ਜੇ ਤੁਸੀਂ ਸਟਾਰਟਅਪ ਹੋੰ ਅਤੇ ਤੁਹਾਡੀ ਕੰਪਨੀ ਨੂੰ ਪੀਆਰ ਮੀਡਿਆ ਦੀ ਮਦਦ ਚਾਹੀਦੀ ਹੈ ਤਾਂ ਜੁੜੋ theprophets ਨਾਲ

ਜੇ ਤੁਸੀਂ ਸਟਾਰਟਅਪ ਹੋੰ ਅਤੇ ਤੁਹਾਡੀ ਕੰਪਨੀ ਨੂੰ ਪੀਆਰ ਮੀਡਿਆ ਦੀ ਮਦਦ ਚਾਹੀਦੀ ਹੈ ਤਾਂ ਜੁੜੋ theprophets ਨਾਲ

Monday May 02, 2016,

2 min Read

ਪ੍ਰਧਾਨਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਸਟਾਰਟਅਪ ਨੂੰ ਪ੍ਰੋਤਸ਼ਾਹਨ ਦੇਣ ਦੀਆਂ ਕੋਸ਼ਿਸ਼ਾਂ ਕਾਮਯਾਬੀ ਦਾ ਰੰਗ ਲੈ ਰਹੀਆਂ ਹਨ. ਨਵੇਂ ਸਟਾਰਟਅਪ ਦੇ ਆਈਡਿਆ ਅਤੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਕੇ ਦੇਸ਼ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਇਸ ਮੌਕੇ 'ਤੇ ਜਿਸ ਚੀਜ਼ ਦੀ ਲੋੜ ਮਹਿਸੂਸ ਹੋ ਰਹੀ ਹੈ ਉਹ ਹੈ ਉਨ੍ਹਾਂ ਨੂੰ ਵੱਧਿਆ ਤਰੀਕੇ ਨਾਲ ਚਲਾਉਣ ਲਈ ਉਨ੍ਹਾਂ ਦੇ ਪੀਆਰ ਜਾਂ ਮੀਡਿਆ ਦੇ ਕੰਮ ਨੂੰ ਸੰਭਾਲਣਾ. 

image


ਸਟਾਰਟਅਪ ਵਿੱਚ ਨਵੀਂ ਕਾਮਯਾਬੀ ਨੂੰ ਵੇਖਦਿਆਂ http://theprophets.in ਸ਼ੁਰੁਆਤ ਕੀਤੀ ਗਈ. ਇਸਦੀ ਸ਼ੁਰੁਆਤ ੨੦੧੫ ਵਿੱਚ ਹੋਈ. ਇਹ ਆਪਣੇ ਆਪ ਨੂੰ ਸਟਾਰਟਅਪ ਲਈ ਸਟਾਰਟਅਪ ਦੱਸਦੇ ਹਨ. ਇਨ੍ਹਾਂ ਦਾ ਦਾਅਵਾ ਹੈ ਕੀ ਇਨ੍ਹਾਂ ਦਾ ਕੰਮ ਹੋਰ ਪੀਆਰ ਕੰਪਨੀਆਂ ਨਾਲੋਂ ਵੱਖ ਹੈ. ਇਸਦੇ ਸੰਸਥਾਪਕ ਤ੍ਰਿਗਮ ਮੁਖਰਜੀ ਦੱਸਦੇ ਹਨ- 

"ਮੈਂ ਜਦੋਂ ਐਮਪੀ ਰਾਜੀਵ ਚੰਦਰਸ਼ੇਖਰ ਦਾ ਪੀਆਰ ਦਾ ਕੰਮ ਸਾੰਭ ਰਿਹਾ ਸੀ ਤਾਂ ਉਸ ਵੇਲੇ ਮੈਨੂੰ ਲੱਗਾ ਕੀ ਇਸ ਖੇਤਰ ਵਿੱਚ ਬਹੁਤ ਸੰਭਾਵਨਾ ਹਨ. ਮੈਂ ਸਟਾਰਟਅਪ ਇਕੋਸਿਸਟਮ ਨੂੰ ਬਹੁਤ ਨੇੜੇ ਤੋਂ ਵੇਖਿਆ ਹੈ. ਪਰ ਮੈਨੂੰ ਲੱਗਾ ਕੀ ਹੋਰ ਪੀਆਰ ਕੰਪਨੀਆਂ ਸਟਾਰਟਅਪ ਲਈ ਉਸ ਤਰੀਕੇ ਦਾ ਕੰਮ ਨਹੀਂ ਕਰ ਰਹੀਆਂ ਸਨ ਜੋ ਹੋਣਾ ਚਾਹਿਦਾ ਹੈ. ਉਨ੍ਹਾਂ ਕੋਲ ਕਈ ਵਰਟੀਕਲ ਹੁੰਦੇ ਹਨ ਇਸ ਲਈ ਉਹ ਸਟਾਰਟਅਪ ਵੱਲ ਬਹੁਤਾ ਧਿਆਨ ਨਹੀਂ ਦੇ ਪਾਉਂਦੇ. ਇਸ ਤੋਂ ਅਲਾਵਾ ਹਰ ਕਿਸੇ ਸਟਾਰਟਅਪ ਕੋਲ ਮਹਿੰਗੀ ਪੀਆਰ ਸੇਵਾਵਾਂ ਲੈਣ ਦਾ ਬਜਟ ਵੀ ਨਹੀਂ ਹੁੰਦਾ. ਫ਼ੇਰ ਮੈਂ ਇਸ ਕੰਮ ਵੱਲ ਤੁਰ ਪਿਆ." 


ਉਨ੍ਹਾਂ ਨੇ ਦੱਸਿਆ ਕੀ ਸ਼ੁਰੁਆਤ ਵਿੱਚ ਉਨ੍ਹਾਂ ਨੇ ਕਿਸੇ ਹੋਰ ਦੇ ਦਫ਼ਤਰ ਵਿੱਚੋਂ ਕੰਮ ਕੀਤਾ ਤਾਂ ਜੋ ਖ਼ਰਚੇ ਘੱਟ ਕੀਤੇ ਜਾ ਸਕਣ. ਅਸਲ ਗਲ ਤਾਂ ਇਹ ਵੀ ਹੈ ਕੀ ਮੇਰੇ ਕੋਲ ਤਕਨੀਕੀ ਪੀਆਰ ਨੂੰ ਚਲਾਉਣ ਦਾ ਤਜ਼ੁਰਬਾ ਨਹੀਂ ਸੀ. ਇਸ ਕਰਕੇ ਮੈਨੂੰ ਸਟਾਰਟਅਪ ਦੇ ਕੰਮ ਨੂੰ ਨਵੇਂ ਨਜ਼ਰਿਏ ਨਾਲ ਸਮਝਣ 'ਚ ਮਦਦ ਮਿਲੀ. 

image


ਤ੍ਰਿਗਮ ਨੇ ਦੱਸਿਆ-

"ਮੈਨੂੰ ਪਤਾ ਸੀ ਸਾਨੂੰ ਆਪਣੇ ਆਪ ਨੂੰ ਸਾਬਿਤ ਕਰਨਾ ਪੈਣਾ ਹੈ. ਸਾਨੂੰ MoveInSync ਨਾਲ ਕੰਮ ਕਰਨ ਦਾ ਮੌਕਾ ਮਿਲਿਆ. ਉਹ ਵੱਧਿਆ ਕੰਮ ਕਰ ਰਹੇ ਸੀ ਪਰ ਮੀਡਿਆ ਵਿੱਚ ਉਨ੍ਹਾਂ ਦਾ ਕੋਈ ਨਾਂਅ ਨਹੀਂ ਸੀ. ਉੰਝ ਵੀ ਕਿਸੇ ਸਟਾਰਟਅਪ ਦਾ ਜ਼ਿਕਰ ਉੱਦੋਂ ਹੀ ਆਉਂਦਾ ਹੈ ਜਦੋਂ ਉਸਨੂੰ ਫੰਡਿੰਗ ਹੋ ਜਾਵੇ. ਅਸੀਂ ਉਹ ਕੰਮ ਬਹੁਤ ਹੀ ਵੱਧਿਆ ਤਰੀਕੇ ਨਾਲ ਕਰ ਦਿੱਤਾ."

ਵੱਡੀ ਪੀਆਰ ਕੰਪਨੀਆਂ ਦੇ ਕੰਮਕਾਜ ਦੇ ਸਿਸਟਮ ਨਾਲੋਂ ਹਟ ਕੇ ਤ੍ਰਿਗਮ ਨੇ ਆਪਣੇ ਗਾਹਕਾਂ ਨੂੰ ਆਪ ਖੁੱਲਾ ਟਾਈਮ ਦੇਣਾ ਸ਼ੁਰੂ ਕਰ ਦਿੱਤਾ. ਇਸ ਨਾਲ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ. ਇਸ ਤਰ੍ਹਾਂ ਇਸ ਕੰਪਨੀ ਨੇ ਆਪਣੀ ਪਛਾਣ ਬਣਾ ਲਈ. 

ਲੇਖਕ: ਐਸ ਇਬ੍ਰਾਹਿਮ

ਅਨੁਵਾਦ: ਅਨੁਰਾਧਾ ਸ਼ਰਮਾ