂ ਮਖੌਲ ਉਡਾਇਆ ਜਾ ਰਿਹਾ ਸੀ, ਹੁਣ ਉਨ੍ਹਾਂ ਦੀ ਸਲਾਹ 'ਤੇ ਹੀ ਬੇਕਾਰ ਪਈ ਜ਼ਮੀਨ ਤੇ ਸਬਜ਼ੀਆਂ ਬੀਜਿਆਂ ਹੋਈਆਂ ਹਨ.

image


ਲੰਗੋਟੀ ਪਿੰਡ ਦੀ ਆਬਾਦੀ ਲਗਭਗ ਦੋ ਹਜ਼ਾਰ ਹੈ. ਇਸ ਪਿੰਡ ਵਿੱਚ ਪੀਣ ਦੇ ਪਾਣੀ ਦੀ ਵੱਡੀ ਸਮੱਸਿਆ ਸੀ. ਪਿੰਡ ਦੇ ਦੋਵੇਂ ਹੈੰਡ ਪੰਪ ਸਮੇਂ ਦੇ ਨਾਲ ਸੁੱਕ ਗਏ. ਮੀਂਹ ਕਰਕੇ ਇੱਕ ਅੱਧਾ ਮਹੀਨਾ ਹੋਰ ਲੰਘ ਗਿਆ. ਪਰ ਫ਼ੇਰ ਪਰੇਸ਼ਾਨੀ ਵੀ ਵੱਧ ਗਈ. ਇਹ ਗੱਲ 2011 ਦੀ ਹੈ. ਪਾਣੀ ਦੀ ਘਾਟ ਅਤੇ ਉਸ ਦਾ ਪ੍ਰਬੰਧ ਕਰਨ ਦਾ ਜਿੰਮਾ ਵੀ ਔਰਤਾਂ 'ਤੇ ਹੀ ਆਉਣਾ ਸੀ. ਪਿੰਡ ਦੀਆਂ ਔਰਤਾਂ ਸਵੇਰੇ ਸਵੇਰੇ ਭਾਂਡੇ ਚੁੱਕ ਕੇ ਗਵਾਂਡੀ ਪਿੰਡ ਜਾਂਦੀਆਂ ਅਤੇ ਕਿਸੇ ਖੂਹ ਜਾਂ ਮੋਟਰ 'ਤੋਂ ਪਾਣੀ ਲੈ ਕੇ ਆਉਂਦੀਆਂ। ਕਿਸੇ ਦਿਨ ਮੋਟਰ ਵਾਲੇ ਨੇ ਨਾਂਹ ਕਰ ਦੇਣੀ ਜਾਂ ਕਿਸੇ ਦਿਨ ਬਿਜਲੀ ਨਾ ਹੋਣ ਕਰਕੇ ਮੋਟਰ ਨਹੀਂ ਚੱਲਣੀ।

ਪਿੰਡ ਦੀਆਂ ਔਰਤਾਂ ਨੇ ਮਰਦਾਂ ਨੂੰ ਕਿਹਾ ਵੀ ਪਾਣੀ ਦੇ ਇੰਤਜ਼ਾਮ ਲਈ ਪਰ ਕਿਸੇ ਨਾ ਸੁਣੀ। ਪੰਚਾਇਤ ਨੇ ਵੀ ਕਪਿਲਧਾਰਾ ਯੋਜਨਾ ਦੇ ਤਹਿਤ ਖੂਹ ਪੱਟਣ ਦਾ ਪ੍ਰਬੰਧ ਕਰਨ ਦੀ ਗੱਲ ਤਾਂ ਕੀਤੀ ਪਰ ਹੋਇਆ ਕੁਛ ਨਾ. ਪੰਚਾਇਤ ਨੇ ਅਰਜ਼ੀ ਉੱਪਰ ਅਫ਼ਸਰਾਂ ਨੂੰ ਭੇਜ ਕੇ ਹੱਥ ਖਿੱਚ ਲਿਆ.

image


ਦੋ ਕੁ ਹਫ਼ਤੇ ਇੰਤਜ਼ਾਰ ਕਰਨ ਮਗਰੋਂ ਔਰਤਾਂ ਨੂੰ ਵੀ ਸਮਝ ਆ ਗਿਆ ਕੇ ਇੱਥੋਂ ਕੁਛ ਨਹੀਂ ਮਿਲਣਾ। ਉਨ੍ਹਾਂ ਨੇ ਰਲ੍ਹ ਕੇ ਆਪ ਹੀ ਇਸ ਸਮੱਸਿਆ ਦਾ ਸਮਾਧਾਨ ਕਰਨ ਦਾ ਫ਼ੈਸਲਾ ਕਰ ਲਿਆ. ਪਿੰਡ ਦੀਆਂ ਵੀਹ ਅਨਪੜ੍ਹ ਔਰਤਾਂ ਨੇ ਪਿੰਡ 'ਚ ਹੀ ਖੂਹ ਪੱਟਣ ਦਾ ਫੈਸਲਾ ਕਰ ਲਿਆ. ਪਰ ਸਮੱਸਿਆ ਖੂਹ ਲਈ ਜ਼ਮੀਨ ਦੀ ਸੀ. ਪਿੰਡ ਦੀ ਹੀ ਦੋ ਬੀਬੀਆਂ ਰਾਮਕਲੀ ਅਤੇ ਗੰਗਾ ਬਾਈ ਨੇ ਆਪਣੀ ਜ਼ਮੀਨ ਖੂਹ ਪੱਟਣ ਲਈ ਦੇ ਦਿੱਤੀ।

ਪਿੰਡ 'ਚ ਗੱਲ ਪਤਾ ਲੱਗੀ ਤਾਂ ਮਰਦਾਂ ਨੇ ਮਖੌਲ ਬਣਾਇਆ ਕੀ ਵੀਹ ਫੁੱਟ ਜ਼ਮੀਨ ਪੱਟ ਕੇ ਛੱਡ ਦੇਣੀ ਹੈ ਪਰ ਖੂਹ ਨਹੀਂ ਪੱਟਿਆ ਜਾਣਾ। ਪਰ ਇਨ੍ਹਾਂ ਔਰਤਾਂ ਨੇ ਤਾਂ ਧਾਰ ਲਿਆ ਸੀ ਕੀ ਖੂਹ ਪੱਟ ਕੇ ਹੀ ਛੱਡਣਾ ਹੈ. ਘਰ ਦੇ ਕੰਮਾਂ ' ਵੇਲ੍ਹੀਆਂ ਹੋ ਕੇ ਇਨ੍ਹਾਂ ਨੇ ਪਿੰਡ ਦੇ ਬਾਹਰ ਇੱਕਠੇ ਹੋ ਜਾਣਾ ਅਤੇ ਕੱਸੀਆਂ, ਗੈਨਤਿਆਂ ਅਤੇ ਹੱਥਾਂ ਨਾਲ ਹੀ ਖੂਹ ਪੱਟਣ ਦਾ ਕੰਮ ਸ਼ੁਰੂ ਕਰ ਦਿੰਦਿਆਂ। ਅੱਠ ਹੱਥ ਜ਼ਮੀਨ ਪੱਟੀ ਗਈ ਪਰ ਉੱਥੇ ਜ਼ਮੀਨ ਪੱਥਰੀਲੀ ਹੋ ਗਈ. ਪਰ ਇਨ੍ਹਾਂ ਹੌਸਲਾ ਨਹੀਂ ਛੱਡਿਆ। ਖੂਹ ਹੋਰ ਡੂੰਘਾ ਹੁੰਦਾ ਗਿਆ.

ਇੱਕ ਦਿਨ ਦੁਪਹਿਰ ਨੂੰ ਪਿੰਡ 'ਚ ਰੋਲ੍ਹਾ ਪੈ ਗਿਆ. ਸਾਰਾ ਪਿੰਡ ਭੱਜ ਕੇ ਖੂਹ 'ਤੇ ਪੁੱਜਾ ਤੇ ਵੇਖਿਆ ਕੀ ਖੂਹ 'ਚੋਂ ਪਾਣੀ ਵੱਗ ਰਿਹਾ ਸੀ. ਹੇਠਾਂ ਔਰਤਾਂ ਖੁਸ਼ੀ ਨਾਲ ਨੱਚਦਿਆਂ ਪਈਆਂ ਸਨ. ਪਿੰਡ ਦੇ ਮਰਦਾਂ ਕੋਲ ਤਾਂ ਸ਼ਾਬਾਸੀ ਦੇਣ ਦੀ ਹਿਮਤ ਨਹੀਂ ਸੀ. ਖ਼ਬਰ ਜਦੋਂ ਪੰਚਾਇਤ ਦੇ ਅਫ਼ਸਰਾਂ ਕੋਲ ਪੁੱਜੀ ਤਾਂ ਉਹ ਵੀ ਭੱਜੇ ਆਏ ਖੂਹ ਨੂੰ ਵੇੱਖਣ ਲਈ.

image


ਇਸ ਮੁਹਿਮ ਲਈ ਪਿੰਡ ਦੀਆਂ ਔਰਤਾਂ ਦੀ ਮਦਦ ਕਰਨ ਵਾਲੀ ਸੰਸਥਾ ਦੀ ਮੁੱਖੀ ਸੀਮਾ ਪ੍ਰਕਾਸ਼ ਨੇ ਯੂਅਰ ਸਟੋਰੀ ਨੂੰ ਦੱਸਿਆ -

"ਖੂਹ ਪੱਟਣਾ ਕੋਈ ਸੌਖਾ ਕੰਮ ਨਹੀਂ ਸੀ. ਤੀਹ ਫੁੱਟ 'ਤੇ ਪਾਣੀ ਆਇਆ. ਔਰਤਾਂ ਦੇ ਹੱਥਾਂ 'ਚ ਛਾਲ੍ਹੇ ਪੈ ਗਏ ਪਰ ਉਨ੍ਹਾਂ ਨੇ ਹੌਸਲਾ ਨਾ ਛੱਡਿਆ। ਹੁਣ ਇੱਥੇ ਸਾਰਾ ਸਾਲ ਪਾਣੀ ਰਹਿੰਦਾ ਹੈ."

ਲੇਖਕ: ਸਚਿਨ ਸ਼ਰਮਾ

ਅਨੁਵਾਦ: ਅਨੁਰਾਧਾ ਸ਼ਰਮਾ