ਟੈਟੂ ਆਰਟਿਸਟ ਬਣਨ ਲਈ ਛੱਡ ਦਿੱਤਾ ਕਪੜੇ ਦਾ ਵਪਾਰ ਅਤੇ ਜਰਮਨੀ 'ਚ ਨੌਕਰੀ; ਸ਼ੋਘੀ 'ਚ ਹੈ ਸਟੂਡਿਓ, ਵਿਦੇਸ਼ਾਂ 'ਤੋਂ ਆਉਂਦੇ ਹਨ ਕਲਾਇੰਟ

ਟੈਟੂ ਆਰਟਿਸਟ ਬਣਨ ਲਈ ਛੱਡ ਦਿੱਤਾ ਕਪੜੇ ਦਾ ਵਪਾਰ ਅਤੇ ਜਰਮਨੀ 'ਚ ਨੌਕਰੀ; ਸ਼ੋਘੀ 'ਚ ਹੈ ਸਟੂਡਿਓ, ਵਿਦੇਸ਼ਾਂ 'ਤੋਂ ਆਉਂਦੇ ਹਨ ਕਲਾਇੰਟ

Thursday July 07, 2016,

3 min Read

ਸ਼ੌਕ਼ ਦਾ ਕੋਈ ਮੁੱਲ ਨਹੀਂ ਹੁੰਦਾ. ਸ਼ੌਕ਼ ਜਦੋਂ ਜੁਨੂਨ ਬਣ ਜਾਵੇ ਤਾਂ ਇਨਸਾਨ ਉਸ ਨੂੰ ਹਾਸਿਲ ਕਰਨ ਲਈ ਕੁਝ ਵੀ ਕਰ ਸਕਦਾ ਹੈ. ਅਜਿਹਾ ਹੀ ਕੀਤਾ ਹਿਮਾਚਲ ਪ੍ਰਦੇਸ਼ ਦੇ ਰਾਕੇਸ਼ ਨੇ. ਟੈਟੂ ਆਰਟਿਸਟ ਬਣਨ ਲਈ ਰਾਕੇਸ਼ ਨੇ ਪਹਿਲਾਂ ਆਪਣਾ ਘਰ ਅਤੇ ਕਾਰੋਬਾਰ ਛੱਡਿਆ ਅਤੇ ਫੇਰ ਜਰਮਨੀ ਜਿਹੇ ਦੇਸ਼ ‘ਚੋਂ ਨੌਕਰੀ. ਪਰ ਟੈਟੂ ਆਰਟਿਸਟ ਬਣਨ ਲਈ ਰਾਕੇਸ਼ ਨੇ ਆਪਣਾ ਜੁਨੂਨ ਕਾਇਮ ਰਖਿਆ.

ਉਸ ਜੁਨੂਨ ਦੇ ਸਦਕੇ ਅੱਜ ਰਾਕੇਸ਼ ਇੱਕ ਛੋਟੀ ਜਿਹੇ ਕਸਬੇ ‘ਚ ਬੈਠ ਕੇ ਵੀ ਇੱਕ ਅਜਿਹੇ ਟੈਟੂ ਆਰਟਿਸਟ ਵੱਜੋਂ ਜਾਣਿਆ ਜਾਂਦਾ ਹੈ ਜਿਸ ਕੋਲ ਨਾ ਸਿਰਫ ਹਿਮਾਚਲ ਪ੍ਰਦੇਸ਼ ਦੇ ਲੋਕਲ ਸਗੋਂ ਵਿਦੇਸ਼ਾਂ ‘ਚੋ ਹਿਮਾਚਲ ਪ੍ਰਦੇਸ਼ ਆਉਣ ਵਾਲੇ ਟੂਰਿਸਟ ਵੀ ਟੈਟੂ ਬਣਾਉਣ ਲਈ ਆਉਂਦੇ ਹਨ.

image


ਇਹ ਕਹਾਣੀ ਹੈ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਦੇ ਨੇੜਲੇ ਕਸਬੇ ਸ਼ੋਘੀ ਦੇ ਰਹਿਣ ਵਾਲੇ ਰਾਕੇਸ਼ ਦੀ. ਰਾਕੇਸ਼ ਦੇ ਪਿਤਾ ਦਾ ਸ਼ੋਘੀ ‘ਚ ਹੀ ਕਪੜੇ ਦਾ ਚੰਗਾ ਕਾਰੋਬਾਰ ਸੀ ਅਤੇ ਉਹ ਚਾਹੁੰਦੇ ਸੀ ਕੇ ਰਾਕੇਸ਼ ਉਸ ਕੰਮ ਨੂੰ ਅੱਗੇ ਸਾਂਭ ਲਏ. ਪਰ ਰਾਕੇਸ਼ ਦੇ ਮਨ ਦੇ ਵਿੱਚ ਦਾ ਕਲਾਕਾਰ ਕੁਛ ਹੋਰ ਕਹਿ ਰਿਹਾ ਸੀ. ਰਾਕੇਸ਼ ਨੇ ਆਪਣਾ ਜੱਦੀ ਕੰਮ ਛੱਡ ਕੇ ਟੈਟੂ ਆਰਟਿਸਟ ਬਣਨ ਦਾ ਫ਼ੈਸਲਾ ਕੀਤਾ. ਫੇਰ ਉਹੀ ਹੋਇਆ ਜੋ ਘਰਾਂ ‘ਚ ਹੁੰਦਾ ਹੈ. ਪਿਤਾ ਜੀ ਚਾਹੁੰਦੇ ਸੀ ਕੇ ਉਹ ਕਪੜੇ ਦੀ ਦੁਕਾਨ ਦੇ ਬੈਠ ਕੇ ਕੰਮ ਸਾੰਭ ਲਾਵੇ ਅਤੇ ਰਾਕੇਸ਼ ਨੇ ਹੋਰ ਰਾਹ ਸੋਚ ਰੱਖੀ ਸੀ.

ਰਾਕੇਸ਼ ਨੇ ਘਰ ਛੱਡਿਆ ਅਤੇ ਚੰਗਾ ਭਲਾ ਕਪੜੇ ਦਾ ਵਪਾਰ ਵੀ. ਅਤੇ ਰਾਹ ਫੜੀ ਦਿੱਲੀ ਵੱਲ ਦੀ. ਉਥੇ ਜਾ ਕੇ ਨੌਕਰੀ ਸ਼ੁਰੂ ਕੀਤੀ ਅਤੇ ਨਾਲ ਹੀ ਆਪਣੇ ਅੰਦਰ ਦੇ ਆਰਟਿਸਟ ਨੂੰ ਸੰਵਾਰੀਆ.

ਰਾਕੇਸ਼ ਦੱਸਦੇ ਹਨ-

“ਮੈਂ ਕਿਸੇ ਕੋਲੋਂ ਇਸ ਕਲਾ ਬਾਰੇ ਟ੍ਰੇਨਿੰਗ ਨਹੀਂ ਲਈ ਅਤੇ ਨਾਹ ਹੀ ਕਿਸੇ ਸਟੂਡਿਓ ‘ਚ ਜਾ ਕੇ ਇਸ ਬਾਰੇ ਕੁਝ ਸਿੱਖਿਆ. ਮੈਂ ਆਪ ਹੀ ਆਪਣੇ ਅੰਦਰ ਦੇ ਕਲਾਕਾਰ ਨੂੰ ਉਭਾਰਿਆ ਅਤੇ ਉਸ ਨੂੰ ਖੁੱਲਾ ਛੱਡ ਦਿੱਤਾ. ਕੁਝ ਸਮੇਂ ਬਾਅਦ ਮੈਂ ਇਸ ਕਲਾ ਬਾਰੇ ਜਾਣ ਗਿਆ.”

ਰਾਕੇਸ਼ ਨੂੰ ਪਤਾ ਸੀ ਕੇ ਵਾਪਸ ਘਰ ਜਾ ਕੇ ਤਾਂ ਉਸ ਕਲਾ ਨੂੰ ਛੱਡ ਕੇ ਫੇਰ ਕਪੜੇ ਦੀ ਦੁਕਾਨ ‘ਤੇ ਹੀ ਬੈਠਣਾ ਪੈਣਾ ਹੈ, ਇਸ ਕਰਕੇ ਉਨ੍ਹਾਂ ਗੁੜਗਾਉ ‘ਚ ਹੀ ਆਪਣੀ ਕਲਾ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ.

image


ਉਸੇ ਦੌਰਾਨ ਰਾਕੇਸ਼ ਨੂੰ ਨੌਕਰੀ ਦੇ ਸਿਲਸਿਲੇ ‘ਚ ਹੀ ਜਰਮਨੀ ਦੀ ਰਾਜਧਾਨੀ ਬਰਲਿਨ ਜਾਣ ਦਾ ਮੌਕਾ ਮਿਲਿਆ. ਰਾਕੇਸ਼ ਦੇ ਮੰਨ ਵਿੱਚ ਇਹ ਵਿਚਾਰ ਆਇਆ ਕੇ ਬਰਲਿਨ ਜਾ ਕੇ ਟੈਟੂ ਕਲਾ ਬਾਰੇ ਹੋਰ ਜਾਣਕਾਰੀ ਅਤੇ ਵਿਸ਼ੇਸ਼ਤਾ ਹਾਸਿਲ ਕੀਤੀ ਜਾ ਸਕਦੀ ਹੈ. ਉਹ ਬਰਲਿਨ ਚਲੇ ਗਏ ਅਤੇ ਉੱਥੇ ਜਾ ਕੇ ਆਪਣੀ ਕਲਾ ਨੂੰ ਹੋਰ ਨਿਖਾਰਿਆ. ਉਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਜਰਮਨ ਕੁੜੀ ਨਾਲ ਹੋਈ ਜੋ ਹੁਣ ਉਨ੍ਹਾਂ ਦੀ ਜੀਵਨ ਸਾਥੀ ਹੈ. ਬਰਲਿਨ ‘ਚ ਰਹਿੰਦਿਆ ਰਾਕੇਸ਼ ਨੇ ਟੈਟੂ ਆਰਟਿਸਟ ਵੱਜੋਂ ਨਾਂਅ ਖੱਟਿਆ.

ਰਾਕੇਸ਼ ਨੇ ਆਪਣਾ ਸ਼ੌਕ਼ ਅਤੇ ਜੁਨੂਨ ਦਾ ਮੁਕਾਮ ਹਾਸਿਲ ਕਰਨ ਦੇ ਬਾਅਦ ਵਾਪਸ ਘਰ ਵੱਲ ਮੁੰਹ ਕੀਤਾ ਅਤੇ ਹੁਣ ਸ਼ੋਘੀ ‘ਚ ਹੀ ਜੱਦੀ ਕਪੜੇ ਦੇ ਕੰਮ ਦੇ ਸਾਹਮਣੇ ਹੀ ਟੈਟੂ ਸਟੂਡਿਓ ਅਤੇ ਕੈਫ਼ੇ ਖੋਲਿਆ ਹੈ ਜੋ ਕੇ ਕੁਝ ਹੀ ਦਿਨਾਂ ‘ਚ ਮਸ਼ਹੂਰ ਹੋ ਗਿਆ ਹੈ. ਹੁਣ ਰਾਕੇਸ਼ ਕੋਲ ਕਿਨੌਰ ਤੋਂ ਲੈ ਕੇ ਝਾੰਸੀ ਤਕ ਤੋਂ ਲੋਕ ਟੈਟੂ ਬਣਾਉਣ ਆਉਂਦੇ ਹਨ. ਵਿਦੇਸ਼ਾਂ 'ਚੋਂ ਹਿਮਾਚਲ ਪ੍ਰਦੇਸ਼ ਆਉਣ ਵਾਲੇ ਵਿਦੇਸ਼ੀ ਤਾਂ ਖਾਸ ਤੌਰ ਤੇ ਰਾਕੇਸ਼ ਦੀ ਕਲਾ ਬਾਰੇ ਸੁਣ ਕੇ ਆਉਂਦੇ ਹਨ.

ਰਾਕੇਸ਼ ਕਹਿੰਦੇ ਹਨ-

“ਮੈਂ ਭਾਵੇਂ ਇਸ ਕੰਮ ‘ਚੋਂ ਕੋਈ ਵੱਡੀ ਕਮਾਈ ਨਹੀਂ ਕਰ ਰਿਹਾ ਪਰ ਮੈਂ ਉਹ ਕੰਮ ਕਰਕੇ ਖੁਸ਼ ਹਾਂ ਜਿਸਨੂੰ ਕਰਨ ਨਾਲ ਮੈਨੂੰ ਤੱਸਲੀ ਹੁੰਦੀ ਹੈ. ਇਹ ਕੰਮ ਮੇਰਾ ਸ਼ੌਕ਼ ਅਤੇ ਜੁਨੂਨ ਹੈ, ਇਸ ਲਈ ਇਸ ‘ਚੋਂ ਆਉਣ ਵਾਲੀ ਕਮਾਈ ਕੋਈ ਮਾਇਨੇ ਨਹੀਂ ਰਖਦੀ.”

ਰਾਕੇਸ਼ ਹੁਣ ਸ਼ੋਘੀ ‘ਤੋਂ ਤਿੰਨ ਕਿਲੋਮੀਟਰ ਦੂਰ ਇੱਕ ਨਿੱਕੇ ਜਿਹੇ ਪਹਾੜੀ ਪਿੰਡ ‘ਚ ਆਪਣੀ ਜਰਮਨ ਪਤਨੀ ਅਤੇ ਤਿੰਨ ਵਰ੍ਹੇ ਦੀ ਬੇਟੀ ਨਾਲ ਰਹਿੰਦੇ ਹਨ. ਉਨ੍ਹਾਂ ਦੀ ਖੁਸ਼ੀ ਦਾ ਮੰਤਰ ਇਹੀ ਹੈ ਕੇ ਕੰਮ ਉਹੀ ਕਰੋ ਜੋ ਮੰਨ ਕਹੇ, ਫ਼ੇਰ ਉਸ ਨੂੰ ਜੁਨੂਨ ਦੀ ਹੱਦ ਤਕ ਲੈ ਜਾਓ. ਕਾਮਯਾਬੀ ਆਪਣੇ ਆਪ ਹੀ ਮਿਲ ਜਾਂਦੀ ਹੈ.

ਲੇਖਕ: ਰਵੀ ਸ਼ਰਮਾ