ਪਲਾਸਟਿਕ ਦੀ ਪਲੇਟਾਂ ਨੂੰ ਛੱਡੋ, ਅਨਾਜ ਤੋਂ ਬਣੇ ਚਮਚੇ ਖਾਉ 

ਇੱਕ ਕਾਰੋਬਾਰੀ ਨੇ ਬਣਾਈ ਖਾਣ ਲਾਇਕ ਪਲੇਟਾਂ ਅਤੇ ਚਮਚੇ 

0

ਹੈਦਰਾਬਾਦ ਵਿੱਖੇ ਇੰਟਰਨੇਸ਼ਨਲ ਕ੍ਰਾਪ ਰਿਸਰਚ ਇੰਸਟੀਟਿਉਟ ਦੇ ਵਿਗਿਆਨੀ ਨਾਰਾਇਣ ਪੀਸਾਪਤੀ ਨੇ ਪਲਾਸਟਿਕ ਦੀ ਪਲੇਟਾਂ ਅਤੇ ਚਮਚੇ ਦੀ ਥਾਂ ਇੱਕ ਅਜਿਹੀ ਕੱਟਲਰੀ ਤਿਆਰ ਕੀਤੀ ਹੈ ਜਿਸਨੂੰ ਖਾਇਆ ਵੀ ਜਾ ਸਕਦਾ ਹੈ. ਇਹ ਪਰਿਆਵਾਰਨ ਨੂੰ ਬਚਾਉਣ ਲਈ ਇੱਕ ਨਵੀਂ ਖੋਜ ਹੈ.

ਦੇਸ਼ ਭਰ ਵਿੱਚ ਹਰ ਸਾਲ ਪਲਾਸਟਿਕ ਤੋਂ ਬਣੇ ਕਰੀਬ 120 ਅਰਬ ਚਮਚੇ ਅਤੇ ਪਲੇਟਾਂ ਸੁੱਟ ਦਿੱਤੇ ਜਾਂਦੇ ਹਨ. ਦੁਨਿਆ ਭਰ ਵਿੱਚ ਇਸਤੇਮਾਲ ਹੋਣ ਤੋਂ ਬਾਅਦ ਸੁੱਟ ਦਿੱਤੇ ਜਾਣ ਵਾਲੀ ਪਲਾਸਟਿਕ ਦੀ ਕੱਟਲਰੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ.

ਨਾਰਾਇਣ ਪੀਸਾਪਾਤੀ ਵੱਲੋਂ ਇਜਾਦ ਕੀਤੇ ਚਮਚੇ ਅਤੇ ਪਲੇਟਾਂ ਦੀ ਖਾਸੀਅਤ ਇਹ ਹੈ ਕੇ ਇਨ੍ਹਾਂ ਨੂੰ ਖਾਣੇ ਦੇ ਬਾਅਦ ਭੰਨ ਕੇ ਖ਼ਤਮ ਕੀਤਾ ਜਾ ਸਕਦਾ ਹੈ ਜਾਂ ਖਾਣੇ ਦੇ ਬਾਅਦ ਖਾਇਆ ਵੀ ਜਾ ਸਕਦਾ ਹੈ. ਨਾਰਾਇਣ ਇੱਕ ਦਹਾਕੇ ਤੋਂ ਇਸ ਤਰ੍ਹਾਂ ਦੀ ਕੱਟਲਰੀ ਬਣਾ ਰਹੇ ਹਨ. ਪਰ ਜਦੋਂ ਵਿਦੇਸ਼ ਤੋਂ ਉਨ੍ਹਾਂ ਕੋਲ ਇਸ ਬਾਬਤ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਦੀ ਕੋਸ਼ਿਸ਼ਾਂ ਨੂੰ ਦਿਸ਼ਾ ਮਿਲ ਗਈ. ਇਹ ਡਿਮਾੰਡ ਜਰਮਨੀ ਤੋਂ ਆਈ ਸੀ.

ਨਾਰਾਇਣ ਨੇ ਦੱਸਿਆ ਕੇ ਉਹ ਮਹਿਸੂਸ ਕਰਦੇ ਸਨ ਕੇ ਹਵਾਈ ਜਹਾਜ ਅਤੇ ਹੋਰ ਥਾਵਾਂ ‘ਤੇ ਦਿੱਤੇ ਜਾਣ ਵਾਲੇ ਪਲਾਸਟਿਕ ਦੇ ਚਮਚੇ ਅਤੇ ਪਲੇਟਾਂ ਸਾਫ਼ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਕੁਆਲਿਟੀ ਵੀ ਇੰਨੀ ਵਧੀਆ ਨਹੀਂ ਹੁੰਦੀ. ਇਸ ਤੋਂ ਅਲਾਵਾ ਪਲਾਸਟਿਕ ਦੇ ਚਮਚੇ ਅਤੇ ਪਲੇਟਾਂ ਵਿੱਚ ਖਾਣਾ ਖਾਣ ਨਾਲ ਕੇਮਿਕਲ ਵੀ ਸ਼ਰੀਰ ਵਿੱਚ ਚਲੇ ਜਾਂਦੇ ਹਨ.

ਉਨ੍ਹਾਂ ਨੇ ਬਾਜਰੇ ਤੋਂ ਅਜਿਹੀ ਪਲੇਟਾਂ ਬਣਾਉਣ ਬਾਰੇ ਸੋਚਿਆ ਜਿਸ ਨੂੰ ਖਾਣੇ ਦੇ ਬਾਅਦ ਭੰਨ ਕੇ ਖ਼ਤਮ ਕੀਤਾ ਜਾ ਸਕਦਾ ਹੈ ਜਾਂ ਖਾਇਆ ਵੀ ਜਾ ਸਕਦਾ ਹੈ.

ਨਾਰਾਇਣ ਦੀ ਕੰਪਨੀ ‘ਬੇਕਿਸ’ ਨੂੰ ਦੇਸ਼ ਅਤੇ ਵਿਦੇਸ਼ ਤੋਂ 2.5 ਕਰੋੜ ਚਮਚੇ ਅਤੇ ਪਲੇਟਾਂ ਅਤੇ ਹੋਰ ਕੱਟਲਰੀ ਬਨਾਉਣ ਦਾ ਆਰਡਰ ਮਿਲ ਚੁੱਕਾ ਹੈ. ਪਿਛਲੇ ਸਾਲ ਜੂਨ ਮਹੀਨੇ ਵਿੱਚ ਕੰਪਨੀ ਨੇ ਖਾਣਯੋਗ ਕੱਟਲਰੀ ਬਣਾਉਣ ਦਾ ਲਾਇਸੇੰਸ ਪ੍ਰਾਪਤ ਕਰ ਲਿਆ ਸੀ. ਹੁਣ ਉਹ ਹਰ ਰੋਜ਼ ਪੰਜਾਹ ਹਜ਼ਾਰ ਯੂਨਿਟ ਬਣਾਉਂਦੇ ਹਨ.

ਭਾਵੇਂ ਉਨ੍ਹਾਂ ਨੂੰ ਇਸ ਪ੍ਰੋਡਕਟ ਨੂੰ ਬਾਜ਼ਾਰ ਵਿੱਚ ਲਿਆਉਣ ਵਿੱਚ ਸਮਾਂ ਲੱਗ ਗਿਆ ਪਰ ਉਹ ਅੱਗੇ ਵਧ ਰਹੇ ਹਨ. ਇਸ ਪ੍ਰੋਡਕਟ ਦੀ ਕੀਮਤ ਨੂੰ ਲੈ ਕੇ ਲੋਕਾਂ ਵੱਲੋਂ ਵਿਰੋਧ ਹੋਇਆ.

ਨਾਰਾਇਣ ਇਸ ਕੱਟਲਰੀ ਨੂੰ ਬਨਾਉਣ ਲਈ ਬਾਜਰਾ, ਜੀਰੀ, ਕਣਕ ਦੇ ਆਟੇ ਦਾ ਇਸਤੇਮਾਲ ਕਰਦੇ ਹਨ. ਇਨ੍ਹਾਂ ਜਿਨਸਾਂ ਦਾ ਇਸਤੇਮਾਲ ਬਾਜ਼ਾਰ ਵਿੱਚ ਇਨ੍ਹਾਂ ਜਿਨਸਾਂ ਦੇ ਭਾਅ ‘ਤੇ ਵੀ ਨਿਰਭਰ ਕਰਦਾ ਹੈ. ਇਸ ਵਿੱਚ ਇਸਤੇਮਾਲ ਹੋਣ ਵਾਲੇ ਹੀਟਰ ਉਨ੍ਹਾਂ ਨੇ ਚੀਨ ਤੋਂ ਮੰਗਵਾਏ ਹਨ.

ਉਹ ਇਹ ਕੱਟਲਰੀ ਕਈ ਤਰ੍ਹਾਂ ਦੇ ਸੁਵਾਦਾਂ ਵਿੱਚ ਬਣਾਉਂਦੇ ਹਨ. ਮਸਾਲੇ ਵਾਲੀ ਅਤੇ ਮਿੱਠੀ ਕੱਟਲਰੀ. ਇਸ ਕੱਟਲਰੀ ਨਾਲ 20 ਮਿਨਟ ਤਕ ਖਾਣਾ ਖਾਇਆ ਜਾ ਸਕਦਾ ਹੈ.